Post

ਕਿਹੜੀ ੳੁੁਮਰੇ ਪੁੱਠੇ ਕੰਮਾਂ ‘ਚ ਪੲੀ ਇਹ ਬਜੁਰਗ ਬੇਬੇ .. ਸੱਦਣੀ ਪੲੀ ਪੁਲਿਸ ..

Sharing is caring!

ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ ਹੈ। ਨਵੀਂ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਕੇ ਜਾਂ ਤਾਂ ਮੰਜਿਆਂ ਦਾ ਸਹਾਰਾ ਲੈ ਰਹੀ ਹੈ ਜਾਂ ਫਿਰ ਸੜਕਾਂ ਦੇ ਖਤਾਨਾਂ, ਬੇਆਬਾਦ ਘਰਾਂ, ਬੱਸ

ਆਹ ਵੇਖੋ ਬੇਬੇ ਕਿਹੜੀ ਉਮਰ ਵਿੱਚ ਚਿੱਟਾ ਵੇਚਦੀ ਸੀਪਿੰਡ ਵਾਲਿਆਂ ਨੇ ਪੁਲਿਸ ਬੁਲਾ ਕੇ ਫੜਾਈ।

Posted by Gurpreet Singh Rinku on Saturday, July 14, 2018

ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਡਿੱਗ ਪਈ ਨਜ਼ਰ ਆਉਂਦੀ ਹੈ। ਨਸ਼ੇ ਦੀ ਮਾਤਰਾ ਉੱਚੀ ਕਰਨ ਲਈ ਉਹ ਆਪਣੀ ਇੱਜ਼ਤ ਦਾ ਪੱਧਰ ਨੀਵਾਂ ਕਰ ਲੈਂਦੇ ਹਨ।ਨਸ਼ਿਆਂ ਕਾਰਨ ਘਰ ਦਾ ਉਜੜਨਾ ਲਗਾਤਾਰ ਜਾਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਹਾਸਿਆਂ ਤੇ ਖੇੜਿਆਂ ਦੀ ਥਾਂ ਸਿਸਕੀਆਂ ਚਿੰਤਾਵਾਂ ਅਤੇ ਮਾਰੂ ਸੋਚਾਂ ਭਾਰੂ ਹੋ ਰਹੀਆਂ ਹਨ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੋਕ ਅਤੇ ਗਰੀਬਾਂ ਲਈ ਕੰਗਾਲੀ ਦਾ ਕਾਰਨ ਬਣ ਰਿਹਾ ਹੈ। ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ। ਉੱਚੇ ਸਮਾਜਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ। ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ, ਜਿੱਥੇ ਇਨ੍ਹਾਂ ਨਾਲ ਪ੍ਰਤਿਭਾ ਊਰਜਾ, ਨੈਤਿਕ ਪਤਨ ਅਤੇ ਸੋਚਣ ਸ਼ਕਤੀ ਖੁੰਢੀ ਹੁੰਦੀ ਹੈ।ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ। ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੱਈ ਸਨ।1998 ਵਿੱਚ 16 ਫੀਸਦੀ ਅਤੇ ਇਸ ਵੇਲੇ 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ18 ਤੋਂ 30 ਸਾਲ ਉਮਰ ਵਾਲੇ ਹਨ। ਸਮੈਕ ਜਿਹਾ ਮਹਿੰਗਾ ਨਸ਼ਾ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ। ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 1500-2000 ਰੁਪਏ ਦਾ ਖਰਚ ਨਸ਼ਈ ਕਿੱਥੋਂ ਕਰਦੇ ਹਨ? ਜਿਹੜੀਆਂ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ। ਉਹ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਵੱਲੋਂ ਨਸ਼ੇਦੀ ਪੂਰਤੀ ਲਈ ਕੀਤੇ ਜਾਂਦੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਸਮੈਕ ਦੀ ਵਰਤੋਂ ਕਰਨ ਵਾਲੇ ਵੱਧ ਤੋਂ ਵੱਧ 6-7 ਸਾਲ ਦੀ ਉਮਰ ਭੋਗਦੇ ਹਨ।ਜੇ ਨੌਜੁਆਨ ਪੀੜ੍ਹੀ ਇਸ ਤਰ੍ਹਾਂ ਹੀ ਨਸ਼ਾ ਧੜਾ-ਧੜ ਕਰਦੀ ਰਹੀ ਤਾਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਰੋਜ਼ਾਨਾ 10-12 ਨਸ਼ਈ ਨੌਜਵਾਨਾਂ ਦੇ ਸਿਵੇ ਬਲਣਗੇ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਹਰ 10 ਵਿਦਿਆਰਥੀਆਂ ਵਿੱਚੋਂ ਤੀਜਾ ਵਿਦਿਆਰਥੀ ਅਤੇ ਹਰ ਵਿਦਿਆਰਥਣਾਂ ਵਿੱਚੋਂ ਸੱਤਵੀਂ ਵਿਦਿਆਰਥਣ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਨਸ਼ਿਆਂਦੇ ਸਮਾਜਿਕ ਦੁਰਪ੍ਰਭਾਵ-ਨੌਜਵਾਨ ਵਰਗ ਦੇ ਵੱਡੀ ਪੱਧਰ ‘ਤੇ ਨਸ਼ੇ ਦੀ ਗਸ਼ਤ ਵਿੱਚ ਆਉਣ ਕਾਰਨ ਪਰਿਵਾਰ ਟੁੱਟ ਰਹੇ ਹਨ। ਠੱਗੀ, ਚੋਰੀ ਵੱਧ ਰਹੀ ਹੈ ਅਤੇ ਨਿੱਕੇ-ਨਿੱਕੇ ਲੜਾਈ-ਝਗੜਿਆਂ ਤੋਂ ਨੌਬਤ ਕਤਲੋਗਾਰਤ ਤੱਕ ਪਹੁੰਚ ਰਹੀ ਹੈ। ਜਿਸ ਨਾਲ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪ੍ਰਤੱਖ ਵਿਖਾਈ ਦੇ ਰਿਹਾ ਹੈ, ਜਿਸਦੀ ਤਾਜਾ ਉਦਾਹਰਣ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ, ਕਲੱਬਾਂ ਅਤੇ ਪਲਾਜ਼ਿਆਂ ਦਾ ਹ ੋਰਿਹਾ ਬੇਸ਼ੁਮਾਰ ਵਾਧਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>