Uncategorized

ਖਤਮ ਹੋ ਰਹੀਆਂ ਪੁਰਾਤਨ ਨਿਸ਼ਾਨੀਆਂ …ਜਾਗੋ ਸਿੱਖੋ ਸਭ ਨਾਲ ਸ਼ੇਅਰ ਜਰੂ੍ਰ ਕਰੋ ਜੀ

Sharing is caring!

ਇਹ ਕੋਟਲਾ ਨਿਹੰਗ ਖਾਂ ਦੀ ਸੀ। ਨਿਹੰਗ ਖਾਂ ਦਾ ਨਾਮ 6ਵੇਂ ਪਾਤਸ਼ਾਹ ਨੇ ਆਪ ਰਖਿਆ ਸੀ। ਇਸ ਹਵੇਲੀ ਵਿਚ ਬੀਬੀ ਮੁਮਤਾਜ ਜੀ ਨੇ ਲਹੂ ਲੁਹਾਨ ਹੋਏ ਜਖਮੀ ਹਾਲਤ ਚ ਬਾਬਾ ਬਚਿੱਤਰ ਸਿੰਘ ਜੀ ਦੀ ਮਲਮ ਪੱਟੀ ਕੀਤੀ ਸੀ। ਸ਼ਾਹੀ ਮਲੇਛ ਫੌਜਾਂ ਪਿੱਛਾ ਕਰਦੀ ਆਈ ਤੇ ਪੁੱਛਣ ਤੇ ਕਿ ਅੰਦਰ ਕੌਣ ਹੈ। ਜਵਾਬ ਆਇਆ ਕਿ ਅੰਦਰ ਮੇਰਾ ਦਾਮਾਦ ਅਤੇ ਧੀ ਹਨ। ਬਾਬਾ ਬਚਿੱਤਰ ਸਿੰਘ ਤਾਂ ਅਗਲੇ ਦਿਨ ਸ਼ਹੀਦ ਹੋ ਗਏ ਪਰ ਬੀਬੀ ਮੁਮਤਾਜ ਨੇ ਇਹ ਸੁਣਿਆ ਅਤੇ ਸਾਰੀ ਜਿੰਦਗੀ ਬਾਬਾ ਜੀ ਨੂੰ ਖਾਵੰਦ ਮੰਨਦੀ ਰਹੀ।
ਇਸ ਅਸਥਾਨ ਨੂੰ ਪ: 6 ਤੋਂ ਲੈ ਕੇ 10ਵੇਂ ਪਾਤਸ਼ਾਹ ਤਕ ਦੀ ਛੋਹ ਪ੍ਰਾਪਤ ਹੈ।ਪਰ ਅਜ ਇਸ ਅਸਥਾਨ ਨੂੰ ਵੀ ਕਾਰ ਸੇਵਾ ਦੇ ਨਾਮ ਤੇ ਖਤਮ ਕੀਤਾ ਜਾ ਰਿਹੈ ਹੈ। ਆਹ ਇਕ ਖਿਡੌਣੇ ਵਾਂਗ ਹਾਥੀ ਜਾ ਬਣਾ ਕੇ ਸ਼ਹੀਦਾਂ ਨਾਲ ਮਜਾਕ ਕੀਤਾ ਜਾ ਰਿਹੈ। ਇਸੇ ਤਰ੍ਹਾਂ ਗੰਗੂ ਦਾ ਘਰ, ਠੰਢਾ ਬੁਰਜ ਅਤੇ ਕਈ ਇਮਾਰਤਾਂ ਨੂੰ modify ਕਰ ਦਿੱਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪਿੰਡ ਕੋਟਲਾ ਨਿਹੰਗ ਵਿਖੇ ਪੁਰਾਤਨ ਤੇ ਇਤਿਹਾਸਕ ਕਿਲ੍ਹਾ ਨਿਹੰਗ ਖਾਂ ਪਠਾਣ ਦੀ ਹਾਲਤ ਜਰਜਰ ਬਣ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੇ ਇਸ ਇਤਿਹਾਸਕ ਕਿਲ੍ਹੇ ਦੀ ਸਾਰ ਨਹੀਂ ਲਈ ਹੈ। ਸਿੱਖ ਇਤਿਹਾਸ ਅਨੁਸਾਰ ਨਿਹੰਗ ਖਾਂ ਪਠਾਣ ਦੇ ਵਡੇਰੇ ਘੋੜਿਆਂ ਦਾ ਵਪਾਰ ਕਰਦੇ ਸਨ ਤੇ ਸਤਿਕਾਰ ਵਜੋਂ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਘੋੜੇ ਭੇਟ ਕਰਦੇ ਸਨ। ਇਹ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਸੀ। ਇਸੇ ਤਰ੍ਹਾਂ ਨਿਹੰਗ ਖਾਂ ਪਠਾਣ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨਿਹੰਗ ਖਾਂ ਪਠਾਣ ਦੇ ਕਿਲ੍ਹੇ ਵਿਚ ਦੋ ਵਾਰ ਆਏ ਸੀ। ਨਿਹੰਗ ਖਾਂ ਪਠਾਣ ਦੇ ਬੇਟੇ ਆਲਮ ਖਾਂ ਦੀ ਮੰਗਣੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। 1947 ਨੂੰ ਦੇਸ਼ ਦਾ ਬਟਵਾਰਾ ਹੋਣ ਕਰਕੇ ਨਿਹੰਗ ਖਾਂ ਦਾ ਪਰਿਵਾਰ ਇਹ ਕਿਲ੍ਹਾ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ ਤੇ ਬਾਅਦ ਵਿਚ ਇਸ ਕਿਲ੍ਹੇ ਦੀ ਸੰਭਾਲ ਨਾ ਹੋਣ ਕਰਕੇ ਇਤਿਹਾਸਕ ਕਿਲ੍ਹਾ ਲਗਭਗ ਖਤਮ ਹੋਣ ਕਿਨਾਰੇ ਪਹੁੰਚ ਚੁੱਕਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਸ਼ੱਕ ਸੰਨ 1985 ਤੋਂ ਕਾਰਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੂੰ ਸੌਂਪ ਕੇ ਕਿਲ੍ਹੇ ਤੋਂ ਕਰੀਬ 100 ਗਜ ਦੂਰ ਇਤਿਹਾਸਕ ਭੱਠੇ ਵਾਲੇ ਸਥਾਨ ‘ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਸੀ ਪਰ ਇਸ ਪੁਰਾਤਨ ਕਿਲ੍ਹੇ ਦੀ ਸੰਭਾਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਨਹੀਂ ਆਈ। ਸਿੱਖ ਇਤਿਹਾਸ ਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦਸੰਬਰ 1704 ਨੂੰ ਅਨੰਦਪੁਰ ਸਾਹਿਬ ਦੀ ਭੂਮੀ ਨੂੰ ਛੱਡਣ ਤੋਂ ਬਾਅਦ ਸਿੱਖ ਫੌਜ ਦੇ ਨਾਲ ਵਾਪਸ ਆ ਰਹੇ ਸਨ ਮੁਗਲ ਤੇ ਪਹਾੜੀ ਰਾਜਿਆਂ ਦੀ ਫੌਜ ਨੇ ਸਰਸਾ ਨਦੀ (ਘਨੌਲੀ) ਦੇ ਕੋਲ ਅਚਾਨਕ ਹਮਲਾ ਕਰ ਦਿੱਤਾ ਸੀ। ਇਸ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾਪਤੀ ਭਾਈ ਬਚਿੱਤਰ ਸਿੰਘ ਦਾ ਪੁੱਤਰ ਭਾਈ ਉਦੇ ਸਿੰਘ ਤੇ ਹੋਰ ਕਈ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਜਿਥੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ ਹੈ। ਸਰਸਾ ਨਦੀ ਪਾਰ ਕਰਦੇ ਸਮੇਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ। ਘਨੌਲੀ ਮਾਰਗ ‘ਤੇ ਹੀ ਪਿੰਡ ਮਲਕਪੁਰ ਦੇ ਕੋਲ ਮਲਕਪੁਰ ਦੇ ਰੰਗੜਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੀ ਅਗਵਾਈ ਕਰ ਰਹੇ ਭਾਈ ਬਚਿੱਤਰ ਸਿੰਘ ‘ਤੇ ਹਮਲਾ ਕਰ ਦਿੱਤਾ ਸੀ।ਇਸ ਲੜਾਈ ਵਿਚ ਰੰਗੜਾਂ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਭਾਈ ਬਚਿੱਤਰ ਸਿੰਘ ਖੁਦ ਜ਼ਖਮੀ ਹੋ ਗਏ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਨਿਹੰਗ ਖਾਂ ਦੇ ਕਿਲ੍ਹੇ ਵਿਚ ਪਹੁੰਚਾਇਆ ਸੀ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਵੀ ਕਿਲ੍ਹੇ ਵਿਚ ਪਹੁੰਚ ਗਏ ਸੀ ਤੇ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਦੀ ਹਾਲਤ ਦੇਖੀ। ਇਸ ਕਿਲ੍ਹੇ ਵਿਚ ਹੀ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ ਸੀ। ਇਸ ਇਤਿਹਾਸਕ ਕਿਲ੍ਹੇ ਵਿਚ ਵਿਚ ਹੀ ਭਾਈ ਬਚਿੱਤਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਖਾਂ ਦੁਆਰਾ ਦਿਖਾਈ ਸੇਵਾ ਤੇ ਸਤਿਕਾਰ ਤੋਂ ਖੁਸ਼ ਹੋ ਕੇ ਤਿੰਨ ਸ਼ਸਤਰ, ਜਿਸ ਵਿਚ ਸ੍ਰੀ ਸਾਹਿਬ, ਕਟਾਰ ਤੇ ਗੈਂਡੇ ਦੀ ਢਾਲ ਨਿਹੰਗ ਖਾਂ ਨੂੰ ਭੇਟ ਕੀਤੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਖਾਂ ਨੂੰ ਕਿਹਾ ਸੀ ਕਿ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰਦੇ ਹੋਏ ਤੇਰਾ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਹਮੇਸ਼ਾ ਚੜ੍ਹਦੀ ਕਲਾ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਅਨੁਸਾਰ ਨਿਹੰਗ ਖਾਂ ਪਠਾਣ ਤੇ ਉਸ ਦਾ ਪਰਿਵਾਰ ਸ਼ਸਤਰਾਂ ਦੀ ਸੇਵਾ ਕਰਦਾ ਰਿਹਾ। 1947 ਨੂੰ ਦੇਸ਼ ਦੀ ਵੰਡ ਸਮੇਂ ਨਿਹੰਗ ਖਾਂ ਪਠਾਣ ਦਾ ਪਰਿਵਾਰ ਇਨ੍ਹਾਂ ਤਿੰਨ ਸ਼ਸਤਰਾਂ ਨੂੰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪ੍ਰਬੰਧਕਾਂ ਨੂੰ ਸੰਭਾਲ ਕੇ ਪਾਕਿਸਤਾਨ ਚਲਾ ਗਿਆ ਸੀ। ਇਹ ਸ਼ਸਤਰ ਹੁਣ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਸੁਸ਼ੋਭਿਤ ਹਨ। ਇਸ ਨਿਹੰਗ ਖਾਂ ਪਠਾਣ ਦੇ ਕਿਲ੍ਹੇ ਵਿਚ ਪੁਰਾਤਨ ਖੂਹ ਵੀ ਬਣਿਆ ਹੋਇਆ ਹੈ। ਪਠਾਣ ਪਰਿਵਾਰ ਦੀ ਦੇਖ-ਰੇਖ ਵਿਚ ਇਸ ਖੂਹ ਦੀ ਚੰਗੀ ਤਰ੍ਹਾਂ ਸੰਭਾਲ ਹੁੰਦੀ ਰਹੀ ਤੇ ਬਾਅਦ ਵਿਚ ਇਸ ਪੁਰਾਤਨ ਖੂਹ ਦੀ ਵੀ ਕਿਸੇ ਨੇ ਸੰਭਾਲ ਨਹੀਂ ਕੀਤੀ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>