ਇਸ ਤਰਾਂ ਆਪਣੇ ਮੋਬਾਈਲ ਤੇ ਦੇਖੋ ਆਪਣੀ ਜ਼ਮੀਨ ਦੀ ਜਮਾਂਬੰਦੀ

Sharing is caring!

ਦੋਸਤੋ ਅੱਜ ਤਹਾਨੂੰ ਅਸੀਂ ਦੱਸਾਂਗੇ ਕੇ ਤੁਸੀਂ ਆਪਣੀ ਜ਼ਮੀਨ ਦੀ ਜਮਾਂਬੰਦੀ ਕਿਵੇਂ ਦੇਖ ਸਕਦੇ ਹੋ ? ਜਮਾਂਬੰਦੀ ਦੇਖਣ ਲਈ ਤਹਾਨੂੰ ਕਿਸੇ ਕੰਪਿਊਟਰ ਦੀ ਜਰੂਰਤ ਨਹੀਂ ਬਲਕਿ ਤੁਸੀਂ ਆਪਣੇ ਫੋਨ ਉਪਰ ਹੀ ਦੇਖ ਸਕਦੇ ਹੋ । ਬੱਸ ਤੁਹਾਡੇ ਫੋਨ ਉਪਰ ਇੰਟਰਨੇਟ ਚਲਦਾ ਹੋਵੇ । ਆਪਣੀ ਹੀ ਨਹੀਂ ਤੁਸੀਂ ਸਾਰੇ ਪੰਜਾਬ ਵਿੱਚ ਕਿਸੇ ਦੀ ਵੀ ਜਮਾਂਬੰਦੀ ਦੇਖ ਸਕਦੇ ਹੋ ।

ਸਭ ਤੋਂ ਪਹਿਲਾਂ ਇਸਦੀ ਵੈਬਸਾਈਟ ( http://plrs.org.in/ ) ਤੇ ਜਾਵੋ ਉੱਥੇ ਜਾ ਕੇ ਇਕ ਵੱਡੇ ਬਟਨ ਤੇ ਕਲਿੱਕ ਕਰੋ ਜਿਥੇ “ਫ਼ਰਦ” ਲਿਖਿਆ ਹੋਵੇਗਾ । ਜਾ ਫਿਰ ਸਿੱਧੇ ਹੀ ਇਸ ਲਿੰਕ ਤੇ ਕਲਿੱਕ ਕਰੋ (http://210.212.41.167/frmSelectDistrict.aspx ) ।

ਜੇਕਰ ਵੈਬਸਾਈਟ ਦਾ ਨਾਮ ਯਾਦ ਰੱਖਣਾ ਔਖਾ ਲੱਗ ਰਿਹਾ ਹੈ ਤਾਂ ਗੂਗਲ ਤੇ ਇਹ ਲਿੱਖ ਕੇ ਸਿਰਫ “ਫਰਦ” ਲਿੱਖ ਕੇ ਸਰਚ ਕਰੋ । ਜੋ ਪਹਿਲਾ ਲਿੰਕ ਆਵੇਗਾ ਉਸਤੇ ਕਲਿੱਕ ਕਰੋ ਸਿੱਧਾ ਵੈਬਸਾਈਟ ਖੁਲ ਜਾਵੇਗੀ ।

ਵੈਬਸਾਈਟ ਖੁੱਲਣ ਤੋਂ ਬਾਅਦ ਇਥੇ ਇਕ ਫਾਰਮ ਦਿਖਾਈ ਦੇਵੇਗਾ ।ਜਿਸਦੇ ਵਿਚੋਂ ਤੁਸੀਂ ਆਪਣਾ ਜਿਲ੍ਹਾ ,ਤਹਿਸੀਲ ,ਪਿੰਡ ਤੇ ਸਾਲ ਚੁਣੋ । ਉਸਤੋਂ ਬਾਅਦ ਫਾਰਮ ਦੇ ਥੱਲੇ ਇਕ ਬਟਨ ਬਣਿਆ ਹੋਵੇਗਾ ਜਿਸਤੇ “ਦਰਜ ਕਰੋ” ਲਿਖਿਆ ਹੋਵੇਗਾ ਉਸ ਬਟਨ ਤੇ ਕਲਿੱਕ ਕਰੋ ।

ਹੁਣ ਇਕ ਅਗਲਾ ਪੇਜ ਖੁਲ੍ਹੇਗਾ ਜਿਥੇ ਤਹਾਨੂੰ ਚਾਰ ਆਪਸ਼ਨ ਮਿਲਣਗੀਆਂ ਜਿਸ ਰਹੀ ਤੁਸੀਂ ਆਪਣੀ ਜਮਾਂਬੰਦੀ,ਇੰਤਕਾਲ,ਰੋਜਨਾਮਚਾ,ਰਜਿਸਟਰੀ ਤੋ ਬਾਦ ਇੰਤਕਾਲ ਦੀ ਸਥਿਤੀ ਦੇਖ ਸਕਦੇ ਹੋ । ਜਮਾਂਬੰਦੀ ਦੇਖਣ ਲਈ “ਜਮਾਂਬੰਦੀ” ਵਾਲੇ ਬਟਨ ਤੇ ਕਲਿੱਕ ਕਰੋ ।

ਜਮਾਂਬੰਦੀ ਤੁਸੀਂ 4 ਤਰੀਕਿਆਂ ਮੁਤਾਬਕ ਦੇਖ ਸਕਦੇ ਹੋ ਮਾਲਕ ਦੇ ਨਾਮ ਮੁਤਾਬਕ,ਖੇਵਟ ਨੰ: ਮੁਤਾਬਕ,ਖਸਰਾ ਨੰ: ਮੁਤਾਬਕ,ਖਤੌਨੀ ਨੰ: ਮੁਤਾਬਕ ।ਜੇਕਰ ਤਹਾਨੂੰ ਕੋਈ ,ਖੇਵਟ ਨੰ,ਜਾਂ ਖਸਰਾ ਨੰਬਰ ਨਹੀਂ ਯਾਦ ਤਾਂ ਤੁਸੀਂ ਪੰਜਾਬੀ ਵਿਚ ਆਪਣਾ ਨਾਮ ਲਿੱਖ ਕੇ ਵੀ ਜਮੀਨ ਭਾਲ ਸਕਦੇ ਹੋ ।

ਮੰਨ ਲਾਓ ਤੁਹਾਡਾ ਨਾਮ ਗੁਰਚਰਨ ਸਿੰਘ ਹੈ ਜਦੋਂ ਤੁਸੀਂ ਗੁਰਚਰਨ ਸਿੰਘ ਲਿਖ ਕੇ ਭਰੋ ਤੇ ਰਿਪੋਰਟ ਦੇਖੋ ਬਟਨ ਤੇ ਕਲਿੱਕ ਕਰੋ ਤਾਂ ਪਿੰਡ ਦੇ ਸਾਰੇ ਗੁਰਚਰਨ ਸਿੰਘ ਦੇ ਨਾਮ ਤੇ ਉਹਨਾਂ ਦੇ ਪਿਤਾ ਦੇ ਦਾਦੇ ਦੇ ਨਾਮ ਵੀ ਆ ਜਾਣਗੇ ਜਿਨ੍ਹਾਂ ਵਿਚੋਂ ਤੁਸੀਂ ਆਪਣਾ ਨਾਮ ਪਹਿਚਾਣ ਕੇ ਕਲਿੱਕ ਕਰੋ । ਉਸਤੋਂ ਬਾਅਦ ਤੁਸੀਂ ਆਪਣੀ ਖੇਵਟ ਨੰਬਰ ਚੁਣ ਕੇ ਰਿਪੋਰਟ ਦੇਖੋ ।

ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Leave a Reply

Your email address will not be published. Required fields are marked *