Uncategorized

ਅਦਾਕਾਰ Amrish Puri ਇੱਕ ਫਿਲਮ ਵਿਚ Sardar ਦੇ ਰੋਲ ਵਿਚ,ਬਾ-ਕਮਾਲ ਅਰਦਾਸ ਕੀਤੀ ਹੈ

Sharing is caring!

ਅਮਰੀਸ਼ ਪੁਰੀ (22 ਜੂਨ 1932 – 12 ਜਨਵਰੀ 2005) ਇੱਕ ਭਾਰਤੀ ਅਭਿਨੇਤਾ ਸਨ, ਜੋ ਭਾਰਤੀ ਥੀਏਟਰ ਅਤੇ ਸਿਨੇਮਾ ਵਿੱਚ ਮਹੱਤਵਪੂਰਨ ਹਸਤੀ ਸਨ। ਉਹਨਾਂ ਨੇ ਆਪਣੇ ਸਮੇਂ ਦੇ ਮਹੱਤਵਪੂਰਨ ਨਾਟਕਕਾਰਾਂ ਜਿਵੇਂ ਕਿ ਸਤਿੱਆਦੇਵ ਦੂਬੇ ਅਤੇ ਗਿਰੀਸ਼ ਕਰਨਾਡ ਨਾਲ ਕੰਮ ਕੀਤਾ ਸੀ। ਉਨ੍ਹਾਂ ਨੂੰ ਹਿੰਦੀ ਸਿਨੇਮਾ ਦੇ ਨਾਲ-ਨਾਲ ਹੋਰ ਭਾਰਤੀ ਅਤੇ ਕੌਮਾਂਤਰੀ ਫਿਲਮ ਉਦਯੋਗ ਵਿਚ ਉਹਨਾਂ ਦੀਆਂ ਨਕਾਰਾਤਮਕ ਭੂਮਿਕਾਵਾਂ ਲਈ ਯਾਦ ਕੀਤਾ ਜਾਂਦਾ ਹੈ।ਭਾਰਤੀ ਦਰਸ਼ਕ ਉਹਨਾਂ ਨੂੰ ਸ਼ੇਖਰ ਕਪੂਰ ਦੀ ਹਿੰਦੀ ਫਿਲਮ ਮਿਸਟਰ ਇੰਡੀਆ (1987) ‘ਚ ਮੋਗਾੰਬੋ ਦੇ ਤੌਰ’ ਤੇ ਉਨ੍ਹਾਂ ਦੀ ਭੂਮਿਕਾ ਲਈ ਯਾਦ ਕਰਦੇ ਹਨ ਅਤੇ ਪੱਛਮੀ ਦਰਸ਼ਕ ਉਨ੍ਹਾਂ ਨੂੰ ਸਟੀਵਨ ਸਪੀਲਬਰਗ ਦੀ ਹਾਲੀਵੁੱਡ ਫ਼ਿਲਮ ਇੰਡੀਆਨਾ ਜੋਨਸ ਅੈਂਡ ਦ ਟੈੰਮਪਲ ਆਫ ਡੂੰਮ 1984 ਵਿੱਚ ਮੌਲਾ ਰਾਮ ਦੀ ਭੂਮਿਕਾ ਲਈ ਸਭ ਤੋਂ ਜ਼ਿਆਦਾ ਯਾਦ ਕਰਦੇ ਹਨ। ਪੁਰੀ ਨੇ ਸਰਬੋਤਮ ਸਹਾਇਕ ਅਦਾਕਾਰ ਵਜੋਂ ਤਿੰਨ ਫਿਲਮਫੇਅਰ ਅਵਾਰਡ ਜਿੱਤੇ ਸਨ। ਅਮਰੀਸ਼ ਪੁਰੀ 22 ਜੂਨ 1932 ਨੂੰ ਨਵਾਂਸ਼ਹਿਰ, ਜਲੰਧਰ, ਪੰਜਾਬ, ਬਰਤਾਨਵੀ ਭਾਰਤ ਵਿਚ ਲਾਲਾ ਨਿਹਾਲ ਸਿੰਘ ਪੁਰੀ ਅਤੇ ਸ੍ਰੀਮਤੀ ਵੇਦ ਕੌਰ ਦੇ ਪੰਜਾਬੀ ਪਰਿਵਾਰ ਵਿਚ ਪੈਦਾ ਹੋਏ ਸਨ। ਉਹਨਾਂ ਦੇ ਚਾਰ ਭੈਣ-ਭਰਾ ਸਨ, ਵੱਡੇ ਭਰਾ ਚਮਨ ਪੁਰੀ ਅਤੇ ਮਦਨ ਪੁਰੀ (ਦੋਵੇਂ ਹੀ ਅਭਿਨੇਤਾ ਬਣੇ), ਵੱਡੀ ਭੈਣ ਚੰਦਰਕਾਂਤਾ, ਅਤੇ ਇਕ ਛੋਟਾ ਭਰਾ, ਹਰੀਸ਼ ਪੁਰੀ। ਬਾਅਦ ਵਿਚ ਉਹ ਸ਼ਿਮਲਾ ਚਲੇ ਗਏ ਅਤੇ ਬੀ.ਐਮ. ਕਾਲਜ, ਹਿਮਾਚਲ ਪ੍ਰਦੇਸ਼ ਆਪਣੀ ਗ੍ਰੈਜ਼ੂਏਸ਼ਨ ਪੂਰੀ ਕੀਤੀ।ਅਮਰੀਸ਼ ਪੁਰੀ ਦਾ ਵਿਆਹ 1957 ਵਿਚ ਉਰਮਿਲਾ ਦਿਵੇਕਰ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਅਮਰੀਸ਼ ਨੂੰ ਟੋਪੀਆਂ ਇਕੱਠੀਆਂ ਕਰਨ ਦਾ ਬਹੁਤ ਸ਼ੋਂਕ ਸੀ। ਉਹਨਾਂ ਦੇ ਕੋਲ ਦੁਨੀਆ ਭਰ ਦੀਆਂ 200 ਤੋਂ ਵੱਧ ਟੋਪੀਆਂ ਸਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>