Uncategorized

ਕਬਰਾਂ ਪੂਜਣ ਵਾਲਿਆਂ ਤੱਕ ਪਹੁੰਚਾਂ ਦਿਓ ਇਹ ਵੀਡੀਓ..

Sharing is caring!

ਕਬਰਾਂ ਪੂਜਣ ਵਾਲਿਆਂ ਤੱਕ ਪਹੁੰਚਾਂ ਦਿਓ ਇਹ ਵੀਡੀਓ.. ਸਿੱਖ ਧਰਮ ਇਕ ਅਜਿਹਾ ਧਰਮ ਹੈ, ਜਿਸ ਅਨੁਸਾਰ ਮਨੁੱਖ ਨੂੰ ਸਿਰਫ ਤੇ ਸਿਰਫ ਇੱਕ ਅਕਾਲ ਪਰਖ ਨੂੰ ਹਰ ਵੇਲੇ ਹਾਜਰ ਨਾਜ਼ਰ ਸਮਝਣ ਅਤੇ ਉਸ ਅੱਗੇ ਹੀ ਅਰਦਾਸ ਕਰਨ ਦਾ ਉਪਦੇਸ ਦੇਂਦਾ ਹੈ । ਇਸ ਧਰਮ ਦੇ ਪੈਰੋਕਾਰਾਂ ਦਾ ਗੁਰੂ “ਸ਼ਬਦ ਗੁਰੂ” ਹੈ । ਜਿਹੜਾ ਅੱਜ ਵੀ ਸਾਡੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਾਡੇ ਕੋਲ ਬਿਰਾਜਮਾਨ ਹੈ ।

Posted by Full Kirpa Ji on Thursday, July 5, 2018

ਸਿੱਖਾਂ ਨੇ ਸਿਰਫ ਇਹਨਾਂ ਦੋ ਅੱਗੇ ਹੀ ਸਿਰ ਝੁਕਾਉਣਾ ਹੁੰਦਾ ਹੈ । ਇਕ ਅਕਾਲ ਪੁਰਖ ਹੈ, ਜਿਹੜਾ ਸਾਰੀ ਸ੍ਰਸ਼ਟੀ ਦਾ ਮਾਲਕ ਹੈ, ਜੋ ਹਰੇਕ ਥਾਂ ਮਾਜੂਦ ਹੈ ਅਤੇ ਦੂਸਰਾ ਸਾਡਾ ਗੁਰੂ “ਸ਼ਬਦ ਗੁਰੂ” ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ।,,,,,,,,,,  ਜਿਸ ਦੇ ਅਨਮੁਲੇ ਗਿਆਨ ਨਾਲ ਆਪਣੇ ਅੰਦਰੋਂ ਅਕਾਲ ਪੁਰਖ ਦੀ ਹੋਂਦ ਨੂੰ ਮਹਿਸੂਸ ਕਰਨਾ ਤੇ ਆਪਣੀ ਜੀਵਨ ਜਾਚ ਨੂੰ ਸਵਾਰਨਾ ਹੈ ।ਇਸ ਤੋਂ ਸਵਾਏ ਕਿਸੇ ਹੋਰ ਦੇਹਧਾਰੀ ਜਾਂ ਮੜੀਆਂ, ਕਬਰਾਂ ‘ਤੇ ਆਪਣੀ ਓਟ ਨਹੀਂ ਰੱਖਣੀ ।ਪਰ ਅੱਜ ਕੀ ਸਿੱਖ ਧਰਮ ਦੇ ਪੈਰੋਕਾਰ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਅਖਵਾਉਣ ਵਾਲਿਆਂ ਵਿਚੋਂ ਬਹੁਗਿਣਤੀ ਕੀ ਵਾਕਿਆ ਹੀ ਗੁਰਬਾਣੀ ਦੇ ਦੱਸੇ ਰਸਤੇ ਅਨੁਸਾਰ ਚਲਦੇ ਹੋਏ ਦੇਹਧਾਰੀ ਗੁਰੂ ਡੰਮ੍ਹ, ਮਰੇ ਹੋਏ ਅਖੌਤੀ ਸਾਧਾਂ ਸੰਤਾਂ ਦੀ ਕਬਰਾਂ ਜਿਹਨਾਂ ਦਾ ਰੂਪ ਅੱਜ ਭਾਂਵੇ ਇਹਨਾਂ ਲੋਕਾਂ ਨੇ ਉਥੇ ਸਿੱਖਾਂ ਨੂੰ ਇਕਠੇ ਕਰਨ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ,,,,,,,,,,  ਕੀਤਾ ਹੁੰਦਾ ਹੈ ਪਰ ਮਨਾਈਆਂ ਸਾਧਾਂ ਦੀ ਬਰਸੀਆਂ ਹੀ ਜਾਂਦੀਆਂ ਹਨ। ਜਿਹੜੇ ਲੋਕ ਉਥੇ ਅਖੰਡ ਪਾਠ ਜਾਂ ਸਧਾਰਨ ਪਾਠ ਕਰਵਾਉਂਦੇ ਹਨ, ਉਹਨਾਂ ਦੀ ਸ਼ਰਧਾ “ਸ਼ਬਦ ਗੁਰੂ” ਤੋਂ ਗਿਆਨ ਲੈਣ ਦੀ ਨਹੀਂ ਹੁੰਦੀ, ਸਗੋਂ ਉਸ ਮਰੇ ਹੋਏ ਅਖੌਤੀ ਸਾਧ ‘ਤੇ ਹੁੰਦੀ ਹੈ ਕਿ ਇਸ ਪਾਠ ਕਰਵਾਉਣ ਨਾਲ ਸਾਧ ਦੀ ਰੂਹ ਸਾਨੂੰ ਅਸ਼ੀਰਵਾਦ ਜਾਂ ਕਰਾਮਾਤ ਕਰਕੇ ਸਾਡੀਆਂ ਖਾਹਸ਼ਾਂ ਪੂਰੀਆਂ ਕਰੇਗੀ ।ਗੁਰੂ ਨਾਨਕ ਪਾਤਸ਼ਾਹ ਦੇ ਜਿਹਨਾਂ ਪੁੱਤਰਾਂ ਨੇ ਆਪਣੇ ਬਾਪ ਦਾ ਕਹਿਣਾ ਨਹੀਂ ਮੰਨਿਆ ਸੀ ਅਤੇ ਜਿਹਨਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹ ਸ਼ਬਦ ਦਰਜ ਹੈ:ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ (ਪੰਨਾ 967) ਅਰਥ:- (ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ; (ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ ।ਪਰ ਕਈ ਗੁਰਮਤ ਤੋਂ ਅਨਜਾਣ ਸਿੱਖ ਜਾਂ ਵਹਿਮੀ ਸਿੱਖ ਕਹਿ ਲਵੋਂ, ਅੱਜ ਉਹਨਾਂ ਨੂੰ ਗੁਰੂ ਸਾਹਿਬਾਨ ਤੋਂ ਵੀ ਵੱਧ ਲਿਆਕਤ ਵਾਲੇ ਸਮਝੀ ਬੈਠੇ ਹਨ ਅਤੇ ਉਹਨਾਂ ਦੀਆਂ ਮੜੀਆ ‘ਤੇ ਮੱਥੇ ਰਗੜਦੇ ਵੇਖੇ ਜਾ ਸਕਦੇ ਹਨ । ਅਜਿਹੇ ਥਾਵਾਂ ‘ਤੇ ਬੈਠੇ ਗੁਰਮਤਿ ਵਿਰੋਧੀ ਜਿਥੇ ਉਸ ਥਾਂ ਦੀ ਕਮਾਈ ਖਾ ਰਹੇ ਹਨ, ਉਥੇ ਸਿੱਖਾਂ ਨੂੰ ਵੀ “ਸ਼ਬਦ ਗੁਰੂ” ਤੋਂ ਬਾਗੀ ਕਰ ਰਹੇ ਹਨ ।ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ਕਿ ਮੜੀਆਂ ਕਬਰਾਂ ‘ਤੇ ਮੱਥੇ ਨਹੀਂ ਟੇਕਣੇ, ਫਿਰ ਵੀ ਅਖੌਤੀ ਸਾਧ ਬਾਬੇ ਅਜਿਹਾ ਕੋਈ ਥਾਂ ਨਹੀਂ ਰਹਿਣ ਦੇਂਦੇ, ਜਿਥੇ ਵੀ ਇਹਨਾਂ ਨੂੰ ਸਿੱਖਾਂ ਦੀ ਲੁੱਟ ਕਰਨ ਦੀ ਥਾਂ ਲੱਭਦੀ ਹੈ ਉਸ ਥਾਂ ਨੂੰ ਹੱਥੋਂ ਨਹੀਂ ਜਾਣ ਦੇਂਦੇ । ਅਜਿਹੇ ਸ਼ਤਾਨ ਦਿਮਾਗ ਲੋਕ ਜਾਣਦੇ ਹਨ ਕਿ ਸਿੱਖਾਂ ਦੀ ਗੁਰਮਿਤ ਪ੍ਰਤੀ ਅਗਿਆਨਤਾ ਹੋਣ ਕਾਰਨ ਇਹਨਾਂ ਨੂੰ ਸ਼ਰਧਾ ਲਫ਼ਜ ਦੇ ਨਾਂਅ ਹੇਠ ਬਹੁਤ ਛੇਤੀ ਠੱਗਿਆ ਜਾ ਸਕਦਾ ਹੈ । ਬੀੜ ਬਾਬੇ ਬੁੱਢਾ ਸਾਹਿਬ ਦੇ ,,,,,,,,, ਗੁਰਦੁਆਰੇ ਦੇ 400-450 ਗਜ ਦੇ ਲਾਗੇ ਹੀ ਬਾਬੇ ਖੜਕ ਸਿੰਘ ਹੋਰਾਂ ਦੇ ਸਸਕਾਰ ਵਾਲੀ ਜਗ੍ਹਾ ਤੇ ਹੁਣ ਲੋਕੀ ਉਥੋਂ ਦੇ ਸਾਧ ਦੇ ਪ੍ਰਚਾਰ ਕਾਰਨ ਆਪਣੀਆਂ ਸੁਖਣਾ ਵਾਸਤੇ ਬਾਬੇ ਬੁੱਢੇ ਸਾਹਿਬ ਦੇ ਗੁਰਦੁਆਰੇ ਦੀ ਬਜਾਏ ਉਥੇ ਅਖੰਡ ਪਾਠ ਕਰਵਾ ਰਹੇ ਹਨ । ਜਦਕਿ ਸਿੱਖ ਧਰਮ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਸੁੱਖਣਾ ਸੁਖਣੀ ਅਕਾਲ ਪੁਰਖ ਨਾਲ ਸੋਦੇਬਾਜੀ ਕਰਨੀ ਹੈ; ਜਦਕਿ ਸਿੱਖਾਂ ਨੇ ਸਿਰਫ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕਰਨਾ ਹੁੰਦਾ ਹੈ ।ਅਨੇਕਾ ਹੀ ਹੋਰ ਵੀ ਥਾਂਵਾਂ ਹਨ ਜਿਥੇ ਅਖੌਤੀ ਸਾਧਾਂ ਦੀਆਂ ਕਬਰਾਂ ਵਾਲੇ ਥਾਂ ਤੇ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਖਾਤਰ ਭਾਂਵੇ ਗੁਰਦੁਆਰੇ ਤਾਂ ਬਣਾਏ ਹਨ ਪਰ ਲੋਕ ਉਥੇ ਉਹਨਾਂ ਉਤੇ ਅਖੌਤੀ ਸਾਧ ਦੀ ਰੂਹ ਵੱਲੋਂ ਖੁਸ਼ ਹੋ ਕੇ ਕਰਾਮਤ ਹੋਣ ਦੀ ਝਾਕ ਵਿਚ ਜਾਂਦੇ ਤੇ ਅਖੰਡ ਪਾਠ ਜਾਂ ਸਧਾਰਨ ਪਾਠ ਕਰਵਾਉਂਦੇ ਹਨ ।ਇਹ ਗੁਰਮਤਿ ਵਿਰੋਧੀ ਕੰਮ ਹੁਣ ਸਾਧਾਂ ਦੇ ਵਿਦੇਸ਼ਾਂ ਵਿਚ ਵੀ ਆਏ ਉਹਨਾਂ ਦੇ ਚੇਲੇ ਵੀ ਕਰ ਰਹੇ ਹਨ । ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਜਿਹੇ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਹੜੇ ਦੁਨੀਆਵੀ ਭੜ੍ਹਾਈ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਲਈ ਫਿਰਦੇ ਹਨ ।ਹਾਂ, ਜੇਕਰ ਕਿਸੇ ਵਿਅਕਤੀ ਨੇ ਮਨੁੱਖਤਾ ਦੀ ਭਲਾਈ ਲਈ ਕੁਝ ਚੰਗਾ ,,,,,,,,, ਕੰਮ ਕੀਤਾ ਹੈ ਤਾਂ ਉਸਦੇ ਕੀਤੇ ਉਸ ਚੰਗੇ ਕੰਮਾਂ ਤੋਂ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ; ਪਰ ਜੇ ਕਿਸੇ ਦੇ ਦਿਮਾਗ ਵਿਚ ਇਹ ਸੋਚ ਬੈਠੀ ਹੈ ਕਿ ਫਲਾਣੇ ਸਾਧ /ਬਾਬਾ ਦੀ ਏਥੇ ਰੂਹ ਬੈਠੀ ਹੈ, ਉਹ ਮੇਰੇ ਵੱਲੋਂ ਕਰਵਾਏ ਅਖੰਡ ਪਾਠ ਜਾਂ ਸਧਾਰਨ ਪਾਠ ਕਰਵਾਉਣ ਨਾਲ ਉਹ ਰੂਹ/ਆਤਮਾ ਖੁਸ਼ ਹੋ ਕੇ ਮੇਰੇ ਤੇ ਕੋਈ ਕਰਾਮਾਤ ਕਰੇਗੀ ਤਾਂ ਇਹ ਉਸਨੂੰ ਭੁਲੇਖਾ ਹੈ । ਗੁਰਮਤਿ ਸਿਰਫ ਇਕ ਅਕਾਲ ਪੁਰਖ ਨੂੰ ਹੀ ਸਭ ਕੁਝ ਕਰਨ-ਕਰਵਾਨ ਵਾਲਾ ਸਮਝਦੀ ਹੈ:ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥(ਮ:3,ਪੰਨਾ ੫੦੯)ਅਰਥ :—ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ ‘ਸ਼ਬਦ’ ਕਮਾਇਆਂ (ਅੱਖੀਂ) ਦਿੱਸਦਾ ਹੈ, ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ । ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ ।(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ, ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ । ਅਜੇਹੇ ਬੰਦਿਆਂ ਨੂੰ, ਹੇ ਨਾਨਕ ! ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਇਸ ਤਰ੍ਹਾਂ (ਅੰਦਾਜ਼ੇ ਲਾਇਆਂ) ਨਹੀਂ ਪਤਾ ਲਗਦੀ ।ਜਦ ਭਾਈ ਗੁਰਦਾਸ ਜੀ ਦੀ ਵਾਰ ਦੀਆਂ ਇਹ ਪੰਗਤੀਆਂ ਯਾਦ ਆਉਂਦੀਆਂ ਹਨ ਤਾਂ ਸੋਚੀਦਾ ਹੈ ਕਿ ਭਾਈ ਸਾਹਿਬ ਸੋਚਦੇ ਹੋਣਗੇ ਕਿ ਹੁਣ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਨਮੋਲ ਗਿਆਨ ਪੜ੍ਹ-ਸੁਣ ਕੇ ਪਹਿਲਾਂ ਜਿਹੜੇ ਪੁਜਾਰੀ ਲੋਕ ਉਹਨਾਂ ਨੂੰ ਵਹਿਮਾਂ ਭਰਮ ਅਤੇ ਅੰਧਵਿਸ਼ਵਾਸਾਂ ਵਿਚ ਪਾਕੇ ਕਰਮਕਾਡ ਕਰਵਾ ਰਹੇ ਸਨ, ਹੁਣ ਸਿੱਖ ਉਹਨਾਂ ਪੁਜਾਰੀਵਾਦ ਦੇ ਵਿਛਾਏ ਅੰਧਵਿਸ਼ਵਾਸਾਂ ਦੇ ਜਾਲ ਵਿਚੋਂ ਨਿਕਲ ਜਾਣਗੇ । ਇਸੇ ਕਰਕੇ ਭਾਈ ਸਾਹਿਬ ਲਿਖਦੇ ਹਨ:ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥(ਵਾਰ1,ਪਾਉੜੀ27)

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>