Uncategorized

ਕਿਸਾਨਾਂ ਦੀ ਹੜਤਾਲ ਦੀ ਆੜ ‘ਚ ਨਜ਼ਰ ਆਈ ਗੁੰਡਾਗਰਦੀ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

Sharing is caring!

ਕਿਸਾਨਾਂ ਦੀ ਹੜਤਾਲ ਦੀ ਆੜ ‘ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜ਼ਬਰਦਸਤੀ ਦੁਕਾਨ ‘ਚੋਂ ਦੁੱਧ ਦਾ ਡਰੰਮ ਖੋਹ ਕੇ ਆਪਣੇ ਨਾਲ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਮਾਮਲਾ ਅਬੋਹਰ ਦਾ ਹੈ, ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਪ੍ਰਵਾਸੀ ਮਜ਼ਦੂਰ ਰੋਹਤਾਸ਼ ਗੁਪਤਾ ਰੇਹੜੀ ‘ਤੇ ਦੁੱਧ ਦਾ ਡਰੰਮ ਰੱਖ ਕੇ ਜਾ ਰਿਹਾ ਹੈ, ਇੰਨੇ ‘ਚ ਪਿੱਛੋਂ 2 ਬਾਈਕ ਸਵਾਰ ਨੌਜਵਾਨ ਆਉਂਦੇ ਨੇ ਅਤੇ ਜ਼ਬਰਦਸਤੀ ਰੇਹੜੀ ਤੋਂ ਡਰੰਮ ਨੂੰ ਉਤਾਰ ਕੇ ਆਪਣੇ ਨਾਲ ਲੈ ਕੇ ਚਲੇ ਜਾਂਦੇ ਹਨ। ਉਥੇ ਹੀ ਦੂਜੇ ਪਾਸੇ ਡੀ. ਐੱਸ. ਪੀ. ਜੀ. ਐੱਸ. ਸੰਘਾ ਦਾ ਕਹਿਣਾ ਹੈ ਕਿ ਇਸ ਘਟਨਾ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਿਸਾਨਾਂ ਨੇ 10 ਜੂਨ ਤੱਕ ਦੇਸ਼ ਭਰ ‘ਚ ਹੜਤਾਲ ਕੀਤੇ ਜਾਣ ਦਾ ਐਲਾਨ ਕੀਤਾ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਹੜਤਾਲ ਦਾ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਕਿਸਾਨਾਂ ਨੇ ਇਸ ਹੜਤਾਲ 6 ਜੂਨ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>