Uncategorized

ਆਹ ਕਿਹੜੇ ਸਿੱਖ .. ਸ਼ਰੇਆਮ ਹੀ ਮਾਸ ਬਣਾ ਰਹੇ ਨੇ .. ਸਿੱਧੇ ਹੀ ਬੱਕਰੇ ਝਟਕਾੲੀ ਜਾਂਦੇ ..

Sharing is caring!

ਸਿੱਖਾਂ ਵਿੱਚ ਇਹ ਵਾਦ-ਵਿਵਾਦ ਆਮ ਚਲਦਾ ਰਹਿੰਦਾ ਹੈ ਕਿ ਸਿੱਖ ਮਾਸ ਖਾ ਸਕਦਾ ਹੈ ਜਾਂ ਨਹੀਂ ਤੇ ਖਾਸਕਰ ਕੀ ਅੰਮ੍ਰਿਧਾਰੀ ਸਿੱਖ ਮਾਸ ਖਾ ਸਕਦਾ ਹੈ ਜਾਂ ਨਹੀਂ? ਇਹ ਵਿਵਾਦ ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਵੱਧ ਹੈ ਕਿਉਂਕਿ ਜੂਨ ੮੪ ਤੋਂ ਬਾਅਦ ਵਿਦੇਸ਼ੀ ਗੁਰਦੁਆਰਿਆਂ ਦਾ ਕੰਟਰੋਲ ਸਿੱਧੇ ਅਸਿੱਧੇ ਢੰਗ ਨਾਲ ਖਾਲਿਸਾਤਾਨੀ ਸੋਚ ਵਾਲੇ ਲੋਕਾਂ ਕੋਲ ਰਿਹਾ ਹੈ, ਜਿਨ੍ਹਾਂ ਤੇ ਪੰਥ ਦੀ ਮਰਿਯਾਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਵੱਧ ਪ੍ਰਭਾਵ ਦਮਦਮੀ ਟਕਸਾਲਅਖੰਡ ਕੀਰਤਨੀ ਜਥੇ ਜਾਂ ਕਈ ਹੋਰ ਡੇਰਿਆਂ ਦੀ ਸਿੱਖਿਆ ਦਾ ਹੈ। ਇਹ ਸਾਰੇ ਡੇਰੇ ‘ਮਾਸ ਖਾਣ’ ਨੂੰ ਸਿੱਖਾਂ ਦੀ ਰੂਹਾਨੀ ਚੜ੍ਹਤ ਵਿੱਚ ਰੁਕਾਵਟ ਸਮਝਦੇ ਹਨ ਤੇ ਸ਼ਾਕਾਹਾਰੀ ਭੋਜਨ ਖਾਣ ਦਾ ਪ੍ਰਚਾਰ ਕਰਦੇ ਹਨ ਕਿਉਂਕਿ ਇਨ੍ਹਾਂ ਸਾਰੇ ਡੇਰਿਆਂ ਦਾ ਪਿਛੋਕੜ ਬਨਾਰਸ ਜਾਂ ਹਰਿਦੁਆਰ ਨਾਲ ਜਾ ਜੁੜਦਾ ਹੈ। ਜੇ ਕਿਸੇ ਨੂੰ ਸ਼ੱਕ ਹੋਵੇ, ਉਹ ਇਨ੍ਹਾਂ ਡੇਰਿਆਂ ਦੇ ਇਤਿਹਾਸ ਨੂੰ ਪੜ੍ਹ ਸਕਦਾ ਹੈ? ਅਸਲ ਵਿੱਚ ਸਿੱਖਾਂ ਵਿੱਚ ਸ਼ਾਕਾਹਾਰੀ ਵਰਤਾਰਾ ਬਨਾਰਸ ਦੇ ਪੜ੍ਹੇ ਹੋਏ ਹਿੰਦੂ ਵਿਦਵਾਨਾਂ (ਜਿਨ੍ਹਾਂ ਨੂੰ ਲੋਕ ਨਿਰਮਲੇ ਸੰਤ ਵੀ ਕਹਿੰਦੇ ਹਨ) ਅਤੇ ਹਰਿਦੁਆਰ ਦੇ ਹਿੰਦੂ ਪੁਜਾਰੀਆਂ (ਜਿਨ੍ਹਾਂ ਨੂੰ ਲੋਕ ਉਦਾਸੀ ਮਹੰਤ ਵੀ ਕਹਿੰਦੇ ਹਨ) ਦੇ ਅਹਿੰਸਾਵਾਦੀ ਪ੍ਰਚਾਰ ਸਦਕਾ ਸ਼ੁਰੂ ਹੋਇਆ ਹੈ। ਇਹ ਉਹ ਲੋਕ ਸਨਜੋ ਇੱਕ ਪਾਸੇ ਸਿੱਖਾਂ ਦੇ ਹਿਤੈਸ਼ੀ ਬਣ ਕੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਦਾ ਕੰਟਰੋਲ ਕਰੀ ਬੈਠੇ ਸਨ ਤੇ ਦੂਜੇ ਪਾਸੇ ਸਰਕਾਰ ਨਾਲ ਮਿਲੀ ਭੁਗਤ ਕਰਕੇ ਆਮ ਸਿੱਖਾਂ ਨੂੰ ਜੰਗਜੂ ਸੁਭਾਅ ਤੋਂ ਵੱਖ ਕਰਨਾ ਲੋਚਦੇ ਸਨਕਿਉਂਕਿ ਕੋਈ ਵੀ ਸਰਕਾਰ ਕਦੇ ਵੀ ਇਹ ਨਹੀਂ ਚਾਹੁੰਦੀ ਕਿ ਉਸਦੀ ਹਕੂਮਤ ਖਿਲਾਫ ਕੋਈ ਬਗਾਵਤ ਹੋਵੇ, ਇਸ ਲਈ ਸਰਕਾਰਾਂ ਹਮੇਸ਼ਾਂ ਹੀ ਬਾਗੀਆਂ ਨੂੰ ਸਰਕਾਰੀ ਤਾਕਤ ਨਾਲ ਦਬਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਹੱਥ ਕੰਡੇ ਵਰਤਦੀਆਂ ਹਨ। ਇਹ ਸਰਕਾਰਾਂ ਵਲੋਂ ਮਿਲੀ ਤਾਕਤ ਹੀ ਸੀ ਕਿ ਸਿੱਖਾਂ ਦੇ ਗੁਰਧਾਮਾਂ ਤੇ ਕਾਬਜ ਇਸ ਨਿਰਮਲਾ-ਉਦਾਸੀ ਗੱਠਜੋੜ ਨੂੰ ਲਾਂਭੇ ਕਰਨ ਲਈ ਸਿੱਖ ਪੰਥ ਨੂੰ ਲਹੂ ਡੋਲਵਾਂ ਸੰਘਰਸ਼ ਕਰਨਾ ਪਿਆ ਸੀ ਤੇ ੨੦ਵੀਂ ਸਦੀ ਵਿੱਚ ਗੁਰਦੁਆਰੇ ਅਜ਼ਾਦ ਕਰਾਏ ਗਏ ਸਨ ਭਾਵੇਂ ਕਿ ਉਦਾਸੀ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਾਕੇ ਸਿੱਖਾਂ ਨੇ ਗੁਰਦੁਆਰੇ ਸਿਆਸੀ ਮਹੰਤਾਂ ਦੇ ਹਵਾਲੇ ਕਰ ਦਿੱਤੇ ਸਨ।ਜੇ ਇਤਿਹਾਸਕ ਪੱਖ ਤੋਂ ਦੇਖੀਏ ਤਾਂ ਇਸ ਗੱਲ ਦੀ ਥਾਂ ਥਾਂ ਗਵਾਹੀ ਮਿਲਦੀ ਹੈ ਕਿ ਗੁਰੂ ਸਾਹਿਬਾਨ ਸਮੇਤ ਸਿੱਖ ਅਕਸਰ ਸ਼ਿਕਾਰ ਕਰਦੇ ਸਨ ਤੇ ਮਾਸ ਖਾਂਦੇ ਸਨ। ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੀ ਥਾਂ ਜਿਸ ਕਵੀ ਭਾਈ ਸੰਤੋਖ ਸਿੰਘ ਦੇ ਗ੍ਰੰਥ ‘ਸੂਰਜ ਪ੍ਰਕਾਸ਼’ ਦੀ ਕਥਾ ਇਹ ਡੇਰਿਆਂ ਵਾਲੇ ਰੋਜ਼ਾਨਾ ਕਰਦੇ, ਕਰਾਉਂਦੇ ਹਨ, ਉਸ ਗ੍ਰੰਥ ਵਿੱਚ ਸਪੱਸ਼ਟ ਲਿਖਿਆ ਹੈ ਕਿ ਗੁਰੂ ਕੇ ਲੰਗਰ ਵਿੱਚ ਮਾਸ ਬਣਿਆ ਕਰਦਾ ਸੀ। ਉਸ ਵਿੱਚ ਇਥੋਂ ਤੱਕ ਦਰਜ ਹੈ ਕਿ ਜਦੋਂ (ਗੁਰੂ) ਅਮਰਦਾਸ ਜੀ ਪਹਿਲੀ ਵਾਰ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਏ ਤਾਂ ਲੰਗਰ ਵਿੱਚ ਮਾਸ ਬਣਿਆ ਦੇਖ ਕੇ ਉਹ ਲੰਗਰ ਖਾਣ ਤੋਂ ਝਿਜਕ ਗਏ ਸਨ ਕਿਉਂਕਿ (ਗੁਰੂ) ਅਮਰਦਾਸ ਜੀ ਸ਼ਾਕਾਹਾਰੀ ਸਨ। ਨਿਰਮਲੇ ਤੇ ਉਦਾਸੀ, ਹਿੰਦੂ ਮਤ ਦੇ ਕਿਸੇ ਖਾਸ ਪ੍ਰਭਾਵ ਅਧੀਨ ਕਿਉਂਕਿ ਆਪ ਮਾਸ ਨਹੀਂ ਖਾਂਦੇ ਸਨ, ਇਸ ਲਈ ਇਨ੍ਹਾਂ ਨੇ ਸਿੱਖਾਂ ਵਿੱਚ ਵੀ ੨੦੦ ਸਾਲ ਅਜਿਹਾ ਪ੍ਰਚਾਰ ਕੀਤਾ, ਜਿਸਦਾ ਨਤੀਜਾ ਇਹ ਹੈ ਕਿ ਅੱਜ ਮਾਸ ਖਾਣ ਜਾਂ ਨਾ ਖਾਣ ਦਾ ਮਸਲਾ ਸਿੱਖਾਂ ਦਾ ਇੱਕ ਵੱਡਾ ਮਸਲਾ ਬਣ ਚੁੱਕਾ ਹੈ। ਹੁਣ ਬਹੁਤ ਸਾਰੇ ਪ੍ਰਚਾਰਕਾਂ ਨੂੰ ਜਦੋਂ ਕੋਈ ਸਵਾਲ ਕਰਦਾ ਹੈ ਕਿ ਜੇ ਸਿੱਖਾਂ ਵਿੱਚ ਮਾਸ ਖਾਣ ਦੀ ਮਨਾਹੀ ਹੈ ਤਾਂ ਗੁਰੂ ਸਾਹਿਬ ਸ਼ਿਕਾਰ ਕਿਉਂ ਕਰਦੇ ਸਨ ਤਾਂ ਉਨ੍ਹਾਂ ਦਾ ਹਾਸੋਹੀਣਾ ਜਵਾਬ ਹੁੰਦਾ ਹੈ ਕਿ ਉਹ ਮਾਸ ਖਾਣ ਲਈ ਸ਼ਿਕਾਰ ਨਹੀਂ ਕਰਦੇ ਸਨ, ਸਗੋਂ ਉਨ੍ਹਾਂ ਜਾਨਵਰਾਂ ਦਾ ਉਦਾਰ ਕਰਨ (ਭਾਵ ਮੁਕਤੀ ਦੇਣ) ਲਈ ਸ਼ਿਕਾਰ ਕਰਦੇ ਸਨ ਤੇ ਜੇ ਕੋਈ ਪੁਛ ਲਵੇ ਕਿ ਫਿਰ ਮਾਰ ਕੇ ਉਸ ਜੀਵ ਦਾ ਕੀ ਕਰਦੇ ਸਨ ਤਾਂ ਕੋਈ ਜਵਾਬ ਨਹੀਂ ਹੁੰਦਾ। ਇੱਕ ਪਾਸੇ ਅਜਿਹੇ ਪ੍ਰਚਾਰਕ ਇਹ ਵੀ ਪ੍ਰਚਾਰ ਕਰਦੇ ਹੁੰਦੇ ਹਨ ਕਿ ੮੪ ਲੱਖ ਜੂਨਾਂ ਵਿਚੋਂ ਜੀਵ ਆਤਮਾ ਦਾ ਉਦਾਰ ਸਿਰਫ ਮਨੁੱਖਾ ਜਨਮ ਵਿੱਚ ਹੀ ਹੋ ਸਕਦਾ ਹੈ ਕਿਉਂਕਿ ਇਸ ਜਨਮ ਵਿੱਚ ਨਾਮ ਜਪ ਕੇ ਮਨੁੱਖ ਆਵਗਵਨ ਤੋਂ ਮੁਕਤ ਹੋ ਸਕਦਾ ਹੈ, ਫਿਰ ਜੇ ਮਨੁੱਖ ਦਾ ਹੀ ਉਦਾਰ ਹੋ ਸਕਦਾ ਹੈ ਤਾਂ ਗੁਰੂ ਸਾਹਿਬ ਇਸ ਅਸੂਲ ਦੀ ਉਲੰਘਣਾ ਕਰਕੇ ਜਾਨਵਰਾਂ ਦਾ ਉਦਾਰ ਕਿਵੇਂ ਕਰਦੇ ਸਨ? ਇੱਕ ਸਵਾਲ ਇਹ ਵੀ ਉਤਪੰਨ ਹੁੰਦਾ ਹੈ ਕਿ ਗੁਰੂ ਸਾਹਿਬ ਕੋਲ ਆਪਣੇ ਘੋੜੇ ਸਨ, ਜਿਹੜੇ ਉਨ੍ਹਾਂ ਦੀ ਸਾਰੀ ਉਮਰ ਸਵਾਰੀ ਲਈ ਮੱਦਦ ਕਰਦੇ ਸਨ ਤੇ ਜੰਗ ਵਿੱਚ ਉਨ੍ਹਾਂ ਦੇ ਸਹਾਈ ਹੁੰਦੇ ਸਨ। ਸਿੱਖਾਂ ਜਾਂ ਗੁਰੂ ਸਾਹਿਬਾਨ ਕੋਲ ਦੁੱਧ ਪੀਣ ਲਈ ਗਾਵਾਂ-ਮੱਝਾਂ ਹੋਣਗੀਆਂ, ਖੇਤੀ ਕਰਨ ਲਈ ਬਲਦ, ਝੋਟੇ, ਘੋੜੇ ਆਦਿ ਹੋਣਗੇ, ਜਿਹੜੇ ਸਿੱਖਾਂ ਦੇ ਮੱਦਦਗਾਰ ਸਨ। ਫਿਰ ਉਨ੍ਹਾਂ ਕਿਸੇ ਗਾਂ, ਮੱਝ, ਘੋੜੇ, ਬਲਦ ਆਦਿ ਦਾ ਉਦਾਰ ਕਿਉਂ ਨਹੀਂ ਕੀਤਾ, ਜੰਗਲਾਂ ਵਿੱਚ ਸ਼ੇਰਾਂ, ਰਿੱਛਾਂ, ਹਿਰਨਾਂ ਦਾ ਹੀ ਉਦਾਰ ਕਿਉਂ ਕੀਤਾ? ਜਦ ਕਿ ਉਨ੍ਹਾਂ ਤੋਂ ਗੁਰੂ ਸਾਹਿਬ ਜਾਂ ਸਿੱਖਾਂ ਨੂੰ ਨਾ ਕੋਈ ਲਾਭ ਸੀ ਤੇ ਨਾ ਹੀ ਖਤਰਾ? ਇਸ ਤਰ੍ਹਾਂ ਇਹ ਲੋਕ ਮਨਘੜਤ ਸਾਖੀਆਂ ਰਾਹੀਂ ਸੰਗਤ ਨੂੰ ਹਮੇਸ਼ਾਂ ਗੁੰਮਰਾਹ ਕਰਦੇ ਹਨ ਤੇ ਅਸੀਂ ਸ਼ਰਧਾ ਵਸ ਇਨ੍ਹਾਂ ਦੇ ਗਪੌੜਾਂ ਨੂੰ ਅੱਖਾਂ ਮੀਟੀ ਨਾ ਸਿਰਫ ਸੁਣਦੇ ਹੀ ਹਾਂ, ਸਗੋਂ ਨੋਟਾਂ ਦੇ ਮੀਂਹ ਵੀ ਵਰ੍ਹਾਉਂਦੇ ਹਾਂ। ਇਨ੍ਹਾਂ ਉਦਾਸੀ ਮਹੰਤਾਂ (ਹਰਿਦੁਆਰ ਦੇ ਹਿੰਦੂ ਪੁਜਾਰੀਆਂ) ਤੇ ਨਿਰਮਲੇ ਸਾਧਾਂ (ਬਨਾਰਸ ਦੇ ਹਿੰਦੂ ਵਿਦਵਾਨਾਂ) ਵਲੋਂ ਚਲਾਈ ਰੀਤ ਵਿਚੋਂ ਹੀ ਅੱਜ ਦੇ ਸਾਰੇ ਡੇਰੇ ਨਿਕਲੇ ਹਨ। ਕਿਸੇ ਵੀ ਡੇਰੇ ਦਾ ਪਿਛੋਕੜ ਲੱਭ ਲਉ, ਇਨ੍ਹਾਂ ਦਾ ਪਹਿਲਾ ਗੱਦੀਦਾਰ, ਬਨਾਰਸ ਜਾਂ ਹਰਿਦੁਆਰ ਤੋਂ ਪੜ੍ਹਿਆ ਹੋਵੇਗਾ ਜਾਂ ਫਿਰ ਕਿਸੇ ਬਨਾਰਸ ਜਾਂ ਹਰਿਦੁਆਰ ਤੋਂ ਪੜ੍ਹੇ ਹੋਏ ਵਿਦਵਾਨ ਜਾਂ ਸੰਤ ਕੋਲੋਂ ਪੜ੍ਹਿਆ ਹੋਵੇਗਾ। ਇਸੇ ਰੀਤ ਨੇ ਵਿਹਲੜ ਬਾਬਿਆਂ/ਸਾਧਾਂ ਦੀ ਲੰਮੀ ਚੌੜੀ ਫ਼ੌਜ ਸਿੱਖ ਪੰਥ ਵਿੱਚ ਤਿਆਰ ਕਰ ਦਿੱਤੀ ਹੈ ਜੋ ਭੋਲੇ-ਭਾਲੇ ਪਰ ਅੰਧ ਵਿਸ਼ਵਾਸ਼ੀ ਸਿੱਖਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਗੁਰਮਤਿ ਗਿਆਨ ਤੋਂ ਸੱਖਣੇ ਅੰਧ ਵਿਸ਼ਵਾਸ਼ੀ ਸਿੱਖਾਂ ਦੇ ਸਿਰ ਤੇ ਹੀ ਇਹ ਸਭ ਡੇਰੇ ਚੱਲ ਰਹੇ ਹਨ।ਬੇਸ਼ਕ ਪੰਥ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਨੇ ਸਿਰਫ ਹਲਾਲ ਮਾਸ ਨਹੀਂ ਖਾਣਾ ਤੇ ਗੁਰੂ ਸਾਹਿਬ ਨੇ ਵੀ ਬਾਣੀ ਵਿੱਚ ਦੱਸਿਆ ਹੈ ਕਿ ਮਾਸ ਖਾਣਾ ਸ਼ੁਰੂ ਤੋਂ ਹੀ ਪ੍ਰਾਣੀਆਂ ਦੇ ਕੁਦਰਤੀ ਸੁਭਾਅ ਦਾ ਅਨਿਖੜਵਾਂ ਅੰਗ ਰਿਹਾ ਹੈ। ਪਰ ਫਿਰ ਵੀ ਪਤਾ ਨਹੀਂ ਅਸੀਂ ਇਸਨੂੰ ਬਹੁਤ ਵੱਡਾ ਮਸਲਾ ਕਿਉਂ ਬਣਾਉਂਦੇ ਹਾਂ। ਉੱਤਰੀ ਅਤੇ ਦੱਖਣੀ ਧਰੁਵ ਵਾਲੇ ਪਾਸੇ ਰਹਿਣ ਵਾਲੇ ਲੋਕਾਂ ਲਈ ‘ਮਾਸ’ ਖਾਣ ਬਗੈਰ ਜੀਣਾ ਹੀ ਨਾ-ਮੁਮਕਿਨ ਹੈ। ਮਨੁੱਖ ਜ਼ਮਾਨੇ-ਕਦੀਮ ਤੋਂ ਹੀ ਮਾਸ ਖਾਂਦਾ ਆ ਰਿਹਾ ਹੈ। ਪਹਿਲਾਂ ਕੱਚਾ ਮਾਸ ਖਾਂਦਾ ਸੀ, ਫਿਰ ਜਿਵੇਂ ਜਿਵੇਂ ਮਨੁੱਖੀ ਵਿਕਾਸ ਹੋਇਆ, ਉਸਨੇ ਮਾਸ ਭੁੰਨ ਕੇ ਖਾਣਾ ਸ਼ੁਰੂ ਕਰ ਦਿੱਤਾ। ਅਕਾਲ ਪੁਰਖ ਨੇ ਵੱਖ-ਵੱਖ ਖਾਣੀਆਂ (ਜਿਵੇਂ ਅੰਡਜ, ਜੇਰਜ, ਸੇਤਜ, ਉਤਭੁਜ ਆਦਿ) ਬਣਾਈਆਂ ਹਨ, ਪਰ ਮਨੁੱਖ ਨੂੰ ਸਰਦਾਰੀ ਬਖ਼ਸ਼ ਕੇ ਨਿਹਾਲ ਕੀਤਾ ਹੈ। ਕੁਦਰਤ ਨੇ ਹਰ ਜੀਵ ਜੰਤੂ ਲਈ ਆਪਣੀ ਵਿਸ਼ੇਸ਼ ਰਿਜ਼ਕ (ਖ਼ੁਰਾਕ) ਮੁਕਰਰ ਕੀਤੀ ਹੈ ਤੇ ਉਹ ਬਾਕੀ ਦੀ ਖ਼ੁਰਾਕ ਨਹੀਂ ਖਾ ਸਕਦਾ। ਗਾਂ, ਮੱਝ ਆਦਿ ਜਾਨਵਰ ਘਾਹ, ਪੱਤੇ, ਵੰਡ-ਵੰਡੇਵਾਂ ਅਤੇ ਚਾਰਾ ਖਾਂਦੇ ਹਨ, ਪਰ ਇਨ੍ਹਾਂ ਦਾ ਦੁੱਧ ਪੀਣ ਵਾਲਾ ਮਨੁੱਖ ਇਹ ‘ਸ਼ਾਕਾਹਾਰੀ’ ਵਸਤਾਂ ਵੀ ਨਹੀਂ ਖਾ ਜਾਂ ਹਜ਼ਮ ਕਰ ਸਕਦਾ। ਸ਼ੇਰ ਜਾਂ ਕਈ ਹੋਰ ਜਾਨਵਰ ਅਜਿਹੇ ਹਨ, ਜੋ ਘਾਹ ਫੂਸ ਨਹੀਂ ਖਾ ਸਕਦੇ, ਉਹ ਸਿਰਫ ਮਾਸ ਹੀ ਖਾਂਦੇ ਹਨ। ਕੁਝ ਜਾਨਵਰ ਅਜਿਹੇ ਵੀ ਹਨ, ਜਿਨ੍ਹਾਂ ਨੂੰ ਕੁਦਰਤ ਨੇ ਵੈਜੀਟੇਸ਼ਨ ਤੇ ਮਾਸ ਖਾਣ ਦਾ ਬੱਲ ਬਖਸ਼ਿਆ ਹੋਇਆ ਹੈ। ਮਨੁੱਖ ਵੀ ਅਜਿਹੀ ਸ਼੍ਰੇਣੀ ਵਿੱਚ ਹੀ ਆਉਂਦਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>