ਕਾਸ਼ ਇਹੋ ਜਿਹੇ ਉੱਦਮ ਪੰਜਾਬ ਦੇ ਹਰ ਪਿੰਡ ਹੋਵਣ II ਸ਼ੇਅਰ ਜਰੂਰ ਕਰੋ

ਕਾਸ਼ ਇਹੋ ਜਿਹੇ ਉੱਦਮ ਪੰਜਾਬ ਦੇ ਹਰ ਪਿੰਡ ਹੋਵਣ II ਸ਼ੇਅਰ ਜਰੂਰ ਕਰੋ,ਅਤਿ ਸ਼ਲਾਘਾਯੋਗ ਉੱਦਮ: ਪਿੰਡ ਸਰਫਕੋਟ ਵਿੱਚ ਪੰਜ ਗੁਰਦੁਆਰਿਆਂ ਦੀ ਜਗ੍ਹਾ ਬਣਿਆ ਇੱਕ ਗੁਰਦੁਆਰਾ ਬਟਾਲਾ/ਗੁਰਦਾਸਪੁਰ, 9 ਮਈ- ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਪਿੰਡ ਸਰਫਕੋਟ ਵਿਖੇ ਪੰਜ ਗੁਰਦੁਆਰਿਆਂ ਨੂੰ ਇੱਕ ਗੁਰਦੁਆਰੇ ’ਚ ਸੁਸ਼ੋਭਿਤ ਕਰਨ ਲਈ ਲਏ ਗਏ ਫ਼ੈਸਲੇ ਸਬੰਧੀ ਨਗਰ ਕੀਰਤਨ ਸਜਾਇਆ ਗਿਆਇਲਾਕੇ ਦੀ ਸਮੂਹ ਸੰਗਤ ਤੇ ਨੌਜਵਾਨ ਭਲਾਈ ਸਭਾ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਇਸ ਨਗਰ ਕੀਰਤਨ ਵਿੱਚ ਪਿੰਡ ਦੇ ਵੱਖ ਵੱਖ ਗੁਰਦੁਆਰਿਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਰੱਖ ਕੇ ਨਵ ਨਿਰਮਾਣ ਗੁਰਦੁਆਰਾ ਸੰਗਤਸਰ ਵਿਖੇ ਸੁਸ਼ੋਭਿਤ ਕੀਤਾ ਗਿਆ।ਗ਼ੌਰਤਲਬ ਹੈ ਕਿ ਫਤਿਹਗੜ੍ਹ ਚੂੜੀਆਂ ਅਧੀਨ ਪੈਂਦਾ ਸਰਫ਼ਚੱਕ ਇੱਕ ਛੋਟਾ ਜਿਹਾ ਪਿੰਡ ਹੈ, ਪਰ ਇਸ ਦੇ ਬਾਵਜੂਦ ਉਥੇ ਪੰਜ ਗੁਰਦੁਆਰੇ ਸਨ। ਅਜਿਹੇ ਵਿੱਚ ਪਿੰਡ ਵਿੱਚ ਬਣੀ ਨੌਜਵਾਨ ਭਲਾਈ ਸਭਾ ਨੇ ਸਮਾਜ ਨੂੰ ਸੇਧ ਦਿੰਦਿਆਂਸਮੂਹ ਗੁਰਦੁਆਰਿਆਂ ਦਾ ਇੱਕ ਗੁਰਦੁਆਰਾ ਬਣਾ ਕੇ ਪਹਿਲਾਂ ਸਥਾਪਤ ਹਰੇਕ ਕਮੇਟੀ ਦੇ 2-2 ਮੈਂਬਰ ਲੈ ਕੇ 10 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਪ੍ਰਬੰਧ ਚਲਾਉਣ ਦੀ ਜਿੰਮੇਵਾਰੀ ਸੌਂਪੀ ਹੈ।ਸਮੁੱਚੇ ਕਾਰਜ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਪਿੰਡ ਦੇ ਸਾਬਕਾ ਸਰਪੰਚ ਤੇ ਕਥਾਵਾਚਕ ਭਾਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਫ਼ੈਸਲੇ ਦਾ ਐਨਆਰਆਈਜ਼, ਨੌਜਵਾਨ ਭਲਾਈ ਸਭਾ, ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਵੱਲੋਂਂ ਵੀ ਭਰਵਾਂ ਸਵਾਗਤ ਕੀਤਾ ਗਿਆ ਹੈਇਸ ਫੈਸਲੇ ਨਾਲ ਇਹ ਸੰਦੇਸ਼ ਦਿੱਤਾ ਗਿਆ ਕਿ ਜਾਤ ਪਾਤ ਤੇ ਮਤਭੇਦਾਂ ਨੂੰ ਠੱਲ੍ਹ ਪਵੇਗੀ ਤੇ ਪਿੰਡ ਵਿੱਚ ਆਪਸੀ ਪਿਆਰ ਵਧੇਗਾ। ਇਸ ਸਮੇਂ ਐਸਜੀਪੀਸੀ ਦੇ ਕਾਰਜਕਾਰੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਕਿਹਾ ਕਿ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਹੈ ਤਾਂ ਜੋ ਧਰਮ ਦੇ ਨਾਮ ’ਤੇ ਸਿਆਸਤ ਨਾ ਹੋ ਸਕੇ।ਉਧਰ ਕਈ ਅਧਾਂਹਵਧੂ ਨੌਜਵਾਨਾਂ ਅਤੇ ਬੁੱਧੀਜੀਵੀਆਂ ਨੇ ਇਸੇ ਤਰਜ਼ ’ਤੇ ਪਿੰਡਾਂ ਵਿੱਚ ਵੱਖ ਵੱਖ ਸ਼ਮਸ਼ਾਨਘਾਟਾਂ ਨੂੰ ਵੀ ਇੱਕੋ ਜਗ੍ਹਾ ਬਣਾਉਣ ’ਤੇ ਜ਼ੋਰ ਦਿੱਤਾ।

Leave a Reply

Your email address will not be published. Required fields are marked *