Uncategorized

ਕਿੱਦਾਂ ਟੋਲ ਪਲਾਜੇ ਵਾਲੇ ਕਿਸ਼ਾਨਾਂ ਨੂੰ ਲੁੱਟ ਰਹੇ ਨੇ,ਕੰਬਾਈਨ ਦੀ ਨਹੀ ਲੱਗਦੀ ਕੋਈ ਪਰਚੀ,ਜਾਗਰੂਕ ਹੋਵੋ ਅਤੇ ਅੱਗੇ ਸ਼ੇਅਰ ਕਰੋ

Sharing is caring!

ਰੋਪੜ-ਚੰਡੀਗੜ੍ਹ ਮਾਰਗ ‘ਤੇ ਪਿੰਡ ਸੋਲਖੀਆਂ ਵਿਖੇ ਨੈਸ਼ਨਲ ਹਾਈਵੇ 205 ‘ਤੇ ਚੱਲ ਰਹੇ ਨੈਸ਼ਨਲ ਹਾਈਵੇ ਅਥਾਰਟੀ ਦੇ ਟੋਲ ਪਲਾਜਾ ਦੇ ਪ੍ਰਬੰਧਕਾਂ ਤੇ ਟਰੱਕ ਚਾਲਕਾਂ ਵੱਲੋਂ ਵੱਧ ਟੋਲ ਫੀਸ ਵਸੂਲਣ ਦੇ ਦੋਸ਼ ਲਗਾਏ ਜਾ ਰਹੇ ਹਨ। ਜਿਸ ਨੂੰ ਲੈ ਕੇ ਟਰੱਕ ਚਾਲਕਾਂ ਵਲੋਂ ਟੋਲ ਪ੍ਰਬੰਧਕਾਂ ਦਾ ਵਿਰੋਧ ਕਰਦੇ ਹੋਏ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਇਹ ਲੁੱਟ ਬੰਦ ਕਰਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ।

ਦੇਖੋ ਕਿੱਦਾਂ ਟੋਲ ਪਲਾਜੇ ਵਾਲੇ ਕਿਸ਼ਾਨਾਂ ਨੂੰ ਲੁੱਟ ਰਹੇ ਨੇ

Posted by Pendu Janta on Sunday, September 30, 2018

ਰੋਪੜ-ਚੰਡੀਗੜ੍ਹ ਮਾਰਗ ‘ਤੇ ਪਿੰਡ ਸੋਲਖੀਆਂਵਿਖੇ ਨੈਸ਼ਨਲ ਹਾਈਵੇ 205 ‘ਤੇ ਚੱਲ ਰਹੇ ਨੈਸ਼ਨਲ ਹਾਈਵੇ ਅਥਾਰਟੀ ਦੇ ਟੋਲ ਪਲਾਜਾ ‘ਤੇ ਉਸ ਸਮੇਂ ਮਾਹੋਲ ਤਣਾਅ ਪੂਰਨ ਹੋ ਗਿਆ, ਜਦੋਂ ਪਾਪੂਲਰ ਨਾਲ ਭਰੇ ਟਰੱਕ ਚਾਲਕਾਂ ਵਲੋਂ ਟੋਲ ਪਲਾਜਾ ਦੇ ਮੁਲਾਜਮਾਂ ਵਲੋਂ ਗੱਡੀ ਦਾ ਬਿਨਾ ਵਜਨ ਕੀਤੇ ਓਵਰਲੋਡ ਦੀ ਪਰਚੀ ਕੱਟ ਦਿੱਤੀ। ਇਸ ਦਾ ਵਿਰੋਧ ਕਰ ਰਹੇ ਟਰੱਕ ਚਾਲਕ ਅਜੈ ਕੁਮਾਰ ਨੇ ਦੱਸਿਆ ਕਿ ਟੋਲ ਪਲਾਜਾ ਦੇ ਮੁਲਾਜ਼ਮ ਉਨ੍ਹਾਂ ਦੇ ਟਰੱਕਾਂ ਦਾ ਵਜਨ ਕੀਤੇ ਬਿਨਾ ਓਵਰਲੋਡ ਵਜਨ ਦੀ ਫੀਸ ਵਸੂਲ ਕਰਕੇ ਉਨ੍ਹਾਂ ਦੀ ਆਰਥਿਕ ਲੁੱਟ ਕਰ ਰਹੇ ਹਨ। ਜਦ ਕਿ ਪਿੱਛਲੇ 6 ਮਹੀਨੇ ਤੋਂ ਟੋਲ ਪਲਾਜ਼ਾ ‘ਤੇ ਲੱਗੇ ਤੋਲ ਕੰਡੇਂ ਖਰਾਬ ਪਏ ਹਨ। ਟਰੱਕ ਚਾਲਕ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਟੋਲ ਅਥਾਰਟੀ ਵਲੋਂ ਤੈਅ ਕੀਤੀ ਫੀਸ ਤਹਿਤ ਅੰਡਰ ਲੋਡ ਗੱਡੀਆਂ ਦਾ 80 ਰੁਪਏ ਅਤੇ ਓਵਰਲੋਡ ਗੱਡੀਆਂ ਲਈ 360 ਰੁਪਏ ਤੈਅ ਕੀਤੇ ਗਏ ਪਰੰ ਟੋਲ ਕੰਪਨੀ ਦੇ ਤੋਲ ਕੰਢੇਂ ਖਰਾਬ ਹੋਣ ਕਰਕੇ ਇਨ੍ਹਾਂ•ਵਲੋਂ ਅੰਡਰ ਲੋਡ ਗੱਡੀਆਂ ਤੋਂ ਵੀ ਜਬਰਨ ਓਵਰਲੋਡ ਦੀ ਵੱਧ ਫੀਸ ਵਸੂਲਕੇ ਟਰੱਕ ਚਾਲਕਾਂ ਦੀ ਅਰਥਿਕ ਲੁੱਟ ਕੀਤੀ ਜਾ ਰਹੀ ਹੈ।ਜਦੋਂ ਉਕਤ ਮਾਮਲੇ ਸਬੰਧੀ ਟੋਲ ਫੀਸ ਕੱਟ ਰਹੇ ਮੁਲਾਜ਼ਮਾਂ ਅਤੇ ਸਹਾਇਕ ਮੈਨੇਜ਼ਰ ਇਮਰਾਨ ਖਾਨ ਨਾਲ ਗੱਲ ਕੀਤੀ ਤਾਂ ਦੋਵਾਂ ਦੇ ਬਿਆਨ ਵੱਖ-ਵੱਖ ਸਨ। ਟੋਲ ਪਰਚੀ ਕੱਟ ਰਹੇ ਵਰਕਰ ਦਾ ਕਹਿਣਾ ਸੀ ਕਿ ਢਾਈ ਤਿੰਨ ਮਹੀਨੇ ਤੋਂ ਵਜਨ ਕੰਡਾ ਖਰਾਬ ਹੈ, ਜਦ ਕਿ ਸਹਾਇਕ ਮੈਨੇਜ਼ਰ ਨੇ ਕਿਹਾ ਕਿ ਮੀਂਹ ਕਾਰਨ ਇਕ ਦੋ ਦਿਨ ਪਹਿਲਾਂ ਹੀ ਕੰਡਾ ਬੰਦ ਹੋਇਆ ਹੈ ਪਰੰ ਦੂਜੇ ਪਾਸੇ ਦਾ ਕੰਡਾ ਠੀਕ ਚੱਲ ਰਿਹਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>