ਕੇਜਰੀਵਾਲ ਵਾਰੀ ਚੁੱਪ ਕਿਓਂ ?

Sharing is caring!

ਭਾਰਤ ਦੀ ਫੇਰੀ ‘ਤੇ ਆਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਠੰਡਾ ਸੁਆਗਤ ਭਾਰਤੀ ਅਤੇ ਕੈਨੇਡਾ ਦੀਆਂ ਮੀਡੀਆ ਦੀਆਂ ਸੁਰਖੀਆਂ ‘ਚ ਹੈ ਪਰ ਇਸ ਵਿਚਕਾਰ ਇਕ ਹੋਰ ਹੈਰਾਨ ਕਰਨ ਵਾਲੀ ਘਟਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹੋਈ ਹੈ। ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਕੋਈ ਲੋਕ ਸਭਾ ਮੈਂਬਰ ਜਾਂ ਅਰਵਿੰਦ ਕੇਜਰੀਵਾਲ ਖੁਦ ਦਿੱਲੀ ਵਿਖੇ ਜਸਟਿਨ ਟਰੂਡੋ ਦੇ ਪੁੱਜਣ ‘ਤੇ ਉਨ੍ਹਾਂ ਦੇ ਸੁਆਗਤ ਲਈ ਨਹੀਂ ਪੁੱਜਿਆਕੇਜੀਰਵਾਲ ਦਿੱਲੀ ਦੇ ਮੁੱਖ ਮੰਤਰੀ ਹਨ ਤੇ ਜੇਕਰ ਉਹ ਚਾਹੁੰਦੇ ਤਾਂ ਪ੍ਰੋਟੋਕਾਲ ਦਾ ਹਵਾਲਾ ਦੇ ਕੇ ਜਸਟਿਨ ਟਰੂਡੋ ਦਾ ਸਵਾਗਤ ਕਰਨ ਲਈ ਦਿੱਲੀ ਵਿਖੇ ਏਅਰਪੋਰਟ ‘ਤੇ ਜਾ ਸਕਦੇ ਸਨ ਪਰ ਅਜਿਹਾ ਨਹੀਂ ਹੋਇਆ। ਕੇਜਰੀਵਾਲ ਦੇ ਅਜਿਹਾ ਨਾ ਕਰਨ ‘ਤੇ ਸ਼ਾਇਦ ਸਵਾਲ ਨਾ ਉੱਠਦੇ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਕੈਨੇਡਾ ‘ਚ ਬੈਠੇ ਪੰਜਾਬੀ ਮੂਲ ਦੇ ਸਮਰਥਕਾਂ ਨੇ ਚੋਣਾਂ ਦੌਰਾਨ ਭਾਰੀ ਫੰਡ ਨਾ ਦਿੱਤੇ ਹੁੰਦੇ। ਪਾਰਟੀ ਦੀ ਸ਼ੁਰੂਆਤਤੋਂ ਬਾਅਦ ਹੀ ਕੈਨੇਡਾ ਦੇ ਪੰਜਾਬੀ ਆਮ ਆਦਮੀ ਪਾਰਟੀ ਨੂੰ ਤਨ-ਮਨ-ਧਨ ਨਾਲ ਸਮਰਥਨ ਕਰਦੇ ਰਹੇ ਹਨ ਤੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਹੀ ਪੰਜਾਬ ‘ਚ ਬੈਠੇ ਆਪਣੇ ਰਿਸ਼ੇਤਦਾਰਾਂ ਦੀਆਂ ਵੋਟਾਂ ਨਾਲ ਨਾ ਸਿਰਫ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਜਿੱਤਾ ਕੇ ਲੋਕ ਸਭਾ ‘ਚ ਭੇਜਿਆ ਬਲਕਿ ਵਿਧਾਨ ਸਭਾ ਚੋਣਾ ‘ਚ ਵੀ ਪਾਰਟੀ ਦੀ ਜਿੱਤ ਲਈ ਕੌਮਾਂਤਰੀ ਤੌਰ ‘ਤੇ ਪ੍ਰਚਾਰ ਕੀਤਾ ਪਰ ਪ੍ਰਵਾਸੀ ਪੰਜਾਬੀਆਂਮਕਬੂਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੁਆਗਤ ਲਈ ਕੇਜਰੀਵਾਲ ਦੇ ਨਾ ਪੁੱਜਣ ਕਾਰਨ ਕੈਨੇਡਾ ‘ਚ ਬੈਠੇ ਆਮ ਆਦਮੀ ਪਾਰਟੀ ਦੇ ਸਮਰਥਕਾ ਨੂੰ ਗਹਿਰੀ ਸੱਟ ਵੱਜੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਸਟਿਨ ਟਰੂਡੋ ਦੀ ਮੁਲਕਾਤ ‘ਤੇ ਭੰਬਲਭੂਸੇ ਵਾਲੀ ਸਥਿਤੀ ਬਣੀ ਰਹੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਆਖਿਰ ਇਹ ਮਸਲਾ ਸੁਲਝਾਅ ਲਿਆ ਤੇ ਦੋਹਾਂ ਆਗੂਆਂ ਦੀ ਅੰਮ੍ਰਿਤਸਰ ਵਿਖੇ ਮੁਲਾਕਾਤ ਹੋਣ ਜਾ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਨੇ ਟਰੂਡੋ ਦੇ ਸਮਰਥਨ ‘ਚ ਨਾ ਤਾਂ ਕੋਈ ਬਿਆਨ ਜਾਰੀ ਕੀਤਾ ਤੇ ਨਾ ਹੀ ਉਨ੍ਹਾਂ ਨੂੰ ਮਿਲਣ ਪੁੱਜੇ।

Leave a Reply

Your email address will not be published. Required fields are marked *