Uncategorized

ਜਦੋਂ ਖਾੜਕੂ ਸਿੰਘਾਂ ਨੇ ਅਗਵਾ ਕੀਤਾ ਰੋਮਾਨੀਆ ਦਾ ਰਾਜਦੂਤ ..ਤਾਂ ੳੁਸ ਨੇ ਖਾੜਕੂ ਸਿੰਘਾਂ ਦੀਆਂ ਸਿਫਤਾਂ ਕੀਤੀਆ

Sharing is caring!

ਖਾਲਿਸਤਾਨ ਸੰਘਰਸ਼ ਦੀ ਇੱਕ ਘਟਨਾ ਆਪ ਸਭ ਨਾਲ ਸਾਂਝੇ ਕਰਨ ਲੱਗੇ ਹਾਂ। ਇਹ ਘਟਨਾ ਅਜਿਹੀ ਸੀ ਜਿਸਨੇ ਖਾਲਿਸਤਾਨ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਹੁੰਗਾਰਾ ਦਿੱਤਾ। ਜਿਸ ਸਮੇਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਭਾਰਤੀ ਫੌਜ ਦੇ ਮੁਖੀ ਅਰੁਣ ਕੁਮਾਰ ਵੈਦਿਆ ਦੇ ਸੋਧੇ ਤੋਂ ਬਾਅਦ ਗਿਰਫ਼ਤਾਰ ਕਰਲਿਆ ਗਿਆ ਤਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਨੇ ਭਾਈ ਜਿੰਦਾ-ਸੁੱਖਾ ਨੂੰ ਰਿਹਾ ਕਰਵਾਉਣ ਲਈ ਯੋਜਨਾ ਬਣਾਈ।

ਜਦੋਂ ਖਾੜਕੂ ਸਿੰਘਾਂ ਨੇ ਅਗਵਾ ਕੀਤਾ ਰੋਮਾਨੀਆ ਦਾ ਰਾਜਦੂਤ Liviu Radu

ਜਦੋਂ ਖਾੜਕੂ ਸਿੰਘਾਂ ਨੇ ਅਗਵਾ ਕੀਤਾ ਰੋਮਾਨੀਆ ਦਾ ਰਾਜਦੂਤ Liviu Radu

Posted by Fateh Media on Friday, September 14, 2018

9 ਅਕਤੂਬਰ 1991 ਵਿੱਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨੇ ਰੋਮਾਨੀਆ ਦੇ ਰਾਜਦੂਤ ਮਿਸਟਰ ‘ਲਿਵਿਊ ਰਾਡੂ’ ਨੂੰ ਜੋ ਸਵੇਰੇ 9:30 ਵਜੇ ਦਿੱਲੀ ਸਥਿਤ ਆਪਣੇ ਦਫਤਰ ਜਾ ਰਿਹਾ ਸੀ,ਉਸਨੂੰ ਅਗਵਾ ਕਰ ਲਿਆ ਤੇ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਦੀ ਰਿਹਾਈ ਮੰਗੀ। ਇਸ ਐਕਸ਼ਨ ਦੀ ਅਗਵਾਈ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਥੇਦਾਰ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧਸਿੰਘਵਾਲਾ,ਸ਼ਹੀਦ ਭਾਈ ਦੇਵਪਾਲ ਸਿੰਘ,ਭਾਈ ਦਇਆ ਸਿੰਘ ਲਾਹੌਰੀਆ ਅਤੇ ਭਾਈ ਮਨਜਿੰਦਰ ਸਿੰਘ ਈਸੀ ਆਦਿ ਸਿੰਘਾਂ ਨੇ ਕੀਤੀ। ਸਿੰਘ ਰਾਡੂ ਨੂੰ ਅਗਵਾ ਕਰਕੇ ਪੰਜਾਬ ਲੈ ਆਏ ਤੇ ਉਸਦੀ ਪੂਰੀ ਦੇਖਭਾਲ ਕੀਤੀ ਗਈ। ਉਸਨੂੰ ਸਮਝਾਇਆ ਗਿਆ ਕਿ ਸਿੱਖ ਕੌਮ ਨਾਲ ਧੱਕੇ ਹੋ ਰਹੇ ਹਨ ਸੋ ਇਸਦਾ ਕਰਕੇ ਉਸਨੂੰ ਅਗਵਾ ਕੀਤਾ ਗਿਆ ਹੈ। ਦੂਜੇ ਪਾਸੇ ਭਾਰਤ ਸਰਕਾਰ ਇਹ ਚਾਹੁੰਦੀ ਸੀ ਕਿ ਸਿੰਘ ਰਾਡੂ ਨੂੰ ਮਾਰ ਦੇਣ ਤਾਂ ਜੋ ਦੁਨੀਆ ਸਾਹਮਣੇ ਸਿੱਖ ਬਦਨਾਮ ਹੋ ਜਾਣ। ਰਾਡੂ ਦੇ ਪਰਿਵਾਰ ਨੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਰਾਡੂ ਦੀ ਦਿਲ ਦੀ ਬਿਮਾਰੀ ਦੀ ਦਵਾਈ ਚਲਦੀ ਹੈ। ਸਿੰਘਾਂ ਨੇ ਉਸਦੀ ਦਵਾਈ ਦਾ ਪੂਰਾ ਖਿਆਲ ਰੱਖਿਆ। ਓਧਰ ਭਾਰਤ ਸਰਕਾਰ ਸਿੰਘਾਂ ਖਿਲਾਫ ਪ੍ਰਾਪੇਗੰਡਾ ਕਰ ਰਹੀ ਸੀ ਕਿ ਸਿੰਘ ਰਾਡੂ ਨੂੰ ਖਤਮ ਕਰ ਦੇਣ,ਦੂਜੇ ਪਾਸੇ ਸਿੰਘ ਸਰਕਾਰੀ ਚਾਲ ਨੂੰ ਸਮਝ ਗਏ ਤੇ ਉਹਨਾਂ ਨੇ ਰਾਡੂ ਨੂੰ ਇਸ ਤਰਾਂ ਆਪਣੇ ਨਾਲ ਰੱਖਿਆ ਕਿ ਉਹ ਸਿੱਖ ਸੰਘਰਸ਼ ਪ੍ਰਤੀ ਹਾਂ ਪੱਖੀ ਨਜ਼ਰੀਆ ਰੱਖਣ ਲੱਗ ਪਿਆ। ਉਸ ਸਮੇਂ ਅਖਬਾਰਾਂ ਵਿਚ ਇਹ ਫੋਟੋ ਲੱਗੀ ਸੀ ਜਿਸ ਵਿਚ ਸ੍ਰੀ ਰਾਡੂ ਬਹੁਤ ਗੰਭੀਰ ਚਿਹਰੇ ਨਾਲ ਦੋ ਨਕਾਬਪੋਸ਼ ਖਾੜਕੂਆਂ ਦੇ ਵਿਚਕਾਰ ਬੈਠੇ ਹਨ ਜਿਨ੍ਹਾਂ ਨੇ ਏਕੇ 47 ਅਸਾਲਟਾਂ ਫੜੀਆਂ ਹੋਈਆਂ ਹਨ ਉਹ ਚੌਕੜੀ ਮਾਰਕੇ ਇੱਕ ਗਲੀਚੇ ਤੇ ਬੈਠੇ ਹਨ। ਰਾਡੂ ਸਿੰਘਾਂ ਨਾਲ ਇਹਨਾਂ ਘੁਲ ਮਿਲ ਗਿਆ ਕਿ ਉਹ ਕਹਿਣ ਲੱਗਾ ਕਿ ਉਹ ਘਰ ਨੀਂ ਜਾਣਾ ਚਾਹੁੰਦਾ। ਭਾਈ ਜਿੰਦਾ ਸੁੱਖਾ ਨੇ ਸਿੰਘਾਂ ਨੂੰ ਕਿਹਾ ਕਿ ਉਹ ਦੋਵੇਂ ਹੁਣ ਸ਼ਹੀਦੀ ਪ੍ਰਾਪਤ ਕਰਨਗੇ ਇਸ ਕਰਕੇ ਰਾਡੂ ਨੂੰ ਛੱਡ ਦਿੱਤਾ ਜਾਵੇ। ਰਾਡੂ ਨੂੰ ਜਗਰਾਓਂ-ਮੋਗਾ ਇਲਾਕੇ ਵਿੱਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਪ੍ਰਭਾਵ ਕਾਰਨ ਇਸ ਇਲਾਕੇ ਦੇ ਪਿੰਡਾਂ ਵਿੱਚ ਹੀ ਰਾਡੂ ਨੂੰ ਰੱਖਿਆ ਗਿਆ। ਅਖੀਰ ਰਾਡੂ ਨੂੰ ਰਿਹਾ ਕਰਨ ਦਾ ਮਤਾ ਪਾਸ ਹੋ ਗਿਆ ਤੇ ਸਿੰਘ ਰਾਡੂ ਨੂੰ ਲੈ ਕੇ ਜਲੰਧਰ-ਲੁਧਿਆਣੇ ਦੇ ਵਿਚਕਰ ਕਿਸੇ ਰੇਲਵੇ ਸਟੇਸ਼ਨ ਤੋਂ ਚੜ ਗਏ ਤੇ ਦਿੱਲੀ ਦੇ ਕਿਸੇ ਰੇਲਵੇ ਸਟੇਸ਼ਨ ਤੇ ਉਸਨੂੰ ਉਤਾਰ ਦਿੱਤਾ ਗਿਆ। ਰਾਡੂ ਵਾਰ ਵਾਰ ਸਿੰਘਾਂ ਦੇ ਹੱਥ ਚੁੰਮਦਾ ਰਿਹਾ ਤੇ ਧੰਨਵਾਦ ਕਰਦਾ ਰਿਹਾ। ਜਦੋਂ ਉਹ ਘਰ ਗਿਆ ਤਾਂ ਓਹਦੀ ਦਾੜ੍ਹੀ ਵਧੀ ਹੋਈ ਸੀ,ਸਿਰ ਤੇ ਦਸਤਾਰ ਬੰਨੀ ਹੋਈ ਸੀ ਤਾਂ ਉਸਦੇ Security ਵਾਲਿਆਂ ਨੇ ਉਸਨੂੰ ਪਹਿਚਾਣਿਆ ਨਾ ਤਾਂ ਰਾਡੂ ਨੇ ਫਿਰ ਆਪਣਾ ID ਕਾਰਡ ਦਿਖਾਇਆ ਤਾਂ ਜਾ ਕੇ ਉਹਨਾਂ ਨੂੰ ਯਕੀਨ ਆਇਆ। ਰਾਡੂ ਨੇ ਫਿਰ ਦੱਸਿਆ ਸੀ ਕਿ ਸਿੰਘਾਂ ਨੇ ਉਸਨੂੰ ਕੁਝ ਦਿਨ ਦਿੱਲੀ ਹੀ ਰੱਖਿਆ ਸੀ ਤੇ ਫਿਰ 27 ਅਕਤੂਬਰ ਨੂੰ ਇੱਕ ਦੁੱਧਵਾਲੇ ਟੈੰਕਰ ਵਿਚ ਉਸਨੂੰ ਪੰਜਾਬ ਲੈ ਕੇ ਗਏ ਸਨ। ਜਦੋਂ ਪੱਤਰਕਾਰਾਂ ਨੇ ਰਾਡੂ ਨੂੰ ਖਾੜਕੂਆਂ ਬਾਰੇ ਪੁੱਛਿਆ ਤਾਂ ਰਾਡੂ ਨੇ ਜਵਾਬ ਦਿੱਤਾ ਕਿ ਜਿਨਾਂ ਨੂੰ ਤੁਸੀਂ ਤੇ ਤੁਹਾਡੀ ਸਰਕਾਰ ਅੱਤਵਾਦੀ ਕਹਿੰਦੀ ਹੈ ਉਹ ਤਾਂ ਆਪਣੀ ਕੌਮ ਦੇ Freedom Fighter ਹਨ ਜੋ ਆਪਣੀ ਆਜ਼ਾਦੀ ਲਈ ਲੜ ਰਹੇ ਹਨ। ਉਹ ਤਾਂ ਸੰਤ ਸੁਭਾਅ ਦੇ ਹਨ ਜੋ ਹਰ ਸਮੇਂ ਗੁਰਬਾਣੀ ਪੜ੍ਹਦੇ ਰਹਿੰਦੇ ਹਨ। ਤੁਸੀਂ ਉਹਨਾਂ ਨੂੰ ਬਦਨਾਮ ਕਰਦੇ ਹੋ ਪਰ ਮੈਨੂੰ ਉਹ ਆਪਣੇ ਪਾਦਰੀਆਂ ਵਰਗੇ ਸ਼ਾਂਤ ਲੱਗੇ। ਉਹ ਕਦੇ ਕਾਤਿਲ ਨਹੀਂ ਹੋ ਸਕਦੇ। ਜਦੋਂ ਰਾਡੂ ਦੀ ਘਰਵਾਲੀ ਨੂੰ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਸਿੰਘਾਂ ਦੀ ਸ਼ੁਕਰਗੁਜ਼ਾਰ ਹੈ ਜਿਨਾਂ ਉਸਦੇ ਦੇ ਸਿਰ ਦੇ ਸਾਈ ਨੂੰ ਵਾਪਸ ਮੋੜ ਦਿੱਤਾ। ਫਿਰ ਹੱਸਦੇ ਹੋਏ ਬੋਲੀ ਕਿ ‘ਇਹਨਾਂ ਦਾ ਢਿੱਡ ਬਾਹਰ ਨਿਕਲਿਆ ਹੋਇਆ,ਸਿੰਘਾਂ ਨੇ ਬਹੁਤ ਟਹਿਲ ਸੇਵਾ ਕੀਤੀ ਲਗਦੀ।’ ਉਸਦੇ ਮਜ਼ਾਕ ਦੇ ਇਹ ਬੋਲ ਸਿੰਘਾਂ ਦੀ ਜਿੰਦਾਦਿਲੀ ਦੀ ਗਵਾਹੀ ਭਰਦੇ ਹਨ। ਇਹ ਵੀ ਪਹਿਲੀ ਵਾਰ ਸੀ ਕਿ ਦੁਨੀਆ ਵਿਚ ਕੋਈ ਅਗਵਾ ਦੀ ਕਾਰਵਾਈ ਹੋਈ ਹੋਵੇ ਤੇ ਬਿਨਾਂ ਸ਼ਰਤ ਅਗਵਾ ਕੀਤਾ ਇਨਸਾਨ ਵਾਪਸ ਆਪਣੇ ਘਰ ਜਿੰਦਾ ਪਹੁੰਚ ਜਾਵੇ। ਰਾਡੂ ਦਾ ਅਗਵਾ ਬੜੀ ਵੱਡੀ ਘਟਨਾ ਸੀ ਤੇ ਇਸ ਨਾਲ਼ ਖ਼ਾਲਿਸਤਾਨ ਸੰਘਰਸ਼ ਦੀ ਅੰਤਰਰਾਸ਼ਟਰੀ ਮੰਚ ‘ਤੇ ਚਰਚਾ ਹੋਈ। ਭਾਵੇਂ ਕਿ ਭਾਰਤੀ ਮੀਡੀਏ ਨੇ ਸਿੰਘਾਂ ਦੀ ਇਸ ਕਾਰਵਾਈ ਨੂੰ ਨਿੰਦਿਆ ਤੇ ਉਹਨਾਂ ਨੂੰ ਅੱਤਵਾਦੀ ਕਿਹਾ ਪਰ ਰਾਡੂ ਦੇ ਅਖਬਾਰਾਂ ਨੂੰ ਦਿੱਤੇ ਬਿਆਨਾਂ ਨੇ ਅੰਤਰਰਾਸ਼ਟਰੀ ਮੀਡੀਏ ਨੂੰ ਸਿੰਘਾਂ ਦੀ ਸਚਾਈ ਦਸਕੇ ਦੁਨੀਆ ਨੂੰ ਦੱਸਿਆ ਕਿ ਸਿੰਘ ਅੱਤਵਾਦੀ ਨਹੀਂ ਫਰਿਸ਼ਤੇ ਹਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>