Uncategorized

ਆਹ ਨਿਰਮਲ ਬਾਬੇ ਦਾ ਹਾਲ ਦੇਖ ਲਵੋ .. ਪੱਗਾਂ ਬੰਨ ਕੇ ਲੋਕ ਇਹਦੇ ਸਾਹਮਣੇ ਦੇਖੋ ਕੀ ਕਰਦੇ ..

Sharing is caring!

ਇਹ ਸਮਝਿਆ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਡੇਰਾਵਾਦ ੨੦ਵੀਂ ਸਦੀ ਦੀ ਉਪਜ ਹੈ। ਇਹ ਵਿਚਾਰ ਸਹੀ ਨਹੀਂ ਹੈ। ਡੇਰਾਵਾਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੇ ਹੀ ਫੈਲਣ ਲੱਗ ਪਿਆ ਸੀ। ਡੇਰਾਵਾਦ ਦੇ ਤਿੰਨ ਮੁੱਖ ਲੱਛਣ ਹਨ: (੧) ਇਹ ਪ੍ਰਭਾਵਸ਼ਾਲੀ ਉਪਾਧੀ ਵਾਲੀ ਧਾਰਮਕ ਗੱਦੀ ਤੇ ਨਿਰਭਰ ਕਰਦਾ ਹੈ। (੨) ਉਹ ਗੱਦੀ ਪ੍ਰਸਿਧ ਧਾਰਮਕ ਵਿਚਾਰਧਾਰਾ ਨੂੰ ਨਿਰੂਪਨ ਕਰਨ ਵਾਲੇ ਗ੍ਰੰਥ ਤੇ ਆਸਰਤ ਹੁੰਦੀ ਹੈ

ਨਿਰਮਲ ਬਾਬਾ ਵੀ ਲੋਕਾ ਦੀ ਲੈਰ ਖਿੱਚਣ ਤੇ ਹੋੲਿਅਾ ਪਿਅਾ ਪਤੰਦਰ👇👇

Posted by ਪੱਕੇ Germany ਵਾਲੇ on Sunday, January 21, 2018

ਅਤੇ (੩) ਡੇਰੇ ਦਾ ਮਨੋਰਥ ਅਕਸਰ ਧਾਰਮਕ ਵਿਚਾਰਧਾਰਾ ਦੇ ਸੰਚਾਰ ਦਾ ਭਰਮ ਪਾ ਕੇ ਆਪਣੇ ਸਾਧਨ, ਸੰਪੱਤੀ, ਸਮਾਜਕ ਪ੍ਰਭਾਵ ਅਤੇ ਸ਼ਕਤੀ ਵਧਾਉਣਾ ਹੁੰਦਾ ਹੈ। ਗੁਰ ਪ੍ਰਵਾਰਾਂ ਵਿੱਚ ਗੁਰਮਤ ਵਿਰੋਧੀਆਂ ਵਲੋਂ ਗੁਰਗੱਦੀ ਅਤੇ ਸੰਪੱਤੀ ਨੂੰ ਲੈਕੇ ਦੌੜ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਲੱਗ ਗਈ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਹਿੰਸਕ ਰੂਪ ਧਾਰਨ ਕਰ ਗਈ।  ਗੁਰਮਤ ਵਿਚਾਰਧਾਰਾ ਦੀ ਬਾਣੀ ਰੂਪ ਪੋਥੀ ਸਾਹਿਬ ਦੀ ਮਲਕੀਅਤ ਨੂੰ ਲੈਕੇ ਵਿਵਾਦ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਵਾਰ ਨੇ ਛੇੜਿਆ ਸੀ। ਬੰਦਾ ਬਹਾਦਰ ਦੀ ਨੀਤੀ ਨੇ ਗੁਰਮਤ ਦੇ ਸਾਰੇ ਧਾਰਨੀਆਂ ਦੀ ਨਸਲਕੁਸ਼ੀ ਕਰਵਾ ਦਿੱਤੀ ਜਿਸ ਤੇ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤਾ ਗੁਰਮਤ ਵਿਚਾਰਧਾਰਾ ਦਾ ਸੰਚਾਰ ਬੰਦ ਹੋ ਗਿਆ ਅਤੇ ਨਿਰਮਲੇ ਅਤੇ ਉਦਾਸੀ ਸਾਧੂਆਂ ਨੇ ਸਿੱਖ ਧਰਮ ਦੇ ਡੇਰੇ ਸਥਾਪਤ ਕਰਕੇ ਗੁਰਬਾਣੀ ਨੂੰ ਸਨਾਤਨੀ ਪਰੰਪਰਾ ਅਨੁਸਾਰ ਢਾਲ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਨਿਰਮਲੇ, ਉਦਾਸੀ ਅਤੇ ਗੁਰਮਤ ਵਿਰੋਧੀ ਗੁਰ ਪ੍ਰਵਾਰਾਂ ਦੇ ਸਦੱਸਾਂ ਵਲੋਂ ਸਥਾਪਤ ਸਿੱਖ ਧਰਮ ਦੇ ਡੇਰਿਆਂ ਨੂੰ ਸਿੱਖ ਮਿਸਲਦਾਰਾਂ, ਮਹਾਰਾਜਾ ਰਣਜੀਤ ਸਿੰਘ ਅਤੇ ਫੂਲਕਿਆਂ ਰਾਜਿਆਂ ਨੇ ਜਾਗੀਰਾਂ ਲਾ ਕੇ ਜਾਂ ਮਾਇਕ ਸਹਾਇਤਾ ਦੇ ਕੇ ਹੋਰ ਪ੍ਰਸਿਧ ਅਤੇ ਸ਼ਕਤੀਸ਼ਾਲੀ ਬਣਾ ਦਿੱਤਾ। ਸਿੰਘ ਸਭਾਵਾਂ ਨੇ ਉਸੇ ਡੇਰਾਵਾਦ ਅਤੇ ਉਸ ਦੀ ਵਿਚਾਰਧਾਰਾ ਵਿਰੁਧ ਪ੍ਰਚਾਰ ਕਰਕੇ ਸਿੱਖਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਸੀ। ਪਰ ਸਿੰਘ ਸਭਾਵਾਂ ਦੀਆਂ ਕਾਰਵਾਈਆਂ ਗੁਰਮਤ ਸੰਚਾਰ ਨਾਲੋਂ ਵਧੇਰੇ ਡੇਰਿਆਂ ਦੀ ਸੰਪੱਤੀ ਤੋਂ ਨਿਰਮਲੇ ਅਤੇ ਉਦਾਸੀਆਂ ਦਾ ਕਬਜ਼ਾ ਹਟਾਉਣ ਤੇ ਕੇਂਦਰਤ ਹੋ ਗਈਆਂ। ਸਿੰਘ ਸਭਾਵਾਂ ਵਲੋਂ ਛੇੜਿਆ ਗੁਰਦੁਆਰਾ ਸੰਪੱਤੀ ਦੀ ਮਲਕੀਅਤ ਦਾ ਵਿਵਾਦ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਦਾ ਸਿਆਸੀ ਰੂਪ ਧਾਰਨ ਕਰ ਗਿਆ। ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਤੇ ਗੁਰਦੁਆਰਾ ਕਨੂੰਨ ਬਣਿਆ ਜਿਸ ਤਹਿਤ ਇਤਹਾਸਕ ਗੁਰਦੁਆਰੇ ਪੰਜਾਬ ਸਰਕਾਰ ਦੀ ਮਲਕੀਅਤ ਹੋ ਗਏ ਅਤੇ ਉਨ੍ਹਾਂ ਦਾ ਪ੍ਰਬੰਧ ਸਿੱਖਾਂ ਵਲੋਂ ਚੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਗਿਆ। ਸ੍ਰੋਮਣੀ ਕਮੇਟੀ ਇਤਹਾਸਕ ਗੁਰਦੁਆਰਿਆਂ ਦੀ ਪ੍ਰਬੰਧਕ ਬਣ ਕੇ ਇੱਕ ਬਹੁਤ ਵੱਡੇ ਡੇਰੇ ਵਾਂਗ ਵਿਚਰਣ ਲੱਗ ਪਈ। ਉਸ ਨੇ ਗੁਰੂ ਗ੍ਰੰਥ ਸਾਹਿਬ ਅਤੇ ਉਸ ਦੀ ਬਾਣੀ ਨੂੰ ਆਪਣੀ ਮਲਕੀਅਤ ਬਣਾ ਲਿਆ, ਗੁਰਗੱਦੀ ਨੂੰ ਇੱਕ ਜਥੇਦਾਰੀ ਸੰਸਥਾ ਵਿੱਚ ਬਦਲ ਦਿੱਤਾ ਅਤੇ ਆਪਣੀ ਸੰਪੱਤੀ ਅਤੇ ਆਮਦਨੀ ਵਿੱਚ ਵਾਧਾ ਕਰਨ ਲਈ ਇਤਹਾਸਕ ਗੁਰਦੁਆਰਿਆਂ ਦੇ ਨਾਲ ਵਧੇਰੀ ਆਮਦਨੀ ਵਾਲੇ ਗੁਰਦੁਆਰਿਆਂ ਨੂੰ ਅਧੀਨ ਕਰਨ ਲਈ ਗੁਰਦੁਆਰਾ ਕਨੂੰਨ ਵਿੱਚ ਸੋਧ ਕਰਵਾ ਲਈ ਸ਼੍ਰੋਮਣੀ ਕਮੇਟੀ ਦੀਆਂ ਕਾਰਵਾਈਆਂ ਦੇ ਤੌਖਲੇ ਅਤੇ ਪ੍ਰਭਾਵ ਨੇ ਪੰਜਾਬ ਵਿੱਚ ਡੇਰਿਆਂ ਦੇ ਗੁਰਦੁਆਰੇ ਸਥਾਪਤ ਕਰਨ ਅਤੇ ਗੁਰਦੁਆਰਿਆਂ ਨੂੰ ਡੇਰਿਆਂ ਵਿੱਚ ਬਦਲਣ ਦੀ ਦੌੜ ਲਵਾ ਦਿੱਤੀ। ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਪੰਜਾਬ ਵਿੱਚ ਡੇਰਿਆਂ ਦਾ ਜਾਲ ਵਿਛ ਗਿਆ।ਸ਼੍ਰੋਮਣੀ ਕਮੇਟੀ ਅਤੇ ਡੇਰਿਆਂ ਵਲੋਂ ਪ੍ਰਚਾਰੇ ਜਾਂਦੇ ਸਿੱਖ ਧਰਮ ਅਤੇ ਗੁਰਮਤ ਵਿੱਚ ਮੂਲ ਅੰਤਰ ਹੈ। ਗੁਰਮਤ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਸਾਰ ਕਰਦੀ ਹੈ। ਡੇਰੇ ਗੁਰਬਾਣੀ ਦੀ ਵਿਆਖਿਆ ਸਿੱਖ ਇਤਹਾਸ ਆਖੀਆਂ ਜਾਂਦੀਆਂ ਕਹਾਣੀਆਂ ਨਾਲ ਕਰਦੇ ਹਨ, ਜਿਸ ਨੂੰ ਉਹ ਸਿੱਖ ਧਰਮ ਦਾ ਨਾਂ ਦਿੰਦੇ ਹਨ। ਅਸਲ ਵਿੱਚ ਉਹ ਗੁਰਬਾਣੀ ਦੀ ਵਿਆਖਿਆ ਨਹੀਂ ਕਰਦੇ ਬਲਕਿ ਸਿੱਖ ਇਤਹਾਸ ਨੂੰ ਇੱਕ ਪ੍ਰਭਾਵਸ਼ਾਲੀ ਧਾਰਮਕ ਲਹਿਰ ਦਾ ਰੂਪ ਦੇਣ ਅਤੇ ਸਰੋਤਿਆਂ ਨੂੰ ਭਾਵਕ ਕਰਕੇ ਸਿੱਖ ਇਤਹਾਸ ਅਤੇ ਡੇਰਾ ਸਭਿਆਚਾਰ ਪ੍ਰਤੀ ਸ਼ਰਧਾ ਉਤੇਜਤ ਕਰਨ ਲਈ ਗੁਰਬਾਣੀ ਦੀ ਵਰਤੋਂ ਕਰਦੇ ਹਨ। ਡੇਰਿਆ ਦਾ ਸਿੱਖ ਇਤਹਾਸ ਸਹੀ ਅਤੇ ਯਥਾਰਥਕ ਤੱਥਾਂ ਤੇ ਆਧਾਰਤ ਨਹੀਂ ਹੁੰਦਾ। ਉਹ ਤੇ ਕਰਾਮਾਤਾਂ, ਮਿਥਹਾਸਕ ਵਾਰਦਾਤਾਂ ਅਤੇ ਇਤਹਾਸਕ ਤੱਥਾਂ ਦਾ ਡੇਰੇ ਦੇ ਬਾਬੇ ਦੀ ਪ੍ਰਸਿੱਧੀ ਵਧਾਉਣ ਵਾਲਾ ਮਿਲਗੋਭਾ ਹੁੰਦਾ ਹੈ।ਜਦੋਂ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਤਾਂ ਅਕਾਲੀ ਦਲ ਸਿੱਖ ਪੰਥ ਦੀ ਰਾਜਸੀ ਪਾਰਟੀ ਵਜੋਂ ਸਥਾਪਤ ਕੀਤਾ ਗਿਆ ਸੀ। ਉਸ ਵੇਲੇ ਸਿੱਖ ਜਗਤ ਵਿੱਚ ਇਹ ਵਿਸ਼ਵਾਸ ਪ੍ਰਚਲਤ ਕੀਤਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੂੰ ਸੇਧ ਦੇਵੇਗੀ ਕਿਊਂਕੇ ਸਿੱਖ ਧਰਮ ਵਿੱਚ ਮੀਰੀ ਪੀਰੀ ਦੇ ਅਧੀਨ ਹੁੰਦੀ ਹੈ। ਪਰ ਇਹ ਨਿਰਾ ਭਰਮਾਊ ਅਤੇ ਗੁਮਰਾਹਕੁਨ ਪ੍ਰਚਾਰ ਸੀ ਕਿਊਂਕੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਗਿਆ ਅਤੇ ਕਮੇਟੀ ਨੂੰ ਆਪਣੀਆਂ ਸਿਆਸੀ ਚਾਲਾਂ ਲਈ ਵਰਤਣ ਲੱਗ ਪਿਆ।ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲ, ਕਾਲਜ ਅਤੇ ਹਸਪਤਾਲ ਖੋਲੇ ਹੋਏ ਹਨ। ਕਮੇਟੀ ਵਾਂਗ ਡੇਰੇ ਵੀ ਸਮਾਜ ਸੇਵਾ ਕਰਦੇ ਹਨ। ਉਹ ਆਪਣੇ ਸ਼ਰਧਾਲੂਆਂ ਦੇ ਪ੍ਰਵਾਰਕ ਝਗੜੇ ਨਿਪਟਾਉਂਦੇ ਹਨ, ਰਿਸ਼ਤੇ ਤਹਿ ਕਰਵਾਉਂਦੇ ਹਨ, ਬੀਮਾਰੀਆਂ ਦੂਰ ਕਰਨ, ਨੌਕਰੀਆਂ ਦਿਵਾਉੇਣ, ਬਦਲੀਆਂ ਕਰਵਾਉਣ, ਵਿਦੇਸ਼ਾਂ ਵਿੱਚ ਜਾਣ ਵਿੱਚ ਸ਼ਰਧਾਲੂਆਂ ਦੀ ਸਹਾਇਤਾ ਕਰਦੇ ਹਨ। ਆਪਣੇ ਵੋਟ ਬੈਂਕਾਂ ਰਾਹੀਂ ਸਰਕਾਰ ਵਿੱਚ ਰਸੂਖ ਵਧਾਉਂਦੇ ਹਨ ਅਤੇ ਸਰਕਾਰ ਤੋਂ ਆਪਣੇ ਸ਼ਰਧਾਲੂਆਂ ਦੇ ਕੰਮ ਕਰਵਾਉਂਦੇ ਹਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>