Post

ਇੱਕ ਗਲਤੀ ਨੇ ਸਾਡੀ ਕੀ ਹਾਲਤ ਕੀਤੀ

Sharing is caring!

ਸਿੰਘ ਜਹਾਜ ਚੜ ਗਏ । ਸਾਡੇ ਬਲਦੇਵ ਸਿੰਘ ਦੀ ਸਿਆਸੀ ਡਿਗਰੀ ਕੋਈ ਨਈ ਸੀ ।ਉਹ ਤਾਂ ਮਾਸਤਰ ਤਾਰਾ ਸਿੰਘ ਨੂੰ ਫੰਡ ਦੇ ਕੇ ਲੀਡਰ ਬਣਿਆ ਸੀ ਲਿਆਕਤ ਵੱਲੋਂ ਲੋਹਾ ਕੁੱਟ ਸਿਰਫ ਹੀ ਸੀ । ਨਹਿਰੂ ਤੇ ਜਿਨਾਹ ਰਾਜਨੀਤੀ ਦੇ ਸ਼ਾਤਰ ,ਨੱਕ ਤੇ ਮੱਖੀ ਨਹੀ ਸੀ ਬਹਿਣ ਦਿੰਦੇ ਵਿਚਾਰਾ ਵਿੱਚ ਬਲਦੇਵ ਸਿਹੁੰ ਹੁੰ ਹਾ ਈ ਸੀ । ਕੌਮਾਂ ਦੇ ਜੀਣ ਮਰਨ ਦੇ ਫੈਸਲੇ ਜਾਣੇ ਉਹਦੀ ਬਲਾ ।
ਸਿੱਖ ਕੌਮ ਦੀ ਸੁਰੱਖਿਆ ਦੀ ਨੁਮਾਇੰਦਗੀ ,ਨਹਿਰੂ ਦੀ ਹਾਂ ਵਿੱਚ ਹਾਂ ਚ ਸਭ ਕੁੱਝ ਹਾਰ ਦਿੱਤਾ । ਸ਼ਾਤਰ ਕੌਰਵਾ ਵਿੱਚ ਕਿਥੇ ਪੈਰ ਲੱਗਣੇ ਸਨ ਵਿਚਾਰੇ ਬਲਦੇਵ ਸਿੰਘ ਸਿਰ ਖਾਲੀ ਦੇ । ਅੰਗਰੇਜ ਸਿੱਖਾ ਦੀਆਂ ਕੁਰਬਾਨੀਆਂ ਦੇ ਅਹਿਸਾਨਮੰਦ ਸਨ । ਇੱਕ ਦਿਨ ਲਈ ਬਲਦੇਵ ਸਿੰਘ ਨੂੰ ਰੋਕ ਰਹੇ ਸੀ । ਨਹਿਰੂ ਢਹੇ ਚੜਿਆ ,ਉਹ ਨਾ ਰੁਕਿਆ ਨਹਿਰੂ ਨੇ ਸਮਝਾਇਆ ।

“ਜਿਹੜੇ ਹਿੰਦੋਸਤਾਨ ਛੱਡ ਰਿਹੈ ਆ ਇਹ ਤੈਨੂੰ ਕੀ ਦੇਣ ਗੇ । ਜੋ ਕਹੇਂਗਾ ,ਮੈਂ ਤੈਨੂੰ ਦਿਆਂਗਾ ।”

ਲੂੰਮੜੀ ਨੂੰ ਗਾ ਕੇ ਸੁਣਾਉਂਦਾ ਕਾਂ ਪਨੀਰ ਦਾ ਟੁਕੜਾ ਵੀ ਗਵਾ ਬੈਠਾ । ਜਾਨ ਨੂੰ ਰੋਣਾ ਚਾਹੀਦਾ ਹੈ ਮਾਸਟਰ ਤਾਰਾ ਸਿੰਘ ਦੀ,ਜਿਸ ਫੰਡ ਦੇ ਲਾਲਚ ਵਿੱਚ ਇੱਕ ਅਨਾੜੀ ਨੂੰ ਸਿੱਖਾਂ ਦੀ ਵਿਰਾਸਤੀ ਕਿਸਮਤ ਦਾ ਫੈਸਲਾ ਕਰਨ ਲਈ ਵਲੈਤ ਭੇਜ ਦਿੱਤਾ । ਕੌਮ ਦੀ ਕਿਸਮਤ ਖੋਟੀ ,ਗੱਦਾਰੀਆਂ ਕਰਨ ਵਾਲੇ ਮੁੜ ਮੁੜ ਲੀਡਰ ਥਾਪੇ ਜਾਂਦੇ ਰਹੇ ।

ਬਲਦੇਵ ਸਿੰਘ ਨੂੰ ਨਹਿਰੂ ਨੇ ਇਸ ਤਰਾਂ ਗੱਲਾ ਚ ਫਸਾਇਆ ਉਸ ਨੇ ਸਾਰੀ ਸਿੱਖ ਕੌਮ ਦਾ ਬੇੜਾ ਡੋਬ ਦਿੱਤਾ । 

“ਮੈਂ ਤਾਂ ਅੰਗਰੇਜਾ ਦੀ ਗੱਲ ਤੇ ਕੰਨ ਨੀ ਧਰਿਆ ।”ਬਲਦੇਵ ਸਿੰਘ ਦਾ ਉੱਤਰ ਸੀ । ਭਰਾਵਾ ਕੰਨ ਹੁੰਦਾ ਤਾਂ ਧਰਦਾ ਨਾ ।

ਬਲਦੇਵ ਸਿੰਘ ਦਾ ਨਹਿਰੂ ਨਾਲ ਤੁਰ ਆਉਣਾ ਤੇ ਅੰਗਰੇਜਾ ਮੱਥੇ ਤੇ ਹੱਥ ਮਾਰੇ ।

“ਅਸੀਂ ਤਾਂ ਸਿੱਖਾਂ ਨੂੰ ਬਚਾਉਣਾ ਚਾਹੁੰਦੇ ਸੀ , ਇਹ ਬੇੜੀਆ ਈ ਰੋੜ ਗਿਆ! ਸਿੱਖੋ!ਇਸ ਵੇਲੇ ਨੂੰ ਉੱਮਰ ਭਰ ਪਛਤਾਓਂਗੇ । ਵੱਡੀ ਗੱਲ ਨਹੀ ਸੀ ਇਸ ਤੁਅਸਬੀ ਜੰਗ ਵਿੱਚ ਤੁਹਾਡੀ ਹੋਂਦ ਨਾਲ ਕੀ ਵਾਪਰੇ । ਤੁਸੀਂ ਹੱਸ ਹੱਸ ਮਰਨਾ ਤਾਂ ਜਾਣਦੇ ਹੋ,ਪਰ ਤੁਹਾਨੂੰ ਸਮੇਂ ਸਿਰ ਜੀਣਾ ਕਦੇ ਨਹੀ ਆਇਆ । ਅਸੀਂ ਤੁਹਾਡੀਆ ਖਿਦਮਤਾ ਦਾ ਮੁੱਲ ਮੋੜਨਾ ਸੀ । ਪਰ ਤੁਸੀ ਸਾਡੀ ਦੋਸਤੀ ਦਾ ਹੱਥ ਈ ਮਰੋੜ ਗਏ । ਅੱਜ ਦੇ ਖੁੰਝੇ ਵੇਲੇ ਨੂੰ ਤੁਸੀ ਈ ਨਈ ਤੁਹਾਡੀਆਂ ਨਸਲਾਂ ਪਛਤਾਉਣਗੀਆਂ “

ਹੁਣ ਇਸ ਰਾਜਸੀ ਹਾਰ ਵਿੱਚ ਕੁੱਟ ਖਾਦੀ , ਕਤਲਮਾਂ ਸਹੀਆ,ਪਵਿਤਰ ਅਕਾਲ ਤਖਤ ਸਾਹਿਬ ਢਹਾਇਆ , ਧੀਆਂ ਭੈਣਾ ਦੀ ਆਰ ਪਾਰ ਨਹੀ । ਇਸ ਕੌਮੀ ਪੱਟੀ ਮੇਸ ਦੀ ਲਾਹਣਤ ਸਮੁੱਚੀ ਅਕਾਲੀ ਪਾਰਟੀ , ਜਜਬਾਤੀ ਮਾਸਟਰ ਤਾਰਾ ਸਿੰਘ ਜਾਂ ਅਨਾੜੀ ਬਲਦੇਵ ਸਿਹੁੰ ਨੂੰ ਦੇਈਏ ਜਾਂ ਸਮੁੱਚੀ ਕੌਮ ਅੰਨੇ ਖੂਹ ਵਿੱਚ ਛਾਲਾ ਮਾਰੇ ? 

**ਸਰਦਾਰ ਪਰਗਟ ਸਿੰਘ**

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>