ਐਲਾਨ ਹੋਣ ਤੇ ਸਿੰਘਾਂ ਦੇ ਪਰਿਵਾਰਾਂ ਨੇ 1 ਕੁਇੰਟਲ ਵੰਡੇ ਸੀ ਲੱਡੂ Video Suno

Sharing is caring!

ਪਰਿਵਾਰਾਂ ਨੇ 1 ਕੁਇੰਟਲ ਵੰਡੇ ਸੀ ਲੱਡੂ Video Suno,ਭਾਈ ਜਿੰਦੇ-ਸੁੱਖੇ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਹੋਣ ਤੇ ਸਿੰਘਾਂ ਦੇ ਪਰਿਵਾਰਾਂ ਨੇ 1 ਕੁਇੰਟਲ ਵੰਡੇ ਸੀ ਲੱਡੂ ,ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖੇ ਦੇ ਮਾਤਾ ਜੀ ਦਸਦੇ ਕਿ ਫਾਂਸੀ ਤੋਂ ਇਕ ਦਿਨ ਪਹਿਲਾਂ ਅਸੀਂ ਮੁਲਾਕਾਤ ਕਰਨ ਗਏ ਤਾਂ ਉਥੇ ਤਿੰਨ ਕੁੜੀਆਂ ਵੀ ਆਈਆਂ ਸਨ,ਉਹ ਵੀ ਸਾਡੇ ਨਾਲ ਮੁਲਾਕਾਤ ਕਰਨ ਗਈਆਂ।ਭਾਈ ਸੁੱਖੇ ਹੋਰੀਂ ਕਹਿੰਦੇ ਕਿ “ਇਹ ਭੈਣਾਂ ਸਾਨੂੰ ਘੋੜੀ ਚੜਾਉਣ ਆਈਆਂਸਾਡੀ ਘੋੜੀ ਦੀਆਂ ਵਾਗਾਂ ਫੜਨ ਆਈਆਂ ਨੇ।ਇਹਨਾਂ ਨੂੰ ਸ਼ਗਨ ਜਰੂਰ ਦਿਓ,2500 ਤੁਹੀਂ ਦੇ ਦਿਓ ਤੇ 2500 ਜਿੰਦੇ ਦੇ ਪਰਿਵਾਰ ਵਾਲੇ।”ਮਾਤਾ ਜੀ ਦਸਦੇ ਕਿ ਅਸੀਂ 1 ਕੁਇੰਟਲ ਬੂੰਦੀ ਦਾ ਆਰਡਰ ਵੀ ਦਿੱਤਾ ਸੀ ਤੇ ਲੱਡੂ ਵੀ ਵੰਡੇ।ਭਾਈ ਸੁੱਖੇ ਨੇ ਮਾਤਾ ਜੀ ਨੂੰ ਕਿਹਾ ਕਿ ਸਾਡੀ ਫਾਂਸੀਂ ਤੋਂ ਬਾਅਦ ਉੱਚੀ-ਉੱਚੀ ਜੈਕਾਰੇ ਜਰੂਰ ਛੱਡਿਓ।ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਦੇ ਪੂਨੇ ਜ਼ੇਲ ਵਿਚੋਂ ਲਿਆਂਦੇ ਬਰਤਨ ,ਜਿਨ੍ਹਾਂ ਵਿੱਚ ਉਹ ਲੰਗਰ ਪਾਣੀ ਛਕਦੇ ਸੀ ਤੇ ਪੰਜਾਬੀ ਜੁੱਤੀ ਅਤੇ ਬੂਟਾ ਦੇ ਜੋੜੇ ਜਿਹੜੇ ਉਹ ਜ਼ੇਲ ਵਿੱਚ ਤੇਪੇਸ਼ੀ ਭੁਗਤਣ ਜਾਣ ਪਹਿਨਦੇ ਸਨ। ਇਹ ਸਭ ਕੁਝ ਅਜ ਵੀ ਮਾਤਾ ਜੀ ਨੇ ਆਪਣੇ ਪਿੰਡ ਚੱਕ ਨੰ.11,ਗੰਗਾਨਗਰ, ਰਾਜਸਥਾਨ ਵਿਖੇ ਘਰ ਵਿੱਚ ਕੀਮਤੀ ਖਜਾਨੇ ਵਾਂਗ ਆਪਣੇ ਪੁੱਤਰ ਦੀ ਯਾਦ ਵਿੱਚ ਸਾਂਭ ਕੇ ਰੱਖੇ ਹੋਏ ਹਨ।ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਜੁਬਾਨੀ-ਜਦੋਂ ਮੈਂ ਸੰਘਰਸ਼ ਲਈ ਤੁਰਨ ਲੱਗਾ ਸੀ ਤਾਂ ਮੇਰੀ ਮਾਂ ਨੇ ਕਿਹਾ ਸੀ ਕਿ “ਪੁੱਤਰ ਅਗਰ ਇਸ ਰਸਤੇ ਤੁਰਨ ਲੱਗਾ ਤਾਂ ਕਦੇ ਪੰਥ ਨੂੰ ਪਿੱਠ ਨਾ ਦਿਖਾਈ।ਆਪਣੀ ਮਾਂ ਦੇ ਦੁੱਧ ਨੂੰ ਦਾਗ ਨਾ ਲਾਈਂ।”…..ਮੇਰੀ ਮਾਂ ਨੇ ਮਹਿਸੂਸ ਕੀਤਾ ਸੀਕਿ “ਤੂੰ ਪੁਲੀਸ ਦੀ ਮਾਰ ਨਹੀਂ ਖਾ ਸਕਦਾ ਤੇ ਆਪਣੇ ਸਾਥੀਆਂ ਨੂੰ ਧੋਖਾ ਦੇ ਦੇਵੇਂਗਾ,ਇਸ ਕਰਕੇ ਹੁਣ ਹੀ ਸੋਚ ਲੈ।”ਫਿਰ ਮੈਂ ਆਪਣੀ ਮਾਂ ਨਾਲ ਵਾਅਦਾ ਕਰਕੇ ਤੁਰਿਆ ਸੀ ਕਿ “ਪੰਥ ਨਾਲ ਕਦੇ ਧੋਖਾ ਨਹੀਂ ਕਰਾਂਗਾ,ਚਾਹੇ ਕੁਝ ਵੀ ਹੋ ਜਾਵੇ,ਕੁਝ ਨਹੀਂ ਦਸਾਂਗਾ ਪੁਲੀਸ ਨੂੰ।”ਪੁਲੀਸ ਰਿਮਾਂਡ ਚ ਮੇਰੀ ਮਾਂ ਮਿਲਣ ਆਈ ਤਾਂ ਮੈਂ ਦੱਸਿਆ ਕਿ”ਤੁਹਾਡੇ ਪੁੱਤਰ ਨੇ ਵਾਅਦਾ ਪੂਰਾ ਕਰ ਦਿੱਤਾ ਹੈ,ਜਿਹੜਾ ਤੁਹਾਡੇ ਨਾਲ ਕੀਤਾ ਸੀ।ਪੁਲੀਸ ਮੇਰੇ ਕੋਲੋਂ ਕੁਝ ਵੀ ਨਾ ਪੁੱਛ ਸਕੀ,ਇਥੋਂ ਤਕ ਕਿ ਮੇਰੇ ਸਾਥੀਆਂ ਦੇ ਨਾਂ ਵੀ ਨਹੀਂ।ਜਿਹਨਾਂ ਨੂੰ ਅਸੀਂ ਸੋਧਿਆ ਸੀ, ਦਿੱਲੀ ਪੁਲੀਸ ਨੂੰ ਉਹਨਾਂ ਬਾਰੇ ਵੀ ਕੁਝ ਨਾ ਦੱਸਿਆ।”ਇਹ ਸਭ ਸੁਣ ਕੇ ਮੇਰੀ ਮਾਂ ਦੀਆਂ ਖੁਸ਼ੀਆਂ ਆਪੇ ਤੋਂ ਬਾਹਰ ਹੋ ਗਈਆਂ।ਦੂਜੀ ਵਾਰ ਗ੍ਰਿਫਤਾਰ ਹੋਣ ਤੋਂ ਬਾਅਦ ਫਿਰ ਮਾਤਾ ਜੀ ਤੇ ਭੈਣ ਜੀ ਬਲਵਿੰਦਰ ਕੌਰ ਖਾਲਸਾ ਮੇਰੀ ਮੁਲਾਕਾਤ ਤੇ ਆਏ ਤੇ ਮੈਨੂੰ ਕੇਸ ਕਬੂਲ ਕਰਨ ਲਈ ਕਿਹਾ।ਮਾਤਾ ਜੀ ਨੇ ਕਿਹਾ ਕਿ “ਪੁੱਤਰ ਅਸੀਂ ਚਾਹੁੰਦੇ ਹਾਂਤੁਸੀਂ ਅਦਾਲਤ ਵਿੱਚ ਕਹੋ ਕਿ ਅਸੀਂ ਵੈਦਿਆ ਨੂੰ ਮਾਰਿਆ ਹੈ।” ਭੈਣ ਜੀ ਨੇ ਵੀ ਕਿਹਾ ਕਿ ਸਾਰਿਆਂ ਦਾ ਵਿਚਾਰ ਹੈ ਕਿ ਤਹਾਨੂੰ ਕੇਸ ਕਬੂਲ ਕਰ ਲੈਣਾ ਚਾਹੀਦਾ ਹੈ। ਆਪਣੀ ਮਾਂ ਤੇ ਭੈਣ ਦੇ ਮਹਾਨ ਵਿਚਾਰ ਸੁਣ ਕੇ ਮੇਰੀਆਂ ਖੁਸ਼ੀਆਂ ਆਪੇ ਤੋਂ ਬਾਹਰ ਹੋ ਗਈਆਂ।ਮੈ ਤਾਂ ਕੇਸ ਕਬੂਲ ਕਰਨ ਲਈ ਤਿਆਰ ਹੀ ਸੀ,ਪਰ ਮੇਰੀ ਮਾਂ ਤੇ ਭੈਣ ਨੇ ਮੇਰੇ ਇਰਾਦਿਆਂ ਨੂੰ ਹੋਰ ਪੱਕਾ ਕਰ ਦਿੱਤਾ।

Leave a Reply

Your email address will not be published. Required fields are marked *