Uncategorized

ਕੈਨੇਡਾ ‘ਚ ਪਖੰਡੀ ਪੰਡਿਤ ਦਾ ਕੀਤਾ ਪਰਦਾਫਾਸ਼ .. ਵਿਦੇਸ਼ ਵਿੱਚ ਵੀ ਕਰਤੂਤਾਂ ਕਰਨੋ ਹਟਦੇ ਨਹੀਂ ..

Sharing is caring!

ਇਸ ਅਖੌਤੀ ਪੰਡਿਤ ਜੋਤਸ਼ੀ ਬਾਰੇ ਸਭ ਨਾਲ ਸ਼ੇਅਰ ਕਰੋ ਪਾਉ ਲਾਹਨਤਾਂ ਤਾਂ ਜੋ ਹੋਰ ਵੀਰ ਭੈਣ ਇਸ ਕੋਲ ਨਾ ਫਸੇ ਆ ਪੰਡਿਤ ਤਾਂ ਕੈਨੇਡਾ ਜਾ ਕੇ ਵੀ ਨਹੀਂ ਟੱਲਦੇ ਉਥੇ ਜਾ ਕੇ ਆਪਣੀ ਦੁਕਾਨ ਖੋਲ੍ਹ ਲਈ ਸੀ ਪਰ ਗੱਲ ਨੀਂ ਬਣੀ “ਛਿੱਤਰ ਫੇਰਿਆਂ ਕਰੋ ਅਖੋਤੀ ਬਾਬੀਆਂ ਦੇ”ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸ਼ਬਦ ਰਾਹੀਂ ਜੋਤਿਸ਼ੀ ਪੰਡਤ ਦੇ ਨਾਂਅ ਹੇਠ ਜਨਤਾ ਨੂੰ ਠੱਗਣ ਵਾਲਿਆਂ ਨੂੰ ਸੰਬੋਧਨ ਕੀਤਾ ਹੈ।

ਇਸ ਕੁੱਤੇ ਪੰਡਿਤ ਜੋਤਸ਼ੀ ਨੂੰ ਰੱਜ ਕੇ ਸ਼ੇਅਰ ਕਰੋ ਪਾਉ ਲਾਹਨਤਾਂ ਤਾਂ ਜੋ ਹੋਰ ਵੀਰ ਭੈਣ ਕੁੱਤੇ ਕੋਲ ਨਾ ਫਸੇ ਆ ਪੰਡਿਤ ਤਾਂ ਕੈਨੇਡਾ ਜਾ ਕੇ ਵੀ ਨਹੀਂ ਟੱਲਦੇ ਉਥੇ ਜਾ ਕੇ ਆਪਣੀ ਦੁਕਾਨ ਖੋਲ੍ਹ ਲਈ ਸੀ ਪਰ ਗੱਲ ਨੀਂ ਬਣੀ "ਛਿੱਤਰ ਫੇਰਿਆਂ ਕਰੋ ਕੁੱਤਿਆਂ ਦੇ"

Posted by ਪੰਜਾਬ ਜਗਾਉ ਪੰਜਾਬ ਬਚਾਓ on Wednesday, July 25, 2018

ਉਸ ਸਮੇਂ ਠੱਗਾਂ ਵੱਲੋਂ ਕਈ ਤਰ੍ਹਾਂ ਦੇ ਧਾਰਮਿਕ ਭੇਸ ਧਾਰਕੇ ਜਨਤਾ ਨੂੰ ਠੱਗਿਆਂ ਜਾ ਰਿਹਾ ਸੀ। ਉਸ ਸਮੇਂ ਨੂੰ ਤਾਂ ਅਸੀਂ ਅਨਪੜ੍ਹਤਾ ਦੇ ਪਰਦੇ ਹੇਠ ਢੱਕਣ ਦੀ ਕੋਸ਼ਿਸ਼ ਕਰਦੇ ਹਾਂ; ਪਰ ਇਸ ਸਮੇਂ ਜਿੰਨਾਂ ਵਿਦਿਆ ਦਾ ਪਸਾਰ ਹੋਇਆ ਤੇ ਵਿਗਿਆਨ ਨੇ ਸਿਖਰਾਂ ਨੂੰ ਛੋਹਿਆਂ ਹੈ ਅਸੀਂ ਉਹਨੇ ਹੀ ਅੰਧ-ਵਿਸ਼ਵਾਸੀ, ਵਹਿਮੀ ਭਰਮੀ ਤੇ ਕਰਮਕਾਂਡੀ ਹੋ ਗਏ ਹਾਂ । ਇਸੇ ਕਾਰਨ ਹੀ ਅਸੀਂ ਹੁਣ ਪੁਰਾਤਨ ਸਮੇਂ ਨਾਲੋਂ ਵੀ ਵੱਧ ਅਖੌਤੀ ਪੰਡਤਾਂ, ਪੁਜਾਰੀਆਂ ਸੰਤਾਂ ਸਾਧਾਂ ਦੇ ਕੋਲੋਂ ਠੱਗੇ ਜਾ ਰਹੇ ਹਾਂ। ਇਸ ਸਮੇਂ ਕਈ ਅਖੌਤੀ ਪੁਜਾਰੀਆਂ, ਪੰਡਤਾਂ ਨੇ ਆਪਣਾ ਪਹਿਰਾਵਾ ਤੇ ਨਾਮ ਬਦਨਾਮ ਹੋਣ ਕਰਕੇ ਬਦਲ ਲਿਆ ਹੈ ਪਰ ਸੋਚ ਉਹ ਹੀ ਹੈ ਜਿਹੜੀ ਪੁਰਾਤਨ ਸਮੇਂ ਵਾਲੇ ਠੱਗ ਪੁਜਾਰੀਆਂ, ਮਹੰਤਾਂ ਦੀ ਹੁੰਦੀ ਸੀਜਨਤਾਂ ਨੂੰ ਅੰਧ-ਵਿਸ਼ਵਾਸੀ, ਵਹਿਮੀ ਭਰਮੀ ਤੇ ਕਰਮਕਾਂਡੀ ਬਣਾ ਕੇ ਉਨ੍ਹਾਂ ਦੀ ਕਮਾਈ ‘ਤੇ ਐਸ਼ਾਂ ਕਰਨੀਆਂ।ਹੁਣ ਤਾਂ ਅਸੀਂ ਸਿੱਖੀ ਸਰੂਪ ਵਿੱਚ ਵੀ ਪੰਡਤ ਨੂੰ ਹੱਥ ਦੀਆਂ ਰੇਖਾਵਾਂ ਵੇਖਣ ਤੇ ਉਗਲ ਵਿੱਚ ਨਗ ਪਾਉਣ ਨਾਲ ਭੱਵਿੱਖ ਬਦਲਣ ਦੀਆਂ ਗਰੰਟੀਆਂ ਕਰਦੇ ਦੀਆਂ ਮਸ਼ਹੂਰੀਆਂ ਮੀਡੀਏ ਰਾਹੀਂ ਵੇਖ, ਪੜ੍ਹ ਤੇ ਸੁਣ ਸਕਦੇ ਹਾਂ। ਆਪਣੇ ਆਪ ਨੂੰ ਸੱਚਾ ਸੁੱਚਾ ਹੋਣ ਦਾ ਲੋਕਾਂ ਵਿੱਚ ਪ੍ਰਭਾਵ ਪਾਉਂਣ ਲਈ ਗੁਰਬਾਣੀ ਸੁਣਨ ਦੀ ਗੱਲ ਵੀ ਕਰਦੇ ਹਨ; ਨਾ ਕਿ ਗੁਰਬਾਣੀ ਨੂੰ ਵਿਚਾਰਨ ਦੀ; ਕਿਉਂਕਿ ਇਹ ਚਤਰ ਪੰਡਤ ਜਾਣਦੇ ਹਨ ਕਿ ਜਿਹੜਾ ਸਿੱਖ ਗੁਰਬਾਣੀ ਨੂੰ ਵਿਚਾਰਨ ਲੱਗ ਪਿਆ ਉਹ ਸਾਡੇ ਜਾਲ ਵਿੱਚ ਕਦੀ ਵੀ ਨਹੀਂ ਫਸੇਗਾ।ਹੈਰਾਨੀ ਹੁੰਦੀ ਹੈ ਅਜਿਹੇ ਪੜ੍ਹੇ ਲਿੱਖੇ ਸਿੱਖੀ ਸਰੂਪ ਵਾਲੇ ਬੰਦਿਆਂ ਨੂੰ ਵੇਖ ਕੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਦਸਤਾਰ ਸਜਾ ਕੇ ਗੁਰਮਤਿ ਦੇ ਹੀ ਉਲਟ ਪ੍ਰਚਾਰ ਕਰਦੇ ਹਨ। ਲੋਕਾਂ ਦੀ ਕਮਾਈ ‘ਤੇ ਐਸ਼ਾਂ ਕਰਨ ਵਾਸਤੇ ਝੂਠ ਦੇ ਪਲੰਦੇ ਬੋਲਕੇ ਮਾਨਸਿਕ ਮਸੀਬਤ ਵਿੱਚ ਫੱਸੇ ਵਿਅਕਤੀਆਂ ਦਾ ਗੱਲਤ ਫਾਇਦਾ ਉਠਾਉਂਦੇ ਹਨ। ਇਹ ਸਿਖੀ ਸਰੂਪ ਵਿੱਚ ਵਿਚਰਨ ਵਾਲੇ ਸੰਤ ਮਹੰਤ ਜਿਹੜੇ ਪੁੱਛਣਾ ਦੱਸਦੇ, ਨਗ ਤੇ ਟੇਵੇ ਲਾਉਣ ਦਾ ਰੇਡੀਓ, ਟੀ.ਵੀ. ਤੇ ਪੇਪਰਾਂ ਵਿੱਚ ਮਸ਼ਹੂਰੀਆਂ ਦੇਂਦੇ ਹਨ ਕੀ ਕਦੀ ਇਹਨਾਂ ਗੁਰਬਾਣੀ ਦੀਆਂ ਇਹ ਪਵਿੱਤਰ ਪੰਗਤੀਆਂ ਨਹੀਂ ਸੁਣੀਆਂ ਜਾਂ ਸੁਣਨੀਆਂ ਨਹੀਂ ਚਾਹੁੰਦੇ:ਸਾਹਾ ਗਣਹਿ ਨ ਕਰਹਿ ਬੀਚਾਰੁ॥ ਸਾਹੇ ਊਪਰਿ ਏਕੰਕਾਰੁ॥ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ॥ ਗੁਰਮਤਿ ਹੋਇ ਤ ਹੁਕਮੁ ਪਛਾਣੈ॥1॥ਅਰਥ: ਹੇ ਪੰਡਤ ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸ਼ੁਭ ਲਗਨ ਮੁਹੂਰਤ ਗਿਣਦਾ ਹੈ, ਪਰ ਤੂੰ ਇਹ ਵਿਚਾਰ ਨਹੀਂ ਕਰਦਾ ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਅਕਾਲ ਪੁਰਖ (ਆਪ) ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ। ਜਦੋਂ ਮਨੁੱਖ ਨੂੰ ਗੁਰੂ ਦੀ ਸਿਖਿਆ ਪ੍ਰਾਪਤ ਹੋ ਜਾਵੇ ਤਦੋਂ ਉਹ ਅਕਾਲ ਪੁਰਖ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਰਜ਼ਾ ਨੂੰ ਸਮਝਦਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>