Uncategorized

ਇਹਨਾਂ ਮਸਤਾਂ ਦੇ ਡੇਰਿਆਂ ਤੇ ਜਾਣ ਵਾਲਿਆਂ ਦਾ ਹਾਲ ਦੇਖ ਲਵੋ .. ਕੀ ਬਣੂ ਦੁਨੀਆ ਦਾ .

Sharing is caring!

ਅੱਜ ਦੇ ਸਮੇਂ ਡੇਰਾਵਾਦ ਇੱਕ ਅਜਿਹੀ ਸਮੱਸਿਆ ਹੈ ਜੋ ਕਿਸੇ ਵੀ ਧਰਮ ਦੀ ਰੁਹਾਨੀਅਤ ਨੂੰ ਖਤਮ ਕਰਨ ਲਈ ਮੋਹਰੀ ਬਣੀ ਹੋਈ ਹੈ। ਇਸ ਦੇ ਪ੍ਰਭਾਵ ਤੋਂ ਸਿੱਖ ਧਰਮ ਵੀ ਅਛੂਤਾ ਨਹੀਂ ਸਗੋਂ ਬਾਕੀਆਂ ਨਾਲੋਂ ਵੀ ਵੱਧ ਡੇਰੇ ਸਿੱਖਾਂ ਵਿੱਚ ਬਣ ਚੁੱਕੇ ਹਨ। ਪੰਜਾਬ ਦੇ ਪਿੰਡਾਂ ਦੀ ਗਿਣਤੀ ਨਾਲੋਂ ਪੰਜਾਬ ਵਿੱਚ ਅਖੌਤੀ ਸਾਧਾਂ ਦੀ ਗਿਣਤੀ ਵਧੇਰੇ ਹੈ। ਸਿੱਖ ਧਰਮ ਵਿੱਚ ਡੇਰਾਵਾਦ ਦੇ ਪ੍ਰਫੁਲਿੱਤ ਹੋਣ ਦੇ ਕੁਝ ਕਾਰਨ ਇਸ ਤਰ੍ਹਾਂ ਹਨ:ਲਾਲਸਾ: ਅੱਜ ਤਰੱਕੀ ਦੀ ਸਿਖਰ ਨੂੰ ਛੂਹ ਰਹੇ ਸਮਾਜ ਵਿੱਚ ਆਪਣੇ-ਆਪ ਲਈ ਇੱਕ ਚੰਗੇਰਾ ਅਤੇ ਮਜ਼ਬੂਤ ਸਥਾਨ ਬਣਾਉਣ ਦੀ ਲਾਲਸਾ ਇਨਸਾਨ ਨੂੰ ਮਿਹਨਤ ਨਾਲੋਂ ਚਮਤਕਾਰ ਵੱਲ ਵਧੇਰੈ ਖਿੱਚ ਕੇ ਲਿਜਾ ਰਹੀ ਹੈ। ਹਰ ਕੋਈ ਘੱਟ ਸਮੇਂ ਵਿੱਚ ਵੱਧ ਪੈਸਾ, ਸ਼ੋਹਰਤ ਅਤੇ ਤਰੱਕੀ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਹੈ। ਲੋਕਾਂ ਦੀ ਇਸ ਚਾਹਨਾ ਦਾ ਫਾਇਦਾ ਉਠਾ ਕੇ ਹੀ ਕੁਝ ਲੋਕ ਸਮਾਜ ਵਿੱਚ ਚਮਤਕਾਰੀ ਬਣ ਆਪਣੀਆਂ ਡੇਰੇ ਨੁਮਾ ਦੁਕਾਨਾਂ ਖੋਲ੍ਹ ਕਾਮਯਾਬ ਹੋ ਗਏ। ਜਲਦੀ ਸਬ ਕੁਝ ਹਾਸਿਲ ਕਰਨ ਦੀ ਲਾਲਸਾ ਅਧੀਨ ਹਰ ਵਰਗ ਨਾਲ ਸੰਬੰਧਿਤ ਲੋਕ ਸਮਾਜ ਵਿੱਚ ਸਥਾਪਿਤ ਹੋ ਚੁੱਕੇ ਇਹਨਾਂ ਡੇਰਿਆਂ ਦੇ ਪੈਰੋਕਾਰ ਬਣ ਗਏ।ਬੇਰੁਜ਼ਗਾਰੀ: ਹੁਣ ਦਾ ਸਮਾਂ ਬਹੁਤ ਹੀ ਵਿਕਾਸ ਦਾ ਸਮਾਂ ਹੈ। ਹਰ ਦਿਨ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ ਜਿੰਨ੍ਹਾਂ ਨਾਲ ਸਿੱਖਿਆ ਦੇ ਖੇਤਰ ਵਿੱਚ ਨਵੇਂ-ਨਵੇਂ ਕੋਰਸਾਂ ਦੀ ਸ਼ੁਰੂਆਤ ਹੋਈ ਹੈ। ਲੋਕ ਪੜ੍ਹ-ਲਿਖ ਚੰਗੇ ਭਵਿੱਖ ਦੀ ਕਾਮਨਾ ਨਾਲ ਇਹਨਾਂ ਕੋਰਸਾਂ ਦਾ ਭਰਪੂਰ ਲਾਹਾ ਉਠਾ ਰਹੇ ਹਨ। ਅਨਪੜ੍ਹਤਾ ਦੀ ਦਰ ਵਿੱਚ ਕਮੀ ਆਈ ਹੈ ਪਰ ਇਸ ਦੇ ਨਾਲ ਹੀ ਰੁਜ਼ਗਾਰ ਦੀ ਦਰ ਵਿੱਚ ਵੀ ਕਮੀ ਆਈ ਹੈ, ਖਾਸ ਤੌਰ ‘ਤੇ ਪੰਜਾਬ ਵਰਗੇ ਸੂਬੇ ਜੋ ਕਿ ਚੰਗੀ ਇੰਡਸਟਰੀ ਤੋਂ ਸੱਖਣੇ ਹਨ, ਬੇਰੁਜ਼ਗਾਰੀ ਦੀ ਮਾਰ ਹੇਠ ਜ਼ਿਆਦਾ ਹਨ। ਲੱਖਾਂ ਰੁਪਏ ਖਰਚ ਕਰ ਡਿਗਰੀ ਲੈਣ ਵਾਲਾ ਜਦੋਂ ਰੁਜ਼ਗਾਰ ਪ੍ਰਾਪਤ ਕਰਨ ਤੋਂ ਅਸਫਲ ਹੋ ਜਾਂਦਾ ਹੈਤਾਂ ਕਿਸੇ ‘ਚਮਤਕਾਰ ਨਾਲ ਨੌਕਰੀ’ ਪ੍ਰਾਪਤ ਕਰਨ ਦੀ ਸੋਚ ਦਾ ਸ਼ਿਕਾਰ ਹੋ ਕੇ ਸਮਾਜ ਵਿੱਚ ਡੇਰੇ ਬਣਾ ਕੇ ਬੈਠੇ ਲੋਟੂ ਸਾਧਾਂ ਦੇ ਸ਼ਿਕੰਜੇ ਵਿੱਚ ਜਾ ਫਸਦੇ ਹਨ।ਵਿਤਕਰਾ: ਵਿਤਕਰਾ ਮਤਲਭ ਭੇਦ ਭਾਵ, ਇਹ ਇੱਕ ਅਜਿਹਾ ਕਾਰਕ ਹੈ ਜਿਸਨੇ ਲੋਕਾਂ ਨੂੰ ਅਖੌਤੀ ਸਾਧਾਂ ਦਾ ਸ਼ਿਕਾਰ ਸਭ ਨਾਲੋਂ ਵੱਧ ਬਣਾਇਆ ਹੈ। ਵਿਤਕਰਾ ਸਮਾਜ ਦੇ ਹਰ ਪੱਧਰ ‘ਤੇ ਹੈ। ਉੱਚੀ-ਨੀਵੀਂ ਜ਼ਾਤ ਦਾ ਵਿਤਕਰਾ ਅਤੇ ਅਮੀਰ-ਗਰੀਬ ਦਾ ਵਿਤਕਰਾ, ਭੇਦ-ਭਾਵ ਦੀਆਂ ਦੋ ਐਸੀਆਂ ਕਿਸਮਾਂ ਹਨ ਜਿੰਨ੍ਹਾਂ ਨੇ ਸਮਾਜ ਨੂੰ ਅਲੱਗ-ਥਲੱਗ ਕਰ ਦਿੱਤਾ ਹੈ। ਭਾਵੇਂ ਸਿੱਖ ਧਰਮ ਵਿੱਚ ਜ਼ਾਤ-ਪਾਤ ਵਰਗੀ ਅਲਾਮਤ ਦੀ ਕੋਈ ਥਾਂ ਨਹੀਂ ਪਰ ਫਿਰ ਵੀ ਸਿੱਖ ਧਰਮ ਵਿੱਚੋਂ ਇਹ ਕੁਰੀਤੀ ਮਨਫੀ ਨਹੀਂ ਹੋਈ। ਆਪਣੇ-ਆਪ ਨੂੰ ਉੱਚੀ ਜ਼ਾਤ ਸਮਝਣ ਵਾਲੇ ਲੋਕਾਂ ਨੇ ਦਲਿਤ ਸਮਝੇ ਲੋਕਾਂ ਨਾਲ ਐਨਾ ਵਿਤਕਰਾ ਕੀਤਾ ਕਿ ‘ਪਹਿਲੇ ਪੰਗਤ ਪਾਛੈ ਸੰਗਤ’ ਦੇ ਸਿਧਾਂਤ ਨੂੰ ਤੋੜ ਗੁਰਦੁਆਰਿਆਂ ਵਿੱਚ ਵੀ ਦਲਿਤ ਭਾਈਚਾਰੇ ਲਈ ਅਲੱਗ ਪੰਗਤਾਂ ਬਣ ਗਈਆਂ, ਬਰਤਨ ਅਲੱਗ ਹੋ ਗਏ। ਇਸ ਸਭ ਦਾ ਨਤੀਜਾ ਅੱਜ ਹਰ ਪਿੰਡ-ਸ਼ਹਿਰ ਵਿੱਚ ਜ਼ਾਤਾਂ ‘ਤੇ ਅਧਾਰਿਤ ਗੁਰਦੁਆਰੇ ਦੇਖੇ ਜਾ ਸਕਦੇ ਹਨ। ਗੁਰਮਤਿ ਅਨੁਸਾਰ ਇਸ ਸਮੱਸਿਆਂ ਦਾ ਸਾਹਮਣਾ ਕਰਨ ਦੀ ਥਾਂ ਦਲਿਤ ਭਾਈਚਾਰਾ ਵੀ ਅਲੱਗ ਹੋ ਗਿਆ। ਉਹਨਾਂ ਆਪਣੇ ਵੱਖਰੇ ਗੁਰਦੁਆਰੇ ਬਣਾ ਲਏ। ਇੱਥੋਂ ਤੱਕ ਕਿ ਗੁਰੂ ਅਰਜਨ ਸਾਹਿਬ ਨੇ ਜਿਸ ਬਾਣੀ ਨੂੰ ‘ਇੱਕ ਥਾਂ’ ਇੱਕਠਾ ਕੀਤਾ ਸੀ, ਉਹ ਬਾਣੀ ਵੀ ਵੰਡ ਲਈ। ਲੋਕਾਂ ਵਿੱਚ ਪਏ ਇਸ ‘ਬਿੱਲੀਆਂ ਦੀ ਲੜਾਈ’ ਦੇ ਪਾੜੇ ਦਾ ਫਾਇਦਾ ਕੁਝ ਅਖੌਤੀ ਲੋਕਾਂ ਨੇ ਉਠਾ ਲਿਆ। ਜੋ ਆਪ ਸੰਬੰਧਿਤ ਭਾਈਚਾਰੇ ਲਈ ‘ਸੰਤ’ ਬਣ ਮਹਾਨ ਹੋ ਗਏ ਅਤੇ ਲੋਕਾਂ ਨੂੰ ਗੁੰਮਰਾਹ ਕਰ ਉਹਨਾਂ ਆਪਣੀ ਕਮਾਈ ਦੇ ਰਸਤੇ ਖੋਲ੍ਹ ਲਏ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵੰਡੀਆਂ ਗੁਰੂ ਸਾਹਿਬਾਨ ਨੇ ਨਹੀਂ ਸੀ ਪਾਈਆਂ, ਇਹ ਕੁਝ ਗਲਤ ਲੋਕਾਂ ਦੀ ਫੋਕੀ ਹੈਂਕੜ ਦੀ ਉਪਜ ਸੀ, ਜ਼ਰੂਰਤ ਸੀ ਇਹਨਾਂ ਗੁਰਮਤਿ ਸਿਧਾਂਤ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਦਾ ਮੂੰਹ ਭੰਨਣ ਦੀ ਨਾ ਕਿ ਅਲੱਗ ਹੋਣ ਦੀ। ਆਪਣੇ-ਆਪਣੇ ਡੇਰੇ ਬਣਾ ਕੇ ਮਸ਼ਹੂਰ ਹੋਏ ਸਾਧਾਂ ਨੇ ਇਹਨਾਂ ਲੋਕਾਂ ਲਈ ਹਸਪਤਾਲ ਆਦਿ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਿੱਥੇ ਮੁਫਤ ਜਾਂ ਬਹੁਤ ਹੀ ਵਾਜਬ ਕੀਮਤ ‘ਤੇ ਇਲਾਜ ਦੀ ਸੁਵਿਧਾ ਦਿੱਤੀ। ਇਹਨਾਂ ਗੱਲਾਂ ਨੇ ਹੀ ਦਲਿਤ ਭਾਈਚਾਰੇ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਨੂੰ ਇਹਨਾਂ ਡੇਰਿਆਂ ਨਾਲ ਜੋੜ ਦਿੱਤਾ। ਜਿਵੇਂ ਪਿਛਲੇ ਦਿਨੀਂ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਢੋਟੀਆਂ ਵਿਖੇ 40 ਸਿੱਖ ਪਰਿਵਾਰਾਂ ਦਾ ਇਸਾਈ ਧਰਮ ਵਿੱਚ ਸ਼ਾਮਿਲ ਹੋਣਾ ਵੀ ਇਸ ਵਿਤਕਰੇ ਕਾਰਨ ਹੋਇਆ। ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਜ਼ਾਤ-ਪਾਤ, ਊਚ-ਨੀਚ ਤੋਂ ਬਾਹਰ ਕਰਨ ਲਈ ਅਤੇ ਭਾਈਚਾਰਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਹੁਤ ਉੱਦਮ ਕੀਤਾ, ਇਸੇ ਲਈ ਲੰਗਰ ਪ੍ਰਥਾ ਅਤੇ ਸਰੋਵਰ ਵਿੱਚ ਇਸ਼ਨਾਨ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀਤਾਂ ਜੋ ਸਾਰੇ ਬਿਨਾਂ ਕਿਸੇ ਸੁੱਚ-ਭਿੱਟ, ਊਚ-ਨੀਚ ਤੋਂ ਇੱਕ ਥਾਂ ਬੈਠ ਕੇ ਲੰਗਰ ਛਕਣ ‘ਤੇ ਇਸ਼ਨਾਨ ਕਰਨ ਪਰ ਅੱਜ ਦੇ ਸਮੇਂ ਸਰੋਵਰ ‘ਤੇ ਲੰਗਰ ਤਾਂ ਹੈ ਪਰ ਉਹ ਸਿਧਾਂਤ ਗੁਆਚ ਗਿਆ। ਅੱਜ ਗੁਰਦੁਆਰਿਆਂ ਵਿੱਚ ਹੀ ਜ਼ਾਤਾਂ ‘ਤੇ ਆਧਾਰਿਤ ਲੰਗਰ ਕੌਮ ਨੂੰ ਜੋੜ ਨਹੀਂ ਬਲਕਿ ਤੋੜ ਰਿਹਾ ਹੈ।ਅਨਪੜ੍ਹਤਾ: ਲੋਕਾਂ ਨੂੰ ਡੇਰਿਆਂ ਨਾਲ ਜੋੜਨ ਲਈ ਇਸ ਕਾਰਕ ਦੀ ਵੀ ਬਹੁਤ ਭੂਮਿਕਾ ਰਹੀ ਹੈ। ਅਨਪੜ੍ਹਤਾ ਨੇ ਲੋਕਾਂ ਨੂੰ ਅੰਧ-ਵਿਸ਼ਵਾਸ਼ੀ ਬਣਾ ਦਿੱਤਾ। ਸਿੱਖਿਆ ਅਤੇ ਜਾਣਕਾਰੀ ਦੀ ਘਾਟ ਕਾਰਨ ਲੋਕ ਸੱਚ ਨੂੰ ਜਾਨਣ ਤੋਂ ਅਸਮਰੱਥ ਹੋ ਜਾਂਦੇ ਹਨ ਅਤੇ ਸਹਿਜੇ ਹੀ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਅੰਧ-ਵਿਸ਼ਵਾਸ਼ੀ ਬਣ ਜਾਂਦੇ ਹਨ। ਗੁਰਮਤਿ ਸਿਧਾਂਤ ਨੂੰ ਸਮਝਣ ਤੋਂ ਅਸਮਰੱਥ ਲੋਕ ਕਰਮਕਾਂਡ ‘ਤੇ ਤਰਕ ਕਰਨ ਦੀ ਸ਼ਕਤੀ ਤੋਂ ਸੱਖਣੇ ਹੁੰਦੇ ਹਨ। ਅਜਿਹੇ ਲੋਕ ਚਮਤਕਾਰੀ ਕਥਾ-ਕਹਾਣੀਆਂ ਨੂੰ ਬਹੁਤ ਜਲਦ ਸੱਚ ਮੰਨ ਲੈਂਦੇ ਹਨ। ਇਸੇ ਗੱਲ ਦਾ ਫਾਇਦਾ ਲੈ ਅਖੌਤੀ ਸਾਧਾਂ ਨੇ ਲੋਕਾਂ ਵਿੱਚ ਐਸੀਆਂ ਚਮਤਕਾਰੀ ਕਹਾਣੀਆਂ ਦਾ ਪ੍ਰਚਾਰ ਕੀਤਾ ਕਿ ਲੋਕ ਸੱਚ ਨੂੰ ਦੇਖ ਹੀ ਨਹੀਂ ਸਕੇ ਅਤੇ ਇਹਨਾਂ ਬੂਬਨਿਆਂ ਨੂੰ ਰੱਬ ਬਣਾ ਬੈਠੇ।ਗੁਰਮਤਿ ਪ੍ਰਚਾਰ ਦੀ ਘਾਟ: ਇਸ ਖੇਤਰ ਵਿੱਚ ਅਵੇਸਲਾਪਣ ਵੀ ਵਧ ਰਹੇ ਸਾਧਾਂ ਅਤੇ ਡੇਰਿਆਂ ਲਈ ਜ਼ਿੰਮੇਵਾਰ ਹੈ। ਜਦੋਂ ਅਸਲੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਤਾਂ ਝੂਠ ਨੂੰ ਸੱਚ ਬਣਨਾ ਬਹੁਤ ਸੌਖਾ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਕੁਝ ਲੋਕ ਆਪਣਾ ਧੰਦਾ ਚਲਾ ਰਹੇ ਹਨ। ਉਹ ਲੋਕਾਂ ਅੱਗੇ ਅਸਲ ਸਿਧਾਂਤ ਦੀ ਗੱਲ ਤਾਂ ਛੇੜਦੇ ਹੀ ਨਹੀਂ ਸਗੋਂ ਝੂਠੀਆਂ ਸਾਖੀਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਆਪਣੇ ਤੋਂ ਵੱਡੇ ਬਾਬਿਆਂ ਦੀਆਂ ਕਹਾਣੀਆਂ ਨਾਲ ਲੋਕਾਂ ਨੂੰ ਆਪਣੇ ਚਮਤਕਾਰੀ ਗੱਦੀ ‘ਤੇ ਬੈਠੇ ਹੋਣ ਦਾ ਭਰਮ ਪਾ ਕੇ ਇਹ ਸਾਧ ਉਹਨਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ। ਗੁਰਬਾਣੀ ਦੇ ਸ਼ਬਦਾਂ ਦੇ ਗਲਤ ਅਰਥ ਕਰ, ਪੂਰੇ ਸ਼ਬਦ ਦੀ ਬਜਾਏ ਆਪਣੇ ਮਤਲਬ ਦੀਆਂ ਕੁਝ ਪੰਕਤੀਆਂ ਦੇ ਆਪਣੇ ਅਨੁਸਾਰ ਅਰਥ ਕਰ ਇਹ ਸਾਧ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਸਾਧ ‘ਸੰਤ ਕੀ ਨਿੰਦਾ’ ਵਾਲੀ ਅਸ਼ਟਪਦੀ ਨਾਲ ਲੋਕਾਂ ਨੂੰ ਡਰਾਉਂਦੇ ਤਾਂ ਹਨ ਪਰ ਇਸ ਅਸ਼ਟਪਦੀ ਵਿੱਚ ਜਿਸ ਸੰਤ ਦੀ ਗੱਲ ਕੀਤੀ ਗਈ ਹੈ, ਉਸ ਬਾਰੇ ਸੱਚ ਨੂੰ ਛੁਪਾ ਲੈਂਦੇ ਹਨ। ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਰਾਜਸੀ ਪ੍ਰਭਾਵ ਹੇਠਾਂ ਆ ਗਈਆਂ ਹਨ ਜਿਸ ਨਾਲ ਉਹ ਆਪਣਾ ਅਸਲ ਕੰਮ ਨਹੀਂ ਕਰ ਪਾ ਰਹੀਆਂ। ਲੋਕ ਇਹਨਾਂ ਦੀਆਂ ਕਰਾਮਾਤੀ ਕਹਾਣੀਆਂ ਦੇ ਕਾਇਲ ਹੋ, ਇਹਨਾਂ ਵੱਲੋਂ ਪਾਏ ਗੁਰਬਾਣੀ ਦੇ ਡਰ ਕਾਰਨ ਇਹਨਾਂ ਦੇ ਸ਼ਰਧਾਲੂ ਬਣ ਡੇਰਿਆਂ ਨਾਲ ਜੁੜ ਜਾਂਦੇ ਹਨ। ਇਸ ਕਮਜ਼ੋਰੀ ਦਾ ਫਾਇਦਾ ਇਹਨਾਂ ਅਖੌਤੀ ਸਾਧਾਂ ਨੇ ਲਿਆ ਹੈ ਅਤੇ ਆਪਣੀ-ਆਪਣੀ ਸੰਪ੍ਰਦਾ ਦਾ ਪ੍ਰਚਾਰ ਕਰ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੇ ਹਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>