Uncategorized

ਅਖੌਤੀ ਬਾਬਿਆਂ ਦੇ ਕਾਰੇ ਦੇਖ ਲਵੋ- ਕਿਵੇਂ ਧਰਮ ਦੇ ਨਾਂ ਤੇ ਲੁੱਟ ਰਹੇ ਨੇ…

Sharing is caring!

ਪੁਜਾਰੀ ਸ਼੍ਰੇਣੀ ਧਰਮ ਦਾ ਭੇਖ ਧਾਰ ਕੇ, ਅਪਣੇ ਭੇਖ ਅਤੇ ਧਰਮ ਵਾਲੀ ਮਿੱਠੀ ਭਾਸ਼ਾ ਨੂੰ ਇਸ ਤਰ੍ਹਾਂ ਵਰਤਦੀ ਹੈ ਜਿਵੇਂ ਕਸਾਈ ਹੱਥ ਵਿਚ ਛੁਰੀ ਫੜ ਕੇ, ਅਪਣੇ ਸ਼ਿਕਾਰ ਵਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਜਾਂਦਾ ਹੈ। ਪਰ ਲੁਟਣਾ ਵੀ ਇਕ ਪੱਖ ਹੈ ਜੋ ਕੁੱਝ ਹੱਦ ਤਕ ਬਰਦਾਸ਼ਤ ਵੀ ਕੀਤਾ ਜਾ ਸਕਦਾ ਹੈ। ਹੌਲੀ ਹੌਲੀ ਪੁਜਾਰੀ ਸ਼੍ਰੇਣੀ ਧਰਮ ਦੀਆਂ ਜੜ੍ਹਾਂ ਖੋਖਲੀਆਂ ਕਰਨ ਲੱਗ ਜਾਂਦੀ ਹੈ ਤੇ ਉਹ ਸੱਭ ਤੋਂ ਮਾੜੀ ਗੱਲ ਹੁੰਦੀ ਹੈ।

ਬਾਬਿਆਂ ਨੇ ਵਿਗੜਨਾ ਹੀ ਆ ਜਦੋਂ ਲਾਲਟੈਂਨ ਵਰਗੀਆਂ .. ਝੱਟ ਗੋਦੀ ਚ’ ਬੈਠ ਜਾਂਦੀਆਂ 😱🔥

Posted by Kutti Cheekka – ਕੁੱਤੀ ਚੀਕਾ on Saturday, July 28, 2018

ਇਸੇ ਲਈ ਬਾਬਾ ਨਾਨਕ ਨੇ ਸੱਭ ਤੋਂ ਜ਼ਿਆਦਾ ਇਸ ਪੁਜਾਰੀ ਸ਼੍ਰੇਣੀ ਨੂੰ ਨਿੰਦਿਆ ਹੈ ਅਤੇ ਇਸ ਨੂੰ ਅਪਣੇ ਧਰਮ ਤੋਂ ਦੂਰ ਰਖਿਆ ਹੈ।ਜ਼ਰਾ ਬਾਬੇ ਨਾਨਕ ਦੇ ਜੀਵਨ ਉਤੇ ਇਕ ਉਡਦੀ ਝਾਤ ਮਾਰ ਕੇ ਤਾਂ ਵੇਖੋ। ਕੀ ਕਿਸੇ ਇਕ ਵੀ ਥਾਂ ਤੇ ਜਾ ਕੇ ਉੁਨ੍ਹਾਂ ਪੁਜਾਰੀ ਸ਼੍ਰੇਣੀ ਦੇ ਕੰਮਾਂ ਦੀ ਪ੍ਰਸੰਸਾ ਕੀਤੀ? ਨਹੀਂ, ਹਰ ਥਾਂ ਹੀ ਇਹ ਹੋਕਾ ਦਿਤਾ ਕਿ ਪੁਜਾਰੀ ਸ਼੍ਰੇਣੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਇਸ ਲਈ ਇਸ ਦੀ ਕੋਈ ਗੱਲ ਨਾ ਮੰਨੋ।ਬਦਕਿਸਮਤੀ ਨਾਲ ਪੁਜਾਰੀ ਸ਼੍ਰੇਣੀ ਫਿਰ ਤੋਂ ਸਿੱਖ ਸਮਾਜ ਉਤੇ ਆ ਕਾਬਜ਼ ਹੋਈ ਹੈ ਅਤੇ ਸਿਆਸਤਦਾਨਾਂ ਦੇ ਕੰਧਾੜੇ ਚੜ੍ਹ ਕੇ ਧਰਮ ਲਈ ਮਾਰੂ ਸਾਬਤ ਹੋ ਰਹੀ ਹੈ। ਹੁਣ ਉਹ ‘ਗੁਰਬਿਲਾਸ ਪਾਤਸ਼ਾਹੀ-6’ ਦੀ ਕਥਾ ਦੀ ਸਿਫ਼ਾਰਸ਼ ਕਰਨ ਲੱਗ ਪਈ ਹੈ (ਇਸ ਗੰਦੀ ਪੁਤਸਕ ਦੀ ਕਥਾ ਮਹੰਤਾਂ ਵੇਲੇ ਹੁੰਦੀ ਸੀ ਤੇ ਗੁਰਦਵਾਰਾ ਸੁਧਾਰ ਲਹਿਰ ਨੇ, ਸਫ਼ਲ ਹੁੰਦੇ ਸਾਰ, ਬੰਦ ਕਰਵਾ ਦਿਤੀ ਗਈ ਸੀ) ਅਤੇ ਦਾਅਵੇ ਕਰਨ ਲੱਗ ਪਈ ਹੈ ਕਿ ਉਹ ਜਿਸ ਨੂੰ ਚਾਹੇ, ਸਿੱਖ ਪੰਥ ‘ਚੋਂ ਬਾਹਰ ਵੀ ਕੱਢ ਸਕਦੀ ਹੈ ਤੇ ਕੋਈ ਉਸ ਦੇ ਲਿਖੇ ਨੂੰ ਮੇਟ ਨਹੀਂ ਸਕਦਾ।ਏਨੀ ਭ੍ਰਿਸ਼ਟ, ਗ਼ੁਲਾਮ ਤਬੀਅਤ ਵਾਲੀ ਅਤੇ ਸਿੱਖੀ ਦੇ ਅਸੂਲਾਂ ਤੋਂ ਉਖੜੀ ਹੋਈ ਪੁਜਾਰੀ ਸ਼੍ਰੇਣੀ ਜਦ ਧਰਮ ਦੇ ਮਾਮਲੇ ਵਿਚ ਸਿੱਖਾਂ ਨੂੰ ‘ਹੁਕਮ’ ਦੇਂਦੀ ਹੈ ਤੇ ‘ਹੁਕਮਨਾਮੇ’ ਜਾਰੀ ਕਰਦੀ ਹੈ ਤਾਂ ਲਗਦਾ ਹੈ, ਸਿੱਖਾਂ ਨੇ ਬਾਬੇ ਨਾਨਕ ਨੂੰ ਬਿਲਕੁਲ ਹੀ ਵਿਸਾਰ ਦਿਤਾ ਹੈ।ਪਰ ਨਾਨਕ-ਬਾਣੀ ਦੀ ਵਿਆਖਿਆ ਕਰਨ ਸਮੇਂ ਸਾਡੇ ਲਈ ਸਮਝਣ ਵਾਲੀ ਗੱਲ ਕੇਵਲ ਏਨੀ ਹੀ ਹੈ ਕਿ ਇਸ ਪੁਜਾਰੀ ਸ਼੍ਰੇਣੀ ਦੇ ਅਸਰ ਹੇਠ, ਗੁਰਬਾਣੀ ਜਾਂ ਨਾਨਕ-ਬਾਣੀ ਨੂੰ ਨਾ ਕਦੇ ਸਹੀ ਰੂਪ ਵਿਚ ਸਮਝਿਆ ਜਾ ਸਕੇਗਾ, ਨਾ ਇਹ ਸ਼੍ਰੇਣੀ ਸਮਝਣ ਦੇਵੇਗੀ ਹੀ। ਪੁਜਾਰੀ ਸ਼੍ਰੇਣੀ ਵਲੋਂ ਪੂਰੀ ਤਰ੍ਹਾਂ ਮੂੰਹ ਮੋੜ ਕੇ ਹੀ ਅਸੀ ਨਾਨਕ-ਬਾਣੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤੇ ਸੇਧ ਕਿਸੇ ਹੋਰ ਤੋਂ ਨਹੀਂ, ਬਾਬੇ ਨਾਨਕ ਤੋਂ ਹੀ ਲੈ ਰਹੇ ਹਾਂ। ਅਜਿਹੀ ਸੇਧ ਲੈਣ ਉਪਰੰਤ, ਹੁਣ ਅਸੀ ੴ ਦੇ ਅਰਥਾਂ ਵਲ ਵਧਦੇ ਹਾਂ।ਦੁਨੀਆ ਵਿੱਚ ਜਿੰਨੇ ਵੀ ਧਰਮ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਧਰਮ ਕਹਿਣਾ, ਅਗਿਆਨਤਾ ਤੋਂ ਵੱਧ ਕੁੱਝ ਵੀ ਨਹੀਂ ਹੈ। ਇਨ੍ਹਾਂ ਆਸਰੇ ਧਰਮ ਦੀ ਆੜ ਵਿਚ, ਧਰਮ-ਕਰਮ ਤਾਂ ਜ਼ਰੂਰ ਮਿਥੇ ਗਏ ਹਨ, ਪਰ ਉਹ ਮਿਥੇ ਗਏ ਧਰਮ ਦੇ ਕੰਮ, ਕਰਮ-ਕਾਂਡ ਤੋਂ ਵੱਧ ਕੁੱਝ ਵੀ ਨਹੀਂ ਹਨ, ਇਨ੍ਹਾਂ ਵਿੱਚ ਧਰਮ ਦੀ ਗੱਲ ਕਿਤੇ ਵੀ ਨਹੀਂ ਹੈ। ਇਨ੍ਹਾਂ ਕਰਮ-ਕਾਂਡਾਂ ਆਸਰੇ ਧਰਮ ਦੇ ਨਾਂ ਥੱਲੇ, ਇੰਸਾਨੀਅਤ ਵਿੱਚ ਹੀ ਨਹੀਂ, ਪਰਮਾਤਮਾ ਵਿੱਚ ਅਤੇ ਉਸ ਦੀਆਂ ਦਾਤਾਂ ਵਿੱਚ ਵੀ ਵੰਡੀਆਂ ਪਾ ਕੇ, ਇੰਸਾਨੀਅਤ ਨੂੰ ਖੇਰੂੰ-ਖੇਰੂੰ ਕੀਤਾ ਗਿਆ ਹੈ।ਏਥੋਂ ਤਕ ਕਿ ਜਿਸ ਨੂੰ ਸਿੱਖ ਧਰਮ ਕਿਹਾ ਜਾਂਦਾ ਹੈ, ਉਹ ਵੀ ਗੁਰੂ ਸਾਹਿਬ ਦੇ ਸਿਧਾਂਤ ਦੇ ਸਰਾਸਰ ਉਲਟ, ਇਨਸਾਨੀਅਤ ਵਿੱਚ ਵੰਡੀਆਂ ਪਾਉਣ ਦਾ ਹੀ ਕਾਰਨ ਬਣ ਗਿਆ ਹੈ। ਗੁਰੂ ਸਾਹਿਬ ਨੇ ਇਸ ਧਰਤੀ ਨੂੰ ਧਰਮ-ਸਾਲ (ਧਰਮ ਕਮਾਉਣ ਦੀ ਥਾਂ) ਕਿਹਾ ਹੈImage result for pakhandi babe ਅਤੇ ਸਿੱਖੀ ਨੂੰ ਕਿਤੇ ਵੀ ਧਰਮ ਨਹੀਂ ਕਿਹਾ, ਬਲਕਿ ਇਸ ਨੂੰ ਪੰਥ, ਪੰਧ, ਰਸਤਾ ਕਿਹਾ ਹੈ, ਜਿਸ ਤੇ ਚਲ ਕੇ, ਜਿਸ ਅਨੁਸਾਰ ਕਰਮ ਕਰ ਕੇ, ਇੱਕ ਸਿੱਖ ਨੇ ਧਰਮ ਕਮਾਉਣਾ ਹੈ। ਏਥੇ ਥੋੜੀ ਜਿਹੀ ਪ੍ਰਿਭਾਸ਼ਾ, ਸਿੱਖ ਬਾਰੇ ਵੀ ਜਾਨਣੀ ਜ਼ਰੂਰੀ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>