Uncategorized

ਕੈਪਟਨ ਦੀ ਕੋਠੀ ਜਾਣ ਜਾਂ ਖਾਤੇ ’ਚ 16 ਕਰੋੜ ਸਾਬਤ ਹੋਣ ‘ਤੇ ਮੈਨੂੰ ਤੇਲ ਪਾ ਕੇ ਸਾੜ ਦਿਉ : ਦਾਦੂਵਾਲ

Sharing is caring!

ਬਰਗਾੜੀ : ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਾਦਲਾਂ ਨੂੰ ਸ਼ਰੇਆਮ ਵੰਗਾਰਦਿਆਂ ਕਿਹਾ ਹੈ ਕਿ ਜੇਕਰ ਉਹ ਇਹ ਸਾਬਤ ਕਰ ਦੇਣ ਕਿ ਮੈਂ ਕੈਪਟਨ ਨਾਲ ਮੁਲਾਕਾਤ ਕੀਤੀ ਹੈ ਜਾਂ ਮੇਰੇ ਖਾਤੇ ਵਿਚ ਆਈ.ਐਸ.ਆਈ. ਨੇ 16 ਕਰੋੜ ਰੁਪਏ ਪਾਏ ਹਨ ਤਾਂ ਮੈਨੂੰ ਤੇਲ ਪਾ ਕੇ ਸਾੜ ਦਿੱਤਾ ਜਾਵੇ। ਪਰ ਜੇਕਰ ਉਹ ਇਹ ਸਿੱਧ ਨਾ ਕਰ ਪਾਏ ਤਾਂ

ਬਿਕਰਮ ਮਜੀਠੀਆ ਨੇ ਟਵੀਟ ਕਰਕੇ ਦਾਦੂਵਾਲ ਕੈਪਟਨ ਦੀ ਮੀਟਿੰਗ ਦਾ ਬੋਲਿਆ ਝੂਠ ,ਜਥੇਦਾਰ ਦਾਦੂਵਾਲ ਜੀ ਨੇ ਦਿੱਤਾ ਕਰਾਰਾ ਜਵਾਬ ਸੁਣੋ ਬਰਗਾੜੀ ਮੋਰਚੇ ਤੋਂ ਲਾਈਵ ਵਿਚਾਰ

Posted by Punjabi Junction on Monday, August 27, 2018

ਮਜੀਠਿਆ ਅਤੇ ਸੁਖਬੀਰ ਬਾਦਲ ਨੂੰ ਵਿਧਾਨ ਸਭਾ ਦੇ ਬਾਹਰ ਤੇਲ ਪਾ ਕੇ ਸਾੜ ਦੇਣਾ ਚਾਹੀਦਾ ਹੈ। ਦਾਦੂਵਾਲ ਨੇ ਇਹ ਐਲਾਨ ਬਰਗਾੜੀ ਇਨਸਾਫ ਮੋਰਚੇ ਤੋਂ ਬਾਦਲਿਆਂ ਨੂੰ ਲਲਕਾਰਦਿਆਂ ਕੀਤਾ।ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੋ ਗੁਮਰਾਹਕੁੰਨ ਪ੍ਰਚਾਰ ਮੀਡੀਆ ਤੇ ਕੀਤਾ ਜਾ ਰਿਹਾ ਹੈ ਉਸ ਲਈ ਉਹ ਸਿੱਖ ਸੰਗਤ ਨੂੰ ਜੁਆਬਦੇਹ ਹਨ ਨਾ ਕਿ ਕਿਸੇ ਸੁਖਬੀਰ ਬਾਦਲ, ਮਜੀਠੀਆ ਜਾਂ ਸੌਦਾ ਸਾਧ ਨੂੰ। ਉਨ੍ਹਾਂ ਕਿਹਾ ਕਿ ਉਹ ਸ਼ਰੇਆਮ ਚੈਲੰਜ ਕਰਦੇ ਹਨ ਕਿ ਇਹ ਲੋਕ ਇੱਕ ਸਾਲ ਦੇ ਅੰਦਰ ਵੀ ਜੇਕਰ ਇਹ ਸਾਬਤ ਕਰ ਦੇਣ ਕਿ 26 ਅਗਸਤ ਦੀ ਰਾਤ ਨੂੰ ਜੇਕਰ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਮੇਰਾ ਪੁਤਲਾ ਫੂਕਣ ਦੀ ਲੋੜ ਨਹੀਂ।ਮੈਂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਬਰਗਾੜੀ ਦੀ ਦਾਣਾ ਮੰਡੀ ’ਚ ਬੈਠਾਗਾਂ ਤੇ ਸਾਰੀ ਸੰਗਤ ਮੈਨੂੰ ਤੇਲ ਪਾ ਕੇ ਫੂਕ ਦੇਵੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੂੜ ਪਰਚਾਰ ਕੀਤਾ ਜਾ ਰਿਹਾ ਹੈ। ਇਸ ਲਈ ਜੇਕਰ ਇਹ ਲੋਕ ਮੇਰੇ ਖਿਲਾਫ਼ ਲਗਾਏ ਜਾ ਰਹੇ ਇਲਜ਼ਾਮ ਸਾਬਤ ਨਾ ਕਰ ਸਕੇ ਤਾਂ ਜਿਸ ਵਿਧਾਨ ਸਭਾ ਅੰਦਰ ਇਹ ਲੋਕ ਝੂਠ ਬੋਲ ਕੇ ਆਏ ਹਨ ਉਸੇ ਵਿਧਾਨ ਸਭਾ ਦੇ ਬਾਹਰ ਕਿਸੇ ਚੌਂਕ ਤੇ ਖੜਾ ਕੇ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਨੂੰ ਮਿੱਟੀ ਦਾ ਤੇਲ ਪਾ ਕੇ ਫੂਕ ਦੇਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਝੂਠ ਬੋਲਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ।ਜ਼ਿਕਰਯੋਗ ਹੈ ਕਿ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਇੱਕ ਰਾਤ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਇਲਾਕੇ ਵਿਚ ਏਅਰਟੈਲ ਕੰਪਨੀ ਦਾ ਇੱਕੋ ਇੱਕ ਟਾਵਰ ਲੱਗਿਆ ਹੋਇਆ ਹੈ ਤੇ ਜੇਕਰ ਮੁੱਖ ਮੰਤਰੀ ਉਸ ਰਾਤ ਉਸ ਟਾਵਰ ਦੇ ਇਲਾਕੇ ਵਿਚ ਚੱਲ ਰਹੇ ਮੋਬਾਇਲ ਫੋਨਾਂ ਦੀ ਡਿਟੇਲ ਜਾਰੀ ਕਰ ਦੇਣ ਤਾਂ ਇਹ ਪਤਾ ਲੱਗ ਜਾਵੇਗਾ ਕਿ ਬਲਜੀਤ ਸਿੰਘ ਦਾਦੂਵਾਲ ਉਥੇ ਗਏ ਸਨ ਜਾਂ ਨਹੀਂ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>