ਕੱਟੜਪੰਥੀ ਹਿੰਦੂ ਅੱਤਵਾਦ ਦੇ ਰਾਹ, ਗੌਰੀ ਲੰਕੇਸ਼ ਹੱਤਿਆ ਮਾਮਲੇ ‘ਚ ਵੱਡੇ ਖੁਲਾਸੇ

Sharing is caring!

ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਕੱਟੜਪੰਥੀ ਹਿੰਦੂਆਂ ਨੇ ਕੀਤੀ ਸੀ। ਇਸ ਗਰੁੱਪ ਨੇ ਕੱਟੜ ਹਿੰਦੂ ਵਿਚਾਰਾਂ ਦਾ ਵਿਰੋਧ ਕਰਨ ਵਾਲੇ ਹੋਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਯੋਜਨਾ ਘੜੀ ਸੀ। ਇਸ ਖੁਲਾਸੇ ਨਾਲ ਸਪਸ਼ਟ ਹੋਇਆ ਹੈ ਕਿ ਪਿਛਲੇ ਸਮੇਂ ਵਿੱਚ ਕੱਟੜਪੰਥੀ ਹਿੰਦੂ ਅੱਤਵਾਦ ਦੇ ਰਾਹ ਪਏ ਹਨ।

ਇਹ ਖੁਲਾਸਾ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਹੋਇਆ ਹੈ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਪ੍ਰਸਿੱਧ ਫਿਲਮੀ ਤੇ ਥੀਏਟਰ ਹਸਤੀ ਗਿਰੀਸ਼ ਕਰਨਾਡ ਨੂੰ ਵੀ ਮਾਰਨ ਦੀ ਸਾਜਿਸ਼ ਘੜੀ ਸੀ।

ਗੌਰੀ ਲੰਕੇਸ਼ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੇ ਇੰਕਸ਼ਾਫ ਕੀਤਾ ਹੈ ਕਿ ਮੁਲਜ਼ਮਾਂ ਨੇ ਗਿਰੀਸ਼ ਕਰਨਾਡ ਤੋਂ ਇਲਾਵਾ ਗਿਆਨਪੀਠ ਐਵਾਰਡੀ ਬੀਟੀ ਲਲਿਤਾ ਨਾਇਕ, ਤਰਕਸ਼ੀਲ ਸੀਐਸ ਦਿਵਾਰਕਾਨਾਥ ਤੇ ਹੋਰ ਕਈ ਖੱਬੇ ਪੱਖੀ ਹਸਤੀਆਂ ਨੂੰ ਮਾਰਨ ਲਈ ਉਨ੍ਹਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਸੀ।

ਪੁੱਛਗਿੱਛ ਦੌਰਾਨ ਇੱਕ ਡਾਇਰੀ ਮਿਲੀ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਇਨ੍ਹਾਂ ਦੀ ਮਾਰਨ ਦੀ ਯੋਜਨਾ ਸੀ। ਜਾਂਚ ਟੀਮ ਅਨੁਸਾਰ ਇੱਕ ਮੁਲਜ਼ਮ ਪਰਸ਼ੂਰਾਮ ਬਾਘਮਾਰੇ (26) ਨੂੰ ਕਰਨਾਟਕ ਦੇ ਵਿਜੈਪੁਰਾ ਜਿਲ੍ਹੇ ਦੇ ਸਿੰਧਾਗੀ ਪਿੰਡ ਵਿੱਚੋਂ ਗਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਕੱਟੜਪੰਥੀ ਹਿੰਦੂ ਵਿਚਾਰਧਾਰਾ ਨਾਲ ਜੁੜੇ ਹੋਏ ਹਨ।

Leave a Reply

Your email address will not be published. Required fields are marked *