ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟੇ, ਕਿਰਪਾਨ ਪਾਉਣ ਕਰਕੇ ਕੀਤੀ ਕੁੱਟਮਾਰ

Sharing is caring!

ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟੇ, ਕਿਰਪਾਨ ਪਾਉਣ ਕਰਕੇ ਕੀਤੀ ਕੁੱਟਮਾਰ,ਕਰਨਾਟਕਾ ਵਿੱਚ ਲੋਕਾਂ ਦੀ ਭੀੜ ਨੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ। 25 ਸਾਲਾ ਅੰਮ੍ਰਿਤਧਾਰੀ ਨੌਜਵਾਨ ਅਵਤਾਰ ਸਿੰਘ ਕਰਨਾਟਕਾ ਵਿੱਚ ਪ੍ਰਾਈਵੇਟ JCB ਕੰਪਨੀ ਲਈ ਕੰਮ ਕਰਦਾ ਸੀ। ਕੰਮ ਤੋਂ ਬਾਅਦ 12 ਮਈ ਦੀ ਸ਼ਾਮ ਜਦੋਂ ਉਹ ਪਿੰਡ ਕੋਡਲਾ (ਗੁਲਬਰਗਾ) ਦੇ ਏਟੀਐਮ ਵਿੱਚੋਂ

ਪੈਸੇ ਕਢਵਾਉਣ ਲਈ ਗਿਆ ਤਾਂ ਸਥਾਨਕ ਲੋਕਾਂ ਦੇ ਗੁੱਟ ਦੇ ਉਸ ਨੂੰ ਰੋਕ ਲਿਆ। ਅੰਮ੍ਰਿਤਧਾਰੀ ਸਿੱਖ ਹੋਣ ਕਰਕੇ ਅਵਤਾਰ ਸਿੰਘ ਨੇ ਕਿਰਪਾਨ ਪਾਈ ਸੀ ਜਿਸ ’ਤੇ ਸਥਾਨਕ ਲੋਕਾਂ ਨੂੰ ਇਤਰਾਜ਼ ਸੀ .ਕਿਰਪਾਨ ਪਾਉਣ ’ਤੇ ਕੀਤਾ ਇਜਰਾਜ਼.ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਹਿੰਦੂ ਫਿਰਕੇ ਦੇ ਲੋਕਾਂ ਨੂੰ ਕਿਹਾ ਸੀ ਕਿ ਇਹ ਕਿਰਪਾਨ ਹੈ ਤੇ ਹਰ ਅੰਮ੍ਰਿਤਧਾਰੀ ਸਿੱਖ ਲਈ ਇਸ ਨੂੰ ਪਾਉਣਾ ਜ਼ਰੂਰੀ ਹੈ ਪਰ ਉਨ੍ਹਾਂ ਉਸ ਦੀ ਇੱਕ ਨਹੀਂ ਮੰਨੀ ਤੇਉਸ ਨੂੰ ਕਿਰਪਾਨ ਪਾਉਣ ਤੋਂ ਰੋਕਿਆ। ਉਸ ਨੇ ਕਮੀਜ਼ ਦੇ ਥੱਲੇ ਛੋਟੀ ਕਿਰਪਾਨ ਵੀ ਪਾਈ ਹੋਈ ਸੀ। ਇਸ ਲਈ ਉਸ ਨੇ ਉੱਪਰ ਵਾਲਾ ਗਾਤਰਾ ਉਤਾਰ ਦਿੱਤਾ ਤਾਂ ਪਿੰਡ ਵਾਲਿਆਂ ਉਸ ਨੂੰ ਜਾਣ ਦਿੱਤਾ।ਭੀੜ ਨੇ ਅਵਤਾਰ ਸਿੰਘ ਦੇ ਕੇਸਾਂ ਦੀ ਕੀਤੀ ਬੇਅਦਬੀ.ਇਸ ਤੋਂ ਬਾਅਦ ਜਦੋਂ ਉਹ ਕੁਝ ਹੀ ਕਦਮ ਅੱਗੇ ਵਧਿਆ ਤਾਂ ਭੀੜ ਨੇ ਉਸ ’ਤੇ ਹਮਲਾ ਕਰ ਦਿੱਤਾਇਕੱਲੀ ਕੁੱਟਮਾਰ ਹੀ ਨਹੀਂ, ਲੋਕਾਂ ਨੇ ਉਸ ਦੇ ‘ਕਕਾਰ’ ਵੀ ਉਤਾਰ ਦਿੱਤੇ। ਇਸ ਦੇ ਨਾਲ ਹੀ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ। ਇਸ ਘਟਨਾ ਵਿੱਚ ਉਸ ਦੇ ਪੈਰ ਦੀ ਹੱਡੀ ਟੁੱਟ ਗਈ। ਅਵਤਾਰ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਜਾਣਕਾਰੀ ਪਿੰਡ ਦੀ ਪੰਚਾਇਤ ਨੂੰ ਵੀ ਦਿੱਤੀ। ਇਸ ਸਮੇਂ ਅਵਤਾਰ ਸਿੰਘ ਪਿੰਡ ਦੇਹਸਪਤਾਲ ਵਿੱਚ ਦਾਖ਼ਲ ਹੈ।ਅਵਤਾਰ ਸਿੰਘ ਨੇ ਦੱਸਿਆ ਕਿ ਘਟਨਾ ਪਿੱਛੋਂ ਉਸ ਦੇ ਪਿਤਾ ਕਰਨਾਟਕਾ ਗਏ ਤੇ ਹੁਣ ਹਸਪਤਾਲ ਵਿੱਚ ਉਸ ਦੀ ਦੇਖਭਾਲ ਵੀ ਕਰ ਰਹੇ ਹਨ। ਇਕੱਲਾ ਹੋਣ ਕਰ ਕੇ ਉਸ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਨਹੀਂ ਦਿੱਤੀ ਸੀ। ਪਰ ਹੁਣ ਉਹ ਪੁਲਿਸ ਨੂੰ ਇਸ ਘਟਨਾ ਦੀ ਰਿਪੋਰਟ ਦਰਜ ਕਰਾਉਣਗੇ।

Leave a Reply

Your email address will not be published. Required fields are marked *