Uncategorized

ਕੀ ਹੁਣ ਬੱਚੇ ਸਿਮਰਨ ਤੇ ਕੀਰਤਨ ਵੀ ਪ੍ਰਧਾਨ ਨੂੰ ਪੁੱਛ ਕੇ ਕਰਨ .. ਅਖੇ ਪੁਲਿਸ ਬੁਲਾਵਾਂਗਾ

Sharing is caring!

ਲੰਡਨ ਦੇ ਗੁਰਦੁਵਾਰਾ ਸਾਹਿਬ (seven king) ਗੁਰਦਵਾਰੇ ਦੇ ਅਖੋਤੀ ਪ੍ਰਧਾਨ ਮੇਜਰ ਸਿੰਘ ਬਾਸੀ ਵਲੋ ਮਸੂਮ ਬੱਚਿਆਂ ਨੂੰ ਸਿਮਰਨ ਕਰਦਿਆਂ ਰੋਕ ਕੇ ਕਿਹਾ ਕਿ ਦੁਵਾਰਾ ਬਿੰਨਾ ਪੁੱਛੇ ਕੀਤਾ ਤਾ ਮੈ ਪੁਲਿਸ ਬੁਲਾਵਾਗਾ,—? ਏਸੇ ਬੰਦੇ ਨਾਲ ਕੀ ਹੋਣਾ ਚਾਹੀਦਾ ਇਹ ਸੰਗਤ ਨੇ ਫੈਸਲਾ ਕਰਨਾ ਹੈ .. London ਦੇ ਗੁਰਦੁਵਾਰਾ ਸਾਹਿਬ (seven king) ਗੁਰਦਵਾਰੇ ਦੇ ਅਖੋਤੀ ਪ੍ਰਧਾਨ ਮੇਜਰ ਸਿੰਘ ਬਾਸੀ ਵਲੋ ਮਸੂਮ ਬੱਚਿਆਂ ਨੂੰ ਸਿਮਰਨ ਕਰਦਿਆਂ ਰੋਕ ਕੇ ਕਿਹਾ ਕਿ ਦੁਵਾਰਾ ਬਿੰਨਾ ਪੁੱਛੇ ਕੀਤਾ ਤਾ ਮੈ ਪੁਲਿਸ ਬੁਲਾਵਾਗਾ,—? ਏਸੇ ਬੰਦੇ ਨਾਲ ਕੀ ਹੋਣਾ ਚਾਹੀਦਾ ਇਹ ਸੰਗਤ ਨੇ ਫੈਸਲਾ ਕਰਨਾ ਹੈ .. ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪਰਮਾਤਮਾ ਨੂੰ ਧਿਆਉਣਾ, ਨਾਮ ਜੱਪਣਾ ਅਤੇ ਸਿਮਰਨ ਕਰਨ ਦੀ ਬਹੁਤ ਮਹਾਨਤਾ, ਬਹੁਤ importance ਦੱਸੀ ਗਈ ਹੈ। ਏਥੋਂ ਤੱਕ ਸਮਝਾਇਆ ਗਿਆ ਹੈ ਕਿ ਸਾਨੂੰ ਮਨੁੱਖਾ-ਜੀਵਨ ਮਿਲਿਆ ਹੀ ਨਾਮ ਦਾ ਸਿਮਰਨ ਕਰਨ ਲਈ ਹੈ, ਤਾਕਿ ਨਾਮ ਸਿਮਰਨ ਰਾਹੀਂ ਅਸੀਂ ਆਪਣੇ ਮੂਲ ਦੀ ਪਛਾਣ ਕਰਕੇ, ਸੱਚ ਦੀ ਪਛਾਣ ਕਰਕੇ ਰਬੱ ਦਾ ਦੀਦਾਰ ਕਰ ਸਕੀਏ। ਸਿਮਰਨ ਕਰਦੇ ਕਰਦੇ ਰੱਬ ਦਾ ‘ਰੂਪ` ਹੀ ਬਣ ਜਾਈਏ। ਆਓ, ਸੁਣੀਏਂ ਗੁਰੂ ਸਾਹਿਬ ਜੀ ਨੂੰ, ਕੀ ਫੁਰਮਾਨ ਕਰਦੇ ਹਨ:
ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।Image result for kirtan london seven gurudwara
ਅਵਰਿ ਕਾਜ ਤੇਰੈ ਕਿਤੈ ਨ ਕਾਮ।। ਮਿਲ ਸਾਧ ਸੰਗਤਿ ਭਜੁ ਕੇਵਲ ਨਾਮ।। ੧
‘ਅਵਰਿ ਕਾਜ ਤੇਰੈ ਕਿਤੈ ਨ ਕਾਮ, ਮਿਲ ਸਾਧ ਸੰਗਤਿ ਭਜੁ ਕੇਵਲ ਨਾਮ`।।
ਇਨ੍ਹਾਂ ਤੁਕਾਂ ਦਾ ਇਹ ਭਾਵ ਨਹੀਂ ਕਿ ਸਾਰੇ ਕੰਮ-ਕਾਰ ਛੱਡ ਕੇ ‘ਸਮਾਧੀ` ਲਾ ਲੈਣੀ ਹੈ। ਗੁਰਬਾਣੀ ਵਿੱਚ ਇਹ ਵਿਚਾਰ ਬਹੁਤ ਸਪਸ਼ੱਟ ਕੀਤਾ ਗਿਆ ਹੈ ਕਿ ਜੇ ਰੱਬ ਨੂੰ ਮਿਲਣਾ ਹੈ ਤਾਂ ਕਿਰਤ-ਕਮਾਈ ਕਰ, ‘ਦੱਬ ਕੇ ਵਾਹ ਤੇ ਰੱਜ ਕੇ ਖਾਹ` ਇਸ ਦੇ ਨਾੱਲ਼ ਨਾਲ਼ ਸਾਰੀਆਂ ਦਾਤਾਂ ਦੇਣ ਵਾਲ਼ੇ ਦਾਤੇ ਦੇ ਗੁਣ ਵੀ ਗਾਇਆ ਕਰ। ਉਸ ਦੇ ਭਾਣੇ ਵਿੱਚ ਰਹਿੰਦਾ ਹੋਇਆ, ਦਾਤਾਂ ਦੇਣ ਵਾਲ਼ੇ ਦਾ ਸ਼ੁਕਰਾਨਾ ਵੀ ਕਰਿਆ ਕਰ। ਇਸ ਤ੍ਹਰਾਂ ਕਰਨ ਨਾਲ ਤੇਰੀ ਸਾਰੀ ਭੁੱਖ ਦੂਰ ਹੋ ਜਾਏਗੀ ਅਤੇ ਤੈਨੂੰ ਕੋਈ ਚਿੰਤਾ ਨਹੀਂ ਰਹੇਗੀ।Related image
ਉਦਮ ਕਰੇਂਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ।। ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।। ੨
ਗੁਰਬਾਣੀ ਵਿੱਚ ਜਿਸ ਨਾਮ ਜੱਪਣ ਅਤੇ ਨਾਮ ਸਿਮਰਨ ਦੀ ਏਡੀ ਵਡਿਆਈ ਦੱਸੀ ਗਈ ਹੈ, ਏਨੀ ਸਿਫ਼ਤ-ਸਲਾਹ ਕੀਤੀ ਗਈ ਹੈ। ਉਹ ‘ਨਾਮ` ਕੀ ਹੈ?
ਕੀ ਜੱਪਣਾ ਹੈ, ਕਿਸ ਦਾ ਸਿਮਰਨ ਕਰਨਾ ਹੈ, ਪਰਮਾਤਮਾ ਨੂੰ ਮਿਲਣ ਦਾ ਕੀ ਭਾਵ ਹੈ ਅਤੇ ਇਹ ਸਭ ਕੁੱਝ ਕਰਨ ਦਾ ਸਾਨੂੰ ਕੀ ਲਾਭ ਹੈ?
ਆਓ ਗੁਰਬਾਣੀ ਵਿਚਾਰ ਨੂੰ, ਸ਼ਬਦ-ਗੁਰੂ ਦੇ ਗਿਆਨ ਨੂੰ ਮੁੱਖ ਰੱਖਦੇ ਹੋਏ, ਉਪ੍ਰੋਕਤ ਸੁਆਲਾਂ ਨੂੰ ਵਿਚਾਰਨ ਦਾ ਯਤਨ ਕਰੀਏ:
ਗੁਰਬਾਣੀ ਵਿੱਚ, ਨਾਮ ਦਾ ਭਾਵ ਅਰਥ ਕੀ ਹੈ?Image result for london seven gurudwara
ਆਮ ਬੋਲ-ਚਾਲ ਵਿੱਚ ਨਾਮ ਕਿਸੇ ਵਿਅਕਤੀ ਜਾਂ ਚੀਜ ਦੀ ਪਛਾਣ ਹੈ। ਪਰ ਗੁਰਮਤਿ ਵਿੱਚ ਏਸ ਨਾਮ ਦੀ ਗਲ ਨਹੀਂ ਹੋ ਰਹੀ। ਗੁਰਬਾਣੀ ਵਿੱਚ ‘ਨਾਮ` ਅਕਾਲ ਪੁਰਖ ਦੇ ਗੁਣਾ ਨੂੰ ਅਖਿਆ ਗਿਆ ਹੈ। ਪਰਮਾਤਮਾ ਦੀ ਸਿਰਜੀ ਹੋਈ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ, ਆਪਣੇ ‘ਨਿਰਗੁਣ ਅਤੇ ਸਰਗੁਣ` ਸਰੂਪ ਵਿੱਚ, ਭਾਵ: ਆਪਣੇ ਗੁਪਤ ਅਤੇ ਪ੍ਰਗਟ ਸਰੂਪ ਵਿੱਚ, ਕੁਦਰਤ ਦਾ ਸਾਰਾ ਪਸਾਰਾ, ਦਿਸਦਾ ਅਤੇ ਅਣ-ਦਿਸਦਾ ਸੰਸਾਰ, ਸਭ ਕੁੱਝ ਪਰਮਾਤਮਾ ਦਾ ਹੀ ਗੁਣ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>