Uncategorized

ਗੱਡੀ ‘ਚ ਬੈਠੇ Police ASI ਦੀ ਸ਼ਰਮਨਾਕ ਕਰਤੂਤ ਕੈਮਰੇ ‘ਚ ਕੈਦ — ਵਰਦੀ ਨੂੰ ਕੀਤਾ ਦਾਗਦਾਰ

Sharing is caring!

1-2-3-4 ਗਿਣ ਗਿਣ ਕੇ ਪੂਰੇ ਹੋਏ ਪੰਦਰਾਂ ਹਜਾਰ….ਨੋਟਾਂ ਨੂੰ ਜੋੜ ਜੋੜ ਕੇ ਗਿਣ ਰਹੇ ਇਹ ਜਨਾਬ ਮੋਗਾ ਦੇ ਥਾਣਾ ਨੰਬਰ-2 ਦੇ ASI ਅਮਰੀਕ ਸਿੰਘ ਨੇ ਜਿਸਦੀ ਰਿਸ਼ਵਤ ਲੈਂਦੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਕਿ ਸਰਕਾਰ ਤੋਂ ਤਨਖਾਹ ਲੈਣ ਦੇ ਬਾਵਜੂਦ ਵੀ ਇਹ ਜਨਾਬ ਕਿੰਨੇ ਪਿਆਰ ਦੇ ਨਾਲ ਰਿਸ਼ਵਤ ਦੀ ਮਲਾਈ ਨੂੰ ਥੁੱਕ ਲਾ ਲਾ ਕੇ ਖੀਸੇ ਚ ਪਾ ਰਹੇ ਨੇ।

ਮੋਗਾ ਦੇ ਇਕ ਏ ਐਸ ਆਈ ਦੀ ਵੀਡੀਓ ਦੇਖੋ ਕਿਵੇਂ ਪੈਸੇ ਲੈਕੇ ਭਰਾ ਬਣਾਉਂਦੇ ਨੇ ਇਹ ਲੋਕ ਰਬ ਹੀ ਰਾਖਾ ਹੈ ਪਰ ਇਹ ਬਹੁਤ ਛੋਟੀ ਮੱਛੀ ਹੈ ਜਿਹੜੀ ਫੜੀ ਗਈ ਮਗਰਮੱਛ ਬਹੁਤ ਪਏ ਨੇ ਜਿਨ੍ਹਾਂ ਨੂੰ ਹੱਥ ਪਾਉਣ ਤੋਂ ਸ਼ਾਇਦ ਸਰਕਾਰ ਵੀ ਸੋਚਦੀ ਹੈ

Posted by Canada ਵਾਲੇ Jatt on Monday, July 23, 2018

ਓਧਰ ਰਿਸ਼ਵਤ ਲੈਣ ਦੀ ਇਹ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਹੁਣ ASI ਅਮਰੀਕ ਸਿੰਘ ਦੀ ਸ਼ਿਕਾਇਤ ਪੁਲਿਸ ਦੇ ਵੱਡੇ ਅਫਸਰਾਂ ਤੱਕ ਕੀਤੀ ਹੈ ਜਿਸਤੋਂ ਬਾਅਦ ਅਮਰੀਕ ਸਿੰਘ ਖਿਲਾਫ ਮਾਮਲਾ ਦਰਜ ਕਰਲਿਆ ਗਿਆ ਤੇ ਨਾਲ ਹੀ ਅਮਰੀਕ ਸਿੰਘ ਨੂੰ ਗਿਰਫਤਾਰ ਵੀ ਕਰਲਿਆ ਗਿਆ। ਕਦੇ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਤੇ ਕਦੇ ਸ਼ਰੇਆਮ ਰਿਸ਼ਵਤ ਲੈਣ ਦੇ ਇਲਜ਼ਾਮ,ਇੰਝ ਲਗਦਾ ਜਿਵੇਂ ਪੰਜਾਬ ਪੁਲਿਸ ਦਾ ਇਲਜ਼ਾਮਾਂ ਨਾਲ ਕੋਈ ਗੂੜ੍ਹਾ ਰਿਸ਼ਤਾ ਹੋਵੇ। ਪੁਲਿਸ ਦੀ ਇਸ ਛਵੀ ਤੋਂ ਨਿਕਲਣ ਦੀ ਬਜਾਏ ਪੰਜਾਬ ਪੁਲਿਸ ਦੇ ਅਜਿਹੇ ਜਵਾਨ ਨਿੱਤ ਨਵਾਂ ਚੰਦ ਚਾੜੀ ਰੱਖਦੇ ਨੇ।ਰਿਸ਼ਵਤ ਦੇ ਮਾਮਲੇ ਵਿੱਚ ਏਐਸਆਈ ਅਮਰੀਕ ਸਿੰਘ ਦੇ ਖਿਲਾਫ ਸਥਾਨਕ ਥਾਣਾ ਸਿਟੀ ਵਿੱਚਮੁਕੱਦਮਾ ਦਰਜ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੁਦੱਈ ਵੀਰ ਪ੍ਰੀਤ ਸਿੰਘ ਨੇ ਪੁਲਿਸ ਨੁੰ ਦਿੱਤੇ ਬਿਆਨ ਵਿੱਚ ਕਿਹਾ ਕਿ ਮੇਰੇ ਪਿਤਾ ਖਿਲਾਫ ਮਿਤੀ 4 ਮਈ 2018 ਨੁੰ ਥਾਣਾ ਸਿਟੀ ਸਾਊਥ ਵਿੱਚ ਕਥਿਤ ਬਲਾਤਕਾਰ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਜਮਾਨਤ ਦਿਵਾਉਣ ਲਈ ਉਕਤ ਏਐਸਆਈ ਨੇ ਮੁਦੱਈ ਤੋਂ 40 ਹਜਾਰ ਰੁਪਏ ਦੀ ਮੰਗ ਕੀਤੀ ਅਤੇ ਉਨ੍ਹਾਂ ਵਿੱਚ ਸੌਦਾ 20 ਹਜਾਰ ਵਿੱਚ ਤਹਿ ਹੋਇਆ15000 ਰੁਪਏ ਦੇਣ ਸਮੇਂ ਸ਼ਿਕਾਇਤ ਕਰਤਾ ਨੇ ਏ ਐਸ ਆਈ ਅਮਰੀਕ ਸਿੰਘ ਦੀ ਕਾਰ ਵਿੱਚ ਵੀਡੀਓ ਬਣਾ ਲਈ। ਸ਼ਿਕਾਇਤ ਕਰਤਾ ਅਨੁਸਾਰ ਇਸ ਵੀਡੀਓ ਦੇ ਅਧਾਰ ਤੇ ਉਸ ਨੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਨੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>