ਕੁੜੀਆਂ ਛੇੜਣ ਦੇ ਇਲਜਾਮ ਲੱਗਣ ਤੋਂ ਬਾਅਦ ਹਰਪ੍ਰੀਤ ਮੱਖੂ ਦਾ ਦੇਖੋ ਵੱਡਾ ਚੈਲੇਂਜ …

Sharing is caring!

ਸ. ਹਰਪ੍ਰੀਤ ਸਿੰਘ ਮਖੂ ਦਾ ਕੀ ਪੱਖ ਹੈ ਜੋ ਉਸ ਤੇ ਮੰਜੀ ਸਾਹਿਬ ਦਿਵਾਨ ਹਾਲ ਤੋਂ ਕਥਾ ਵਾਚਕ ਨੇ ਆਰੋਪ ਲਗਾ ਕੇ ਉਸ ਦੇ ਕਿਰਦਾਰ ਤੇ ਸਵਾਲ ਖੜੇ ਕੀਤੇ ਹਨ, ਲਓ ਮੱਖੂ ਦੀ ਜੁਬਾਨੀ ਹੀ ਸੁਣੋ ਤੇ ਧਿਆਨ ਨਾਲ ਸਮਝ ਕੇ ਹੁਣ ਸਬੰਧਿਤ ਬੰਦਿਆਂ ਤੇ ਜੱਥੇਬੰਦੀ ਨੂੰ ਸਾਰੇ ਮਿਲ ਕੇ ਕਹੋ ਕਿ ਸੱਚ ਕੱਚ ਦਾ ਨਤਾਰਾ ਕਰੇ ..ਮੰਜੀ ਸਾਹਿਬ ਦਰਬਾਰ ਸਾਹਿਬ ਤੋਂ ਕਥਾ ਦੌਰਾਨ ਅੱਜ ਇੱਕ ਕਥਾ ਵਾਚਕ ਨੇ ਕਥਾ ਕਰਦਿਆਂ ” ਹਰਪ੍ਰੀਤ ਸਿੰਘ ਮੱਖੂ ” ਤੇ ਇਲਜ਼ਾਮ ਲਾਇਆ ਕੇ ਬੀਬੀਆਂ ਛੇੜਦਾ ਸਿੰਘ ਨੇ ਫੜਿਆ ਤੇ ਸੋਧਾ ਲਾਇਆ । ਮਸਲਾ ਇਹ੍ਹ ਸੀ ਕਿ ਕੁੱਝ ਦਿਨ ਪਹਿਲਾਂ ਜਗਤਾਰ ਸਿੰਘ ਦੀ ਇਕ ਵਾਇਰਲ ਹੋਈ ਵੀਡੀਓ ਤੇ ਮੱਖੂ ਵੀਰ ਨੇ ਕੁਝ ਸਵਾਲ ਕੀਤੇ ਸਨ ।
ਜਿਸਦਾ ਜਵਾਬ ਇਸ ਤਰਾਂ ਇਲਜ਼ਾਮ ਲਗਾ ਕੇ ਦਿੱਤਾ ਗਿਆ ਹੈ.. ਇਹ ਮੈਨੂ ਸਮਝ ਨਹੀ ਆਉਂਦੀ ਇਹੋ ਜਿਹੇ ਕਥਾਵਾਚਕ ਗੁਰੂ ਸਾਹਿਬ ਜੀ ਦੀ ਹਜੂਰੀ ਬੈਠਕੇ ਇਤਨਾ ਗਲਤ ਬੋਲ ਜਾਂਦੇ ਨੇ ਜਿਹੜੇ ਬੰਦਿਆ ਨੂੰ ਇਹ ਵੀ ਗਿਆਨ ਨਹੀ ਕਿ ਗੁਰੂ ਜੀ ਦੀ ਬਾਣੀ ਨੂੰ( ਬਾਣੀ ) ਕਹਿਣਾ ਹੈ ਜਾਂ (ਬਾਨੀ ) ਕਹਿਣਾ ਹੈ ਬਹੁਤੇ ਤਾ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਣਾਣਕ ਹੀ ਉਚਾਰਨ ਕਰਦੇ ਨੇ .. ਗੁਰੂ ਅਰਜਨ ਦੇਵ ਜੀ ਦੀ ਬਾਣੀ ਤੋਂ ਪ੍ਰਮਾਣ ਮਿਲਦੇ ਹਨ ਕਿ ਗੁਰਬਾਣੀ ਦੀ ਵਿਆਖਿਆ ਨਾਲੋਂ ਨਾਲ ਸਿੱਖ ਧਰਮਸ਼ਾਲਾਵਾਂ ਵਿਚ ਸ਼ੁਰੂ ਹੋ ਗਈ ਸੀ । ਮਾਝ ਰਾਗ ਵਿਚ ਆਪ ਜੀ ਨੇ ਉਚਾਰਿਆ ਹੈ ਕਿ ਪਰਮਾਤਮਾ ਦੇ ਗੁਣ ਗਾਉਣ ਨਾਲ ਮਨ ਪ੍ਰਸੰਨ ਹੁੰਦਾ ਹੈ ਅਤੇ ਕਥਾ ਸੁਣਨ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ । ਸਦਾ ਸਾਧ-ਸੰਗਤ ਵਿਚ ਜਾ ਕੇ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ— ਗੁਣ ਗਾਵਤ ਮਨੁ ਹਰਿਆ ਹੋਵੈ । ਕਥਾ ਸੁਣਤ ਮਲੁ ਸਗਲੀ ਖੋਵੈ । ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ । ( ਗੁ.ਗ੍ਰੰ.104 )।
ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ ਬਾਦ ਤਾਂ ਬਾਣੀ ਦੀ ਕਥਾ ਕਰਨ ਦੀ ਇਕ ਪਰੰਪਰਾ ਹੀ ਚਲ ਪਈ । Image result for manji sahib kathaਆਮ ਤੌਰ ’ ਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਕੋਈ ਸ਼ਬਦ ਲੈ ਕੇ ਕੋਈ ਕਥਾਕਾਰ ਉਸ ਦੀ ਵਿਆਖਿਆ ਕਰਦਾ ਹੈ । ਅਜਿਹਾ ਕਰਨ ਵੇਲੇ ਉਹ ਉਸ ਸ਼ਬਦ ਵਿਚ ਆਏ ਮੁੱਖ ਸਰੋਕਾਰਾਂ ਨੂੰ ਸਪੱਸ਼ਟ ਕਰਨ ਲਈ ਅਨੇਕ ਪ੍ਰਕਾਰ ਦੇ ਉਦਾਹਰਣ , ਸਾਖੀਆਂ ਆਦਿ ਦਾ ਬ੍ਰਿੱਤਾਂਤ ਦਿੰਦਾ ਹੈ ਅਤੇ ਗੁਰਬਾਣੀ ਜਾਂ ਭਾਈ ਗੁਰਦਾਸ ਬਾਣੀ ਜਾਂ ਦਸਮ-ਗ੍ਰੰਥ ਤੋਂ ਟੂਕਾਂ ਜਾਂ ਹਵਾਲੇ ਦੇ ਕੇ ਸਿੱਧਾਂਤਾਂ ਨੂੰ ਸਪੱਸ਼ਟ ਅਤੇ ਸੰਪੁਸ਼ਟ ਕਰਦਾ ਹੈ । ਸਿੱਖ-ਇਤਿਹਾਸ ਤੋਂ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ । ਕਥਾ ਆਮ ਕਰਕੇ ਜ਼ਬਾਨੀ ਹੁੰਦੀ ਹੈ ਅਤੇ ਹਵਾਲੇ ਵੀ ਕਥਾਕਾਰ ਜ਼ਬਾਨੀ ਹੀ ਦਿੰਦਾ ਹੈ । ਟੀਕੇ , ਸ਼ਬਦਾਰਥ , ਭਾਸ਼ੑਯ ਇਸ ਲੋੜ ਦੀਆਂ ਲਿਖਿਤ ਵਿਸਤ੍ਰਿਤੀਆਂ ਹਨ ।

Leave a Reply

Your email address will not be published. Required fields are marked *