Uncategorized

ਗੁਰਦੁਵਾਰਾ ਸਾਹਿਬ ਵਿੱਚ ਬੇਜੁਬਾਨ ਜਾਨਵਰਾਂ ਦੀ ਬਲੀ ਦਾ ਸੱਚ ਕੀ..ਸ਼ੇਅਰ ਜਰੂਰ ਕਰੋ ਸਭ ਨਾਲ

Sharing is caring!

ਜੇ ਅਸੀਂ ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਇਹ ਸਵਾਲ ਕਰਦੇ ਹਾਂ, ਕਿ ਬਕਰਾ ਝਟਕਾ ਕੇ ਉਸ ਦਾ ਖੂਨ ਰੁਮਾਲਿਆ ਅਤੇ ਨਿਸ਼ਾਨ ਸਾਹਿਬ ਨੂੰ ਲਾਉਣਾ ਕਿਸ ਰਹਿਤ ਮਰਿਯਾਦਾ ਦਾ ਹਿੱਸਾ ਹੈ? ਇਹ ਸਵਾਲ ਸੁਣ ਕੇ ਉਹ ਗੂੰਗੇ ਥੱਥੇ ਹੋ ਜਾਂਦੇ ਨੇ। ਬਹੁਤ ਦਬਾਅ ਪਾ ਕੇ ਜੇ ਪੁਛਦੇ ਹਾਂ ਤੇ ਕਹਿੰਦੇ ਨੇ ਕਿ ਇਹ ਤਾਂ “ਪੁਰਾਤਨ ਮਰਿਆਦਾ” ਚਲੀ ਆ ਰਹੀ ਹੈ, ਇਸ ਵਿੱਚ ਕੁੱਝ ਨਹੀਂ ਕੀਤਾ ਜਾ ਸਕਦਾ। ਦੋ ਵਰ੍ਹੇ ਪਹਿਲਾਂ ਇਸ ਬਾਬਤ ਦਾਸ ਨੇ,

ਹਜੂਰ ਸਾਹਿਬ ਬੱਕਰੇ ਦੀ ਬਲੀ

Posted by Surkhab Tv on Wednesday, July 11, 2018

ਅਕਾਲ ਤਖਤ ਦੇ ਹੈਡ ਗ੍ਰੰਥੀ ਨਾਲ ਸਵਾਲ ਜਵਾਬ ਕੀਤੇ ਸਨ, ਲੇਕਿਨ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਇਸ ਕੁਰੀਤੀ ਨੂੰ ਬੰਦ ਕਰਵਾਉਣ ਦਾ ਉਪਰਾਲਾ ਅੱਜ ਤਕ ਕਿਸਨੇ ਕੀਤਾ? ਇਥੇ ਇਕ ਗਲ ਪਾਠਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ, ਕਿ ਇਹ ਲੇਖ ਮਾਸ ਖਾਣ ਅਤੇ ਨਾ ਖਾਣ ਦੇ ਵਿਸ਼ੇ ਨਾਲ ਉੱਕਾ ਹੀ ਸੰਬਧਿਤ ਨਹੀਂ ਹੈ। ਇਸ ਲੇਖ ਦਾ ਸਬੰਧ ਸਿਰਫ ਜਾਨਵਰ ਦੀ ਬਲੀ ਦੇਣ, ਅਤੇ ਉਸ ਦੇ ਖੂਨ ਦਾ ਤਿਲਕ ਗੁਰੂ ਗ੍ਰੰਥ ਸਾਹਿਬ ਅਤੇ ਨਿਸ਼ਾਨ ਸਾਹਿਬ ਨੂੰ ਲਾਉਚਦੀ, ਗੁਰਮਤਿ ਦੇ ਉਲਟ ਕੁਰੀਤੀ ਨਾਲ ਹੈ।Image result for hazoor sahib ਪਸ਼ੂਆਂ ਦੀ ਬਲੀ ਦੇ ਕੇ ਅਪਣੇ ਦੇਵਤਿਆਂ ਨੂੰ ਖੁਸ਼ ਰਰਨ ਵਾਲੇ ਪਾਖੰਡੀਆਂ ਦੀ ਅਲੋਚਨਾ ਕਰਦੇ ਹੋਏ ਗੁਰਬਾਣੀ ਨੇ ਇਸ ਕੁਰੀਤੀ ਦੀ ਨਿਖੇਧੀ ਕੀਤੀ ਹੈ। ਜਦੋਂ ਮਾਸ ਖਾਣ ਦੀ ਗਲ ਆਉਂਦੀ ਹੈ ਤੇ ਤੂੰ ਆਪਣਾ ਨੱਕ ਬੰਦ ਕਰ ਲੈਂਦਾ ਹੈ ਤੇ ਉਸੇ ਰਾਤ ਜਦੋ ਤੂੰ ਆਪਣੇ ਦੇਵਤਿਆਂ ਨੂੰ ਗੈਂਡੇ ਦੀ ਬਲੀ ਦੇ ਕੇ ਖੁਸ਼ ਕਰ ਰਿਹਾ ਹੁੰਦਾ ਹੈ, ਤਾਂ ਇਹ ਹੀ ਤੇਰਾ ਧਰਮ ਬਣ ਜਾਂਦਾ ਹੈ। ਇਹੋ ਜਹੇ ਕਰਮਕਾਂਡ ਕਰਕੇ ਤੂੰ ਲੋਕਾਂ ਨੂੰ ਅਪਣੇ ਬਹੁਤ ਧਾਰਮਿਕ ਹੋਣ ਦਾ ਪਾਖੰਡ ਕਰਦਾ ਹੈ, ਲੇਕਿਨ ਤੈਨੂੰ ਗਿਆਨ ਅਤੇ ਧਰਮ ਦੀ ਕੋਈ ਸੋਝੀ ਨਹੀਂ ਹੈ । ਗੁਰੂ ਸਾਹਿਬ ਇਹੋ ਜਹੇ ਪਾਖੰਡੀਆਂ ਬਾਰੇ ਕਹਿੰਦੇ ਨੇ ਕਿ, ਇਹੋ ਜਹੇ ਗਿਆਨ ਦੇ ਅੰਧਿਆਂ ਨੂੰ ਕੁੱਝ ਸਮਝਾਈਏ ਤਾਂ, ਜੇ ਇਨਾਂ ਨੂੰ ਕੋਈ ਸਮਝ ਆਵੇ।Image result for bakre di bali hazoor sahib ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਕ 1289 ਸ਼ਬਦ ਗੁਰੂ ਤੇ, ਸਾਫ ਸਾਫ ਸ਼ਬਦਾਂ ਵਿੱਚ ਕਹਿੰਦੇ ਨੇ ਕੇ ਪਸ਼ੁਆਂ ਦੀ ਬਲੀ ਦੇਣ, ਨਾਲ ਨਾਂ ਤੇ ਤੇਰਾ ਭਲਾ ਹੋਣਾ ਹੈ ਅਤੇ ਨਾ ਹੀ ਤੇਰੇ “ਈਸ਼ਟ” ਨੇ ਹੀ ਖੁਸ਼ ਹੋ ਜਾਣਾ ਹੈ। ਪਸ਼ੁਆਂ ਦੀ ਬਲੀ ਦੇ ਕੇ ਅਪਣੇ ਈਸ਼ਟ ਨੂੰ ਖੁਸ਼ ਕਰਨ ਦੀ ਬਜਾਏ, ਆਪਣੇ ਅੰਦਰ ਛੁਪੇ ਹੋਏ ਅਹੰਕਾਰ ਅਤੇ ਝੂਠੀ ਤ੍ਰਿਸ਼ਨਾਂ ਰੂਪੀ ਜਾਨਵਰਾਂ ਨੂੰ ਮਾਰ, ਉਨ੍ਹਾਂ ਦੀ ਬਲੀ ਦੇ। ਸੱਚ ਅਤੇ ਸੁੱਚੇ ਕਰਤਾਰ ਨਾਲ ਅਾਪਣਾ ਨਾਤਾ ਜੋੜ। ਇਸ ਜਗਤ ਵਿੱਚ ਤੇਰੀ ਸੱਚੀ ਕਮਾਈ “ਇਕ ਕਰਤਾਰ” ਦੇ ਗੁਣਾਂ ਨਾਲ ਜੁੜਨ ਭਾਵ ਸਮਝਣ ਨਾਲ ਹੀ ਹੋ ਸਕਦੀ ਹੈ।Image result for bakre di bali hazoor sahib ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥ ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥ ਅੰਕ 55 ਦੂਜੇ ਪਾਸੇ “ਅਖੌਤੀ ਦਸਮ ਗ੍ਰੰਥ” ਨਾਮ ਦੀ ਇਸ ਕਿਤਾਬ ਵਿੱਚ ਕਈ ਵਾਰ ਪਸ਼ੂਆਂ ਦੀ ਬਲੀ ਦੇਣ ਦਾ ਜਿਕਰ ਕੀਤਾ ਗਇਆ ਹੈ। ਪਸੁ ਏਕ ਪੈ ਦਸ ਬਾਰ ॥ ਪੜਿ ਬੇਦ ਮੰਤ੍ਰ ਅਬਿਚਾਰ ॥ ਅਬਿ ਮੱਧਿ ਹੋਮ ਕਰਾਇ ॥ ਧਨ ਭੂਪ ਤੇ ਬਹੁ ਪਾਇ ॥੬॥੩੧੭॥ ਅਰਥ :ਇਕ ਪਸੂ ਉਤੇ ਦਸ ਵਾਰ ਵੇਦਾ ਦੇ ਮੰਤਰ ਦਾ ਪਾਠ ਕਰਕੇ , ਉਸ ਦੀ ਬਲੀ ਦੇ ਕੇ ਯਗ ਕਰਾਨ ਨਾਲ, ਉਸ ਰਾਜੇ ਨੂੰ ਬਹੁਤ ਸਾਰੇ ਧੰਨ ਦੀ ਪ੍ਰਾਪਤੀ ਹੁੰਦੀ ਹੈ। ਇਹੋ ਜਹੀਆਂ ਫਜੂਲ ਗਲਾਂ ਅਤੇ ਕਹਾਣੀਆਂ ਨਾਲ ਇਹ “ਕੂੜ ਕਿਤਾਬ ” ਭਰੀ ਪਈ ਹੈ। ਇਸ ਦਾ ਕੋਈ ਸਿਰ ਪੈਰ ਨਹੀਂ ਹੈ। ਮਨੁਖ ਦੇ ਜੀਵਨ ਵਿੱਚ ਕੋਈ ਗਿਆਨ ਪੈਦਾ ਹੋ ਸਕੇ, ਇਸ ਵਿੱਚ ਇਹੋ ਜਹੀ ਇਕ ਵੀ ਗਲ ਨਹੀਂ ਹੈ। ਵੀਰੋ ! ਸਾਵਧਾਨ !! ਸਿੱਖਾਂ ਨੂੰ ਚੰਡੀ ਦੇਵੀ ਦਾ ਪੱਕਾ ਉਪਾਸਕ ਬਨਾਉਣ ਦੀ ਇਹ ਕਿਤਾਬ, ਇਕ ਕੋਝੀ ਸਾਜਿਸ਼ ਹੈ, ਕਿਉਂਕਿ ਦੇਵੀ ਦੇ ਉਪਾਸਕ ਹੀ ਇਹੋ ਜਹੀਆਂ ਬਲੀਆਂ ਦੇ ਕੇ ਦੇਵੀ ਨੂੰ ਉਸ ਦਾ ਪ੍ਰਸਾਦ ਚੜਾਂਦੇ ਨੇ।Image result for bakre di bali hazoor sahibਲੇਕਿਨ ਸਿੱਖ ਇਹ ਬਲੀ ਦੇ ਕੇ, ਕਿਸ ਨੂੰ ਖੁਸ਼ ਕਰ ਰਿਹਾ ਹੈ? ਅੱਜ ਸਾਡੇ ਸਿੱਖ ਵੀ ਇਹ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਉਨ੍ਹਾਂ ਨੇ ਭੰਗ ਦੇ ਨਸ਼ੇ ਨੂੰ “ਸੁਖ ਨਿਧਾਨ” ਨਾਮ ਦੇ ਕਿ ਉਸ ਨੂੰ ਧਾਰਮਿਕ ਮਾਨਤਾ ਦੁਆ ਦਿੱਤੀ ਹੈ, ਉਸੇ ਤਰ੍ਹਾਂ ਇਸ ਬਲੀ ਦੇ ਬਕਰੇ ਤੋਂ ਰਿਨਿਆ ਗਇਆ ਮਾਸ ਪਕਾ ਕੇ ਸੰਗਤਾਂ ਨੂੰ ਪ੍ਰਸਾਦਿ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ। ਇਸ ਪ੍ਰਸਾਦ ਨੂੰ “ਮਹਾ ਪ੍ਰਸਾਦ” ਦਾ ਨਾਮ ਦੇ ਦਿਤਾ ਗਇਆ ਹੈ। ਇਸ ਕੂੜ ਕਿਤਾਬ ਦਾ ਕਿਨਾਂ ਬੁਰਾ ਪ੍ਰਭਾਵ ਸਿੱਖੀ ਤੇ ਪੈ ਚੁਕਾ ਹੈ ਅਤੇ ਪੈ ਰਿਹਾ ਹੈ, ਉਸ ਨੂੰ ਦੂਰ ਕਰਨ ਵਿੱਚ ਸਦੀਆਂ ਦਾ ਸਮਾਂ ਲਗ ਜਾਵੇਗਾ। ਇਹ ਸਦੀਆਂ ਵੀ ਤਾਂ, ਜੇ ਸਾਡੇ ਧਾਰਮਿਕ ਆਗੂ ਇਸ ਕੰਮ ਅਗੇ ਆਉਣ, ਨਹੀਂ ਤਾਂ ਕਈ ਜੁਗ ਵੀ ਥੋੜੇ ਹਨ। ਇਹ ਕੰਮ ਵੀ ਬਹੁਤ ਮੁਸ਼ਕਿਲ ਹੈ, ਕਿਉ ਕਿਸੇ ਵੀ ਆਗੂ ਵਿੱਚ ਇੰਨੀ ਇੱਛਾ ਸ਼ਕਤੀ ਨਹੀਂ ਹੈ, ਕਿ ਉਹ ਗੁਰਮਤਿ ਦੀ ਰਾਖੀ ਲਈ ਆਪਣੇ ਅਹੁਦਿਆਂ ਨਾਲ ਸਮਝੌਤਾ ਕਰ ਸਕਣ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>