ਇੱਕ ਹੋਰ ਮੰਦਭਾਗੀ ਖਬਰ -ਨਵਾਂ ਸ਼ਹਿਰ ਦੇ ਪਿੰਡ ਵਿਛੋੜੀ ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ,ਇੱਕ ਦੋਸ਼ੀ ਨੌਜਵਾਨ ਗਿਰਫਤਾਰ

Sharing is caring!

ਮੰਗਲਵਾਰ ਦੁਪਹਿਰ ਕਰੀਬ 1 ਵਜੇ ਪਿੰਡ ਵਿਛੋੜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਅੱਜ ਪਿੰਡ ਦੇ ਇਕ ਵਿਅਕਤੀ ਜਗਜੀਤ ਸਿੰਘ ਉਰਫ ਜੱਗਾ (35) ਪੁੱਤਰ ਹਰਬੰਸ ਸਿੰਘ ਵਾਸੀ ਵਿਛੋੜੀ ਦੀ ਮਾਤਾ ਸੁਰਿੰਦਰ ਕੌਰ ਦੀ ਅੱਜ ਮੌਤ ਹੋ ਗਈ ਸੀ, ਪ੍ਰਤੱਖਦਰਸ਼ੀਆਂ ਅਨੁਸਾਰ ਉਪਰੰਤ ਜਗਜੀਤ ਸਿੰਘ ਜੱਗਾ ਸਸਕਾਰ ਦੌਰਾਨ ਤੇਜ਼ੀ ਨਾਲ ਸ਼ਮਸ਼ਾਨਘਾਟ ‘ਚੋਂ ਆ ਗਿਆ।

ਸ਼ਮਸ਼ਾਨਘਾਟ ਵਿਚ ਅਰਦਾਸ ਕਰਨ ਲਈ ਗੁਰਦੁਆਰਾ ਧਰਮਸ਼ਾਲਾ ਵਿਛੋੜੀ ਦੇ ਗ੍ਰੰਥੀ ਗੁਰਜਿੰਦਰ ਸਿੰਘ ਨੇ ਜਦੋਂ ਗੁਰਦੁਆਰਾ ਸਾਹਿਬ ਆ ਕੇ ਦੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਪਾਵਨ ਅੰਗਾਂ ਦੀ ਬੇਅਦਬੀ ਕੀਤੀ ਹੋਈ ਸੀ।
ਗ੍ਰੰਥੀ ਸਿੰਘ ਨੇ ਇਸ ਦੀ ਜਾਣਕਾਰੀ ਤੁਰੰਤ ਕਮੇਟੀ ਮੈਂਬਰਾਂ ਨੂੰ ਦਿੱਤੀ ਅਤੇ ਉਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਜਗਜੀਤ ਸਿੰਘ ਜੱਗਾ ਦੀ ਇਸ ਘਿਨਾਉਣੀ ਹਰਕਤ ਨੂੰ ਦੇਖਿਆ। ਇਸ ਉਪਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਗੁਰਦਿਆਲ ਸਿੰਘ ਕਾਠਗੜ੍ਹ, ਅਜੇ ਕੁਮਾਰ ਐੱਸ. ਐੱਚ. ਓ. ਬਲਾਚੌਰ ਤੇ ਹੋਰ ਅਧਿਕਾਰੀਆਂ ਨੇ ਉਪਰੋਕਤ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਇਹ ਮੰਦਭਾਗੀ ਘਟਨਾ ਅੱਗ ਵਾਂਗ ਫੈਲ ਗਈ ਅਤੇ ਜਥੇਦਾਰ ਤਖਤ ਸ੍ਰੀ ਕੇਸਗ਼ੜ੍ਹ ਸਾਹਿਬ ਜਥੇਦਾਰ ਰਘਵੀਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਤੋਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਕਿਸੇ ਹੋਰ ਧਾਰਮਿਕ ਸੰਸਥਾ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਦੀ ਮਾਤਾ ਦੇ ਸਸਕਾਰ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਦਾਸ ਕੀਤੀ ਗਈ ਸੀ, ਜਿਸ ਦੇ ਰੋਸ ਵਜੋਂ ਉਕਤ ਵਲੋਂ ਇਸ ਘਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ੁਪਲਸ ਨੇ ਦੋਸ਼ੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *