Uncategorized

ਇਸ ਵਜ੍ਹਾ ਕਰ ਕੇ ਦੋ ਮਹੀਨਿਆਂ ‘ਚ ਬੱਚਾ ਪੈਦਾ ਕਰਨ ਤੋਂ ਅਸਮਰਥ ਹੋ ਜਾਂਦੇ ਨੇ ਮਰਦ

Sharing is caring!

ਕਈ ਮਰਦਾਂ ‘ਚ ਕੁਝ ਬਿਮਾਰੀਆਂ ਜਾਂ ਦਵਾਈਆਂ ਦੇ ਕਾਰਨ ਪ੍ਰਜਨਨ ਸਮਰੱਥਾ ਸਬੰਧੀ ਸਮੱਸਿਆ ਹੁੰਦੀ ਹੈ ਜਦਕਿ ਕਈਆਂ ਦਾ ਰਹਿਣ-ਸਹਿਣ ਇਸਦੀ ਵਜ੍ਹਾ ਬਣਦਾ ਹੈ। ਇਥੇ ਅਸੀਂ ਦੱਸ ਰਹੇ ਹਾਂ ਉਹ ਅਹਿਮ ਵਜ੍ਹਾ ਜੋ ਸਿਰਫ਼ 2 ਮਹੀਨੇ ‘ਚ ਹੀ ਮਰਦਾਂ ਦੀ ਫਰਟੀਲਿਟੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲ ਹੀ ‘ਚ ਹੋਈ ਇਕ ਖੋਜ ਮੁਤਾਬਕ ਲਗਾਤਾਰ ਦੋ ਮਹੀਨੇ ਤਣਾਅ ‘ਚ ਰਹਿਣ ਨਾਲ ਮਰਦਾਂ ਦੇ ਸ਼ੁਕਰਾਣੂੰ ਨੁਕਸਾਨੇ ਜਾਂਦੇ ਹਨ ਤੇ ਉਹ ਬੱਚਿਆਂ ਨੂੰ ਜਨਮ ਦੇਣ ਦੀ ਸਮਰੱਥਾ ਗੁਆ ਬਹਿੰਦੇ ਹਨ।ਇਜ਼ਰਾਇਲ ਦੇ ਵਿਗਿਆਨਕਾਂ ਨੇ ਇਸ ਖੋਜ ‘ਚ ਪਾਇਆ ਕਿ 47 ਫ਼ੀ ਸਦੀ ਲੋਕ ਅਜਿਹੇ ਹਨ ਜੋ ਕਿਸੇ ਨਾ ਕਿਸੇ ਗੱਲ ਕਾਰਨ ਚਿੰਤਾ ‘ਚ ਰਹਿੰਦੇ ਹਨ। ਪਰ ਜੇ ਇਹ ਲੋਕ ਸਵਿਮਿੰਗ ਜਿਹੀਆਂ ਕੁਝ ਗਤੀਵਿਧੀਆਂ ਕਰਨ ਤਾਂ ਇਨ੍ਹਾਂ ਦਾ ਤਣਾਅ ਵੀ ਦੂਰ ਹੋਵੇਗਾ ਤੇ ਫਰਟੀਲਿਟੀ ਸਮਰੱਥਾ ਵੀ ਵਧੇਗੀ।ਇਹ ਖੋਜ 11000 ਮਰਦਾਂ ਦੇ ਸਪਰਮ ਸੈਂਪਲ ਲੈ ਕੇ ਕੀਤੀ ਗਈ ਹੈ। ਇਸ ਖੋਜ ‘ਚ ਬੇਨ ਜੂਰੀਅਨ ਯੂਨੀਵਰਸਿਟੀ ਤੇ ਸੋਰੋਕਾ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਸ਼ਾਮਿਲ ਹਨ। ਖੋਜ ‘ਚ ਇਹ ਵੀ ਸਾਹਮਣੇ ਆਇਆ ਕਿ 10535 ਮਰਦਾਂ ਨੇ ਸਪਰਮ ਉਸ ਸਮੇਂ ਡੋਨੇਟ ਕੀਤੇ ਸੀ ਜਦੋਂ ਇਜ਼ਰਾਇਲ 2009 ਤੋਂ 2017 ਦੇ ਦਰਮਿਆਨ ਚਿੰਤਾਜਨਕ ਦੌਰ ਚੋਂ ਗੁਜ਼ਰ ਰਿਹਾ ਸੀ।ਪਰ 659 ਲੋਕਾਂ ਨੇ ਸੈਂਪਲ ਉਦੋਂ ਦਿੱਤਾ ਸੀ ਜਦੋਂ ਦੋ ਮਹੀਨੇ ਤਕ ਇਜ਼ਰਾਇਲ ਤੇ ਗਾਜ਼ਾ ਦੀ ਮਿਲਟਰੀ ਵਾਰ ਹੋਈ ਸੀ।ਇਨ੍ਹਾਂ ਮਰਦਾਂ ਦੀ ਔਸਤਨ ਉਮਰ 32 ਸਾਲ ਸੀ। ਇਸ ਉਮਰ ਦੇ ਆਸ-ਪਾਸ ਹੀ ਮਰਦ ਪਹਿਲੀ ਵਾਰ ਪਿਤਾ ਬਣਦੇ ਹਨ।ਖੋਦ ਦੌਰਾਨ ਪਤਾ ਲੱਗਾ ਕਿ ਦੇਸ਼ ‘ਚ ਲੜ੍ਹਾਈ ਦਾ ਪ੍ਰਭਾਵ ਲੋਕਾਂ ‘ਚ ਤਣਾਅ ਪੈਦਾ ਕਰਦਾ ਹੈ।ਖੋਜਕਰਤਾ ਡਾ. ਇਲਿਆਹੂ ਲੇਵਿਟਾਸ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੱਕ ਤਣਾਅ ਮਰਦਾਂ ਦੀ ਸਪਰਮ ਕੁਆਲਿਟੀ ਖਰਾਬ ਕਰ ਦਿੰਦਾ ਹੈ। ਕਿਸੇ ਵੀ ਤਰ੍ਹਾਂ ਦੀ ਦਿਮਾਗੀ ਚਿੰਤਾ ਦਾ ਅਸਰ ਫਰਟੀਲਿਟੀ ‘ਤੇ ਪੈਂਦਾ ਹੈ। ਹਾਲਾਕਿ ਇਸਤੇ ਹੋਰ ਵਧੇਰੇ ਖੋਜ ਕੀਤੀ ਜਾਣੀ ਚਾਹੀਦੀ ਹੈ।ਇਸ ਖੋਜ ਨੂੰ ‘ਰੀਪ੍ਰੋਡਕਸ਼ਨ ਐਂਡ ਜੈਨੈਟਿਕ ਇੰਟਰਨੈਸ਼ਨਲ ਸਮਿੱਟ’ ‘ਚ ਪੇਸ਼ ਕੀਤਾ ਗਿਆ ਸੀ।

ਇਹ ਖੋਜ ਦਾ ਦਾਅਵਾ ਹੈ।PRESS PUNJAB ਇਸਦੀ ਪੁਸ਼ਟੀ ਨਹੀਂ ਕਰਦਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>