Uncategorized

ਕੀ ਇਸ ਤਰੀਕੇ ਨਾਲ ਪ੍ਰਮਾਾਤਮਾ ਨੂੰ ਮਿਲ ਹੋ ਜਾਂਦਾ ..

Sharing is caring!

ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਆਪਸੀ ਵਿਚਾਰਾਂ ਦੇ ਵਖਰੇਵੇਂ ਦੇ ਟਕਰਾ ਤੋਂ ਕੀਤੀ ਹੈ । ਦੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰਾਂ ਦੇ ਭੇੜ ‘ਚੋਂ ਠੀਕ ਵਿਚਾਰ ਨਿੱਖਰ ਕੇ ਸਾਹਮਣੇ ਆਉਂਦਾ ਹੈ। ਅਸੀਂ ਆਮ ਜੀਵਣ ਵਿੱਚ ਅਕਸਰ ਇਹ ਦੇਖਦੇ ਹਾਂ ਕਿ ਸੱਚ-ਝੂਠ, ਹਨੇਰਾ-ਚਾਨਣ, ਚੰਗਿਆਈ-ਬੁਰਾਈ ਇੱਕ ਦੂਜੇ ਦੇ ਵਿਰੋਧੀ ਹਨ ਤੇ ਇਹਨਾਂ ਵਿੱਚ ਟਕਰਾਅ ਲਗਾਤਾਰ ਚਲਦਾ ਰਹਿੰਦਾ ਹੈ ।

ਸਿਰ ਪੜਵਾ ਕੇ ਪ੍ਰਮਾਤਮਾਂ ਨੂੰ ਮਿਲਣਾ ਤਾਂ ਦੱਸੋ.!!!!!

Posted by ਸਰਬੱਤ ਦਾ ਭਲਾ on Thursday, August 9, 2018

ਇਸੇ ਤਰ੍ਹਾਂ ਮਨੁੱਖ ਆਪਣੇ ਜੀਵਣ ਵਿੱਚ ਦੋ ਢੰਗਾਂ ਨਾਲ ਵਿਚਰਦੇ ਹਨ । ਇੱਕ ਉਹ ਜੋ ਕਿਸੇ ਵੀ ਗੱਲ ਤੇ ਸੋਚ ਸਮਝ ਕੇ ਯਕੀਨ ਕਰਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਵਿਗਿਆਨ ਸੋਚ ਦੇ ਧਾਰਨੀ ਕਹਿ ਸਕਦੇ ਹਾਂ । ਦੂਜੀ ਕਿਸਮ ਦੇ ਲੋਕ ਉਹ ਹਨ ਜਿਹੜੇ ਬਿਨਾਂ ਸੋਚ ਅਤੇ ਵਿਚਾਰ ਕੀਤਿਆਂ ਕਿਸੇ ਗੱਲ ਨੂੰ ਦੂਜਿਆਂ ਦੀ ਰੀਸੋ ਰੀਸੀ ਜਾਂ ਕਿਸੇ ਦੇ ਪਰਭਾਵ ਥੱਲੇ ਆ ਕੇ ਬਿਨਾਂ ਵਿਚਾਰ ਕੀਤੀਆਂ ਮੰਨ ਲੈਂਦੇ ਹਨ ਅਤੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਅੰਧ-ਵਿਸ਼ਵਾਸ਼ੀ ਕਹਿ ਸਕਦੇ ਹਨ। ਅੰਧ ਵਿਸ਼ਵਾਸ਼ੀ ਕਦੇ ਵੀ ਕਿਸੇ ਨਵੇਂ ਵਿਚਾਰ ਨੂੰ ਅਪਨਾਉਣ ਲਈ ਪਹਿਲ ਨਹੀਂ ਕਰਦੇ। ਜਿਹਨਾਂ ਗੱਲਾਂ ਨੂੰ ਉਹ ਬਚਪਨ ਤੋਂ ਸੁਣਦੇ ਆਏ ਹੁੰਦੇ ਹਨ ਉਹਨਾਂ ਦੇ ਸੁਤੇ-ਸਿੱਧ ਹੀ ਮਗਰ ਲੱਗ ਜਾਂਦੇ ਹਨ ਅਤੇ ਆਪਣੇ ਦਿਮਾਗ ਦੀ ਵਰਤੋਂ ਕਰਨ ਵਿੱਚ ਉਹਨਾਂ ਦਾ ਹੱਥ ਕੁੱਝ ਤੰਗ ਹੀ ਹੁੰਦਾ ਹੈ। ਉਹ ਢੌਂਗੀਆਂ ਅਤੇ ਸਾਧਾਂ ਸੰਤਾ ਦੇ ਮਗਰ ਲੱਗ ਕੇ ਆਪਣਾ ਝੁੱਗਾ ਚੌੜ ਕਰਵਾ ਬਹਿੰਦੇ ਹਨ । ਇਸ ਤੋਂ ਕੁੱਝ ਸਿੱਖਣ ਦੀ ਥਾਂ ਉਹ ਇਸ ਨੂੰ ਰੱਬ ਦਾ ਭਾਣਾ ਜਾਂ ਆਪਣੀ ਕਿਸਮਤ ਦਾ ਕਸੂਰ ਮੰਨ ਲੈਂਦੇ ਹਨ । ਪਖੰਡੀਆਂ ਦਾ ਦਾਲ ਫੁਲਕਾ ਅਜਿਹੇ ਲੋਕਾਂ ਦੇ ਸਿਰ ਤੇ ਹੀ ਚਲਦਾ ਹੈ । ਪਖੰਡੀ ਲੋਕ ਨਿੱਤ ਨਵੇਂ ਨਵੇਂ ਢੰਗ ਵਰਤ ਕੇ ਅੰਧ-ਵਿਸ਼ਵਾਸ਼ੀ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀ ਲੁੱਟ ਕਰਦੇ ਹਨ। ਪਰਖ ਅਤੇ ਪੜਤਾਲ ਵਿਗਿਆਨ ਦਾ ਧੁਰਾ ਹਨ ਇਸ ਲਈ ਪਰਖ ਤੇ ਪੜਤਾਲ ਕਰਨ ਬਾਅਦ ਹੀ ਕਿਸੇ ਵਿਚਾਰ ਨੂੰ ਅਪਣਾਉਣਾ ਹੀ ਵਿਗਿਆਨਕ ਸੋਚ ਦਾ ਧਾਰਨੀ ਹੋਣਾ ਹੈ । ਮਨੁੱਖ ਦੁਆਰਾ ਅਜੇ ਆਖਰੀ ਸੱਚ ਲਈ ਖੋਜ ਜਾਰੀ ਹੈ । ਇਸ ਲਈ ਸੱਚ ਤੱਕ ਪਹੁੰਚਣ ਲਈ ਨਵੇਂ ਵਿਚਾਰਾਂ ਨੂੰ ਪੜਤਾਲ ਤੋਂ ਬਾਦ ਜੇ ਜਚ ਜਾਣ ਤਾਂ ਅਪਣਾਅ ਲੈਣਾ ਜਰੂਰੀ ਹੈ । ਸਮੇਂ ਦੇ ਹਾਣ ਦਾ ਬਣਨ ਲਈ ਮਨੁੱਖਤਾ ਪੱਖੀ ਨਵੀਨ ਵਿਚਾਰਧਾਰਾ ਨੂੰ ਗ੍ਰਹਿਣ ਕਰਨਾ ਹੋਰ ਵੀ ਜਰੂਰੀ ਹੈ ।ਅੰਧ-ਵਿਸ਼ਵਾਸੀ ਆਮ ਤੌਰ ਤੇ ਤਰਕ ਭਰਪੂਰ ਗੱਲਬਾਤ ਤੋਂ ਇਨਕਾਰੀ ਹੁੰਦੇ ਹਨ । ਅੰਧ-ਵਿਸ਼ਵਾਸ ਕਾਰਣ ਹੀ ਕਈ ਮਹਾਨ ਫਿਲਾਸਫਰਾਂ ਅਤੇ ਵਿਗਿਆਨੀਆਂ ਨੂੰ ਅਣਮੁਨੱਖੀ ਤਸੀਹੇ ਤੇ ਸਜਾਵਾਂ ਦੇ ਕੇ ਮਨੁੱਖੀ ਇਤਿਹਾਸ ਨੂੰ ਕਲੰਕਿਤ ਕੀਤਾ ਗਿਆ ਹੈ । ਸੁਕਰਾਤ ਜੋ ਕਿ ਯੂਨਾਨ ਦਾ ਮਹਾਨ ਲੋਕ-ਪੱਖੀ ਫਿਲਾਸਫਰ ਸੀ ਜੋ ਵਿਗਿਆਨਕ ਵਿਚਾਰਧਾਰਾ ਨੂੰ ਸਮਾਜ ਵਿੱਚ ਸਥਾਪਤ ਕਰਨਾ ਚਾਹੁੰਦਾ ਸੀ । ਉਸ ਨੂੰ ਇਸੇ ਲਈ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ ਕਿ ਉਸ ਦੇ ਵਿਚਾਰ ਕੱਟੜਪੰਥੀਆਂ ਨੂੰ ਰਾਸ ਨਹੀਂ ਸੀ ਆ ਰਹੇ । ਕਾਪਰਨੀਕਸ ਨੇ ਖੋਜ ਕੀਤੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਪਰ ਇਹ ਗੱਲ ਈਸਾਈ ਧਰਮ ਦੇ ਵਿਸ਼ਵਾਸ਼ ਅਤੇ ਬਾਈਬਲ ਦੀਆਂ ਲਿਖਤਾਂ ਦੇ ਵਿਰੁੱਧ ਸੀ ਜਿਸ ਕਰਕੇ ਸੱਚ ਦੀ ਖੋਜ ਕਰਨ ਵਾਲੇ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੀਆਂ ਲਿਖਤਾਂ ਨੂੰ ਜ਼ਬਤ ਕਰ ਲਿਆ ਗਿਆ । ਆਪਣੀ ਖੋਜ ਦੇ ਹੱਕ ਵਿੱਚ ਉਹ ਹੋਰ ਸਬੂਤ ਇਕੱਠੇ ਕਰ ਹੀ ਰਿਹਾ ਸੀ ਕਿ ਛੇਤੀ ਹੀ ਉਸ ਦੀ ਮੌਤ ਹੋ ਗਈ । ਇਟਲੀ ਦੇ ਬਰੂਨੋ ਨੇ ਕਾਪਰਨੀਕਸ ਦੇ ਵਿਚਾਰਾਂ ਦਾ ਖੁੱਲ੍ਹ ਕੇ ਪਰਚਾਰ ਕੀਤਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ।ਪਰ ਧਰਮ ਦੇ ਠੇਕੇਦਾਰ ਪਾਦਰੀਆਂ ਨੇ ਉਸਨੂੰ ਕੈਦ ਕਰ ਲਿਆ ਤੇ ਉਸ ਤੇ ਮੁਕੱਦਮਾ ਚਲਾ ਕੇ ਤਹਿਖਾਨੇ ਵਿੱਚ ਬੰਦ ਕਰ ਕੇ ਵਾਰ ਵਾਰ ਪੁੱਛ ਗਿੱਛ ਕੀਤੀ ਗਈ । ਆਪਣੇ ਬਿਆਨਾਂ ਤੇ ਪਛਤਾਵਾ ਕਰਨ ਲਈ ਕਿਹਾ ਗਿਆ ਪਰ ਉਹ ਡਰਿਆ ਨਹੀਂ । ਅਖੀਰ ਉਸ ਨੂੰ ਕਰਾਸ ਨਾਲ ਬੰਨ੍ਹ ਕੇ ਉਸ ਦੀ ਜੀਭ ਕੱਟ ਕੇ ਉਸ ਨੂੰ ਜਿੰਦਾ ਜਲਾ ਦਿੱਤਾ ਗਿਆ। ਗਲੈਲੀਓ ਨੇ ਵੀ ਕਾਪਰਨੀਕਸ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ ਤਾਂ ਉਸ ਤੇ ਮੁਕੱਦਮਾ ਚਲਾ ਕੇ ਉਸ ਨੂੰ ਤਸੀਹੇ ਦਿੱਤੇ ਗਏ ਤੇ ਉਸ ਨੂੰ ਆਪਣੀ ਗੱਲਤੀ ਮੰਨਣ ਨੂੰ ਕਿਹਾ ਗਿਆ । ਉਸ ਤੇ ਦਬਾਅ ਪਾ ਕੇ ਉਸਨੂੰ ਗੋਡਿਆਂ ਭਾਰ ਹੋ ਕੇ ਇਹ ਕਹਿਣ ਲਈ ਮਜਬੂਰ ਕੀਤਾ ਕਿ ਜੋ ਕੁੱਝ ਉਹ ਕਹਿੰਦਾ ਹੈ ਉਹ ਗਲਤ ਹੈ ਤੇ ਬਾਈਬਲ ਚ ਜੋ ਲਿਖਿਆ ਹੈ ਉਹ ਠੀਕ ਹੈ । ਆਪਣੀ ਜ਼ਮੀਰ ਦੀਆਂ ਲਾਹਨਤਾਂ ਸੁਣ ਕੇ ਉਸ ਨੇ ਦੁਬਾਰਾ ਉੱਠ ਕੇ ਕਹਿ ਦਿੱਤਾ , ” ਮੇਰੇ ਕਹਿਣ ਨਾਲ ਧਰਤੀ ਰੁਕ ਨਹੀਂ ਸਕਦੀ । ਇਹ ਤਾਂ ਹੁਣ ਵੀ ਘੁੰਮ ਰਹੀ ਹੈ ਤੇ ਘੁੰਮਦੀ ਰਹੇਗੀ ।” ਇਸ ਤੇ ਉਸ ਨੂੰ ਫਿਰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਤੇ ਜੇਲ੍ਹ ਵਿੱਚ ਹੀ ਉਸਦੀ ਮੌਤ ਹੋ ਗਈ ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>