Uncategorized

ਅਮਿਤਾਭ ਬੱਚਨ ਨੇ 1984 ਵਿੱਚ ਸਿੱਖਾਂ ਦਾ ਵਿਰੋਧ ਕੀਤਾ ਸੀ . ਇੰਦਰਾ ਗਾਂਧੀ ਦੇ ਹੱਕ ਵਿੱਚ ਬੋਲੇ ਸੀ ਅਮਿਤਾਭ..

Sharing is caring!

ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ’ਤੇ ਸੰਗਠਿਤ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਦੇ ਦੋਸ਼ਾਂ ਤਹਿਤ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਨੂਮ ਅਦਾਲਤ ਨੇ ਅਜੇ ਤੱਕ ਕੋੲੀ ਸਜਾ ਨਹੀਂ ਦਿੱਤੀ .. ਸਿੱਖਾਂ ਕੋਲੋਂ ਸੁਣੋ ਇਸ ਬਾਰੇ .. ਹਰ ਸਾਲ ਜਦ ਵੀ ਇਹ ਦਿਨ ਆਉਂਦੇ ਹਨ ਤਾਂ ਹਰ ਇਕ ਸਿੱਖ ਦਾ ਦਿਲ ਉਦਾਸ ਹੋਣਾ ਸੁਭਾਵਿਕ ਹੈ। ਮੈਨੂੰ ਅੱਜ ਵੀ ਲੰਘੇ ਕੱਲ ਵਾਂਗ ਯਾਦ ਹਨ ਉਹ ਦਿਨ, ਜਦ ਅਸੀਂ ਦੁਪਿਹਰ ਵੇਲੇ ਇੱਕ ਖਬਰ ਸੁਣੀ ਸੀ ਕਿ ਭਾਰਤ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ ਹੈ। 

ਸਾਰੇ ਪਾਸੇ ਇਹ ਖਬਰ ਅੱਗ ਵਾਂਗ ਫੈਲ ਗਈ ਤੇ ਲੋਕ ਕਈ ਤਰਾਂ ਦੀਆਂ ਗੱਲਾਂ ਕਰਨ ਲੱਗ ਪਏ ਕਿ ਕਿਸ ਤਰਾਂ ਹੋਇਆ, ਕਿਸ ਨੇ ਕੀਤਾ, ਕਿੱਥੇ ਹੋਇਆ ਆਦਿ। ਪ੍ਰੰਤੂ ਕੁਝ ਵੀ ਸਾਫ ਨਹੀਂ ਸੀ ਹੋ ਰਿਹਾ ਕਿ ਅਸਲ ਵਿੱਚ ਹੋਇਆ ਕੀ ਹੈ। ਹਾਂ, ਇਕ ਗੱਲ ਪੱਕੀ ਸੀ ਕਿ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਚੁੱਕਾ ਸੀ। ਸਾਰਾ ਭਾਰਤ ਦੇਸ਼ ਇਸ ਬਾਰੇ ਜਾਨਣਾ ਚਾਹੁੰਦਾ ਸੀ ਕਿ ਸੱਚਾਈ ਕੀ ਹੈ। ਆਖਰ ਸ਼ਾਮ ਨੂੰ ਦੂਰਦਰਸ਼ਨ ਤੇ ਖ਼ਬਰਾਂ ਵਿੱਚ ਸਾਰਾ ਕੁੱਝ ਸਾਫ ਹੋ ਗਿਆ। ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਉਸ ਦੇ ਹੀ ਸੁਰੱਖਿਆ ਕਰਮੀਆਂ ਦੁਆਰਾ ਕੀਤਾ ਗਿਆ ਸੀ। ਉਹਨਾਂ ਵਿੱਚ ਇਕ ਸੁਰੱਖਿਆ ਕਰਮੀ ਉਹ ਸੀ ਜੋ ਕਿਸੇ ਸਮੇਂ ਇਸੇ ਇੰਦਰਾ ਗਾਂਧੀ ਦਾ ਸਭ ਤੋਂ ਹੋਣਹਾਰ ਅਤੇ ਚਹੇਤਾ ਕਮਾਂਡੋ ਸੀ। ਉੁਹ ਸੀ ਸਰਦਾਰ ਬੇਅੰਤ ਸਿੰਘ, ਜਿਸ ਨੂੂੰ ਜੂਨ 1984 ਦੇ ਉਪਰੇਸ਼ਨ ਨੀਲਾ ਤਾਰਾ (ਬਲਿਊ ਸਟਾਰ) ਤੋਂ ਬਾਅਦ ਉਸ ਦੀ ਸੁਰੱਖਿਆ ਤੋਂ ਹਟਾ ਲਿਆ ਗਿਆ ਸੀ।  ਦੂਸਰਾ ਸੁਰੱਖਿਆ ਕਰਮੀ ਸੀ ਸਰਦਾਰ ਸਤਵੰਤ ਸਿੰਘ ਜੋ ਕਿ ਬਹੁਤ ਹੀ ਵਧੀਆ ਕਮਾਂਡੋ ਸੀ ਅਤੇ ਦਰਸ਼ਨੀ ਜਵਾਨ ਸੀ। ਇਹ ਦੋਵੇਂ ਕਮਾਂਡੋ ਗ਼ਰੀਬ ਪ੍ਰੀਵਾਰਾਂ ਵਿੱਚੋਂ ਸਨ ਅਤੇ ਆਪਣੀ ਗੁਜ਼ਰ ਬਸਰ ਦੇ ਨਾਲ ਨਾਲ ਅਪਣੇ ਪਰੀਵਾਰਾਂ ਦੀ ਦੇਖਭਾਲ ਵੀ ਆਪਣੀ ਇਸ ਨੌਕਰੀ ਤੋਂ ਹੀ ਕਰਦੇ ਸਨ। ਜੋ ਕੁੱਝ ਇਹਨਾ ਦੋਵਾਂ ਸਿੰਘਾਂ ਨੇ ਉਪਰੇਸ਼ਨ ਨੀਲਾ ਤਾਰਾ (ਬਲਿਊ ਸਟਾਰ) ਤੋਂ ਬਾਅਦ ਅਲੱਗ ਅਲੱਗ ਸਮੇਂ ਤੇ ਅਲੱਗ ਅਲੱਗ ਪ੍ਰਸਥਿਤੀਆਂ ਵਿੱਚ ਸ੍ਰੀ ਦਰਬਾਰ ਸਾਹਿਬ ਅੰਮਿਤਸਰ ਜਾ ਕੇ ਦੇਖਿਆ ਅਤੇ ਸੁਣਿਆਂ, ਉਸ ਨੂੰ ਦੇਖ ਸੁਣ ਕੇ ਇਹਨਾ ਦੀ ਰੂਹ ਕੰਬ ਗਈ। ਕਿਸ ਤਰ੍ਹਾਂ ਨਾਲ ਸਾਡੀ ਆਪਣੀ ਹੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮਿਤਸਰ ਤੇ ਫੌਜ ਲੈ ਜਾ ਕੇ ਹਮਲਾ ਕੀਤਾ, ਕਿਸ ਤਰ੍ਹਾਂ ਭਾਰਤੀ ਟੈਕਾਂ ਨੇ ਸ੍ਰੀ ਦਰਬਾਰ ਸਾਹਿਬ ਅੰਮਿਤਸਰ ਦੀ ਪ੍ਰੀਕਰਮਾਂ ਵਿੱਚ ਦਾਖਲ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੋਲੇ ਦਾਗੇ, ਕਿਸ ਤਰ੍ਹਾਂ ਨਾਲ ਸ੍ਰੀ ਦਰਬਾਰ ਸਾਹਿਬ ਅੰਮਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾਉਣ ਆਈ ਸੰਗਤ ਨੂੰ ਕੋਹ ਕੋਹ ਕੇ ਮਾਰ ਦਿਤੱਾ ਗਿਆ।  ਇਥੋਂ ਤਕ ਕਿ ਸੰਗਤ ਵਿਚ ਸ਼ਾਮਲ ਬੱਚੇ, ਬਜੁਰਗ ਅਤੇ ਔਰਤਾਂ ਤੱਕ ਨੂੰ ਵੀ ਬਹੁਤ ਬੇਦਰਦੀ ਨਾਲ ਕਤਲ ਕੀਤਾ ਗਿਆ। ਅਜਿਹਾ ਵਰਤਾਰਾ ਦੇਖ ਕੇ ਇਹਨਾਂ ਦੋਵਾਂ ਨੇ ਇਸ ਕਾਰਵਾਈ ਦਾ ਬਦਲਾ ਲੈਣ ਲਈ ਅਰਦਾਸ ਕੀਤੀ ਅਤੇ ਇਸ ਸਭ ਕੁੱਝ ਲਈ ਜਿੰਮੇਵਾਰ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਖਤਮ ਕਰਨ ਲਈ ਪ੍ਰਣ ਕੀਤਾ। ਜਿਸ ਨੂੰ ਕੇ ਇਹਨਾ ਦੋਵਾਂ ਜਾਂਬਾਜ਼ ਬਹਾਦਰਾਂ ਨੇ 31 ਅਕਤੂਬਰ, 1984 ਵਾਲੇ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਕਰਕੇ ਪੂਰਾ ਕੀਤਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>