Uncategorized

ਕੈਨੇਡਾ ‘ਚ ਦਸਤਾਰਧਾਰੀ ਸਿੱਖ ਨੌਜਵਾਨ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ, ਪੜ੍ਹਾਈ ‘ਚ ਗੱਡੇ ਝੰਡੇ

Sharing is caring!

ਰ ਕੋਈ ਮਾਂ ਬਾਪ ਚਾਹੁੰਦਾ ਕਿ ਉਹਨਾਂ ਦੇ ਬੱਚੇ ਚੰਗਾ ਪੜ੍ਹ ਲਿਖ ਕੇ ਵਧੀਆ ਅਫ਼ਸਰ ਬਣਨ ਅਤੇ ਬੱਚੇ ਵੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਦੀ ਇੱਛਾ ਰੱਖਦੇ ਹਨ। ਮਾਪਿਆਂ ਦੀਆਂ ਬੱਚਿਆਂ ਪ੍ਰਤੀ ਅਤੇ ਬੱਚਿਆਂ ਦੀਆਂ ਆਪਣੇ ਮਾਪਿਆਂ ਪ੍ਰਤੀ ਇੱਛਾਵਾਂ ਚੰਗੀ ਮਿਹਨਤ ਅਤੇ ਲਗਨ ਦੁਆਰਾ ਹੀ ਪੂਰੀਆਂ ਕਰ ਪਾਉਂਦੇ ਹਨ ਬੱਚੇ ਜਿਸ ਕਾਰਨ ਮਾਪਿਆਂ ਦਾ ਸਿਰ ਫਕਰ ਨਾਲ ਉੱਚਾ ਹੋ ਉੱਠਦਾ ਹੈ। ਮਾਪਿਆਂ ਨੂੰ ਓਦੋਂ ਤਾਂ ਉਸ ਤੋਂ ਵੱਧ ਬੇਹੱਦ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਆਪਣੇ ਦੇਸ਼ ਤੋਂ ਅਤੇ ਆਪਣੇ ਮਾਪਿਆਂ ਤੋਂ ਦੂਰ ਰਹਿੰਦੇ ਹੋਏ ਕਿਸੇ ਹੋਰ ਦੇਸ਼ ‘ਚ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ। ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਸਥਿਤ ਸ਼ੈਰੀਡਨ ਕਾਲਜ ਵਿਚ ਭੁਲੱਥ ਦੇ ਤਰਨਦੀਪ ਸਿੰਘ ਨੂੰ ਬਿਜ਼ਨੈੱਸ ਅਕਾਊਂਟਸ ਦੀ ਪੜ੍ਹਾਈ ਮੁਕੰਮਲ ਕਰਨ ‘ਤੇ ਡਿਗਰੀ ਮਿਲੀ। ਤਰਨਦੀਪ ਸਿੰਘ ਨੇ 97 ਫੀਸਦੀ ਨੰਬਰ ਲੈ ਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸੰਬੰਧੀ ਉਸ ਦੇ ਪਿਤਾ ਦਲਜੀਤ ਸਿੰਘ ਨੇ ਫੋਨ ‘ਤੇ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਅਸੀਂ ਟੀ.ਵੀ ‘ਤੇ ਸਾਰਾ ਪ੍ਰੋਗਰਾਮ ਲਾਈਵ ਦੇਖ ਰਹੇ ਸੀ। ਸਾਨੂੰ ਬਹੁਤ ਬੇਸਬਰੀ ਨਾਲ ਆਪਣੇ ਪੁੱਤਰ ਦੀ ਮੰਚ ‘ਤੇ ਆਉਣ ਦੀ ਉਡੀਕ ਸੀ ਅਤੇ ਉਸ ਦਾ ਨਾਂ ਸੁਣਨ ਲਈ ਬਹੁਤ ਹੀ ਉਤਸੁਕ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੰਚ ਸੰਚਾਲਕਾ ਇਕ ਗੋਰੀ ਪ੍ਰੋਫੈਸਰ ਨੇ ਵਾਰੋ-ਵਾਰੀ ਬੱਚਿਆਂ ਦੇ ਨਾਂ ਬੋਲ ਰਹੀ ਸੀ ਅਤੇ ਬੱਚੇ ਡਿਗਰੀ ਲੈਂਦੇ ਜਾ ਰਹੇ ਸਨ। ਸਾਡੀ ਖੁਸ਼ੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਨਾਂ ਬੋਲਿਆ—’ਤਰਨਦੀਪ ਸਿੰਘ’ ਨੇ ਸਭ ਤੋਂ ਵਧ ਨੰਬਰ ਲੈ ਕੇ ਵਿਦੇਸ਼ੀ ਧਰਤੀ ‘ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਪਿਤਾ ਦਲਜੀਤ ਨੇ ਕਿਹਾ ਕਿ ਇਹ ਪਰਮਾਤਮਾ ਦੀ ਬਖਸ਼ਿਸ ਹੈ, ਜਦੋਂ ਕੈਨੇਡਾ ‘ਚ ਸਾਡੇ ਪੁੱਤਰ ਨੇ 97 ਫੀਸਦੀ ਨੰਬਰ ਲੈ ਕੇ ਡਿਗਰੀ ‘ਵਿਦ ਔਨਰ’ ਪ੍ਰਾਪਤ ਕੀਤੀ। ਸਾਰੇ ਪਰਿਵਾਰ ਨੂੰ ਉਸ ‘ਤੇ ਬਹੁਤ ਮਾਣ ਹੈ। ਪਰਮਾਤਮਾ ਤਰਨਦੀਪ ਸਿੰਘ ਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਗੁਰਬਾਣੀ ਨਾਲ ਜੋੜੇ। ਅਸੀਂ ਉਮੀਦ ਕਰਦੇ ਹਾਂ ਕਿ ਉਸ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਅਤੇ ਸੁਹਾਵਣਾ ਹੋਵੇ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>