ਕਦੋਂ ਬਰਗਾੜੀ ਮੋਰਚਾ ਜਲਦ ਹੋਵੇਗਾ ਫ਼ਤਿਹ — CM ਕੈਪਟਨ ਖ਼ੁਦ ਜਾਣਗੇ ਬਰਗਾੜੀ !!

Sharing is caring!

ਬਰਗਾੜੀ ਇਨਸਾਫ ਮੋਰਚਾ ਸਿੱਖ ਜਗਤ ਦੇ ਗੁੱਸੇ ਦਾ ਨਤੀਜਾ ਹੈ ਜਿਸਨੂੰ ਸ਼ਾਂਤ ਕਰਨ ਵਿਚ ਸਰਕਾਰਾਂ ਅਸਫਲ ਸਾਬਤ ਹੋ ਰਹੀਆਂ ਹਨ। 1 ਜੂਨ ਤੋਂ ਬਰਗਾੜੀ ਵਿਚ ਇਸਨਾਫ਼ ਮੋਰਚਾ ਵਿੱਢੀ ਬੈਠੇ ਸਰਬਤ ਖਾਲਸਾ ਦੇ ਜਥੇਦਾਰਾਂ ਨਾਲ ਮੀਟਿੰਗ ਦਾ ਦੌਰ ਫਿਰ ਸ਼ੁਰੂ ਹੋਇਆ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹਿਲਾਂ ਵੀ ਮੋਰਚੇ ਤੇ ਬੈਠੇ ਜਥੇਦਾਰਾਂ ਨੂੰ ਮਿਲ ਚੁੱਕੇ ਹਨ। ਹੁਣ ਇੱਕ ਵਾਰੀ ਫਿਰ ਬਾਜਵਾ ਨੇ ਬਰਗਾੜੀ ਪਹੁੰਚ ਕੇ ਮੰਗਾਂ ਤੇ ਵਿਚਾਰ ਚਰਚਾ ਕੀਤੀ। ਮੰਗਾਂ ਓਹੀ ਕਿ ਬੇਅਦਬੀ ਘਟਨਾਵਾਂ ਸਣੇ ਬਹਿਬਲ ਕਲਾਂ ਗੋਲੀ ਕਾਂਡ ਦੇ ਜਿੰਮੇਵਾਰਾਂ ਨੂੰ ਨਸ਼ਰ ਕੀਤਾ ਜਾਵੇ ਅਤੇ ਬੰਦੀ ਸਿੱਖਾਂ ਦੀ ਰਿਹਾਈ ਹੋਵੇ। ਬਰਗਾੜੀ ਪਹੁੰਚਣ ਤੋਂ ਪਹਿਲਾਂ ਬਾਜਵਾ ਦੀ ਮੋਰਚੇ ਤੋਂ ਵੱਖਰੀ ਜਗਾਹ ਤੇ ਸਿੱਖ ਆਗੂਆਂ ਨਾਲ ਚਰਚਾ ਹੋਈ। ਫਿਰ ਮੋਰਚੇ ਵਾਲੀ ਜਗਾਹ ਤੇ ਬਾਜਵਾ ਨੇ ਭਾਈ ਧਿਆਨ ਸਿੰਘ ਮੰਡ ਨਾਲ ਗੱਡੀ ਚ ਬਹਿਕੇ ਵੀ ਗੱਲਬਾਤ ਕੀਤੀ। ਬਾਜਵਾ ਨਾਲ ਮੀਟਿੰਗ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਨੇ ਸਾਰਥਕ ਨਤੀਜੇ ਨਿਕਲਣ ਦੀ ਉਮੀਦ ਜਤਾਈ ਪਰ ਨਾਲ ਹੀ ਕਿਹਾ ਕਿ ਮੰਗਾਂ ਮੰਨਣ ਤੋਂ ਬਾਅਦ ਸਿੱਖ ਸੰਗਤਾਂ ਦੀ ਪ੍ਰਵਾਨਗੀ ਦੇ ਨਾਲ ਮੋਰਚਾ ਖਤਮ ਕੀਤਾ ਜਾ ਸਕਦਾ ਹੈ। ਜਿਕਰਯੋਗ ਹੈ ਕਿ ਸਰਕਾਰ ਦੇ ਨੁਮਾਇੰਦੇ ਬਣਕੇ ਆਈ ਤ੍ਰਿਪਤ ਬਾਜਵਾ ਪਹਿਲਾਂ ਵੀ ਬਰਗਾੜੀ ਪਹੁੰਚਕੇ ਇਹਨਾਂ ਮੰਗਾਂ ਨੂੰ ਸੁਣ ਚੁੱਕੇ ਹਨ ਤੇ ਮੁਖ ਮੰਤਰੀ ਕੈਪਟਨ ਨਾਲ ਸਰਬਤ ਖਾਲਸਾ ਦੇ ਜਥੇਦਾਰਾਂ ਦਾ ਇੱਕ ਵਫਦ ਮੁਲਾਕਾਤ ਵੀ ਕਰ ਚੁੱਕਾ ਹੈ।Image result for bargari kandਬੇਅਦਬੀ ਮਾਮਲਿਆਂ ਦੇ ਤਾਰ ਡੇਰਾ ਸਿਰਸਾ ਨਾਲ ਜੁੜੇ,ਕਝ ਡੇਰਾ ਪ੍ਰੇਮੀਆਂ ਦੀ ਗਿਰਫਤਾਰੀ ਵੀ ਹੋਈ ਪਰ ਬਾਕੀ ਮੰਗਾਂ ਨੂੰ ਹੁਣ ਤੱਕ ਬੂਰ ਨਹੀਂ ਪਿਆ। ਫਿਰਹਾਲ ਨਜ਼ਰ ਇਸ ਮੀਟਿੰਗ ਦੇ ਨਤੀਜਿਆਂ ਤੇ ਟਿਕੀ ਹੋਈ ਹੈ।

Leave a Reply

Your email address will not be published. Required fields are marked *