Uncategorized

ਓਹਨਾ ਮਾਵਾਂ ਲਈ ਇਹ ਪੋਸਟ ਸ਼ੇਅਰ ਕਰੋ ਜਿਨ੍ਹਾਂ ਦੇ ਜਿਗਰ ਦੇ ਟੁਕੜੇ ਬੁੱਚੜ ਪੁਲਿਸੀਆਂ ਨੇ ਨਜਾਇਜ ਚੁੱਕ ਕੇ ਮਾਰ ਦਿੱਤੇ ਸੀ

Sharing is caring!

ਜ਼ਰੂਰ ਪੜ੍ਹਿਓ ਤਾਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੇ ਭਰਾਵਾਂ ਨਾਲ਼ ਕੀ ਕੀ ਕੀਤਾ ਇਹਨਾਂ ਜ਼ਾਲਿਮਾਂ ਨੇ ਇਕ ਲਾਵਾਰਿਸ ਲਾਸ਼ ਦੀ ਦਾਸਤਾਂ (ਲੇਖਕ ਭਾਈ ਬਲਜੀਤ ਸਿੰਘ ਖਾਲਸਾ ਜੀ) ਸਿਵਲ ਹਸਪਤਾਲ ਪੱਟੀ ਪੰਜਾਬ ਦੇ ਹੋਰ ਹਸਪਤਾਲਾਂ ਵਾਗ ਇਹ ਹਸਪਤਾਲ ਵੀ ਸੰਨ 1984 ਤੋ ਲੈ ਕੇ 1994 ਤਕ ਪਤਾ ਨਹੀ ਕਿਨੇ ਕੁ ਸਿਖ ਗੱਭਰੂਆਂ ਦੀਆ ਲਾਸਾ ਦੇ ਪੋਸਟ ਮਾਰਟਮ ਦੀ ਖਾਨਾਪੂਰੀ ਲਈ ਵਰਤਿਆ ਜਾ ਚੁਕਾ ਹੈ ਖਾਕੀ ਵਰਦੀ ਵਿਚ ਲੁਕੇ ਹਿਦੁੰਸਤਾਨੀ ਫੋਰਸਾ ਦੇ ਸਿਪਾਹੀਆਂ ਵਲੋ ਰੋਜ ਹੀ ਪੰਜ ਛੇ ਸਿਖ ਗੱਭਰੂਆਂ ਦੀਆ ਲਾਸਾ ਪੋਸਟ ਮਾਰਟਮ ਲਈ ਲੈ ਕੇ ਆਉਣਾ ਤੇ ਫਿਰ ਲਵਾਰਿਸ ਲਾਸਾ ਵਜੋ ਤੇਲ ਪਾ ਕਿ ਸਾੜਨ ਲਈ ਲੈ ਜਾਣਾ ਇਸ ਹਸਪਤਾਲ ਦੇ ਸਟਾਫ ਮੈਬਰਾਂ ਅਤੇ ਆਲੇ ਦੁਆਲੇ ਦੇ ਦੁਕਾਨਦਾਰਾ ਲਈ ਇਕ ਆਮ ਜਿਹੀ ਗਲ ਹੀ ਬਣ ਚੁਕੀ ਸੀ।ਪਰ 30 ਅਕਤੂਬਰ 1993 ਦੀ ਸਵੇਰ ਨੂ ਭਿਖੀਵਿੰਡ ਪੁਲਿਸ ਵਲੋ ਲਿਆਦੀਆਂ ਦੋ ਸਿਖ ਗੱਭਰੂਆਂ ਦੀਆ ਲਾਸਾ ਦਾ ਨਜਾਰਾ ਆਮ ਦੀ ਬਜਾਏ ਖਾਸ ਬਣ ਗਿਆ । ਭਿਖੀਵਿੰਡ ਪੁਲਿਸ ਪੋਸਟ ਮਾਰਟਮ ਲਈ ਲਾਸਾ ਰੱਖਣ ਵਾਲੇ ਰੂਮ ਵਿਚ ਦੋਵੇ ਲਾਸਾ ਰੱਖ ਕਿ ਦੋ ਸਿਪਾਹੀ ਪਹਿਰੇ ਤੇ ਬਿਠਾ ਕੇ ਵਾਪਿਸ ਚਲੀ ਗਈ ।ਹਸਪਤਾਲ ਦਾ ਕਰਮਚਾਰੀ ਕਰਮਵੀਰ ਜਦੋ ਇਹਨਾਂ ਲਾਸਾ ਵਾਲੇ ਰੂਮ ਵਿਚ ਡਿਊਟੀ ਵਜੋ ਸਾਫ ਸਫਾਈ ਲਈ ਦਾਖ਼ਲ ਹੋਇਆ ਤਾ ਉਸਦੇ ਮਨ ਵਿਚ ਕੋਈ ਭੈਅ ਨਹੀ ਸੀ ਅੰਦਰ ਦਾਖਲ ਹੁਦਿਆ ਹੀ ਉਸਨੇ ਵੇਖਿਆ ਇਕ ਲਾਸ ਪੋਸਟ ਮਾਰਟਮ ਵਾਲੇ ਟੇਬਲ ਤੇ ਪਈ ਸੀ ਦੂਸਰੀ ਭੂੰਜੇ( ਜਮੀਨ) ਪਈ ਸੀ ਕੱਪੜੇ ਨਾਲ ਮੂਹ ਢਕੇ ਹੋਏ ਸਨ।ਹਮੇਸ਼ਾ ਵਾਗ ਉਹ ਲਾਸਾ ਦੇ ਮੂਹ ਤੋ ਕੱਪੜਾ ਹਟਾ ਕੇ ਉਹਨਾ ਦੇ ਚਿਹਰੇ ਵੇਖਣੋ ਨਾ ਉਕਿਆ ।ਟੇਬਲ ਤੇ ਪਈ ਲਾਸ ਦੇਖਣ ਤੋ ਬਆਦ ਉਸ ਨੇ ਜਦ ਜਮੀਨ ਤੇ ਪਈ 20/22 ਸਾਲ ਦੇ ਸਿਖ ਗੱਭਰੂ ਦੇ ਮੂਹ ਤੋ ਕੱਪੜਾ ਹਟਿਆ ਇਸ ਸਿਖ ਨੋਜੁਆਨ ਦੀ ਲਾਸ਼ ਨੇ ਝਟ ਅੱਖਾਂ ਖੋਲ ਲਈਆ ।ਸਫਾਈ ਕਰਮਚਾਰੀ ਕਰਮਵੀਰ ਇਕਦੱਮ ਘਬਰਾ ਗਿਆ ।ਭੂਤ ਦਾ ਵਹਿਮ ਬਚਪਨ ਤੋ ਮਾਨਸਿਕਤਾਂ ਨਾਲ ਚੰਬੜਿਆ ਬੁਢੇਪੇ ਤਕ ਨਹੀ ਲਹਿੰਦਾ।ਪਰ ਹੁਣ ਕਰਮਵੀਰ ਭੂਤ ਨੂ ਨਹੀ ਬਲਕਿ ਇਕ ਜਿਊਦੇ ਜਾਗਦੇ ਗੱਭਰੂ ਨੂ ਵੇਖ ਰਿਹਾ ਸੀ।ਜੋ ਕੰਨਪਟੀ ਤੇ ਹਿਦੁੰਸਤਾਨੀ ਪੁਲਿਸ ਦੀ ਮਾਰੀ ਗੋਲੀ ਦੇ ਬਾਵਜੂਦ ਅਜੇ ਤਕ ਜਿਊਦਾ ਸੀ ਤੇ ਫੋਰਸ ਜਿਸਨੂ ਮਰਿਆ ਸਮਝ ਰਹੀ। ਸਫਾਈ ਕਰਮਚਾਰੀ ਕਰਮਵੀਰ ਦੇ ਡਰ ਕੇ ਪਿਛਾਹ ਨੂ ਭੱਜਦੇ ਕਦਮ ਇਕਦਮ ਥਾਏ ਰੁਕ ਗਏ ਜਦ ਉਸ ਨੇ ਮੱਧਮ ਜਿਹੀ ਅਵਾਜ ਸੁਣੀ ।ਪਾਣੀ ਪਾਣੀ ਉਸਨੇ ਡਰਦੇ ਡਰਦੇ ਪਿਛੇ ਮੁੜ ਕੇ ਵੇਖਿਆ ਲਾਸ਼ ਹੀ ਬੋਲ ਰਹੀ ਸੀ ।ਨਹੀ ਇਹ ਲਾਸ਼ ਨਹੀ ਇਹ ਜਿਊਦਾ ਉਸਨੂ ਹੁਣ ਯਕੀਨ ਹੋ ਗਿਆ ਸੀ। ਉਹ ਡਰਦਾ ਡਰਦਾ ਬਹਾਰ ਨਿਕਲਿਆ ।ਪੁਲਿਸ ਵਾਲੇ ਕਿਤੇ ਲਾਬੇ ਸਨ ।ਚਾਹ ਵਾਲੇ ਤੋ ਗਿਲਾਸ ਲੈ ਕੇ ਉਸ ਨੇ ਟੂਟੀ ਤੋ ਪਾਣੀ ਦਾ ਗਿਲਾਸ ਭਰਿਆ ਤੇ ਅੰਦਰ ਲਿਜਾ ਕੇ ਬੁਕ ਨਾਲ ਉਸ ਸਹਿਕ ਰਹੇ ਨੋਜੁਆਨ ਦੇ ਮੂਹ ਵਿਚ ਪਾਣੀ ਪਾਇਆ ।ਥੋੜੇ ਚਿਰ ਬਆਦ ਕਰਮਵੀਰ ਬਹਾਰ ਨਿਕਲਿਆ ਤੇ ਇਹ ਸਾਰੀ ਗਲ ਉਸ ਨੇ ਫਾਰਮਾਸਿਸਟ ਨੂ ਦੱਸੀ ।ਥੋੜੇ ਸਮੇ ਵਿਚ ਇਹ ਗਲ ਡਕਟਰ ਜਸਵੰਤ ਨੂ ਦਸੀ ।ਡਕਟਰ ਬਿਨਾ ਦੇਰੀ ਕੀਤੇ ਆਪਣੇ ਸਟਾਫ ਮੈਬਰਾ ਨਾਲ ਉਸ ਕਮਰੇ ਵਿਚ ਪਹੁਚੇ ਜਿਥੇ ਨੋਜੁਆਨ ਸਹਿਕ ਰਿਹਾ ਸੀ ।ਜਦ ਡਕਟਰ ਜਸਵੰਤ ਜਖਮੀ ਨੋਜੁਆਨ ਨੂ ਬਹਾਰ ਕੱਢ ਕਿ ਦੂਸਰੇ ਰੂਮ ਵਿਚ ਸਿਫਟ ਕਰਨ ਲੱਗੇ ਇਲਾਜ ਲਈ ਤਦ ਤਕ ਗੱਲ ਪੁਲਿਸ ਮੁਲਾਜ਼ਮਾਂ ਨੂ ਵੀ ਸਮਝ ਆ ਗਈ ਕਿ ਨੋਜੁਆਨ ਮਰਿਆ ਨਹੀ ਜਿਊਦਾ ਹੈ ।ਪੁਲਿਸ ਮਲਾਜਮਾ ਨੇ ਸਟੈਫ ਮੈਬਰ ਨੂ ਜੋਰ ਦਾਰ ਅਵਾਜ ਵਿਚ ਕਿਹਾ ਤੁਸੀ ਇਸ ਲਾਸ਼ ਨੂ ਸਾਡੇ ਅਫਸਰਾ ਤੋ ਪੁਛੇ ਬਿਨਾ ਬਹਾਰ ਨਹੀ ਲੈ ਜਾ ਸਕਦੇ ਅੱਗੋ ਡਕਟਰ ਵੀ ਗੁਸੇ ਵਿਚ ਆ ਕੇ ਮੁਲਾਜਮਾ ਨੂ ਧੱਕਾ ਮਾਰ ਕੇ ਇਕ ਪਾਸੇ ਕਰ ਕੇ ਬੋਲਿਆ ਮੇਰਾ ਫਰਜ ਹੈ ਇਸ ਨੋਜੁਆਨ ਨੂ ਬਚਾਉਣਾ ।ਮੁਲਾਜਮ ਉਥੋ ਭੱਜ ਕੇ ਛੇਤੀ ਨਾਲ ਇਕ ਪੀ ਸੀ ਉ ਵਿਚ ਵੜ ਗ਼ਏ ।ਤਾਰਾਂ ਖੜਕ ਪਈਆ ਕਈ ਮੋਕੇ ਦੇ ਗੁਵਾਹਾਂ ਅਨੁਸਾਰ ਐਸ ਪੀ ਤਰਨ ਤਾਰਨ ਤੋ ਆਪਰੇਸ਼ਨ ਖੂਬੀ ਰਾਮ ਭਿਖੀਵਿੰਡ ਤੋ ਪਰਮਜੀਤ ਤੇਜਾ ਤੇ ਵਲਟੋਹੇ ਤੋ ਸੀਤਾ ਰਾਮ ਇੰਸਪੈਕਟਰ ਪੁਲਿਸ ਪਾਰਟੀਆ ਸਮੇਤ ਜਿਪਸੀਆਂ ਸਟਾਟ ਕਰ ਪੱਟੀ ਦੇ ਸਿਵਲ ਹਸਪਤਾਲ ਵਲ ਭੱਜ ਉਠੇ। ਉਧਰੋ ਡਕਟਰ ਨੇ ਇਲਾਜ ਸ਼ੁਰੂ ਕਰ ਦਿਤਾ ਗੁਲੋਕੋਜ਼ ਲਗੇ ਤੇ ਨੋਜੁਆਨ ਦੇ ਮੂੰਹੋਂ ਸਿਰਫ ਦੋ ਸ਼ਬਦ ਨਿਕਲੇ ਠੰਡ ਕੰਬਲ ਜਲਦੀ ਨਾਲ ਕੰਬਲ ਦਿਤਾ ਨੋਜੁਆਨ ਜਖਮੀ ਨੂ ।ਕੁਝ ਇਜੰਕਸ਼ਨ ਲੱਗਣ ਤੇ ਨੋਜੁਆਨ ਪਹਿਲੇ ਨਾਲੋੰ ਬਿਹਤਰ ਹਾਲਤ ਵਿਚ ਜਾਪਣ ਲੱਗਾ । ਡਕਟਰ ਨੇ ਨੋਜੁਆਨ ਤੋ ਉਸ ਦਾ ਐਡਰਸ ਪੁਛਣਾ ਚਾਹਿਆ ਪਰ ਨੋਜੁਆਨ ਬੋਲਿਆ ਮੈਨੂ ਕੁਝ ਵੀ ਸੁਣ ਨਹੀ ਰਿਹਾ ਕੁਝ ਲਿਖ ਕੇ ਪੁਛੋ ਡਕਟਰ ਸਮਝ ਗਿਆ ਕੇ ਨੋਜੁਆਨ ਨੂ ਜੋ ਗੋਲੀ ਕਨਪਟੀ ਤੇ ਰਖ ਕੇ ਮਾਰੀ ਉਹ ਜਾਨ ਤੇ ਨਹੀ ਲੈ ਸਕੀ ਪਰ ਕੰਨ ਨਕਾਰਾ ਕਰ ਗਈ ਪਰ ਉਹ ਬੋਲ ਨੋਰਮਲ ਢੰਗ ਨਾਲ ਰਿਹਾ ਸੀ ।ਡਕਟਰ ਨੇ ਕਾਗਜ ਤੇ ਸਵਾਲ ਲਿਖ ਕਿ ਉਸਦੇ ਘਰ ਦਾ ਅਤਾ ਪਤਾ ਪੁਛਿਆ ਉਸ ਨੋਜੁਆਨ ਨੇ ਬੋਲ ਕੇ ਦੱਸਿਆ। ਮੈ ਵਲਟੋਹੇ ਦੇ ਸ; ਹਰਭਜਨ ਸਿਘ ਦਾ ਲੜਕਾ ਹਾ ਮੇਰਾ ਨਾਮ ਸੁਰਜੀਤ ਸਿਘ ਹੈ ਮੈਨੂ ਸੋਲਾ (16) ਦਿਨ ਪਹਿਲੇ ਵਲਟੋਹੇ ਤੋ ਪੁਲਿਸ ਨੇ ਫੜ ਕੇ ਭਿਖੀਵਿੰਡ ਰੱਖ ਕੇ ਬਹੁਤ ਤਸੱਦਤ ਕੀਤਾ ਗਿਆ ਅਜ ਤੜਕੇ ਉਥੋ ਕੱਢ ਕੇ ਸਾਡਾ ਮੁਕਾਬਲਾ ਬਣਾਉਣ ਲਈ ਗੋਲੀਆ ਮਾਰ ਕੇ ਇਥੇ ਲਿਆਦਾ ਗਿਆ ।ਸਾਰੀ ਗਲ ਸੁਣ ਕੇ ਡਕਟਰ ਤੇ ਸਟਾਫ ਸੁਨ ਰਿਹ ਗਿਆ ।ਉਸ ਨੋਜੁਆਨ ਨੇ ਇਹ ਵੀ ਦੱਸਿਆ ਕਿ ਸਾਡੇ ਪਿਡ ਦੀ ਇਕ ਕੁੜੀ ਇਸੇ ਹਸਪਤਾਲ ਵਿਚ ਨਰਸ ਲਗੀ ਹੋਈ ਹੈ (ਉਹ ਕੁੜੀ ਉਸ ਦਿਨ ਛੁਟੀ ਤੇ ਸੀ) ਪਰ ਉਸ ਲੜਕੀ ਦਾ ਪਤੀ ਕਾਮਰੇਡ ਮਾਹਵੀਰ ਨੇੜੇ ਸੀ ਉਸ ਹੱਥ ਜਲਦੀ ਨੋਜੁਆਨ ਦੇ ਘਰ ਸੁਨੇਹਾ ਪਹੁਚਾਉਣ ਲਈ ਭੇਜ ਦਿਤਾ ਗਿਆ ।ਇਸ ਤੋ ਪਹਿਲੇ ਨੋਜੁਆਨ ਦੇ ਘਰ ਵਾਲੇ ਹਸਪਤਾਲ ਪਹੁਚ ਦੇ । ਇਸਪੈਕਟਰ ਸੀਤਾ ਰਾਮ ਦੀ ਅਗਵਾਈ ਹੇਠ ਹਿਦੁੰਸਤਾਨੀ ਪੁਲਿਸ ਦੀਆ ਜਿਪਸੀਆਂ ਘੂਕਰ ਵਜਾਉਦੀਆ ਪਹੁਚ ਗਈਆ ।ਸੀਤਾ ਰਾਮ ਨੇ ਬਨੈਣ ਪਈ ਹੋਈ ਸੀ ਤੇੜ ਲੂਗੀ ਬੱਦੀ ਹੋਈ ਸੀ ਪੈਰਾਂ ਵਿਚ ਚਪਲ ਪਾਈ ਹੋਈ ਸੀ ਖੂਬੀ ਰਾਮ ਦਾ ਹੁਕਮ ਮਿਲਦਿਆ ਬਿਨਾ ਵਰਦੀ ਪਾਏ ਪਹੁਚ ਗਿਆ ।ਇਸ ਵੇਲੇ ਪੱਟੀ ਸ਼ਹਿਰ ਵਿਚ ਨੋਜੁਆਨ ਦੇ ਜਿਊਦੇ ਹੋਣ ਦੀ ਗਲ ਜੰਗਲ ਦੀ ਅੱਗ ਵਾਗ ਫੈਲ ਚੁਕੀ ਸੀ ਹਸਪਤਾਲ ਦੇ ਬਹਾਰ ਲੋਕਾ ਦੀ ਭੀੜ ਲਗ ਚੁਕੀ ਸੀ । ਇਸਪੈਕਟ ਸੀਤਾ ਰਾਮ ਨੇ ਜਦੋ ਇਲਾਜ ਅਧੀਨ ਸੁਰਜੀਤ ਸਿਘ ਨੂ ਚੁਕਣ ਲਈ ਦੁਬਾਰਾ ਵਹਿਸ਼ੀ ਹੱਥ ਪਾਇਆ ਤਾ ਡਕਟਰ ਜਸਵੰਤ ਨੇ ਰੋਕਿਆ ਤਾ ਸੀਤਾ ਰਾਮ ਨੇ ਡਾਕਟਰ ਨੂ ਧੱਕਾ ਮਾਰ ਕੇ ਇਕ ਪਾਸੇ ਸੁਟ ਕੇ ਸੁਰਜੀਤ ਨੂ ਚੁਕ ਕੇ ਜਿਪਸੀ ਵਿਚ ਸੁਟ ਕੇ ਥੋੜੀ ਦੂਰ ਲੇ ਜਾ ਕੇ ਉਸੇ ਜਗਹ ਕਨਪਟੀ ਤੇ ਦੁਬਾਰਾ ਗੋਲੀ ਮਾਰ ਕੇ ਮਾਰ ਮੁਕਾਇਆ ਤਾ ਵੀ ਅੱਧਾ ਘੰਟਾ ਹਿਦੁੰਸਤਾਨੀ ਫੋਰਸ ਹਵਾਈ ਫਾਇਰ ਕਰਦੀ ਰਹੀ ਤੇ ਅੱਧੇ ਘੰਟੇ ਬਆਦ ਫਿਰ ਸੁਰਜੀਤ ਸਿਘ ਨੂ ਮਾਰ ਕੇ ਉਸੇ ਹਸਪਤਾਲ ਵਿਚ ਉਸੇ ਡਕਟਰ ਕੋਲ ਪੋਸਟ ਮਾਰਟਮ ਲਈ ਲੈ ਆਂਦਾ।ਹਿਦੁੰਸਤਾਨੀ ਫੋਰਸਾ ਪੋਸਟ ਮਾਰਟਮ ਕਰਵਾ ਕੇ ਸਿਧਾ ਸਮਸ਼ਾਨ ਘਾਟ ਸਸਕਾਰ ਕਰਨ ਲਈ ਨੋਜੁਆਨ ਦੀ ਲਾਸ਼ ਲੈ ਗਈਆ ਉਧਰੋ ਸੁਰਜੀਤ ਦੇ ਮਾਤਾ ਪਿਤਾ ਨੂ ਸਾਰੀ ਗਲਬਾਤ ਹਸਪਤਾਲ ਵਾਲਿਆ ਦੱਸ ਦਿਤੀ ਮਮਤਾ ਦੀ ਮਾਰੀ ਮਾਂ ਪੁਤਰ ਨੂ ਵੇਖਣ ਲਈ ਸ਼ਮਸ਼ਾਨਘਾਟ ਪਹੁੰਚੀ ਹਿੰਦਸਤਾਨੀ ਫੋਰਸਾ ਅੱਗੇ ਨਾ ਜਾਣ ਦੇਣ ਸੁਰਜੀਤ ਦੀ ਮਾਂ ਝੱਲੀ ਜਿਹੀ ਬਣ ਕੇ ਕਹਿੰਦੀ ਕਿਸ ਦੀ ਲਾਸ਼ ਹੈ ਵੇਖ ਤੇ ਲੈਣ ਦਿਉ ਪਰ ਇਕ ਪੁਲਿਸ ਵਾਲੇ ਨੇ ਪਹਿਚਾਣ ਲਿਆ ਕਹਿਦਾ ਏ ਉਸੇ ਮੁੰਡੇ ਦੀ ਮਾਂ ਜੋ ਮੁਕਾਬਲੇ ਵਿਚ ਮਰਿਆ ਸ਼ੁਰਜੀਤ ਦੀ ਮਾਂ ਕਹਿੰਦੀ ਜੇ ਪਹਿਚਾਣ ਈ ਲਿਆ ਜੇ ਮੈਨੂ ਤੇ ਇਕ ਵਾਰੀ ਮੈਨੂ ਮੇਰੇ ਲਾਡਲੇ ਪੁੱਤਰ ਦਾ ਮੂੰਹ ਤੇ ਵੇਖ ਲੈਣ ਦਿਉ ਤੁਸੀ ਮੇਰੇ ਘਰ ਦਾ ਚਿਰਾਗ ਤੇ ਪਾਪੀਉ ਬੁਝਾ ਈ ਦਿਤਾ ਜੇ। ਇਸ ਦੇ ਜਵਾਬ ਵਿਚ ਮਾਤਾ ਦਰਸ਼ਨ ਕੋਰ ਨੂ ਧੱਕੇ ਮਾਰੇ ਗਏ ਤੇ ਉਸ ਗੱਭਰੂ ਦੀ ਲਾਸ਼ ਵੀ ਹੋਰਨਾਂ ਸਿਖ ਨੋਜਵਾਨਾਂ ਵਾਗੂ ਉਸਦੇ ਸਾਹਮਣੇ ਸਾੜ ਦਿਤੀ ਗਈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>