Uncategorized

ਆਪਰੇਸ਼ਨ ਥੀਏਟਰ ‘ਚ ਡਾਂਸ ਕਰਦੇ ਡਾਕਟਰ ਦਾ ਵੀਡੀਓ ਵਾਇਰਲ, ਦੇਖੋ ਵੀਡੀਓ

Sharing is caring!

ਅਕਸਰ ਮਰੀਜ਼ ਦੇ ਡਰ ਨੂੰ ਦੂਰ ਕਰਨ ਲਈ ਡਾਕਟਰ ਵੱਖ-ਵੱਖ ਤਰੀਕੇ ਅਪਨਾਉਂਦੇ ਹਨ। ਕਈ ਵਾਰੀ ਡਾਕਟਰ ਅਜਿਹਾ ਕੁਝ ਕਰ ਜਾਂਦੇ ਹਨ ਕਿ ਉਹ ਖੁਦ ਮੁਸੀਬਤ ਵਿਚ ਫਸ ਜਾਂਦੇ ਹਨ। ਅਜਿਹਾ ਹੀ ਕੁਝ ਅਮਰੀਕੀ ਡਾਕਟਰ ਵਿੰਡੇਲ ਬਾਊਟੇ ਨਾਲ ਹੋਇਆ ਹੈ। ਅਸਲ ਵਿਚ ਡਾਕਟਰ ਬਾਊਟੇ ਅਜਿਹਾ ਕੁਝ ਕਰਦੀ ਸੀ ਕਿ  ਹੁਣ ਉਹ ਕਾਨੂੰਨੀ ਕਾਰਵਾਈ ਵਿਚ ਫਸ ਗਈ ਹੈ। ਬਾਊਟੇ ਨੇ ਆਪਣੇ ਅਜਿਹੇ ਵੀਡੀਓ ਯੂ-ਟਿਊਬ ‘ਤੇ ਅਪਲੋਡ ਕੀਤੇ ਸਨ, ਜਿਸ ਵਿਚ ਉਹ ਆਪਰੇਸ਼ਨ ਵਿਚ ਵਰਤੇ ਜਾਂਦੇ ਔਜ਼ਾਰਾਂ ਨਾਲ ਨੱਚਦੇ ਹੋਏ ਦਿਖਾਈ ਦੇ ਰਹੀ ਹੈ। ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਆਪਰੇਸ਼ਨ ਟੇਬਲ ‘ਤੇ ਮਰੀਜ਼ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੋਇਆ ਹੈ। ਅਜਿਹੇ ਹੀ ਇਕ ਵੀਡੀਓ ਵਿਚ ਡਾਕਟਰ ਬਾਊਟੇ ਆਪਣੇ ਸਾਥੀਆਂ ਨਾਲ ਆਪਰੇਸ਼ਨ ਥੀਏਟਰ ਵਿਚ ਮਰੀਜ਼ ਦੀ ਸਰਜਰੀ ਦੌਰਾਨ ਨੱਚ ਰਹੀ ਹੈ। ਆਪਰੇਸ਼ਨ ਥੀਏਟਰ ਵਿਚ ਮੌਜੂਦ ਬਾਕੀ ਸਟਾਫ ਵੀ ਨੱਚ ਰਿਹਾ ਹੈ। ਨਰਸਾਂ ਨੇ ਤਾਂ ਹੱਥਾਂ ਵਿਚ ਦਸਤਾਨੇ ਪਹਿਨੇ ਹੋਏ ਹਨ ਪਰ ਡਾਕਟਰ ਬਾਊਟ ਆਪਣਾ ਮਾਸਕ ਹਟਾਏ ਨੱਚ ਰਹੀ ਹੈ।
ਹੁਣ ਡਾਕਟਰ ਬਾਊਟੇ ਵਿਰੁੱਧ ਕੇਸ ਦਰਜ ਹੋ ਚੁੱਕਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਸ ਦਰਜ ਹੋਣ ਦੇ ਬਾਅਦ ਯੂ-ਟਿਊਬ ਤੋਂ ਲੱਗਭਗ ਸਾਰੇ ਵੀਡੀਓ ਹਟਾ ਲਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਡਾਕਟਰ ਬਾਊਟੇ ਆਪਣੀ ਤੱਰਕੀ ਕਰਵਾਉਣ ਲਈ ਅਪਲੋਡ ਕਰਦੀ ਸੀ। ਮਹਿਲਾ ਡਾਕਟਰ ਦੀ ਇਸ ਹਰਕਤ ‘ਤੇ ਉਸ ਵਿਰੁੱਧ 5 ਅਜਿਹੇ ਮੁਕੱਦਮੇ ਦਰਜ ਹੋਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਉਹ ਆਪਣੇ ਪੇਸ਼ੇ ਨਾਲ ਖਿਲਵਾੜ ਕਰ ਰਹੀ ਹੈ। ਇਨ੍ਹਾਂ ਪੰਜਾਂ ਵਿਚੋਂ ਚਾਰ ਮਾਮਲਿਆਂ ਨੂੰ ਡਾਕਟਰ ਬਾਊਟੇ ਨੇ ਸੈਟਲ ਕਰ ਲਿਆ ਹੈ। ਪਰ ਇਕ ਮਾਮਲਾ ਹਾਲੇ ਵੀ ਅਦਾਲਤ ਵਿਚ ਪੈਡਿੰਗ ਹੈ। ਡਾਕਟਰ ਬਾਊਟੇ ‘ਤੇ ਜੋ ਮੁਕੱਦਮੇ ਦਰਜ ਹੋਏ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ਾਂ ਨੇ ਸ਼ਿਕਾਇਤ ਕੀਤੀ ਹੈ ਕਿ ਮਾਸਕ ਹਟਾ ਕੇ ਆਪਰੇਸ਼ਨ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਇਨਫੈਕਸ਼ਨ ਸਮੇਤ ਦਿਮਾਗੀ ਬੀਮਾਰੀਆਂ ਹੋ ਗਈਆਂ ਹਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>