ਖ਼ਾਲਿਸਤਾਨੀਆਂ ਲਈ ਫਿਰ ਭਾਰਤ ਤੇ ਕੈਨੇਡਾ ਵਿੱਚ ਪੰਗਾ ,ਜਾਣੋ ਪੂਰੀ ਖ਼ਬਰ

Sharing is caring!

ਖ਼ਾਲਿਸਤਾਨੀਆਂ ਲਈ ਫਿਰ ਭਾਰਤ ਤੇ ਕੈਨੇਡਾ ਵਿੱਚ ਪੰਗਾ ,ਜਾਣੋ ਪੂਰੀ ਖ਼ਬਰ,ਬੀਤੇ ਦਿਨ ਭਾਰਤ ਨੇ ਕੈਨੇਡਾ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਮੁਲਕ ਵਿੱਚ ਹਿੰਸਾ ਭੜਕਾਉਣ ਤੇ ਦਿੱਲੀ ਤੋਂ ਅੱਤਵਾਦੀ ਐਲਾਨੇ ਵਿਅਕਤੀਆਂ ਦੀ ਵਡਿਆਈ ਲਈ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਨਾ ਕੀਤੀ ਜਾਵੇ। ਭਾਰਤ ਦਾ ਇਹ ਬਿਆਨ ‘ਕੈਨੇਡਾ-ਇੰਟ੍ਰੈਕਟਿਵ ਡਾਇਲਾਗ’ ਭਾਰਤ ਦੇ ਡਿਪਟੀ ਸਥਾਈ ਪ੍ਰੀਤਨਿਧਵਰਿੰਦਰ ਪੌਲ ਵੱਲੋਂ ਜੇਨੇਵਾ ਵਿੱਚ ਸੰਯੁਕਤ ਰਾਸ਼ਟਰ ਦੇ ਇੱਕ ਸੰਮੇਲਨ ਦੌਰਾਨ ਸਾਹਮਣੇ ਆਇਆ ਹੈ।ਫਰਵਰੀ ਵਿੱਚ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਵਿਵਾਦਾਂ ਨਾਲ ਘਿਰੀ ਭਾਰਤ ਫੇਰੀ ਅਤੇ ਕੈਨੇਡਾ ਵਿੱਚ ਗ਼ੈਰ-ਭਾਰਤੀ ਤੱਤਾਂ ਤੇ ਦਿੱਲੀ ਵੱਲੋਂ ਅੱਤਵਾਦੀ ਕਰਾਰ ਕੀਤੇ ਖ਼ਾਲਿਸਤਾਨੀਆਂ ਦੇ ਸਮਾਗਮਾਂ ਦੇ ਪ੍ਰਸੰਗ ਵਿੱਚ ਇਹ ਬਿਆਨ ‘ਹਵਾਲੇ’ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈਪੌਲ ਮੁਤਾਬਕ ਕੈਨੇਡਾ ਨੂੰ ਭਾਰਤ ਦੀਆਂ ਕੁੱਲ ਛੇ ਸਿਫਾਰਿਸ਼ਾਂ ਵਿੱਚੋਂ ਇੱਕ ’ਚ ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ ਹਿੰਸਾ ਭੜਕਾਉਣ ਤੇ ਅੱਤਵਾਦੀਆਂ ਨੂੰ ਸ਼ਹੀਦਾਂ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਵਡਿਆਉਣ ਕਾਰਨ ਪ੍ਰਗਟਾਵੇ ਦੀ ਆਜ਼ਾਦੀ ਦੀ ਹੋ ਰਹੀ ਦੁਰਵਰਤੋਂ ਰੋਕਣ ਲਈ ਢਾਂਚਾ ਮਜ਼ਬੂਤ ਕਰੇ। ਬਿਆਨ ਵਿੱਚ ਟਰੂਡੋ ਸਰਕਾਰ ਨੂੰ ਪੁਲਿਸ ਤੇ ਸੁਰੱਖਿਆ ਏਜੰਸੀਆਂ ਨਾਲ ਨਸਲੀ ਭੇਦਭਾਵ ਤੇ ਪੱਖਪਾਤੀ ਰਵੱਈਆ ਰੋਕਣ ਲਈ ਵੀ ਕਿਹਾ ਗਿਆ ਹੈਦੂਜੇ ਪਾਸੇ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀ ਭਾਰਤ ਫੇਰੀ ਦੌਰਾਨ ਜ਼ੋਰ ਦੇ ਕੇ ਕਿਹਾ ਸੀ ਕਿ ਕੈਨੇਡਾ ‘ਸੰਯੁਕਤ ਭਾਰਤ’ ਦੀ ਨੁਮਾਇੰਦਗੀ ਕਰਦਾ ਹੈ ਤੇ ਉਨ੍ਹਾਂ ਆਪਣੇ ਸਿੱਖ ਮੰਤਰੀਆਂ ਦੇ ਖ਼ਾਲਿਸਤਾਨ ਦੇ ਸਮਰਥਕ ਹੋਣ ਤੋਂ ਵੀ ਇਨਕਾਰ ਕੀਤਾ ਸੀ। ਖ਼ਾਲਿਸਤਾਨੀਆਂ ਲਈ ਫਿਰ ਭਾਰਤ ਤੇ ਕੈਨੇਡਾ ਵਿੱਚ ਪੰਗਾ ,ਜਾਣੋ ਪੂਰੀ ਖ਼ਬਰ

Leave a Reply

Your email address will not be published. Required fields are marked *