Uncategorized

ਜਗਦੀਸ਼ ਟਾਈਟਲਰ ਖਿਲਾਫ਼ ਦਰਜ ਹੋਈ FIR

Sharing is caring!

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਅੱਜ ਵੱਡੀ ਕਾਮਯਾਬੀ ਮਿਲੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਟਾਈਟਲਰ ਖਿਲਾਫ਼ ਕਾਪਸਹੇੜਾ ਥਾਣੇ ’ਚ 10 ਫਰਵਰੀ 2018 ਨੂੰ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਅੱਜ ਦਿੱਲੀ ਪੁਲਿਸ ਨੇ ਥਾਣਾ ਕਾਪਸਹੇਰਾ ’ਚ ਐਫ.ਆਈ.ਨੰਬਰ. 32/2018 ਦਰਜ ਕਰ ਦਿੱਤੀਦਰਅਸਲ ਟਾਈਟਲਰ ਦੀ 1984 ਸਿੱਖ ਕਤਲੇਆਮ ’ਚ ਭਾਗੀਦਾਰੀ ਨੂੰ ਲੈ ਕੇ ਜੀ.ਕੇ. ਨੇ 5 ਫਰਵਰੀ 2018 ਨੂੰ ਪ੍ਰੈਸ ਕਾਨਫਰੰਸ ਰਾਹੀਂ 5 ਵੀਡੀਓ ਜਾਰੀ ਕੀਤੇ ਸਨ। ਜਿਸ ਉਪਰੰਤ ਟਾਈਟਲਰ ਨੇ ਜੀ.ਕੇ. ਦੇ ਦਾਅਵੇ ਨੂੰ ਝੂਠਾ ਦੱਸਦੇ ਹੋਏ ਥਾਣਾ ਕਾਪਸਹੇੜਾ ’ਚ ਟਾਈਟਲਰ ਖਿਲਾਫ਼ 8 ਫਰਵਰੀ ਨੂੰ ਸ਼ਿਕਾਇਤ ਦਿੱਤੀ ਸੀ। ਟਾਈਟਲਰ ਵੱਲੋਂ ਪੁਲਿਸ ਨੂੰ ਦਿੱਤੇ ਗਏ ਸ਼ਿਕਾਇਤੀ ਪੱਤਰ ਦੇੇ ਲੈਟਰ ਹੈਡ ’ਤੇ ਰਾਸ਼ਟਰੀ ਚਿੰਨ੍ਹ ਛਾਪਿਆ ਗਿਆ ਸੀ।ਜਿਸਦੇ ਖਿਲਾਫ ਜੀ.ਕੇ. ਨੇ 10 ਫਰਵਰੀ ਨੂੰ ਕਾਪਸਹੇੜਾ ਥਾਣੇ ’ਚ ਟਾਈਟਲਰ ਖਿਲਾਫਰਾਸ਼ਟਰੀ ਚਿਨ੍ਹ ਦੀ ਦੁਰਵਰਤੋਂ ਮਾਮਲੇ ’ਚ ਸ਼ਿਕਾਇਤ ਕੀਤੀ ਸੀ।ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਹੋਇਆ ਹੈ। ਵਿਧਾਇਕ ਅਹੁਦਾ ਨਾ ਹੋਣ ਦੇ ਬਾਵਜੂਦ ਜਗਦੀਸ਼ ਟਾਈਟਲਰ ਨੇ ਪੱਤਰ ‘ਤੇ ਸਰਕਾਰੀ ਚਿੰਨ੍ਹ ਦਾ ਇਸਤੇਮਾਲ ਕੀਤਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਟਾਈਟਲਰ ਵੱਲੋਂ ਕਾਪਸਹੇੜਾ ਥਾਣੇ ’ਚ ਉਨ੍ਹਾਂ ਦੇ ਖਿਲਾਫ਼ ਦਿੱਤੇ ਗਏ ਸ਼ਿਕਾਇਤੀ ਪੱਤਰ ’ਤੇ ਰਾਸ਼ਟਰੀ ਚਿੰਨ੍ਹ ਛਾਪਿਆ ਗਿਆ ਸੀ ਜੋ ਕਿ ਸਿੱਧੇ ਤੌਰ ’ਤੇ ਰਾਸ਼ਟਰੀ ਚਿੰਨ੍ਹ ਦੇ ਇਸਤੇਮਾਲ ਬਾਰੇ ਨਿਯਮ 10 ਦੀ ਉਲੰਘਣਾ ਦਾ ਮਾਮਲਾ ਸੀ।ਕੋਈ ਵੀ ਸਾਬਕਾ ਮੰਤਰੀ,ਸਾਬਕਾ ਸਾਂਸਦ,ਸਾਬਕਾ ਵਿਧਾਇਕ,ਸਾਬਕਾ ਜੱਜ ਅਤੇ ਸੇਵਾ ਮੁਕਤ ਸਰਕਾਰੀਅਧਿਕਾਰੀ ਬਿਨਾਂ ਸਰਕਾਰ ਦੀ ਮਨਜੂਰੀ ਦੇ ਆਪਣੇ ਲੈਟਰ ਹੈਡ ’ਤੇ ਰਾਸ਼ਟਰੀ ਚਿੰਨ੍ਹ ਨਹੀਂ ਛਾਪ ਸਕਦਾ। ਉਕਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਰੋਪੀ ਨੂੰ 2 ਸਾਲ ਦੀ ਕੈਦ ਜਾਂ ਪੰਜ ਹਜਾਰ ਰੁਪਏ ਦਾ ਜੁਰਮਾਨਾ ਜਾਂ ਦੋਨੋਂ ਇਕੱਠੇ ਵੀ ਹੋ ਸਕਦੇ ਹਨ। ਜੀ.ਕੇ. ਨੇ ਦੱਸਿਆ ਕਿ ਰਾਸ਼ਟਰੀ ਚਿੰਨ੍ਹ ਸਿਰਫ਼ ਸਰਕਾਰੀ ਅਮਲਾ ਹੀ ਇਸਤੇਮਾਲ ਕਰ ਸਕਦਾ ਹੈ।ਇਸ ਕਰਕੇ ਇਹ ਸਿੱਧੇ ਤੌਰ ’ਤੇ ਲੋਕਾਂ ਨੂੰ ਭਰਮਾਉਣ ਜਾਂ ਝੂਠਾ ਪ੍ਰਭਾਓ ਪਾਉਣ ਦਾ ਮਾਮਲਾ ਲਗਦਾ ਹੈ। ਦਿੱਲੀ ਪੁਲਿਸ ਨੂੰ ਤੁਰੰਤ ਟਾਈਟਲਰ ਨੂੰ ਗ੍ਰਿਫ਼ਤਾਰੀਕਰਨਾ ਚਾਹੀਦਾ ਹੈ। ਫਿਲਮੀ ਅਦਾਕਾਰ ਆਮੀਰ ਖਾਨ ਵੱਲੋਂ ਆਪਣੇ ਟੀ.ਵੀ. ਸ਼ੋਅ ‘‘ਸੱਤਯਮੇਵ ਜਯਤੇ’’ ਵਿਚ ਅਸ਼ੋਕ ਚਿੰਨ੍ਹ ਦੀ ਗਲਤ ਵਰਤੋ ਦੇ ਖਿਲਾਫ਼ ਚੰਡੀਗੜ੍ਹ ਵਿਖੇ ਐਫ.ਆਈ.ਆਰ. ਦਰਜ਼ ਹੋਣ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>