ਗਾਇਕ ਜਸਬੀਰ ਜੱਸੀ ਲਈ ਕੈਪਟਨ ਸਰਕਾਰ ਨੇ ਇੰਝ ਤੋੜੇ ਸਾਰੇ ਨਿਯਮ

Sharing is caring!

ਕੈਪਟਨ ਹਕੂਮਤ ਦੀ ਫੁਰਤੀ ਦੇਖਣੀ ਹੋਵੇ ਤਾਂ ਮਸ਼ਹੂਰ ਗਾਇਕ ਜਸਬੀਰ ਜੱਸੀ ਦੀ ਮਿਸਾਲ ਛੋਟੀ ਨਹੀਂ ਹੈ। ਸਰਕਾਰੀ ਖਜ਼ਾਨੇ ‘ਚੋਂ ਗਾਇਕ ਜੱਸੀ ਨੂੰ ਦਿੱਤੀ ਰਾਸ਼ੀ ਭਾਵੇਂ ਬਹੁਤੀ ਵੱਡੀ ਨਹੀਂ ਹੈ ਪਰ ਸਰਕਾਰ ਨੇ ਨਾ ਬਿੱਲ ਉਡੀਕੇ, ਨਾ ਕੋਈ ਟੈਕਸ ਕੱਟਿਆ, ਬੱਸ ਜ਼ੁਬਾਨੀ ਹੁਕਮਾਂ ‘ਤੇ ਗਾਇਕ ਜੱਸੀ ਨੂੰ ਪੈਸੇ ਭੇਜ ਦਿੱਤੇ। ਕੈਪਟਨ ਸਰਕਾਰ ਵੱਲੋਂ ਲੁਧਿਆਣਾ ‘ਚ 11 ਮਾਰਚ ਨੂੰਨੌਕਰੀ ਮੇਲਾ’ ਲਾਇਆ ਗਿਆ ਸੀ, ਜਿਸ ‘ਚ ਗਾਇਕ ਜੱਸੀ ਨੇ ਆਪਣੇ ਸੁਰੀਲੇ ਗੀਤਾਂ ਚੰਗਾ ਸਮਾਂ ਬੰਨ੍ਹਿਆ ਸੀ। ਜੱਸੀ ਦੀ ਪੇਸ਼ਕਾਰੀ ਦਾ ਨੌਜਵਾਨਾਂ ਨੇ ਕਈ ਘੰਟੇ ਅਨੰਦ ਮਾਣਿਆ। ਪੰਜਾਬ ਸਰਕਾਰ ਨੇ ਜੱਸੀ ਦੇ ਸਟੇਜ ‘ਤੇ ਚੜ੍ਹਨ ਤੋਂ ਪਹਿਲਾਂ ਹੀ ਉਸ ਨੂੰ 5.50 ਲੱਖ ਰੁਪਏ ਦੇ ਦਿੱਤੇ ਸਨ।ਸੂਤਰਾਂ ਮੁਤਾਬਕ ਪੰਜਾਬ ਰਾਜ ਤਕਨੀਕੀ ਸਿੱਖਿਆ, ਸਨਅਤੀ ਸਿਖਲਾਈ ਬੋਰਡ ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ‘ਤੇ ਲੁਧਿਆਣਾ ਦੇ ‘ਨੌਕਰੀ ਮੇਲੇ’ ਦਾ ਸਾਰਾ ਖਰਚਾ ਚੁੱਕਿਆ ਜਾਣਾ ਹੈ, ਜਿਨ੍ਹਾਂ ਦੇ ਬਿੱਲ ਉਡੀਕੇ ਜਾ ਰਹੇ ਹਨਨੌਕਰੀ ਮੇਲੇ’ ‘ਚ ਕੀਤੇ ਟੈਂਟ, ਸਾਊਂਡ ਤੇ ਪ੍ਰਾਹੁਣਚਾਰੀ ਦੇ ਸਾਰੇ ਪ੍ਰਬੰਧਾਂ ਦੇ ਬਿੱਲ ਅਜੇ ਤਕਨੀਕੀ ਸਿੱਖਿਆ ਬੋਰਡ ਕੋਲ ਪੁੱਜੇ ਨਹੀਂ ਹਨ। ਸਰਕਾਰੀ ਕਾਲਜਾਂ ਨੇ ਨੌਜਵਾਨਾਂ ਨੂੰ ਮੇਲੇ ‘ਚ ਲਿਆਉਣ ਲਈ ਜੋ ਬੱਸਾਂ ਦੇ ਪ੍ਰਬੰਧ ਕੀਤੇ ਸਨ, ਉਨ੍ਹਾਂ ਦੀ ਅਦਾਇਗੀ ਵੀ ਕਾਲਜਾਂ ਸਿਰ ਪਾਈ ਗਈ ਹੈ। ਬਠਿੰਡਾ ਕਾਲਜ ਨੇ ਪੀ. ਆਰ. ਟੀ. ਸੀ. ਤੋਂ ਬੱਸਾਂ ਲਈਆਂ ਸਨ। ਤਕਨੀਕੀ ਸਿੱਖਿਆ ਬੋਰਡ ਵੱਲੋਂ ਹਰ ਅਦਾਇਗੀ ਬਿੱਲ ਪ੍ਰਾਪਤੀ ਮਗਰੋਂ ਟੀ. ਡੀ. ਐੱਸ ਕੱਟਣ ਮਗਰੋਂ ਕੀਤੀ ਜਾਂਦੀ ਹੈ ਪਰ ਇਹ ਨਿਯਮ ਗਾਇਕ ਜੱਸੀ ਨੂੰ ਅਦਾਇਗੀ ਕਰਨ ਸਮੇਂ ਲਾਗੂ ਨਹੀਂ ਕੀਤੇ ਗਏਨੌਕਰੀ ਮੇਲੇ’ ਵਾਲੇ ਦਿਨ ਤੋਂ ਪਹਿਲਾਂ ਇਕ ਉੱਚ ਅਧਿਕਾਰੀ ਨੇ ਬੋਰਡ ਦੇ ਅਫਸਰਾਂ ਨੂੰ ਫੋਨ ਕਰਕੇ ਗਾਇਕ ਜੱਸੀ ਨੂੰ ਐਡਵਾਂਸ ਅਦਾਇਗੀ ਕਰਨ ਦੇ ਹੁਕਮ ਦੇ ਦਿੱਤੇ ਸਨ।ਦੱਸਣਯੋਗ ਹੈ ਕਿ ਤਕਨੀਕੀ ਸਿੱਖਿਆ ਬੋਰਡ ਨੇ ਹੱਥੋ-ਹੱਥ ਜੱਸੀ ਨੂੰ 5.50 ਲੱਖ ਦੀ ਅਦਾਇਗੀ ਕਰ ਦਿੱਤੀ। ਪ੍ਰੋਫੈਸ਼ਨਲ ਮਾਮਲੇ ‘ਚ 10 ਫੀਸਦੀ ਟੀ. ਡੀ. ਐੱਸ ਕੱਟਿਆ ਜਾਂਦਾ ਹੈ। ਸੂਤਰਾਂ ਮੁਤਾਬਕ ਗਾਇਕ ਜਸਬੀਰ ਜੱਸੀ ਨੂੰ 5.50 ਲੱਖ ਰੁਪਏ ਦੀ ਅਦਾਇਗੀ ਪਹਿਲਾਂ ਹੀ ਕਰ ਦਿੱਤੀ ਗਈ ਤੇ ਹੁਣ ਤਕਨੀਕੀ ਸਿੱਖਿਆ ਬੋਰਡ ਨੂੰ ਜੱਸੀ ਤੋਂ ਟੀ. ਡੀ. ਐੱਸ ਵਾਲੀ ਰਾਸ਼ੀ ਵਾਪਸ ਲੈਣੀ ਪਵੇਗੀ। ਦੂਜੇ ਪਾਸੇ, ਪੰਜਾਬ ਦੇ ਕਰੋੜਾਂ ਰੁਪਏ ਦੇ ਬਿੱਲ ਖਜ਼ਾਨਾ ਦਫਤਰਾਂ ‘ਚ ਰੁਲ ਰਹੇ ਹਨ ਅਤੇ ਅਦਾਇਗੀ ਨਹੀਂ ਹੋ ਰਹੀ ਹੈ।

Leave a Reply

Your email address will not be published. Required fields are marked *