Uncategorized

ਅੰਗਰੇਜ਼ਾਂ ਨੇ ਸਿੱਖ ਅਰਦਾਸ ਦੇ ਦੋਹਿਰੇ ‘ਤੇ ਲਾਈ ਸੀ ਪਾਬੰਦੀ…

Sharing is caring!

!!ਅਰਦਾਸ ਅਰਜ਼ + ਦਾਸ਼ਤ ਤੋਂ ਬਣਿਆ ਇੱਕ ਸ਼ਬਦ ਹੈ। ਅਰਜ਼ ਦਾ ਅਰਥ ਹੈ ਬੇਨਤੀ। ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ। ਅਰਥਾਤ ਬੇਨਤੀ ਪੇਸ਼ ਕਰਨੀ। ਗੁਰਮਤਿ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ। Watch Below Video Of Real Sikh Ardas..ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇhttps://youtu.be/YAGXsmKgnmYਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ।ਅਜੋਕੇ ਸਿੱਖ ਧਾਰਮਕ ਜੀਵਨ ਵਿਚ ਅਰਦਾਸ ਦਾ ਬਹੁਤ ਮਹੱਤਵ ਹੈ। ਇਹ ਬਹੁਤੇ ਸਿੱਖਾਂ ਵੱਲੋਂ ਸਭ ਤੋਂ ਵੱਧ ਸੁਣੀ ਅਤੇ ਪੜ੍ਹੀ ਜਾਣ ਵਾਲੀ ਧਾਰਮਕ ਕਿਰਤ ਹੈ। ਗੁਰਮਤਿ ਵਿਚਾਰਧਾਰਾ ਤੋਂ ਅਣਜਾਣ ਸਿੱਖ ਵੀ ਅਰਦਾਸ ਤੋਂ ਜਾਣੂ ਹੁੰਦੇ ਹਨ। ਸ਼ਰਧਾਲੂ ਸਿੱਖਾਂ ਲਈ ਤੇ ਅਰਦਾਸ ਉਹਨਾਂ ਦੇ ਜੀਵਨ ਦਾ ਅਨਿਖੜਵਾਂ ਅੰਗ ਅਤੇ ਹਰ ਰੋਜ਼ ਬਹੁਤੀ ਵੇਰ ਕੀਤੀ ਜਾਣ ਵਾਲੀ ਜ਼ਰੂਰੀ ਧਾਰਮਕ ਕਿਰਿਆ ਹੈ। ਅਰਦਾਸ ਸਿੱਖ ਜੀਵਨ ਨੂੰ ਗੁਰਬਾਣੀ ਪਾਠ, ਕੀਰਤਨ, ਵਿਆਖਿਆ, ਸਾਹਿਤ ਅਤੇ ਦੂਜੇ ਧਾਰਮਕ ਪਰਚਾਰ ਸਾਧਨਾਂ ਨਾਲੋਂ ਵੱਧ ਪਰਭਾਵਿਤ ਕਰਦੀ ਆ ਰਹੀ ਹੈਹੈਰਾਨੀ ਇਸ ਗੱਲ ਦੀ ਹੈ ਕਿ ਪਰਚਲਤ ਸਿੱਖ ਅਰਦਾਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਅਤੇ ਉਪਦੇਸ਼ ਦੀ ਬਹੁਤ ਮਾਮੂਲੀ ਝਲਕ ਪੈਂਦੀ ਹੈ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਧਰਮ ਦਾ ਆਧਾਰ ਹੈ।ਸਿੱਖ ਦੀ ਅਰਦਾਸ ਤੇ ਗੁਰਬਾਣੀ ਉਪਦੇਸ਼ ਤੇ ਆਧਾਰਤ ਹੋਣੀ ਚਾਹੀਦੀ ਸੀ ਪਰ ਐਸਾ ਨਹੀਂ ਹੈ। ਸਿੱਖ ਧਰਮ ਦੀ ਪ੍ਰੇਅਰ (Prayer) ਮੰਨੀ ਜਾਣ ਵਾਲੀ ਇਸ ਅਰਦਾਸ ਵਿਚ ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਦੀ ਅਣਹੋਂਦ ਡੂੰਘੀ ਚਿੰਤਾ ਦਾ ਵਿਸ਼ਾ ਹੈ।ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਤਰ ਦ੍ਰਿਸ਼ਟੀ ਤੋਂ ਉਪਜਿਆ ਪਰਭੂ ਦਾ ਅਨੁਭਵੀ ਗਿਆਨ ਹੈ। ਇਹ ਪਰਭੂ ਪਰਮਾਤਮਾ ਦੀ ਵਾਹਦ ਹੋਂਦ, ਬੇਅੰਤਤਾ, ਉਸ ਦੀ ਸਾਜੀ ਸਰਿਸ਼ਟੀਅਤੇ ਕੁਦਰਤ, ਸਰਿਸ਼ਟੀ ਵਿਚ ਸਥਿਤ ਤ੍ਰੈ-ਗੁਣਾ ਸੰਸਾਰ ਅਤੇ ਸੰਸਾਰ ਵਿਚ ਵਿਚਰ ਰਹੀ ਮਨੁੱਖਤਾ, ਮਨੁੱਖਾਂ ਦੇ ਸਮਾਜਕ ਸੰਗਠਨ, ਉਹਨਾਂ ਵਿਚ ਵਰਤ ਰਹੀ ਮਾਇਆ,ਮਨੁੱਖਾ ਮਨ ਦੀ ਵਾਸਤਵਿਕਤਾ, ਮਨ ਨਾਲ ਸੁਰਤ ਸ਼ਬਦਅਤੇ ਧਿਆਨ ਦੇ ਸਬੰਧ, ਮਨੁੱਖਾ ਸਰੀਰ ਅਤੇ ਜੀਵਨ ਦੀ ਵਿਸ਼ੇਸ਼ਤਾ ਅਤੇ ਮਨੋਰਥ, ਗੁਰ-ਸ਼ਬਦ ਦੀ ਵਡਿਆਈ ਅਤੇ ਪਰਭੂਦੀ ਆਪਣੀ ਸਾਜੀ ਚਲਣ ਸੀਲ ਸਰਿਸ਼ਟੀ ਵਿਚ ਵਿਆਪਕਤਾ ਦੇ ਰਹੱਸ ਦੀ ਵਿਲੱਖਣ ਅਧਿਆਤਮਿਕ ਗਿਆਨ ਪਰਣਾਲੀ ਹੈ। ਇਹ ਗਿਆਨ ਪਰਣਾਲੀ ਸਿੱਖ ਧਰਮ ਦੀ ਬੁਨਿਆਦ ਹੈ। ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦੁਰਲਭ ਹੈ ਅਤੇ ਇਸ ਦਾ ਮਨੋਰਥ ਪਰਭੂ ਨਾਲ ਮਿਲਾਪ ਹੈ ਕਿਉਂਕਿ ਮਨੁੱਖ ਪਰਭੂ ਦੀ ਅੰਸ਼ ਹੈਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥” (ਪੰ:੯੨੧)।ਪਰ ਮਾਇਆ ਦੇ ਭਰਮਾਊ ਪਰਭਾਵ ਨੇ ਮਨੁੱਖ ਨੂੰ ਆਪਣਾ ਕਰਤਾ ਪਰਭੂ ਭੁਲਾ ਦਿੱਤਾ ਹੈ। ਹਉਮੈ ਮਨੁੱਖ ਅਤੇ ਪਰਭੂ ਵਿਚਕਾਰ ਦੀਵਾਰ ਬਣੀ ਖੜ੍ਹੀ ਹੈ। ਮਨੁੱਖ ਹਉਮੈ ਵੱਸ ਆਪਣੇ ਪਲ-ਪਲ ਬਦਲਦੇ ਸਰੀਰ ਨਾਲ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ। ਹਉਮੈ ਦੇ ਪਰਭਾਵ ਤੋਂ ਇਲਾਵਾ ਮਨੁੱਖ ਨੂੰ ਪਰਭੂ ਮਿਲਾਪ ਦੇ ਰਾਹ ਵਿਚ ਇਕ ਹੋਰ ਅੜਚਨ ਦਰਪੇਸ਼ ਹੈ। ਪਰਭੂ “ਰੂਪੁ ਨੇ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥” (ਪੰ:੨੮੩) ਹੈ। ਐਸੇ ਅਣਕਿਆਸੇ ਪਰਭੂ ਨਾਲ ਹਉਮੈ ਗ੍ਰਸੇ ਮਨੁੱਖੀ ਮਨ ਦੇ ਮਿਲਾਪ ਦੀ ਕਲਪਨਾ ਕਰਨੀ ਵੀ ਔਖੀ ਹੈ। ਜੇਕਰ ਗੁਰੂ ਦੀ ਬਖ਼ਸ਼ਿਸ਼ ਹੋ ਜਾਵੇ ਤਾਂ ਹੀ ਹਉਮੈ ਉਪਰ ਕਾਬੂ ਪੈ ਸਕਦਾ ਹੈ ਅਤੇ ਪਰਭੂ ਮਿਲਾਪ ਦੇ ਔਖੇ ਮਾਰਗ ਦੇ ਪਾਂਧੀ ਬਨਣ ਦੀ ਇੱਛਾ ਉਤੇਜਿਤ ਹੋ ਸਕਦੀਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>