Uncategorized

ਆਉ ਜਾਣਦੇ ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਨਾਲ ਤੀਰ ਕਿੳੁ ਰੱਖਦੇ ਸਨ ?

Sharing is caring!

ਅਾਪਣੀ ਪਛਾਣ ਦੁਨੀਆਂ ਵਿੱਚ ਕਾਇਮ ਕਰਨ ਲਈ ਸਿੱਖਾਂ ਕੋਲ ਅਾਪਣੇ ਦੇਸ਼ ਦਾ ਹੋਣਾ ਬਹੁਤ ਜਰੂਰੀ ਹੈ ਚਾਹੇ ਉਹ ਦੇਸ਼ ਪੰਜਾਬ ਜਾਂ ਖਾਲਿਸਤਾਨ ਕਿਉਂ ਨਾ ਹੋਵੇ ਅੱਜ ਵੀ ਯੂਰਪ ਦੇ ਕਈ ਦੇਸ਼ ਸਿੱਖਾਂ ਬਾਰੇ ਨਹੀ ਜਾਣਦੇ ਉਹ ਸਿੱਖਾਂ ਨੂੰ ਮੁਸਲਿਮ ਸਮਝ ਦੇ ਨੇ ਸਾਇਦ ਵਿਦੇਸ਼ਾਂ ਵਿੱਚ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਦਾ ਇਹੀ ਕਾਰਨ ਦੂਜਾ ਸਭ ਤੋ ਵੱਡਾ ਅਾਪਣੇ ਘਰ ਦਾ ਨਾ ਹੋਣਾ ਇਕ ਹੋਰ….. ਸੰਤ ਜਰਨੈਲ ਸਿੰਘ ਜੀ ਆਪਣੇ ਹੱਥ ਵਿੱਚ ਇੱਕ ਤੀਰ

ਸੰਤ ਜਰਨੈਲ ਸਿੰਘ ਭਿੌਡਰਾ ਵਾਲੇ ਤੀਰ ਕਿੳੁ ਰੱਖਦੇ ਸਨ ?

Posted by Kafla on Friday, July 15, 2016

ਰੱਖਦੇ ਸਨ। ਮੇਰੀ ਜਾਚੇ ਉਹ ਕਿਸੇ ਦਿਖਾਵੇ ,ਡਰਾਵੇ ਜਾਂ ਟੌਹਰ ਵਾਸਤੇ ਨਹੀਂ ਸੀ। ਪ੍ਰਤੀਕ ਸੀ ਕਿ ਜਿਵੇਂ ਉਹ ਤੀਰ ਸਿੱਧਾ ਸੀ ,ਉਵੇਂ ਉਹਨਾਂ ਦੀ ਸੋਚ ਸਿੱਧੀ ਭਾਵ ਗੁਰਮਤਿ ਦੇ ਅਨੁਸਾਰ ਸੀ। ਜਿਵੇਂ ਤੀਰ ਸਿੱਧਾ ਆਪਣੇ ਨਿਸ਼ਾਨੇ ਵੱਲ ਜਾਂਦਾ ਹੈ, ਉਵੇਂ ਉਹਨਾਂ ਦਾ ਮਾਰਗ ਸਿੱਧਾ ਕੌਮ ਦੀ ਅਜਾਦੀ ਵੱਲ ਜਾਂਦਾ ਹੈ।ਜਿਵੇਂ ਤੀਰ ਰਸਤੇ ਚੋਂ ਵਾਪਸ ਨਹੀਂ ਮੁੜਦਾ, ਉਵੇਂ ਉਹਨਾਂ ਦੇ ਮੁਖਾਰਬਿੰਦ ਚੋਂ ਆਖਿਆ ਗਿਆ ਹਰ ਬਚਨ ਪੂਰਾ ਹੋਇਆ।ਉਹਨਾਂ ਵੱਲੋਂ ਲਿਆ ਗਿਆ ਕੋਈ ਫੈਸਲਾ ਵਾਪਸ ਨਹੀਂ ਹੋਇਆ,ਨਾ ਹੀ ਖਰੀਦਿਆ ਗਿਆ। ਸੰਤ_ਜੀ ਆਖਿਆ ਕਰਦੇ ਸਨ “ਜੋ ਕਿਸੇ ਕੋਲ ਹੈ ਉਹ ਮਹੱਤਵਪੂਰਨ ਨਹੀਂ ,ਮਹੱਤਵਪੂਰਨ ਇਹ ਹੈ ਕਿ ਉਹ ਖੁਦ ਕੀ ਹੈ।” ਅਖੇ,ਜੀ ਭਿੰਡਰਾਂਵਾਲਿਆਂ ਨੇ ਹਥਿਆਰ ਕਿਉਂ ਰੱਖੇ ਸੀ?—–ਸਰਬਜੀਤ ਸਿੰਘ ਘੁਮਾਣ(ਸ਼ਸ਼ਤਰ ਤੇ ਸ਼ਾਸ਼ਤਰ ਦਾ ਸੁਮੇਲ ਸ਼ੁਰੂ ਤੋਂ ਹੀ ਚੱਲਦਾ ਆਇਆਂ ਹੈ,,ਜਿਹੜੇ ਲਾਲ ਬੁਝੱਕੜ ਯਭਲ਼ੀਆਂ ਮਾਰਦੇ ਹਨ ਕਿ ਸੰਤ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਤੇ ਹਥਿਆਰ ਕਿਉਂ ਲੈਕੇ ਗਏ,ਉਹ ਨਾ ਧਰਮ ਨੂੰ ਜਾਣਦੇ ਹਨ ਨਾ ਇਤਿਹਾਸ ਨੂੰ,,ਸਿਖੀ ਵਿਚ ਤਾਂ ਹਥਿਆਰ ਐਨੇ ਜਰੂਰੀ ਹਨ ਕਿ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੈਕਿ ਕੇਸ਼ਾਂ ਤੇ ਹਥਿਆਂਰਾਂ ਤੋਂ ਬਗੈਰ ਮਨੁਖ ਭੇਡ ਵਰਗਾ ਹੈ ਤੇ ਸਿੱਖੋ!ਮੈਨੂੰ ਸ਼ਸ਼ਤਰਾਂ ਤੋਂ ਬਿਨਾਂ ਸ਼ਕਲ ਨਾ ਵਿਖਾਇਓ,,ਬਿਨਾ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ ॥ਗਹੇ ਕਾਨ ਤਾਂ ਕੋ ਕਿਤੈ ਲੈ ਸਿਧਾਨੋ॥ ਇਹ ਮੋਰ ਆਗਯਾ ਸੁਨੋ ਹੇ ਪਿਆਰੇ॥ਬਿਨਾ ਤੇਗ ਕੇਸ਼ੰ ਦਿਵੋ ਨ ਦਿਦਾਰੇ॥ ਇਕ ਪਾਸੇ ਤਾਂ ਸਾਡੇ ਬਾਜਾਂ ਵਾਲੇ ਸ਼ਹਿਨਸ਼ਾਹ ਦਾ ਫੁਰਮਾਨ ਹੈ ਕਿ”ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ॥ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ”,,ਸਾਨੂੰ ਤਾਂ ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਭਾਈ ਇਹ ਹਥਿਆਰ ਤੁਹਾਡੇ ਪੀਰ ਹਨ ਤੇ ਆਹ ਨਵੇਂ ਖੋਜੀ ਕਹਿੰਦੇ ਜੀ ਭਿੰਡਰਾਂਵਾਲੇ ਨੇ ਹਥਿਆਰ ਕਿਉਂ ਰੱਖੇ?ਹੁਣ ਅਸੀ ਆਪਣੇ ਪੀਰਾਂ ਦਾ ਸਤਿਕਾਰ ਨਾ ਕਰੀਏ? ਹੁਣ ਇਨਾਂ ਦੀ ਮੰਨੀਏ ਕਿ ਸਾਡੇ ਸਤਿਗੁਰਾਂ ਦੀ?? ਗਲਤ ਭਿੰਡਰਾਂਵਾਲੇ ਸੰਤ ਨਹੀ ਅਸੀ ਉਹ ਸਾਰੇ ਲੋਕ ਗਲਤ ਹਾਂ,ਜਿਹੜੇ ਹਥਿਆਰ ਨਹੀ ਰੱਖਦੇ,,ਗੁਰੂ ਦਾ ਹੁਕਮ ਅਸੀ ਨਹੀ ਮੰਨਦੇ ,ਸੰਤਾਂ ਨੇ ਹੁਕਮ ਮੰਨਿਆ ਤੇ ਹਥਿਆਰ ਰੱਖੇ,,ਪਰ ਸਿਖੀ ਦੀਆਂ ਇਹ ਸਿਧਾਂਤਕ ਗੱਲਾਂ ਨੂੰ ਇਹ ਫਸਲੀ ਬਟੇਰੇ ਕੀ ਜਾਨਣ? ਕੀ ਸਮਝਣ? ਇਹ ਤਾਂ ਉਹ ਨੇ ਜੋ ਕਹਿੰਦੇ ਨੇ.”ਹਮ ਤੋ ਤੋਲਣ ਜਾਣੇ ਤਕੜੀ.ਨੰਗੀ ਕਰਦ ਕੰਬਹੂ ਨਾ ਪਕੜੀ”..ਸਾਡੇਧਾਰਮਿਕ ਸਿਧਾਂਤਾਂ ਖਿਲਾਫ ਟਿਪਣੀ ਕਰਨ ਵੇਲੇ ਭੁਲ ਜਾਂਦੇ ਨੇ ਕਿ ਇਨਾਂ ਦੀ ਹਰ ਉਹ ਸ਼ਖਸ਼ੀਅਤ ਹਥਿਆਰਬੰਦ ਤੇ ਕੇਸਧਾਰੀ ਰਹੀ ਜਿਸਦਾ ਇਹ ਸਤਿਕਾਰ ਕਰਦੇ ਹਨ, my_idols_my_inspirations ੧.ਸ਼੍ਰੀ ਰਾਮ ਚੰਦਰ ਕੇਸ਼ਾਧਾਰੀ ਸੀ,ਹੁਣ ਵੀ ਜਦ ਰਾਮਲੀਲਾ ਕਰਦੇ ਤਾਂ ਨਕਲੀ ਜੂੜੇ ਲਾਕੇ ਰਾਮ-ਲਛਮਣ ਬਣਦੇ ਆ,ਕਿਉਂਕਿ ਅਸਲ਼ ਵਿਚ ਉਹ ਕੇਸਾਧਾਰੀ ਸੀ,ਜਿਹੜੇ ਆਪਣੇ ਇਸ਼ਟ ਵਰਗੀ ਸ਼ਕਲ ਨਹੀ ਰੱਖ ਸਕਦੇ,ਕਿਵੇਂ ਦਾਅਵਾ ਕਰਦੇ ਹਨ ਕਿ ਅਸੀ ਸ਼੍ਰੀ ਰਾਮ ਚੰਦਰ ਦੇ ਪੁਜਾਰੀ ਹਾਂ??ਉਲਟਾ ਉਨਾਂ ਗੁਰਸਿਖਾਂ ਨੂੰ ਨਿੰਦਦੇ ਨੇ ਜਿਹੜੇ ਆਪਣੇ ਗੁਰੂ ਦੇ ਹੁਕਮ ਅਨੁਸਾਰ ਸਾਬਤ-ਸੂਰਤ ਹਨ…ਬਾਕੀ ਰਹੀ ਗੱਲ ਹਥਿਆਰ ਦੀ,,ਕੀ ਰਾਮ ਚੰਦਰ ਨੇ ਲੜਾਈ ਵਿਚ ਹਥਿਆਰ ਨਹੀ ਵਰਤੇ ਸੀ?ਤੀਰ-ਕਮਾਨ ਤਾਂ ਹਰ ਫੋਟੋ ਤੇ ਹਰ ਬੁਤ ਵਿਚ ਪਾਇਆ ਹੁੰਦਾ,,ਤੁਲਸੀ ਰਾਮਾਇਣ ਵਿਚ ਆਂਉਦਾ ਬਈ ਜਦ ਭਗਤ ਦੀ ਭਾਵਨਾ ਦੇਖਕੇ ਸ਼੍ਰੀ ਰਾਮ ਚੰਦਰ ਪ੍ਰਗਟ ਹੋ ਗਏ ਤਾਂ ਅੱਗੋਂ ਭਗਤ ਨੇ ਮੱਥਾ ਨਹੀ ਟੇਕਿਆਕਾਰਨ ਦੱਸਿਆ ਕਿ,”ਤੁਲਸੀ ਮਸਤਕ ਤਉ ਟਿਕੈ,ਧਨੁਸ਼ ਬਾਨ ਹੋਇ ਹਾਥ” ਕਿ ਮੈਂ ਤਾਂ ਮੱਥਾਂ ਟੇਕਣਾ ਹੈ ਪਹਿਲਾਂ ਤੀਰ-ਕਮਾਨ ਲੈ ਕੇ ਆ।ਭਾਵ ਭਗਤ ਨੇ ਭਗਵਾਨ ਨੂੰ ਹਥਿਆਰਾਂ ਸਮੇਤ ਦਰਸ਼ਨ ਦੇਣ ਲਈ ਕਿਹਾ,,ਉਧਰ ਰਹਿਬਰ ਨੂੰ ਚੇਲਾ ਹਥਿਆਰ ਲਿਆਉਣ ਲਈ ਪ੍ਰੇਰ ਰਿਹਾ ਹੈ ਤੇ ਇਧਰ ਸਾਡੇ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>