ਇੱਕ ਹੋਰ ਪੰਜਾਬੀ ਨੇ ਸ਼ਹਾਦਤ ਦਾ ਜਾਮ ਪੀਤਾ II ਅੱਤਵਾਦੀ ਹਮਲੇ ਦੌਰਾਨ ਫਿਰੋਜ਼ਪੁਰ ਦਾ ਜਵਾਨ ਜਗਸੀਰ ਸਿੰਘ ਸ਼ਹੀਦ

Sharing is caring!

ਇੱਕ ਹੋਰ ਪੰਜਾਬੀ ਨੇ ਸ਼ਹਾਦਤ ਦਾ ਜਾਮ ਪੀਤਾ II ਅੱਤਵਾਦੀ ਹਮਲੇ ਦੌਰਾਨ ਫਿਰੋਜ਼ਪੁਰ ਦਾ ਜਵਾਨ ਜਗਸੀਰ ਸਿੰਘ ਸ਼ਹੀਦ ਪਿੰਡ ਲੋਹਗੜ੍ਹ ਵਿੱਚ ਜਵਾਨ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਇੱਕ ਦੀ ਅੱਖ ਭਰ ਆਉਂਦੀ ਹੈ। ਦੋ ਲੜਕੀਆਂ ਤੇ ਇੱਕ ਲੜਕੇ ਦੇ ਬਾਪ ਜਗਸੀਰ ਸਿੰਘ ਦੀ ਸ਼ਹਾਦਤ `ਤੇ ਦੁੱਖ ਜ਼ਾਹਿਰ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਸਪੁੱਤਰ ਨੇ ਦੇਸ਼ ਲੇਖੇ ਆਪਣੀ ਜਾਨ ਲਾਈ। ਫਿਰੋਜ਼ਪੁਰ ਦੇ ਕਸਬਾ ਜ਼ੀਰਾ ਨੇੜਲੇ ਪਿੰਡ ਲੋਹਗੜ੍ਹ ਦਾ ਜਵਾਨ ਜਗਸੀਰ ਸਿੰਘ ਭਰ ਜਵਾਨੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।ਆਪਣੇ ਪਤੀ ਨੂੰ ਯਾਦ ਕਰਦਿਆਂ ਮਹਿੰਦਰਪਾਲ ਨੇ ਕਿਹਾ ਕਿ ਬੀਤੀ ਰਾਤ ਵੀ ਉਸ ਦੀ ਜਗਸੀਰ ਸਿੰਘ ਨਾਲ ਗੱਲ ਹੋਈ ਸੀ। ਉਸ ਨੇ ਦੱਸਿਆ ਸੀ ਕਿ ਛੁੱਟੀ ਮਨਜ਼ੂਰ ਹੋ ਗਈ ਹੈ ਤੇ ਸੋਮਵਾਰ ਉਹ ਪਿੰਡ ਪਹੁੰਚ ਜਾਵੇਗਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਛੁੱਟੀ ਕੱਟ ਕੇ ਗਏ ਜਗਸੀਰ ਸਿੰਘ ਨੇ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਨੌਕਰੀ ਤੋਂ ਫਾਰਗ ਹੋ ਕੇ ਆਪਣੇ ਪਰਿਵਾਰ ਨਾਲ ਰਹਿ ਬੱਚਿਆਂ ਦਾ ਪਾਲਣ-ਪੋਸ਼ਣ ਆਪਣੇ ਢੰਗ ਨਾਲ ਕਰੇਗਾ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਆਪਣੇ ਲੜਕੇ ਦੀ ਸ਼ਹਾਦਤ `ਤੇ ਮਾਣ ਕਰਦਿਆਂ ਜਵਾਨ ਦੇ ਪਿਤਾ ਅਮਰਜੀਤ ਸਿੰਘ ਤੇ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਸਾਲ 2004 ਵਿੱਚ ਭਰਤੀ ਹੋਏ ਜਗਸੀਰ ਨੂੰ ਬਚਪਨ ਤੋਂ ਹੀ ਦੇਸ਼ ਦੀ ਸੇਵਾ ਖਾਤਰ ਫੌਜ ਵਿੱਚ ਜਾਣ ਦਾ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਜਗਸੀਰ ਆਪਣੀ ਸਰਵਿਸ ਤਕਰੀਬਨ ਪੂਰੀ ਕਰ ਚੁੱਕਾ ਸੀ, ਪਰ ਦੇਸ਼ ਭਗਤੀ ਦੇ ਰੰਗ ਨੇ ਉਸ ਨੂੰ ਰਿਟਾਇਰਮੈਂਟ ਨਾ ਲੈਣ ਲਈ ਪ੍ਰੇਰਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੀ ਛੁੱਟੀ ਦੌਰਾਨ ਉਸ ਨੇ ਵਾਅਦਾ ਵੀ ਕੀਤਾ ਸੀ ਕਿ ਬੱਚਿਆਂ ਖਾਤਰ ਹੁਣ ਆਪਣੀ ਡਿਊਟੀ ਤੋਂ ਫਾਰਗ ਹੋ ਪਰਿਵਾਰ ਨਾਲ ਰਹੇਗਾ।

Leave a Reply

Your email address will not be published. Required fields are marked *