Uncategorized

ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਿੱਖ ਬੀਬੀ ਰੋ ਰੋ ਕੇ ਤੇ ਚੀਖ ਚੀਖ ਕੇ ਕਹਿ ਰਹੀ ਕਿ…

Sharing is caring!

ਨਵੰਬਰ 1984 ਵਿਚ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਹੋਇਆ ਸਿੱਖ ਕਤਲਿਆਮ ਜਿਸਦਾ ਅਜੇ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਕਈ ਗਵਾਹੀਆਂ ਹੋ ਗਈਆਂ,ਕਈ ਗਵਾਹ ਦੁਨੀਆ ਤੋਂ ਚਲੇ ਗਏ ਪਰ ਦੋਸ਼ੀ ਅਜੇ ਵੀ ਖੁੱਲੇਆਮ ਘੁੰਮਦੇ ਪਏ ਨੇ। ਜਗਦੀਸ਼ ਟਾਈਟਲਰ ਸੱਜਣ ਕੁਮਾਰ ਵਰਗੇ ਸਿੱਖ ਕਤਲਿਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲਾ ਇਸ ਮੁਲਕ ਦਾ ਕਾਨੂੰਨ ਕਹਿੰਦਾ ਹੈ ਕਿ ਇਹਨਾਂ ਖਿਲਾਫ ਕੋਈ ਸਬੂਤ ਨਹੀਂ

ਸੁਣੋ ਮਾਤਾ ਦੀ 1984 ਕਤਲੇਆਮ ਦੀ ਦਰਦ ਭਰੀ ਕਹਾਣੀ

ਸੁਣੋ ਮਾਤਾ ਦੀ 1984 ਕਤਲੇਆਮ ਦੀ ਦਰਦ ਭਰੀ ਕਹਾਣੀ , ਸੁਣੋ ਕਿਵੇਂ ਦਰਿੰਦਿਆਂ ਨੇ ਅੱਖਾਂ ਸਾਹਮਣੇ ਤੇਲ ਪਾ ਕੇ ਪਰਿਵਾਰ ਨੂੰ ਸਾੜਿਆ , ਸੁਣੋ ਸੱਜਣ ਕੁਮਾਰ ਨੇ ਕਿਵੇਂ ਜੁਲਮ ਢਾਹਿਆ Never forget 1984

Posted by Punjabi Junction on Wednesday, August 29, 2018

ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਿੱਖ ਬੀਬੀ ਰੋ ਰੋ ਕੇ ਤੇ ਚੀਖ ਚੀਖ ਕੇ ਕਹਿ ਰਹੀ ਕਿ ਉਸਦੇ ਬੱਚਿਆਂ ਤੇ ਉਸਦੇ ਪਤੀ ਨੂੰ ਸੱਜਣ ਕੁਮਾਰ ਦੇ ਕਹਿਣ ਤੇ ਅੱਗ ਲਾ ਕੇ ਤੇ ਗੱਲਾਂ ਵਿਚ ਟਾਇਰ ਪਾ ਕੇ ਮਾਰਿਆ ਗਿਆ। ਇਹ ਵੀਡੀਓ ਜਰਾ ਹੌਂਸਲੇ ਨਾਲ ਸੁਣਿਓ ਕਿਉਂਕਿ ਵੀਡੀਓ ਦੇਖਕੇ ਸ਼ਾਇਦ ਤੁਸੀਂ ਵੀ ਰੋ ਪਵੋਗੇ।— ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਰਮਸਾਰ ਕਰਨ, ਇਨਸਾਫ ਲਈ ਸੰਯੁਕਤ ਰਾਸ਼ਟਰ ਨੂੰ ਦਖਲਅੰਦਾਜ਼ੀ ਲਈ ਹੋਕਾ ਦੇਣ, ਗੁਲਾਮੀ ਤੇ ਬੇਇਨਸਾਫੀ ਵਿਰੁੱਧ ਸੰਘਰਸ਼ ਨੂੰ ਜਿਊਂਦਾ ਰੱਖਣ ਅਤੇ ਮਾਰੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦੇਣ ਲਈ ਦਲ ਖ਼ਾਲਸਾ ਵੱਲੋਂ ਬਠਿੰਡਾ ਵਿਖੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਕੀਤਾ ਜਾਵੇਗਾ। ਇਹ ਮਾਰਚ ਦੁਪਹਿਰ 1 ਵਜੇ ਗੁਰਦੁਆਰਾ ਹਾਜੀਰਤਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਕਲਗੀਧਰ ਪਾਤਸ਼ਾਹੀ ਦਸਵੀਂ ਕਿਲਾ ਮੁਬਾਰਕ ਵਿਖੇ ਸਮਾਪਤ ਹੋਵੇਗਾ ।ਦਲ ਖਾਲਸਾ ਦੇ ਆਗੂਆਂ ਨੇ ਕੈਟੋਲੋਨੀਆ ਵੱਲੋਂ ਸਵੈ-ਨਿਰਣੈ ਰਾਹੀਂ ਆਪਣੀ ਆਜ਼ਾਦੀ ਦੇ ਐਲਾਨ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਟੋਲੋਨੀਆ ਵੱਲੋਂ ਆਪਣੀ ਆਜ਼ਾਦੀ ਦਾ ਐਲਾਨ ਕਰਨਾ ਉਨ੍ਹਾਂ ਲੋਕਾਂ ਅਤੇ ਸੰਘਰਸਸ਼ੀਲ ਕੌਮਾਂ ਲਈ ਇਕ ਨਵੀਂ ਆਸ ਦੀ ਕਿਰਨ ਹੈ, ਜੋ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੁੰਦੇ ਹਨ ।ਅੱਜ ਜਾਣਕਾਰੀ ਦਿੰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਨਵੰਬਰ 1984 ਵਿਚ ਦੁਨੀਆ ਦੀ ਅਖ਼ੌਤੀ ਵੱਡੀ ਜਮਹੂਰੀਅਤ ਨੇ ਆਪਣੀ ਦਰਿੰਦਗੀ ਦਾ ਮੁਜ਼ਾਹਰਾ ਕਰਦਿਆਂ ਨਿਰਦੋਸ਼ ਸਿੱਖਾਂ, ਬੱਚੇ, ਬੱਚੀਆਂ, ਔਰਤਾਂ ਦਾ ਕਤਲੇਆਮ ਕੀਤਾ ਸੀ । ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਮੁੱਖ ਕਾਰਨ ਘੱਟ ਗਿਣਤੀਆਂ ਵਿਰੁੱਧ ਨਸਲਕੁਸ਼ੀ, ਨਫ਼ਰਤ ਅਤੇ ਬਦਲੇ ਦੀ ਰਾਜਨੀਤੀ ਹੈ। ਉਨ੍ਵ੍ਹਾਂ ਦੋਸ਼ ਲਾਇਆ ਕਿ ਭਾਰਤ ਦੀਆਂ ਦੋਵਾਂ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਨਸਲਕੁਸ਼ੀ ਦੀ ਰਾਜਨੀਤੀ ਖੇਡ ਕੇ ਹਜ਼ਾਰਾਂ ਹੀ ਬੇਗੁਨਾਹਾਂ ਦਾ ਖ਼ੂਨ ਡੋਲ੍ਹਿਆ ਹੈ। ਉਨ੍ਹਾਂ ਦੱਸਿਆ ਕਿ 1 ਨਵੰਬਰ ਪੰਜਾਬ ਦਿਵਸ ਵੀ ਹੈ ਤੇ ਪਿਛਲੇ 50 ਸਾਲਾਂ ਦੀਆਂ ਹਕੂਮਤਾਂ ਨੇ ਪੰਜਾਬ ਤੇ ਸਿੱਖਾਂ ਨਾਲ ਸਬੰਧਤ ਮਸਲਿਆਂ ਨੂੰ ਅਣਦੇਖਿਆ ਕਰ ਕੇ ਇਨ੍ਹਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਧਾਰਨ ਕੀਤਾ ਹੋਇਆ ਹੈ ਤੇ ਇਨ੍ਹਾਂ ਮਸਲਿਆਂ ਲਈ ਪੰਜਾਬ ਦੇ ਨੌਜਵਾਨਾਂ ਨੇ ਸੰਘਰਸ਼ ਕਰਦਿਆਂ ਆਪਣਾ ਖ਼ੂਨ ਡੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਹਕੂਮਤਾਂ ਅਤੇ ਕਤਲੇਆਮ ਦੇ ਦੋਸ਼ੀ ਚਾਹੁੰਦੇ ਹਨ ਕਿ ਸਿੱਖ ਨਵੰਬਰ 1984 ਦੇ ਕਤਲੇਆਮ ਨੂੰ ਭੁੱਲ ਜਾਣ ਪਰ ਅਸੀਂ ਨਵੰਬਰ 84 ਦੇ ਕਤਲੇਆਮ, ਜ਼ਖ਼ਮ ਅਤੇ ਪੀੜਾਂ ਤਾਜ਼ਾ ਰੱਖਾਂਗੇ ਅਤੇ ਇਨਸਾਫ਼ ਦੀ ਲੜਾਈ ਨੂੰ ਜਿਊਂਦਾ ਰੱਖਾਂਗੇ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>