ਕਬੱਡੀ ਟੂਰਨਾਂਮੈਂਟਾਂ ਤੇ ਗੈਂਗਸਟਰਾ,ਸਨਸਨੀਖੇਜ ਖੁਲਾਸੇ

Sharing is caring!

ਕਬੱਡੀ ਟੂਰਨਾਂਮੈਂਟਾਂ ਤੇ ਗੈਂਗਸਟਰਾ ,ਲਹਿੰਬਰ ਨੇ ਪੁਲਿਸ ਕੋਲ ਕੀਤੇ ਸਨਸਨੀਖੇਜ ਖੁਲਾਸੇ ਜਗਰਾਓਂ, 27 ਫਰਵਰੀ ( ਹਰਵਿੰਦਰ ਸਿੰਘ ਸੱਗੂ )—ਸੁਰਜੀਤ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲੀਸ ਲੁਧਿਆਣਾ ਦਿਹਾਤੀ ਜੀ ਦੀਆ ਹਦਾਇਤਾ ਮੁਤਾਬਿਕ ਜੇਲਾ ਵਿੱਚ ਬੰਦ ਗੈਂਗਸ਼ਟਰਾ ਦੇ ਸਪੰਰਕ ਸੂਤਰਾ ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ, ਜੋ ਇਹ ਗੱਲ ਸਾਹਮਣੇ ਆਈ ਕਿ ਜਗਰਾਉਂ ਜਿਲ੍ਹੇ ਨਾਲ ਸਬੰਧਿਤ ਗੁਰਪ੍ਰੀਤ ਸਿੰਘ ਉਰਫ ਲੈਹਿਬਰਜੋ ਕਿ ਸੰਗਰੂਰ ਜਿਲ੍ਹਾ ਜੇਲ ਵਿੱਚ ਬੰਦ ਹੈ, ਜੇਲ ਵਿੱਚ ਬੈਠਾ ਮੋਬਾਇਲ ਫੋਨ ਰਾਹੀ ਆਪਣੇ ਗਰੁੱਪ ਦੇ ਮੈਂਬਰਾ ਨਾਲ ਸਪੰਰਕ ਵਿੱਚ ਹੈ ਅਤੇ ਵੱਖ-ਵੱਖ ਪਿੰਡਾ ਵਿੱਚ ਹੋ ਰਹੇ ਕਬੱਡੀ ਟੂਰਨਾਮੈਂਟਾ ਵਿੱਚ ਦਖਲ ਦੇ ਰਿਹਾ ਹੈ। ਇਸ ਕੰਮ ਵਿੱਚ ਇਸ ਦਾ ਸਾਥ ਲੱਖਾ ਮੈਂਬਰ ਵਾਸੀ ਨੱਥੋਵਾਲ ਅਤੇ ਜੰਗ ਵਾਸੀ ਬਰਾਲਾ ਦੇ ਰਹੇ ਹਨ। ਜੋ ਇਸ ਦੀ ਪੁਸ਼ਟੀ ਲਈ ਗੁਰਪ੍ਰੀਤ ਸਿੰਘ ਉਰਫ ਲੈਹਿਬਰ ਨੂੰ ਜੇਲ ਵਿੱਚੋਂ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਪੁੱਛ ਗਿੱਛ ਕੀਤੀ ਗਈ ਤਾਂਸਨਖਨੀ ਖੇਜ ਤੱਥ ਸਾਹਮਣੇ ਆਏ। ਗੁਰਪ੍ਰੀਤ ਸਿੰਘ ਉਰਫ ਲੈਹਿਬਰ ਨੇ ਦੱਸਿਆ ਕਿ ਉਹ ਅਤੇ ਮਨਦੀਪ ਧਰੂ ਵਾਸੀ ਦੌਧਰ ਨੇ ਇੱਕ ਕੱਬਡੀ ਅਕੈਡਮੀ ਦਾ ਗਠਨ ਕੀਤਾ ਹੈ, ਜੋ ਇਹ ਕਬੱਡੀ ਅਕੈਡਮੀ ਰਾਜਾ ਢੁੱਡੀਕੇ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ।ਵੱਖ-ਵੱਖ ਟੂਰਨਾਮੈਂਟਾ ਵਿੱਚ ਇਹ ਅਕੈਡਮੀ ਆਪਣੀ ਟੀਮ ਭੇਜਦੀ ਹੈ ਅਤੇ ਗੁਰਪ੍ਰੀਤ ਸਿੰਘ ਉਰਫ ਲੈਹਿਬਰ ਵਿਰੋਧੀ ਟੀਮ ਨੂੰ ਫੋਨ ਰਾਹੀ ਜਾ ਆਪਣੇ ਸਪੰਰਕ ਸੂਰਤ ਰਾਹੀ ਧਮਕਾਉਦੇ ਹਨ ਤੇ ਮੈਚ ਹਾਰਨ ਲਈ ਮਜਬੂਰ ਕਰਦੇ ਹਨਇਸ ਤਰ੍ਹਾ ਜੇਤੂ ਟੀਮ ਵੱਲੋਂ ਪ੍ਰਾਪਤ ਇਨਾਮ ਰਾਸੀ ਵਿੱਚ ਇਹ ਗੈਂਗਸ਼ਟਰ ਆਪਣਾ ਹਿੱਸਾ ਰੱਖਦੇ ਹਨ, ਇਸ ਸਬੰਧੀ ਇਹਨਾ ਖਿਲਾਫ ਮੁਕੱਦਮਾ ਨੰਬਰ ੪੨ ਮਿਤੀ ੨੬-੦੨-੧੮ ਅ/ਧ ੩੮੪, ੫੦੬ ਭ/ਦ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ ਅਤੇ ਗੈਂਗਸ਼ਟਰਾ ਦੇ ਸਾਥੀਆ ਦੀ ਸਨਾਖਤ ਕਰਕੇ ਉਹਨਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਸਾਥੀਆ ਦੀ ਗਿਫਤਾਰੀ ਲਈ ਛਾਮੇਮਾਰੀ ਕੀਤੀ ਜਾ ਰਹੀ ਹੈ ਅਤੇ ਪੁੱਛ-ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਆਸ ਹੈ।

Leave a Reply

Your email address will not be published. Required fields are marked *