ਕੈਪਟਨ ਅਮਰਿੰਦਰ ਹਰਜੀਤ ਸਿੰਘ ਸੱਜਣ ਨੂੰ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ II ਦੇਖੋ ਵੀਡੀਓ

Sharing is caring!

ਕੈਪਟਨ ਅਮਰਿੰਦਰ ਹਰਜੀਤ ਸਿੰਘ ਸੱਜਣ ਨੂੰ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ II ਦੇਖੋ ਵੀਡੀਓ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੰਮ੍ਰਿਤਸਰ ਦੇ ਤਾਜ ਹੋਟਲ ‘ਚ ਮੁਲਾਕਾਤ ਕੀਤੀ ਹੈ। ਇੱਥੇ ਖਾਸ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਹਰਜੀਤ ਸਿੰਘ ਸੱਜਣ ਨੂੰ ਵੀ ਮਿਲੇ ਹਨ।

ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ ਜਦੋਂ ਹਰਜੀਤ ਸਿੰਘ ਸੱਜਣ ਪੰਜਾਬ ਦੌਰ ‘ਤੇ ਆਏ ਸਨ ਤਾਂ ਕੈਪਟਨ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋਏਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬੀ ਪਹਿਰਾਵੇ ‘ਚ ਗੁਰੂ ਨਗਰੀ ਪੁੱਜਾ ਅਤੇ ਉਨ੍ਹਾਂ ਨੇ ਆਮ ਸੰਗਤਾਂ ਵਾਂਗ ਹੀ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਿਆ।ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਆਮ ਸੰਗਤਾਂ ਵਾਂਗ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਸੇਵਾ ਵੀ ਨਿਭਾਈ।ਇਸ ਮਗਰੋਂ ਉਨ੍ਹਾਂ ਨੇ ਵਿਜ਼ੀਟਰ ਬੁੱਕ ‘ਚ ਸੰਦੇਸ਼ ਲਿਖਿਆ ਕਿ ਸਾਡਾ ਸਵਾਗਤ ਇਸ ਸੋਹਣੇ ਅਤੇ ਮਹੱਤਵਪੂਰਣ ਸਥਾਨ ‘ਤੇ ਬਹੁਤ ਹੀ ਸਨਮਾਨ ਨਾਲ ਕੀਤਾ ਗਿਆ।ਅਸੀਂ ਕਿਰਪਾ ਅਤੇ ਨਿਮਰਤਾ ਨਾਲ ਭਰ ਗਏ ਹਾਂ।

Leave a Reply

Your email address will not be published. Required fields are marked *