Post

ਕਿਵੇਂ ਹੋਈ ਸੀ ਅਕਾਲੀ_ਫੂਲਾ_ਸਿੰਘ ਦੀ ਸ਼ਹਾਦਤ

Sharing is caring!

ਸਿੱਖ ਇਤਿਹਾਸ ਦੇ #ਅਣਗੌਲੇ_ਪੰਨੇ-੫ : ਮੈਦਾਨ-ਏ-ਜੰਗ’ਚ ਕਿਵੇਂ ਹੋਈ ਸੀ #ਅਕਾਲੀ_ਫੂਲਾ_ਸਿੰਘ ਦੀ ਸ਼ਹਾਦਤ ? 14 ਮਾਰਚ 1823 ਨੂੰ ਸਿੱਖ ਕੌਮ ਦਾ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਗੁਰੂ ਅੱਗੇ ਕੀਤੀ ਆਪਣੀ ਅਰਦਾਸ ਦੇ ਬੋਲ ਪਗਾਉਣ ਲਈ ਰਣ-ਤੱਤੇ’ਚ ਜੂਝ ਕੇ ਸ਼ਹੀਦ ਹੋਇਆ ਸੀ। ਸੰਖੇਪ ਜਾਣਕਾਰੀ: ਅਕਾਲੀ ਫੂਲਾ ਸਿੰਘ ਆਪਣੇ ਸਮੇੰ ਦਾ ਅਤਿ ਸਤਿਕਾਰਤ ਅਕਾਲੀ ਨਿਹੰਗ ਆਗੂ ਸੀ। ਆਪ ਜੀ ਮਿਸਲ ਸ਼ਹੀਦਾਂ ਨਾਲ ਸਬੰਧਤ ਸੰਤ-ਸਿਪਾਹੀ ਸਨ ਅਤੇ ਬੁੱਢਾ ਦਲ ਦੇ ਮੁੱਖ ਸੇਵਾਦਾਰ ਵੀ ਰਹੇ ਸਨ। ਸਿੱਖ ਮਿਸਲਾਂ ਵਿਚਕਾਰ ਏਕਾ ਕਰਵਾਉਣ ਲਈ ਆਪ ਜੀ ਦੀ ਅਹਿਮ ਭੂਮੀਕਾ ਰਹੀ ਸੀਅਕਾਲੀ ਫੂਲਾ ਸਿੰਘ ਅਕਾਲੀ ਤਖ਼ਤ ਦੇ ਜੱਥੇਦਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਪੰਜਾਬ ਦੇ ਖਾਲਸਾ ਫੌਜ ਦੇ ਜਰਨੈਲ ਵੀ ਸਨ। ਅਕਾਲੀ ਫੂਲਾ ਸਿੰਘ ਦਾ ਨਾਮ ਸਿੱਖ ਇਤਿਹਾਸ’ਚ ਸੁਨਹਿਰੀ ਅੱਖਰਾਂ’ਚ ਲਿਖਿਆ ਹੋਇਆ ਹੈ। ਉਹਨਾਂ ਨੇ ਸਿੱਖ ਕੌਮ ਲਈ ਅਥਾਹ ਕੁਰਬਾਨੀਆਂ ਕੀਤੀਆਂ ਅਤੇ ਉਹਨਾਂ ਨਾਲ ਬਹੁਤ ਕਿੱਸੇ ਜੁੜੇ ਹੋਏ ਹਨ। ਪਰ ਅੱਜ ਉਹਨਾਂ ਦੀ ਸ਼ਹਾਦਤ ਮੌਕੇ, ਉਹਨਾਂ ਦੀ ਮਹਾਨ ਸ਼ਹਾਦਤ ਨਾਲ ਸਬੰਧਤ ਹੀ ਕਿੱਸਾ ਸਾਂਝਾ ਕਰਨਾ ਚਹਾਂਗਾ। ਭੂਮਿਕਾ : 1823’ਚ ਦੋਸਤ ਮਹੁੰਮਦ ਅਜ਼ੀਮ ਖਾਨ ਨੇ ਸ਼ਾਂਤਮਈ ਤਰੀਕੇ ਨਾਲ ਹੀ ਪਿਸ਼ਾਵਰ ਦਾ ਰਾਜ ਆਪਣੇ ਭਰਾ ਯਾਰ ਮਹੁੰਮਦ ਖਾਨ ਤੋਂ ਆਪਣੇ ਹੱਥਾਂ’ਚ ਲੈ ਲਿਆ। ਉਸ ਸਮੇਂ ਪਿਸ਼ਾਵਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਧੀਨ ਸੀ। ਮਹੁੰਮਦ ਅਜ਼ੀਮ ਖਾਨ ਨੇ ਸਿੱਖ ਰਾਜ ਖਿਲਾਫ਼ ਿਜਹਾਦ ਦਾ ਐਲਾਨ ਕਰ ਦਿੱਤਾ ਅਤੇ ਮੁਸਲਮਾਨਾਂਕਾਜ਼ੀਆਂ ਵੱਲੋੰ ਭੜਕਾਏ 25,000 ਮੁਸਲਮਾਨ ਪਠਾਣ ਉਸ ਨਾਲ ਆ ਰਲੇ। ਮਹਾਰਾਜੇ ਨੇ ਇਸ ਸ਼ਹਿਰ ਤੇ ਹਾਲਾਤ ਜਾਨਣ ਲਈ 2000 ਸਿੱਖ ਘੋੜਸਵਾਰ ਫੌਜ ਦੀ ਟੁਕੜੀ ਕੰਵਰ ਸ਼ੇਰ ਸਿੰਘ ਦੀ ਅਗਵਾਈ’ਚ ਭੇਜੀ। ਉਸ ਤੋਂ ਬਾਅਦ ਹਰੀ ਸਿੰਘ ਨਲੂਏ ਦੀ ਅਗਵਾਈ’ਚ ਕੰਵਰ ਸ਼ੇਰ ਸਿੰਘ ਦੀ ਮੱਦਦ ਲਈ ਹੋਰ ਫੌਜ ਭੇਜੀ। ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਦੇਸਾ ਸਿੰਘ ਮਜੀਠੀਆ, ਸਰਦਾਰ ਫਤਿਹ ਸਿੰਘ ਆਹਲੂਵਾਲੀਆ ਅਟਕ ਵਿਖੇ ਇੱਕਠੇ ਹੋਏ। ਕੰਵਰ ਸ਼ੇਰ ਸਿੰਘ ਅਤੇ ਹਰੀ ਸਿੰਘ ਨਲੂਆ ਨੇ ਅਟਕ ਦਰਿਆ ਤੇ ਕਿਸ਼ਤੀਆਂ ਨਾਲ ਬਣਿਆ ਪੁੱਲ ਪਾਰ ਕੇ ਛੋਟੀ ਲੜਾਈ ਤੋਂ ਬਾਅਦ ਜਹਾਂਗੀਰ ਕਿਲਾ ਆਪਣੇ ਕਬਜ਼ੇ’ਚ ਲੈ ਲਿਆ। ਮਹੁੰਮਦ ਅਜ਼ੀਮ ਖਾਨ ਨੇ ਦੋਸਤ ਮਹੁੰਮਦ ਖਾਨ ਅਤੇ ਜਾਬਰ ਖਾਨ ਦੀ ਅਗਵਾਈ ਗਾਜ਼ੀਆਂ ਦੀ ਫੌਜ ਸਿੱਖਾਂ ਨਾਲ ਟੱਕਰ ਲੈਣ ਲਈ ਭੇਜ ਦਿੱਤੀ। ਮਹੁੰਮਦ ਅਜ਼ੀਮ ਖਾਨ ਨੇ ਅਟਕ ਦਰਿਆ ਤੇ ਬਣਿਆ ਕਿਸ਼ਤੀਆਂ ਦਾ ਪੁੱਲ ਵੀ ਤੋੜਦਿੱਤਾ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਫੌਜ ਸਮੇਤ ਦਰਿਆ ਪਾਰ ਨਾ ਕਰ ਸਕੇ। ਮਹਾਰਾਜੇ ਨੇ ਦੁਬਾਰਾ ਪੁੱਲ ਬਣਾਉਣਾ ਸ਼ੁਰੂ ਕੀਤਾ ਤਾਂ ਉਦੋਂ ਮਹਾਰਾਜੇ ਨੂੰ ਖ਼ਬਰ ਮਿਲੀ ਕਿ ਵੱਡੀ ਗਿਣਤੀ’ਚ ਗਾਜ਼ੀ ਫੌਜ ਨੇ ਦਰਿਆ ਦੇ ਦੂਸਰੇ ਪਾਸੇ ਸਿੱਖ ਫੌਜ ਨੂੰ ਘੇਰ ਲਿਆ ਹੈ,ਜੇ ਜਲਦੀ ਨਾ ਪਹੁੰਚੀ ਨੇ ਤਾਂ ਸ਼ਾਇਦ ਇੱਥੇ ਇੱਕ ਸਿੱਖ ਵੀ ਨਾ ਬਚੇ। ਜਾਂਬਾਜ਼ ਖਾਲਸੇ ਤੇ ਇਹ ਖ਼ਬਰ ਕੜਕਦੀ ਬਿਜਲੀ ਵਾਂਗ ਡਿੱਗੀ। ਜਦ ਖਾਲਸਾ ਫੌਜਾਂ ਨੇ ਆਪਣੇ ਵੀਰਾਂ ਨੂੰ ਵੈਰੀ ਦੇ ਹੱਥ ਘਿਰਿਆ ਸੁਣਿਆਂ ਤਾਂ ਇਹਨਾਂ ਦੇ ਕੌਮੀ ਜੋਸ਼ ਨੇ ਹੁਲਾਰਾ ਖਾਧਾ ਤੇ ਉਨ੍ਹਾਂ ਲਈ ਟਿਕ ਕੇ ਖੜ੍ਹਨਾਂ ਅਸੰਭਵ ਹੋ ਗਿਆ। ਅਕਾਲੀ ਬਾਬਾ ਫੂਲਾ ਸਿੰਘ ਦੇ ਲਹੂ ਨੇ ਤਾਂ ਐਸਾ ਉਬਾਲਾ ਲਿਆ ਕਿ ਉਹ ਆਪਣੇ 500 ਘੋੜ ਸਵਾਰਾਂ ਸਮੇਤ ਦਰਿਆ ਵਿਚ ਦਾਖਲ ਹੋ ਗਏ। ਅਕਾਲੀ ਜੀ ਦੇ ਤੁਰਨ ਦੀ ਦੇਰ ਸੀ ਕਿ ਮਹਾਰਾਜੇ ਸਮੇਤ ਬਾਕੀ ਸਰਦਾਰ ਤੇ ਘੋੜ ਸਵਾਰਾਂ ਨੇ ਵੀ ਆਪਣੇ ਘੋੜੇ ਦਰਿਆ ਵਿਚ ਠੇਲ੍ਹ ਦਿੱਤੇਅਟਕ ਦਾ ਵਹਾਅ ਖਾਲਸੇ ਦੇ ਜੋਸ਼ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਕੁਝ ਸਿੰਘ ਦਰਿਆ ਵਿਚ ਰੁੜ੍ਹ ਵੀ ਗਏ। ਪਰ ਮਹਾਰਾਜੇ ਸਮੇਤ ਸਾਰੇ ਸਰਦਾਰ ਦਰਿਆ ਪਾਰ ਕਰ ਗਏ। ਏਧਰ ਖਾਲਸਾ ਫੌਜਾਂ ਦੇ ਦਰਿਆ ਪਾਰ ਕਰਨ ਦੀ ਖ਼ਬਰ ਸੁਣ ਕੇ ਜੰਗ ਵਿਚਲੇ ਸਿੰਘ ਪੱਕੇ ਪੈਰੀਂ ਹੋ ਗਏ ਤੇ ਦੁਸ਼ਮਨਾਂ ਨੂੰ ਭਾਜੜ ਪੈ ਗਈ। ਸ਼ਹਾਦਤ : ਇੱਥੇ ਫੌਜ ਨੂੰ ਤਿੰਨ ਹਿੱਸਿਆਂ’ਚ ਵੰਡ ਲਿਆ ਅਤੇ ਅਕਾਲੀ ਫੂਲਾ ਸਿੰਘ ਨਾਲ 800 ਘੋੜਸਵਾਰ ਅਤੇ 700 ਪੈਦਲ ਨਹਿੰਗ ਖਾਲਸਾ ਫੌਜੀ ਸਨ। ਖਾਲਸਾ ਫੌਜ ਨੇ ਪਿਸ਼ਾਵਰ ਤੇ ਚੜਾਈ ਕਰਨ ਤੋਂ ਪਹਿਲਾ ਅਕਾਲ ਪੁਰਖ ਅੱਗੇ #ਅਰਦਾਸ ਕੀਤੀ, ਕਿ ਖਾਲਸੇ ਦੀ ਮੈਦਾਨ’ਚ ਫ਼ਤਿਹ ਹੋਵੇ ਅਤੇ ਚੜਾਈ ਕਰਨ ਦੀ ਵਾਹਿਗੁਰੂ ਤੋਂ ਆਗਿਆ ਲਈ। ਜਦੋਂ ਹੀ ਅਰਦਾਸ ਸਮਾਪਤ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਨਰਲ ਵੈਨਟੁਰਾ (ਖਾਲਸਾ ਫੌਜ ਦਾ ਇਟਾਲੀਅਨ ਜਰਨੈਲ) ਦਾ ਸੁਨੇਹਾ ਮਿਲਿਆ ਕਿ ਤੋਪਾਂ ਅਤੇ ਹੋਰ ਅਸਲਾ ਬਾਰੂਦ ਲੈ ਕੇ ਆਉਣ’ਚ ਉਸ ਨੂੰ ਥੋੜੀ ਦੇਰ ਲੱਗ ਰਹੀ ਹੈ, ਇਸ ਲਈ ਸਿੱਖ ਤੋਪਖਾਨੇ ਦੇ ਪਹੁੰਚਣ ਤੱਕ ਹਮਲਾ ਰੋਕ ਲਿਆ ਜਾਵੇਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਨੂੰ ਇਤਜ਼ਾਰ ਕਰਨ ਦਾ ਹੁਕਮ ਸੁਣਾ ਦਿੱਤਾ। ਪਰ ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ’ਚ ਜਿਹੜਾ ਅੱਜ ਰਾਤ ਨੂੰ ਹਮਲਾ ਕਰਨ ਦਾ ਗੁਰਮਤਾ ਪਾ ਕੇ ਅਰਦਾਸ ਕੀਤੀ ਹੈ, ਉਸ ਤੋਂ ਕਿਸੇ ਵੀ ਹਾਲਤ’ਚ ਪਿੱਛੇ ਨਹੀੰ ਹਟਿਆ ਜਾ ਸਕਦਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਤੁਸੀੰ ਆਪਣੀ ਫੌਜ ਵਾਰੇ ਜਿਵੇਂ ਤੁਹਾਨੂੰ ਠੀਕ ਲੱਗੇ ਫੈਸਲਾ ਲੈ ਸਕਦੇ ਹੋ ਪਰ ਨਿਹੰਗ ਸਿੰਘ ਫੌਜ ਮੈਦਾਨੇ ਜੰਗ’ਚ ਜਾਣ ਲੱਗੀ ਹੈ ਅਤੇ ਕਿਸੇ ਵੀ ਹਾਲਤ’ਚ ਮੈਦਾਨ ਫਤਿਹ ਕੀਤੇ ਬਿਨਾਂ ਵਾਪਸ ਨਹੀਂ ਪਰਤੇਗੀ। ਅਕਾਲੀ ਫੂਲਾ ਸਿੰਘ ਦੀ ਅਗਵਾਈ’ਚ ਨੁਸ਼ਹਿਰੇ ਦੇ ਮੈਦਾਨ ਵਿੱਚ 1500 ਨਿਹੰਗ ਸਿੰਘਾਂ ਨੇ 30,000 ਪਠਾਣਾਂ ਉੱਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉੰਦੇ ਹੋਏ ਹਮਲਾ ਕਰ ਦਿੱਤਾਅੱਗੋਂ ਗਾਜ਼ੀਆਂ ਨੇ ਗੋਲੀਆਂ ਦਾ ਮੀਂਹ ਵਰ੍ਾ ਦਿੱਤਾ ਉਹਨਾਂ ਕੋਲ 40 ਤੋਪਾਂ ਵੀ ਸਨ। ਪਰ ਅਸਲੇ ਬਾਰੂਦ ਦੀ ਘਾਟ ਕਾਰਨ ਨਿਹੰਗ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਕੇ ਕਿਰਪਾਨਾਂ ਹੀ ਪੈਠਾਣਾਂ ਤੇ ਟੱੁਟ ਗਏ।ਮਹਾਰਾਜਾ ਰਣਜੀਤ ਸਿੰਘ ਮੈਦਾਨੇ ਜੰਗ ਅਕਾਲੀ ਨਿਹੰਗਾਂ ਦੇ ਜੋਹਰ ਦੇਖ ਰਿਹਾ ਸੀ ਅਤੇ ਉਸ ਨੂੰ ਚਿੰਤਾ ਵੀ ਖਾ ਰਹੀ ਸੀ ਕਿ ਐਨਾ ਘੱਟ ਗਿਣਤੀ ਕਾਰਨ ਨੁਕਸਾਨ ਬਹੁਤ ਹੋ ਜਾਵੇਗਾ। ਰਣ ਤੱਤੇ’ਚ ਖੰਡੇ ਖੜਕਾਉੰਦੇ ਹੋਏ ਅਕਾਲੀ ਫੂਲਾ ਸਿੰਘ ਦੀ ਲੱਤ ਤੇ ਕਈ ਫੱਟ ਲੱਗੇ। ਜਦੋਂ ਤੁਰਨ’ਚ ਜ਼ਿਆਦਾ ਤਕਲੀਫ਼ ਹੋਣ ਲੱਗੀ ਤਾਂ ਅਕਾਲੀ ਫੂਲਾ ਸਿੰਘ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ’ਚ ਜੂਝਣ ਲੱਗ ਗਏ। ਇਸ ਤੋਂ ਬਾਅਦ ਜੱਥੇਦਾਰ ਸਾਹਿਬ ਦੇ ਘੋੜੇ ਦੇ ਗੋਲੀਆਂ ਵੱਜੀਆਂ ਅਤੇ ਆਪ ਜੀ ਹੱਥੀ ਦੇ ਸਵਾਰ ਹੋ ਲੜਾਈ ਦੀ ਅਗਵਾਈ ਅਤੇ ਬੰਦੂਕ ਨਾਲ ਦੁਸ਼ਮਣ ਨਾਲ ਟੱਕਰ ਲੈਣ ਲੱਗੇ। ਹਾਥੀ ਉੱਤੇ ਬੈਠੇ ਲੜਾਈ ਦੀ ਕਮਾਨ ਸੰਭਾਲ ਰਹੇ ਇਸ ਸਿੱਖ ਰਾਜ ਦੇ ਮਹਾਨਜਰਨੈਲ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਗਈਆਂ। ਅੰਤ 62 ਸਾਲ ਦੀ ਉਮਰ’ਚ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਇਹ ਮਹਾਨ ਜਰਨੈਲ ਸ਼ਹਾਦਤ ਦਾ ਜਾਮ ਪੀ ਗਿਆ। ਉਦੋਂ ਤੱਕ ਕੰਵਰ ਸ਼ੇਰ ਸਿੰਘ ਫੌਜ ਸਮੇਤ ਪਹੁੰਚ ਗਿਆ ਅਤੇ ਮਹਾਰਾਜੇ ਨੇ ਉਸ ਨੂੰ ਸਿੱਧਾ ਮੈਦਾਨੇ ਜੰਗ’ਚ ਭੇਜ ਦਿੱਤਾ। ਫਿਰ ਥੋੜੀ ਦੇਰ ਬਾਅਦ ਸਰਦਾਰ ਹਰੀ ਸਿੰਘ ਨਲੂਆ ਅਤੇ ਜਨਰਲ ਵੈਨਟੁਰਾ ਵੀ ਤੋਪਖਾਨੇ ਸਮੇਤ ਪਹੁੰਚ ਗਿਆ। ਜਦੋਂ ਸਰਦਾਰ ਹਰੀ ਸਿੰਘ ਨਲੂਏ, ਸਰਦਾਰ ਬੁੱਧ ਸਿੰਘ ਅਤੇ ਜਨਰਲ ਵੈਨਟੁਰਾ ਨੇ ਮੈਦਾਨੇ ਜੰਗ’ਚ ਪੈਰ ਰੱਖਿਆ ਤਾਂ ਮਹੁੰਮਦ ਅਜ਼ੀਮ ਖਾਂ ਮੈਦਾਨ ਛੱਡ ਕੇ ਭੱਜ ਗਿਆ। ਜਦੋਂ ਜਿਹਾਦੀ ਗਾਜ਼ੀਆਂ ਨੂੰ ਪਤਾ ਲੱਗਾ ਕਿ ਅਜ਼ੀਮ ਖਾਂ ਭੱਜ ਗਿਆ ਤਾਂ ਉਹ ਵੀ ਹੌਸਲਾ ਹਾਰ ਗਏ ਅਤੇ ਮੈਦਾਨ ਛੱਡ ਕੇ ਭੱਜਣ ਲੱਗੇ ਤਾਂ ਸਿੱਖਾਂ ਨੇ ਜਿਹਾਦੀ ਦੂਰ ਤੱਕ ਭਜਾ -ਭਜਾ ਕੇ ਕੁੱਟੇਜੰਗ ਜਿੱਤਣ ਤੋਂ ਅਕਾਲੀ ਫੂਲਾ ਸਿੰਘ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਫੈਲ ਗਈ। ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਸਰੂਪ ਹਾਥੀ ਉੱਪਰ ਬਣੀ ਹੋਈ ਸਵਾਰੀ’ਚ ਲਹੂ ਨਾਲ ਲੱਥ ਪੱਥ ਪਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਦੇ ਹੰਝੂ ਨਾ ਰੁਕੇ ਅਤੇ ਉਹਨਾਂ ਆਪਣੀ ਲੋਈ ਲਾਹ ਕੇ ਅਕਾਲੀ ਫੂਲਾ ਸਿੰਘ ਦਾ ਸਮਮਾਨ ਨਾਲ ਸਰੀਰ ਢਕਿਆ ਅਤੇ ਅਗਲੇ ਦਿਨ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਆਪਣੀ ਅਰਦਾਸ ਉੱਤੇ ਪਹਿਰਾ ਦੇਣ ਵਾਲੇ ਇਸ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>