Uncategorized

ਆਹ ਦੇਖੋ ਹਾਲ ਸ਼ਮਸ਼ਾਨ ਘਾਟ ਦੇ ਚ ਦੋ ਨੌਜਵਾਨਾਂ ਨੂੰ ਚਿੱਟੇ ਦੇ ਟੀਕੇ ਲਾਉਂਦੇ ਫੜਿਆ ਗਿਆ

Sharing is caring!

ਅਜੇ ਵੀ ਬੇਨਤੀ ਹੈ ਨਸ਼ੇ ਤਿਆਗੋ ਸਿੱਖੀ ਨਾਲ ਜੁੜ ਜਾਉ ਵੀਰੋ ਨਸ਼ਿਆਂ ਕਰਕੇ ਨਸ਼ਿਆਂ ਕਰਕੇ ਮਾਂ ਬਾਪ… ਯਾਰ ਦੋਸਤ ਜੋ ਅਪਣੇ ਸਾਥੀਆਂ ਨੂੰ ਗਵਾ ਦਿੰਦੇ ਨੇ ਉਹਨਾਂ ਦੇ ਦੁੱਖਾਂ ਨੂੰ ਬਿਆਨ ਨਹੀ ਕੀਤਾ ਜਾ ਸਕਦਾ ਜੀ ।। ਇਸ ਵੀਡੀਓ ਚ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਦੋ ਨੌਜਵਾਨ ਸਿਵਿਆਂ ਚ ਨਸ਼ਾ ਕਰ ਰਹੇ ਹਨ ਇੱਕ ਗੱਲ ਤੇ ਸਾਫ ਹੈ ਨਸ਼ਾ ਬੰਦੇ ਦਾ ਦਿਮਾਗ ਸੋਚ ਸਭ ਖਤਮ ਕਰ ਦਿੰਦਾ ਹੈ ਅਸੀ ਆਪਣੇ ਬੱਚਿਆਂ ਨੂੰ ਸਿਵਿਆਂ ਚ ਜਾਣ ਨਹੀਂ ਦਿੰਦੇhttps://facebook.com/thepunjabijuction/videos/1986364288080983/ਇਹ ਸ਼ਰੇਆਮ ਦੇਖੋ ਹਾਲ ਪੰਜਾਬ ਅੰਦਰ ਨਸ਼ਿਆਂ ਦੇ ਸੰਕਟ ਦੇ ਹੱਲ ਬਾਰੇ ਡਾ. ਧਰਮਵੀਰ ਗਾਂਧੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ, ਅਕਾਲੀ-ਭਾਜਪਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਖੁੱਲੀ ਬਹਿਸ ਦੀ ਚੁਣੌਤੀ। ਪੰਜਾਬ ਪਿੱਛਲੇ 10 ਸਾਲਾਂ ਤੋਂ ਮੈਡੀਕਲ ਤੇ ਸਿੰਥੈਟਿਕ ਆਦਿ ਮਾਰੂ ਨਸ਼ਿਆਂ ਕਾਰਨ ਮੌਤ ਦਾ ਅੰਨ੍ਹਾਂ ਖੂਹ ਬਣ ਚੁੱਕਿਆ ਹੈ।ਪੰਜਾਬ ਸਰਕਾਰ ਤੇ ਸਾਰੀਆਂ ਵਿਰੋਧੀ ਪਾਰਟੀਆਂ ਕੋਲ ਇਸ ਗੱਲ ਦਾ ਕੀ ਜਵਾਬ ਹੈ ਕਿ ਪੰਜਾਬ ਅੰਦਰ ਜਦੋਂ ਤੱਕ ਲੋਕ ਅਫੀਮ-ਭੁੱਕੀ ਵਰਗੇ ਕੁਦਰਤੀ ਨਸ਼ੇ ਵਰਤਦੇ ਸਨ ਤਾਂ ਪੰਜਾਬ ਕਦੇ ਵੀ ਨਸ਼ਿਆਂ ਕਰਕੇ ਦੇਸ਼ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਨਹੀਂ ਬਣਿਆ, ਨਾਂ ਹੀ ਪੰਜਾਬ ਵਿੱਚ ਕੋਈ ਨਸ਼ਿਆਂ ਦਾ ਸੰਕਟ ਸੀ ਤੇ ਨਾਂ ਹੀ ਨਸ਼ਿਆਂ ਨਾਲ ਕੋਈ ਮੌਤ ਸੀ। ਉਨ੍ਹਾਂ ਕੋਲ ਇਸ ਗੱਲ ਦਾ ਕੀ ਜਵਾਬ ਹੈ ਕਿ ਪੰਜਾਬ ਵਿੱਚ ਮੈਡੀਕਲ ਨਸ਼ੇ, ਟੀਕੇ, ਗੋਲੀਆਂ, ਚਿੱਟਾ ਤੇ ਸਮੈਕ ਅਫੀਮ ਭੁੱਕੀਪਾਬੰਦੀ ਲਾਉਣ ਕਰਕੇ ਹੀ ਆਏ ਹਨ।ਉਹ ਇਸ ਗੱਲ ਦਾ ਵੀ ਜਵਾਬ ਦੇਣ ਕੀ, ਅਫੀਮ-ਭੁੱਕੀ ਤੇ ਪਾਬੰਦੀ ਲਾਉਣ ਕਾਰਨ ਹੀ ਸਿਆਸਤਦਾਨਾਂ, ਪੁਲਿਸ ਅਫ਼ਸਰਾਂ ਅਤੇ ਅਸਲ ਰਸੂਖ ਵਾਲੇ ਬੰਦਿਆਂ ਦਾ ਇਕ ਨਪਾਕ ਗੱਠਜੋੜ ਹੋਂਦ ਵਿੱਚ ਨਹੀਂ ਆਇਆ ਜਿਸਨੇ ਪੰਜਾਬ ਅੰਦਰ ਨਾ ਸਿਰਫ ਅਫੀਮ-ਭੁੱਕੀ ਬਲਕਿ ਮੈਡੀਕਲ ਤੇ ਚਿੱਟੇ, ਸਮੈਕ ਤੇ ਹੋਰ ਜਾਨਲੇਵਾ ਸਿੰਥੈਟਿਕ ਨਸ਼ਿਆਂ ਵਰਗੇ ਘਾਤਕ ਨਸ਼ਿਆਂ ਲਈ ਖਪਤ ਤੇ ਵਿਕਰੀ ਦਾ ਵੱਡਾ ਬਜਾਰ ਪੈਦਾ ਕੀਤਾ ਜਿਸਨੇ ਪੰਜਾਬ ਨੂੰ ਮੌਤ ਦਾ ਖੂਹ ਬਣਾਇਆ। ਅਫੀਮ ਭੁੱਕੀ ਤੇ ਪਾਬੰਦੀ ਲਾਉਣ ਕਰਕੇ ਮਾਫੀਆ ਵਲੋਂ ਇਸਦੀ ਸਮੱਗਲਿੰਗ ਕੀਤੇ ਜਾਣ ਕਰਕੇ, ਅਸਮਾਨੀ ਪਹੁੰਚਾਏ ਰੇਟਾਂ ਦੇ ਨਤੀਜੇ ਵਜੋਂ ਅਤੇ ਘਰ-ਘਰ ਨਸ਼ੇ ਪਹੁੰਚਾਉਣ ਦੀ ਮਾਫੀਆ ਦੇ ਧੰਦੇ ਕਾਰਨ ਲੋਕਾਂ ਦਾ ਮਜਬੂਰੀਵੱਸ ਘਾਤਕ ਮੈਡੀਕਲ ਤੇ ਚਿੱਟੇ ਸਮੈਕ ਵੱਲ ਧੱਕੇ ਜਾਣਾ ਕੀ ਮੌਜੂਦਾ ਨਸ਼ਾ ਸੰਕਟ ਦੀ ਜੜ੍ਹ ਨਹੀਂ ਹੈ?ਅਫੀਮ-ਭੁੱਕੀ ਤੇ ਪਾਬੰਦੀ ਲਾਉਣ ਵਾਲਾ,ਨਸ਼ਾਗ੍ਰਸ਼ਤ ਮੁਕਤ ਬੀਮਾਰ ਲੋਕਾਂ ਨੂੰ ਅਪਰਾਧੀ ਘੋਸ਼ਿਤ ਕਰਨ ਵਾਲਾ, ਐਨ.ਡੀ.ਪੀ.ਐਸ. ਐਕਟ 1985, ਦੇ ਨਤੀਜੇ ਵਜੋਂ ਇਕ ਮਾਫੀਆ ਦਾ ਹੋਂਦ ਵਿੱਚ ਆਉਣਾ ਅਤੇ ਨਸ਼ਿਆਂ ਦਾ ਬਜਾਰੀਕਰਨ ਅਤੇ ਵੱਡੀ ਪੱਧਰ ਤੇ ਵਪਾਰੀਕਰਨ ਕਰਨਾ ਲੋਕਾਂ ਦੇ ਕੁਦਰਤੀ ਨਸ਼ੇ ਅਫੀਮ ਤੇ ਭੁੱਕੀ ਦੇ ਰੇਟ ਅਸਮਾਨੀ ਪਹੁੰਚਾ ਕੇ ਉਨ੍ਹਾਂ ਨੂੰ ਮੈਡੀਕਲ ਸਿੰਥੈਟਿਕ ਨਸ਼ਿਆਂ ਵੱਲ ਧੱਕਣਾ-ਇਹ ਹੈ ਨਸ਼ਿਆਂ ਕਾਰਨ ਮਰ ਰਹੇ ਪੰਜਾਬ ਦਾ ਸੱਚ।ਕਿਉਂਕਿ ਮਾਫੀਆ ਸਾਰੀਆਂ ਪਾਰਟੀਆਂ ਵਿੱਚ ਬੈਠਾ ਹੈ।ਇਸ ਲਈ ਉਹ ਇਸ ਸਚਾਈ ਨੂੰ ਮੰਨਣ ਤੋਂ ਇਨਕਾਰੀ ਹਨ।ਸੋ ਜੇਕਰ ਪੰਜਾਬ ਅੰਦਰ ਨਸ਼ਿਆਂ ਨੂੰ ਅਸਰਦਾਰ ਠੱਲ ਪਾਈ ਹੈ ਤਾਂ ਇਸ ਸਾਰੇ ਘਟਨਾਚੱਕਰ ਨੂੰ ਉਲਟਾਉਣਾ ਪਵੇਗਾ।ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਨਸ਼ਿਆਂ ਦਾ ਇਹ ਸੰਕਟ ਅਫੀਮ-ਭੁੱਕੀ ਤੇ ਲਗੀ ਪਾਬੰਦੀ ਅਤੇ ਇਹ ਰਵਾਇਤੀ ਨਸ਼ੇ ਵਰਤਣ ਵਾਲਿਆਂ ਨੂੰ ਅਪਰਾਧੀ ਘੋਸ਼ਿਤ ਕਰਨ, ਜੇਲੀ ਢੱਕਣ ਅਤੇ ਸਜਾਵਾਂ ਦੇਣ ਨਾਲ ਸ਼ੁਰੂ ਹੋਇਆ ਤੇ ਇਸਦਾ ਅੰਤ, ਇਸ ਸਾਰੇ ਘਟਨਾਕ੍ਰਮ ਨੂੰ ਉਲਟਾ ਕੇ ਅਫੀਮਭੁੱਕੀ ਤੋਂ ਪਾਬੰਦੀ ਚੁੱਕਣ ਤੇ ਸਰਕਾਰੀ ਤੰਤਰ ਰਾਹੀਂ (ਹਸਪਤਾਲਾਂ), ਲੋੜੀਂਦੀ ਮਾਤਰਾ ਵਿਚ ਨਸ਼ਾ-ਗ੍ਰਸ਼ਤ ਲੋਕਾਂ ਨੂੰ ਇਹ ਰਵਾਇਤੀ ਨਸ਼ੇ ਨਿਸ਼ਚਿਤ ਮਾਤਰਾ ਵਿਚ ਮੁਹੱਈਆ ਕਰਵਾਉਣ ਅਤੇ ਪੰਜਾਬ ਅੰਦਰ ਸਰਕਾਰੀ ਨਿਗਰਾਨੀ ਹੇਠ ਸੀਮਤ ਰਕਬਿਆਂ ਵਿੱਚ ਪੋਸਤ ਦੀ ਖੇਤੀ ਦੀ ਇਜਾਜ਼ਤ ਦੇਣ ਨਾਲ ਹੀ ਹੋਣਾ ਹੈ।ਇਸ ਨਾਲ ਲੋਕਾਂ ਦੀ ਆਰਥਿਕ ਲੁੱਟ ਵੀ ਬੰਦ ਹੋਵੇਗੀ ਅਤੇ ਉਨ੍ਹਾਂ ਨੂੰ ਵਾਜਬ ਭਾਅ ਤੇ ਕੁਦਰਤੀ ਨਸ਼ੇ ਤਾਂ ਮਿਲਣਗੇ ਹੀ, ਨਾਲ ਦੀ ਨਾਲ ਮਾਫੀਆ ਦੀ ਜੇਬ ਵਿੱਚ ਹਰ ਸਾਲ ਜਾਂਦਾ ਹਜਾਰਾਂ ਕਰੋੜ ਦਾ ਮੁਨਾਫਾ, ਸਰਕਾਰੀ ਖਜ਼ਾਨੇ ਵਿਚ ਜਾਵੇਗਾਜਿਸ ਨਾਲ ਪੰਜਾਬ ਦੀ ਮਾਲੀ ਹਾਲਤ ਵੀ ਸੁਧਰੇਗੀ ਅਤੇ ਸਰਕਾਰ ਕੋਲ ਜਨ ਕਲਿਆਣ ਯੋਜਨਾਵਾਂ ਵਾਸਤੇ ਲੋੜੀਂਦੀ ਪੂੰਜੀ ਵੀ ਇਕੱਤਰ ਹੋਵੇਗੀ।ਆਓ ਸਾਡਾ ਖੁੱਲਾ ਚੈਲੇਂਜ ਹੈ ਕਿ ਕਾਂਗਰਸ ਸਰਕਾਰ, ਅਕਾਲੀ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਲੀਡਰ, ਕਿਸੇ ਵੀ ਜਨਤਕ ਮੰਚ ਤੇ ਇਸ ਅਤਿ ਗੰਭੀਰ ਮੁੱਦੇ ਤੇ ਬਹਿਸ ਲਈ ਸਾਡੀ ਚੁਣੌਤੀ ਕਬੂਲ ਕਰਨ। ਸਮਾਂ ਤੇ ਸਥਾਨ ਦੀ ਚੋਣ ਇਹ ਪਾਰਟੀਆਂ ਖੁੱਦ ਕਰ ਲੈਣ ਜੀ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>