“ਕਰੋ ਸ਼ੇਅਰ , ਸਲੂਟ ਆ ਵੀਰਾਂ ਨੂੰ , ਨਸ਼ੇ ਚ ਜਕੜੇ ਨੌਜਵਾਨਾਂ ਨੂੰ ਰੋਜ ਗੱਡੀ ਤੇ ਬਿਠਾ ਕੇ ਨਸ਼ਾ ਛੁਡਾਉਣ ਲਈ ਦਵਾਈ ਲੈਣ ਲਈ ਲੈ ਕੇ ਜਾਂਦੇ ਨੇ!!

Sharing is caring!

ਇਹ ਵੀ ਸੇਵਾ ਹੈ “ਕਰੋ ਸ਼ੇਅਰ , ਸਲੂਟ ਆ ਵੀਰਾਂ ਨੂੰ , ਨਸ਼ੇ ਚ ਜਕੜੇ ਨੌਜਵਾਨਾਂ ਨੂੰ ਰੋਜ ਗੱਡੀ ਤੇ ਬਿਠਾ ਕੇ ਨਸ਼ਾ ਛੁਡਾਉਣ ਲਈ ਦਵਾਈ ਲੈਣ ਲਈ ਲੈ ਕੇ ਜਾਂਦੇ ਨੇ ,ਇਹ ਇਨਸਾਨੀਅਤ ਦੀ ਸੇਵਾ ਵੀਰੋ ਕਿਸੇ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਸਿਰ ਤੇ ਇਹ ਪੋਸਟ ਪੱੜਕ ਕੇ ਮਨ ਤੋਂ ਬਹੁਤ ਖੁਸ਼ੀ ਹੋਈ ਕਿ ਨਸ਼ੇ ਕਰਨ ਵਾਲੇਆ ਦੀ ਮਦਦ ਕਰਨ ਲਈ ਤਨ ਮਨ ਅਤੇ ਧਨ ਨਾਲ ਸੇਵਾ ਕਰਨ ਲਈ ਅੱਗੇ ਆਏ ਹਨ। ਨਸ਼ਾ ਚਾਹੇ ਭੁਕੀ, ਅਫਿਮ ਖਸਸ ਜਾਂ ਕਿਸੇ ਕਿਸਮ ਦਾ ਹੋਵੇ ਘਰ ਤਾਂ ਪੁਟ ਦਾ ਹੀ ਹੈ। ਅਸੀੰ ਘਰ ਵਚਾਓਣਾ ਹੈ। ਇਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਸ਼ਮਾ ਆਪਣੀ ਕਰਵਟ ਲੈਦਾ ਹੈ। ਪਹਿਲਾਂ ਸਾਝੇ ਪ੍ਰਵਾਰ ਰਹਿੰਦੇ ਸੀ। ਉਸ ਸਮੇਂ ਡਰ ਭਾਉ ਸੀ। ਰੋਜਗਾਰ ਦੀ ਕਮੀ ਰੋਜਗਾਰ 70% ਪਹਿਲਾਂ ਖੇਤੀ ਬਾੜੀ ਤੇ ਸੀ ਅੱਜ ਵੀ ਹੈ। ਅੱਜ ਸਾਰੇ ਪੁਰਾਣੀਆਂ ਸਾਝਾਂ ਪਾਓਣ ਦੀ ਲੋੜ ਹੈ। ਵਾਢੀ ਕਰਦੇ ਸੀ ਅਤੇ ਝੋਨਾ ਲਗਾਉਂਦੇ ਜਿਸ ਨਾਲ ਸਾਲ ਭਰਦੇ ਦਾਣੇ ਆਜਾਦੇ ਸਨ। 5 ਮਿੰਟ ਸਮਾਂ ਕੱਢ ਕੇ ਪੜੋ :-ਨਸ਼ਾ ਬੰਦ ਕਰੋ , ਬੰਦ ਕਰੋ ,ਸਾਰੇ ਵੀਰ ਇਹ ਗੱਲ ਕਹਿ ਰਹੇ ਨੇ ਜੋਕੇ ਬਹੁਤ ਵਧਿਆ ਹੈ..ਪਰ ਇਕ ਭੇਡ. ਚਾਲ ਵਾਂਗ ਕੁੱਜ ਦੀਨਾ ਬਾਦ ਇਹ ਪੋਸਟਾਂ ਵੀ ਬੰਦ ..ਫੇਰ ਸਾਰੇ ਵਿਦਵਾਨ ਕਿਸੇ ਹੋਰ ਚਾਲ ਵੱਲ ਲੱਗ ਜਾਣਗੇ, ਜਿਵੇ ਆਰੁਸੀ, ਨਿਰਭਯਾ, ਜਾ ਆਸਿਫ਼ ਆਦਿ ਕਾਂਡਾਂ ਵਾਂਗ, ਫਿਰ ਕੁਜ ਦੀਨਾ ਬਾਦ ਹੋਰ ਪੋਸਟਾਂ ਲਬਨ ਲੱਗ ਜਾਂਦੇ ਨੇ ਫੇਸਬੁਕੀ ਵਿਦਵਾਨ,,ਇਹਨਾਂ ਕਾਂਡਾਂ ਦੇ ਦੋਸ਼ੀਆਂ ਦਾ ਕਿ ਬਣ ਰਿਹਾ ਹੈ ਪਿੱਛੇ ਬਹੁਤ ਹੀ ਘੱਟ ਲੋਕ ਧਿਆਨ ਮਾਰਦੇ ਹੱਨ..ਓਵੇਂ ਹੀ ਹੁਣ ਚਾਲ ਆਗੀ ਨਸ਼ਾ ਬੰਦ ਕਰੋ..

ਪਰ ਇਸ ਦਾ ਸਥਾਈ ਹੱਲ ਕੋਈ ਨੀ ਦੱਸ ਰਿਹਾ ,,ਕੇਵਲ ਬੰਦ ਕਰੋ, ਬੰਦ ਕਰੋ, ਦੀਆਂ ਪੋਸਟਾਂ ਪਾਉਣ ਨਾਲ ਸਾਰਾ ਪੰਜਾਬ ਇਕ ਦਿਨ ਚ ਸੋਫੀ ਹੋਜੂ ਗਾ ਇਹ ਕਦੇ ਨੀ ਹੋ ਸਕਦਾ,,ਨਸ਼ਾ ਬੰਦ ਕਰੋ ਦੀ ਲਹਿਰ ਅੱਜ ਤੋਂ 15 ਕੁ ਸਾਲ ਪਹਿਲਾ ਚਲਾਉਣ ਦਾ ਤਾ ਫਾਇਦਾ ਸੀ ਜਦੋ ਪੰਜਾਬ ਨੂੰ ਸਾਡੀਆਂ ਸਰਕਾਰਾਂ ਤੇ ਵਿਦੇਸ਼ੀ ਏਜੇਂਸੀਆਂ ਸਮੈਕ,ਗੋਲੀਆਂ,ਟੀਕੇ,ਤੇ ਚਿਟੇ,ਦੀ ਅੱਗ ਚ ਝੋਕ ਰਹੀਆਂ ਸੰਨ ,,ਹੁਣ ਅੱਗ ਪੂਰੀ ਤਰਾਂ ਜਵਾਨੀ, ਤੇ ਬੁਜ਼ੁਰਗਾਂ ਅੰਦਰ ਸਿੰਥੈਟਿਕ ਕੈਮੀਕਲ , ਨਸ਼ਿਆਂ ਦੀ ਲੱਗ ਚੁਕੀ ਹੈ ,,ਇਸ ਅੱਗ ਦਾ ਤੋੜ ਲਬਣਾ ਪੈਣਾ ਜੇ ਧੱਕੇ ਨਾਲ ,ਜੇਲਾਂ ਚ ਭੇਜ ਕੇ,ਜਾਂ 70, 80 ਲੱਖ ਬੰਦੇ ਨੂੰ ਇਕ ਦਮ ਹੱਸਪਤਾਲਾਂ ਚ ਸੁੱਟ ਕੇ ਕੇ ਨਸ਼ੇ ਦਾ ਪੱਕਾ ਹੱਲ ਹੋਜੂ ਇਹ ਸੋਚ ਬਿਲਕੁਲ shoti ਤੇ ਬਚਕਾਨਾ ਹੈ ,,ਇਹਨਾਂ ਨਸ਼ੇ ਚ ਫਸੇ ਲੋਕਾਂ ਨੂੰ ਜਦੋ ਤੋੜ ਲੱਗਦੀ ਹੈ ਤਾ ਇਹ ਕਿਸੇ ਵੀ ਹੱਦ ਤਕ ਜਾ ਸਕਦੇ ਹੱਨ,,ਇਹ ਬਿਮਾਰ ਲੋਕ ਨੇ ਇਹਨਾਂ ਨੂੰ ਕੈਮੀਕਲ ਤੋਂ ਤਿਆਰ ਨਸ਼ਾ ਸ਼ੁਡਾਊ ਦਵਾਈਆਂ ਨਾਲ iਕ ਦਮ ਇਲਾਜ ਕਰੋਗੇ ਤਾ ਵੀ ਇਕ ਵਦੀਆ ਹੱਲ ਨੀ ਹੋਵੇਗਾ,,ਇਕ ਵਾਰ ਆਪਣੇ ਭਰਾ ਸਮਜਕੇ ਇਹਨਾਂ ਮਾਰੂ ਨਸ਼ੇ ਚ ਫੱਸੇ ਵੀਰਾਂ ਦਾ ਇਲਾਜ ,,ਕੁਦਰਤੀ ਨਸ਼ੇ ਜੋਕੇ ਸਰੀਰ ਨੂੰ ਨੁਕਸਾਨ ਨਾ ਕਰਨ ਤੇ ਵਿਚਾਰਿਆ di ਤੋੜ ਵੀ ਖ਼ਤਮ ਹੋਜੇ ਇਹ ਸਿਰਫ ,,ਅਫੀਮ ਪੋਸਤ ਨਾਲ ਸਮਬਵ ਹੈ ,,ਡਰ.ਚੈੱਕਅਪ ਕਰਕੇ ਸਬ ਨੂੰ ਵਾਜਬ ਮਾਤਰਾ ਚ ਅਫੀਮ ਪੋਸਤ ਦੇਣ ,,ਤੇ ਫੇਰ ਹੋਲੀ ਸਮ੍ਜਦਾਰ ਸੰਸਥਾਵਾਂ ਦੇ ਮੇਂਬਰ, ਇਹਨਾਂ ਦੇ ਰਿਸਤੇਦਾਰ ਪਿਆਰ ਨਾਲ ਸਮਜਾਕੇ ਇਸ ਦਲ ਦਲ ਚੋ ਕੱਢ ਸਕਦੇ ਨੇ,,ਇਸ ਲਈ ਖਸ,ਖਸ, ਦੀ ਖੇਤੀ ਲਾਗੂ ਕਰਨੀ ਪੰਜਾਬ ਚ ਅਤਿ ਜਰੂਰੀ ਹੈ ,ਜਿਸ ਨਾਲ ਆਰਥਿਕ ਕਿਸਾਨੀ ਸੰਕਟ ਵੀ ਦੂਰ ਹੋਵੇਗਾ ਤੇ ਬੇਰੋਜਗਾਰੀ, ਦੇ ਡਿਪ੍ਰੈਸ਼ਨ ਕਰਕੇ ਫੱਸੇ ਲੋਕ ਵੀ ਨਸ਼ੇ ਦੇ ਚੁੰਗਲ ਚੋ ਬਾਹਰ ਆ ਸਕਣਗੇ ,,ਇਹ ਅਫੀਮ ਮਾਰੂ ਨਸ਼ਾ ਨੀ ਇਸ ਨੂੰ ..ਸਾਡੀਆਂ ,ਦਾਦੀਆਂ ਨਾਨੀਆਂ vi ਸ਼ਰੇਆਮ ਆਪਣੇ ਤੇ ਬਚੇਆਂ ਦੇ ਜ਼ੁਕਾਮ , ਲੂਸ ਮੋਸ਼ਨ ਲਈ ਮੰਗਦੀਆਂ ਪੰਜਾਬ ਚ ਵੇਖਿਆ ਜਾ ਸਕਦੀਆਂ ਹੱਨ,ਹਰ ਵੱਡਾ,ਲੀਡਰ ਬਿਜਨੈੱਸਮੈਨ ਅਫੀਮ ਰੋਜ ਖਾਂਦੇ ਨੇ ਬਾਦਲ ਕੈਪਟਨ ਵਰਗੇ aਅਫੀਮ ਨਾਲ ਸਾਰੀ ਉਮਰ ਤੰਦਰੁਸਤ ਤੇ ਚਲਾਕ ਪਾਏ ਨੇ ..ਜੇ ਅਫੀਮ ਵਾਕਿਆ ਹੀ ਮਾਰੂ ਹੋਵੇ ਤਾਂ ,ਬਚੇ, ਬੁੜੇ, ਬਾਦਲ ,ਬਿਜਨੈਸਮੈਨ ਇਸ ਨੂੰ ਕਦੇ ਨੀ ਖਾ ਸਕਦੇ ,,ਇਸ ਅਫੀਮ ਨੂੰ ਬਦਨਾਮ ਕਰਕੇ ਨਸ਼ਾ ਕਹਾ ਕੇ ਬੰਦ ਕੀਤਾ ਗਿਆ ਹੈ ਤਾ ਹੀ ਪੰਜਾਬ ਚ ਚਿਟੇ, ਸਮੈਕ ਗੋਲੀਆਂ ਨੇ ਘੱਰ ਕੀਤਾ ਜੇ ਪੋਸਤ ਦੇ ਠੇਕੇ ਹੁੰਦੇ ਚੰਗਾ ਤੇ ਸਸਤਾ ਮਿਲਣ ਲੱਗਜੇ ..ਤਾ granti ਹੈ ਇਕ ਵੀ ਬੰਦਾ ਇਸ ਮਾਰੂ ਨਸ਼ੇ ਦੇ ਜਾਲ ਚ ਕਦੇ ਨਾ ਫਸੇ ..ਇਸਖੇਤੀ ਦੀ ਪੰਜਾਬ ਚ ਲਹਿਰ ਚਲਾਓ ਤੇ ਮਾਰੂ ਨਸ਼ਾ mਉਕਤੀ ਦਾ ਪੱਕਾ ਤੇ ਸਥਾਈ ਹੱਲ ਕੱਢੋ ਐਵੇਂ ਨਸ਼ਾ ਬੰਦ ਕਰੋ ਬੰਦ ਕਰੋ ਵਾਲੀ ਭੇਡਚਾਲ ਦਾ ਕੋਈ ਫਾਇਦਾ ਨੀ ..ਜੇ ਕਿਸੇ ਨੂੰ ਬੁਰਾ ਲੱਗਾ ਹੋਵੇ ਕੁਜ ਤਾਂ ਛੋਟਾ ਭਰਾ ਸਮਝਕੇ ਮੁਆਫ ਕਰ ਦਿਓ

Leave a Reply

Your email address will not be published. Required fields are marked *