Uncategorized

ਜਦੋਂ ਜਨਰਲ ਸੁਬੇਗ ਸਿੰਘ ਨੂੰ ਜਦੋਂ ਝੂਠੇ ਇਲਜ਼ਾਮ ਲਾ ਕੇ ਫੌਜ ਵਿੱਚੋਂ ਸਸਪੈਂਡ ਕੀਤਾ ਗਿਆ II ਸ਼ੇਅਰ ਜਰੂਰ ਕਰੋ

Sharing is caring!

ਜਨਰਲ ਸੁਬੇਗ ਸਿੰਘ ਨੂੰ ਜਦੋਂ ਝੂਠੇ ਇਲਜ਼ਾਮ ਲਾ ਕੇ ਫੌਜ ਵਿੱਚੋਂ ਸਸਪੈਂਡ ਕੀਤਾ ਗਿਆ ਤਾਂ ਦੇਸ਼ ਦੀ ਸੇਵਾ ਦਾ ਇਸ ਤਰਾਂ ਮੁੱਲ ਪੈਂਦਾ ਵੇਖ ਕੇ ਉਹ ਕਹਿਣ ਲੱਗੇ ਕਿ,”ਪਹਿਲਾਂ ਦੇਸ਼ ਦੀ ਸੇਵਾ ਕੀਤੀ, ਹੁਣ ਕੌਮ ਦੀ ਸੇਵਾ ਕਰਨੀ ਹੈ।”…..ਹੁਣ ਕੌਮ ਦੀ ਸੇਵਾ ਕਰਨ ਲਈ ਉਹਨਾਂ ਅੰਦਰ ਕਿਸੇ ਇਮਾਨਦਾਰ ਤੇ ਪ੍ਰਭਾਵਸ਼ਾਲੀ ਸਿੱਖ ਲੀਡਰ ਨੂੰ ਮਿਲਣ ਦੀ ਖਾਹਸ਼ ਪੈਦਾ ਹੋਈ। ਜਨਰਲ ਸਾਹਬ ਦੇ ਇਕ ਦੋਸਤ ਜਗਬੀਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਹਰਚੰਦ ਸਿੰਘ ਲੌਂਗੋਵਾਲ ਨਾਲ ਮਿਲਾਇਆ। ਕਾਫੀ ਦੇਰ ਲੌਂਗੋਵਾਲ ਨਾਲ ਵਿਚਾਰ ਵਟਾਂਦਰਾ ਕਰਕੇ ਬਾਹਰ ਆ ਕੇ ਢਿੱਲੋਂ ਨੇ ਆਪ ਤੋਂ ਇਸ ਮੁਲਾਕਾਤ ਦਾ ਪ੍ਰਭਾਵ ਜਾਨਣਾ ਚਾਹਿਆ ਤਾਂ ਆਪ ਦਾ ਉੱਤਰ ਸੀ “ਯਾਰ ਮੇਰੇ ਤਾਂ ਕੁਝ ਪਿੜ ਪੱਲੇ ਨੀ ਪਿਆ ਕਿ ਇਹ ਕੀ ਕਹਿਣਾ ਚਾਹੁੰਦੈ, ਕੋਈ ਚਜ ਦੇ ਲੀਡਰ ਨਾਲ ਮਿਲਾ ਜੇ ਮਿਲਾਉਣੈਂ….”
ਇਹ ਸੁਣ ਕੇ ਢਿੱਲੋਂ ਨੇ ਸੰਤ ਜਰਨੈਲ ਸਿੰਘ ਦੀ ਦਸ ਪਾ ਦਿੱਤੀ।ਸੰਤ ਜਰਨੈਲ ਸਿੰਘ ਜੀ ਨੂੰ ਮਿਲਣ ਲਈ ਜਨਰਲ ਸਾਹਬ ਇਕੱਲੇ ਹੀ ਚਲੇ ਗਏ ਤੇ ਫਿਰ ਓਥੋੰ ਵਾਪਸ ਨਹੀਂ ਪਰਤੇ। ਢਿੱਲੋਂ ਨੂੰ ਕੇਵਲ ਆਪ ਦਾ ਸੁਨੇਹਾ ਹੀ ਮਿਲਿਆ, ਜੋ ਇਸ ਤਰ੍ਹਾਂ ਸੀ,
“ਹੁਣ ਬਣੀ ਆ ਗਲ.ਮੈਂ_ਫੌਜ_ਦਾ_ਜਰਨੈਲ_ਤੇ_ਇਹ_ਕੌਮ_ਦਾ_ਜਰਨੈਲ.ਹੁਣ ਤਾਂ ਜਿੰਦਗੀ ਇਹਨਾਂ ਦੇ ਨਾਲ ਹੀ….”
ਤੇ ਇਹਨਾਂ ਦੋਹਾਂ ਜਰਨੈਲਾਂ ਦੇ ਮੇਲ ਨਾਲ ਸੰਤਾਂ ਦੀ ਸ਼ੇਰ ਗਰਜ ਤੋਂ ਪਹਿਲਾਂ ਹੀ ਡਰੀ ਹੋਈ ਰਵਾਇਤੀ ਅਕਾਲੀ ਲੀਡਰਸ਼ਿੱਪ ਹੋਰ ਬੇਚੈਨ ਹੋ ਗਈ, ਭਾਵੇਂ ਕਿ ਮਿੱਠੀਆਂ ਮੁਸਕਰਾਹਟਾਂ ਹੇਠ ਜਹਿਰ ਲੁਕੋਈ ਇਹਨਾਂ ਜਰਨੈਲਾਂ ਨੂੰ ਧੋਖਾ ਦੇਣ ਚ ਕਾਰਜਸ਼ੀਲ ਰਹੀ, ਪਰ ਸੰਤ ਜੀ ਇਹਨਾਂ ਦੀ ਅਸਲੀਅਤ ਸਮਝ ਗਏ ਸਨ। ਦਿੱਲੀ ਦੀ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਜਿਨਾਂ ਸਿੱਖਾਂ ਨੂੰ ਫੌਜੀ ਸਿਖਲਾਈ ਦੇ ਕੇ ਉਹਨਾਂ ਦੇ ਮੂਲ ਗੁਣ ਨਾਲੋਂ ਤੋੜਨ ਲਈ ਉਹ ਕਈ ਤਰ੍ਹਾਂ ਦੇ ਪਾਪੜ ਵੇਲਦੀ ਆ ਰਹੀ ਹੈ, ਉਹਨਾਂ ਸਿੱਖਾਂ ਨੂੰ ਸਿਖਲਾਈ ਦੀ ਜਿੰਮੇਵਾਰੀ ਜਨਰਲ ਸੁਬੇਗ ਸਿੰਘ ਨੇ ਸੰਭਾਲ ਲਈ ਹੈ ਤਾਂ ਉਹਨਾਂ ਅੰਦਰਲਾ ਜ਼ਹਿਰ ਦਿਮਾਗ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ 20ਵੀਂ ਸਦੀ ਦਾ ਘਿਨਾਉਣਾ ਸਾਕਾ ਵਰਤਾਉਣ ਦੀ ਤਿਆਰੀ ਕਰ ਲਈ।

ਸਿੱਖ ਕੌਮ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਜੁਟੇ ਇਹ ਜਰਨੈਲ ਹਕੂਮਤੀ ਸ਼ਾਜਿਸਾਂ ਤੋਂ ਬੇਖ਼ਬਰ ਨਹੀਂ ਸਨ, ਇਹੀ ਕਾਰਨ ਸੀ ਕਿ ਜਨਰਲ ਸੁਬੇਗ ਸਿੰਘ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ,”ਅਸੀਂ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਹੋਣ ਦਿਆਂਗੇ…ਜਾਨ ਜਾਂਦੀ ਹੈ ਤਾਂ ਜਾਵੇ…..”
ਸੰਤ_ਜਰਨੈਲ_ਸਿੰਘ_ਖਾਲਸਾ_ਭਿੰਡਰਾਵਾਲਿਆਂ ਨੇ ਇਕ ਸਮਾਗਮ ਦੌਰਾਨ ਜਥੇਦਾਰ ਟੌਹੜਾ ਨੂੰ ਸੰਬੋਧਨ ਹੁੰਦਿਆਂ ਪੁੱਛਿਆ ਸੀ ਕਿ,”ਜੇਕਰ ਫੌਜੀ ਹਮਲੇ ਦਾ ਮੁਕਾਬਲਾ ਕੀਤਿਆਂ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ ਤਾਂ ਅਸੀਂ ਬਾਹਰ ਚਲੇ ਜਾਈਏ?? ਪਰ ਜਥੇਦਾਰ ਟੌਹੜਾ ਨੂੰ ਕੋਈ ਗਲ ਨਾ ਆਈ।

ਅਖੀਰ ਉਸ ਕਹਿਰੀ ਹਮਲੇ ਦਾ ਸਮਾਂ ਆ ਪੁੱਜਾ।ਸੰਤਾਂ ਵੱਲੋਂ ਪਰਿਵਾਰਾਂ ਨੂੰ ਓਥੋਂ ਸੁਰੱਖਿਅਤ ਕੱਢ ਦੇਣ ਦੇ ਕੀਤੇ ਗਏ ਫੈਸਲੇ ਅਨੁਸਾਰ ਜਨਰਲ ਸੁਬੇਗ ਸਿੰਘ ਨੇ ਵੀ ਆਪਣੇ ਪਰਿਵਾਰ ਨੂੰ 3 ਜੂਨ ਨੂੰ ਓਥੋਂ ਨਿਕਲ ਜਾਣ ਲਈ ਕਿਹਾ।ਉਹਨਾਂ ਦੇ ਮਾਤਾ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਜਨਰਲ ਸਾਹਬ ਨੇ ਕਿਹਾ,
“ਹੁਣ ਇਸ਼ਨਾਨ ਕਰਨ ਦਾ ਸਮਾਂ ਨਹੀਂ,ਤੁਸੀਂ ਨਿਕਲ ਜਾਓ….ਹਮਲਾ ਹੋਣ ਹੀ ਵਾਲਾ ਹੈ।”…….ਜਨਰਲ ਸੁਬੇਗ ਸਿੰਘ ਜੀ ਨੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਬਹਾਨੇ ਅੰਦਰਲੀ ਮੋਰਚਾਬੰਦੀ ਦਾ ਜਾਇਜਾ ਲੈਣ ਆਏ ਲੈਫਟੀਨੈਂਟ ਜਨਰਲ ਰਣਜੀਤ ਦਿਆਲ ਨੂੰ ਪਛਾਣ ਲਿਆ ਸੀ ਤੇ ਨਾਲ ਹੀ ਉਸ ਦੀਆਂ ਸ਼ੈਤਾਨੀ ਅੱਖਾਂ ਦਾ ਨਿਸ਼ਾਨਾ ਵੀ। ਪਰ ਸਿੱਖ ਕੌਮ ਨੂੰ ਇਹ ਮਾਣ ਰਹੇਗਾ ਕਿ ਸਿੱਖਾਂ_ਦੇ_ਜਰਨੈਲ ਵੱਲੋਂ ਬਣਾਏ ਮੋਰਚਿਆਂ ਦੀ ਟੋਹ ਲੈਣ ਵਿੱਚ ਦਿੱਲੀ ਦਾ ਜਰਨੈਲ ਕਾਮਯਾਬ ਨਹੀਂ ਹੋ ਸਕਿਆ।

ਤੇ ਫਿਰ ਚਮਕੌਰ ਦੀ ਗੜ੍ਹੀ ਦੀ ਲੜਾਈ ਵਾਂਗ ਵੀਹਵੀਂ ਸਦੀ ਚ ਵੀ ਇਕ ਅਨੋਖੀ ਲੜਾਈ ਦਾ ਆਰੰਭ ਹੋਇਆ। ਤੋਪਾਂ ਟੈਕਾਂ ਨਾਲ ਲੈਸ ਜਬਰ ਜੁਲਮ ਦੇ ਸਹਾਰੇ ਹਕੂਮਤ ਕਰਨ ਵਾਲੇ ਪੈਰੋਕਾਰਾਂ ਦਾ ਹੜ੍ਹ ਅਜ ਸਿੱਖਾਂ ਦਾ ਸਬਰ ਸਿਦਕ ਪਰਖ ਰਿਹਾ ਸੀ।ਇਸ ਸਬਰ ਸਿਦਕ ਦਾ ਲੋਹਾ ਭਾਰਤੀ ਜਰਨੈਲਾਂ ਸ਼ਰੇਆਮ ਮੰਨਿਆ ਤੇ ਜਨਰਲ ਸੁਬੇਗ ਸਿੰਘ ਵੱਲੋਂ ਕੀਤੀ ਗਈ ਮੋਰਚਾਬੰਦੀ ਤੇ ਦਿੱਤੀ ਟਰੇਨਿੰਗ ਦਾ ਲੋਹਾ ਵੀ ਭਾਰਤੀ ਜਰਨੈਲਾਂ ਪ੍ਰੈੱਸ ਸਾਹਮਣੇ ਮੰਨਿਆ। 20ਵੀਂ ਸਦੀ ਦੇ ਇਸ ਅਹਿਮ ਘੱਲੂਘਾਰੇ ਵਿੱਚ ਭਾਰਤੀ ਫੌਜ ਦੇ ਵੱਡੇ ਵੱਡੇ ਜਰਨੈਲਾਂ ਤੋਂ ਆਪਣੀ ਜਰਨੈਲੀ ਦਾ ਲੋਹਾ ਮੰਨਵਾ ਕੇ ਸ਼ਹੀਦ ਹੋਇਆ ਜਨਰਲ ਸੁਬੇਗ ਸਿੰਘ ਬਿਨਾਂ ਕਿਸੇ ਮੈਡਲ ਤੇ ਹੋਰ ਸਨਮਾਨ ਦੇ ਇਤਿਹਾਸ ਵਿਚਲੀ ਉਸ ਅਮਰਤਾ ਨੂੰ ਪ੍ਰਾਪਤ ਕਰ ਗਿਆ ਹੈ ਜੋ ਪਰਮਵੀਰ ਚੱਕਰ ਤੇ ਹੋਰ ਕਈ ਤਰਾਂ ਦੇ ਮੈਡਲ ਹਾਸਲ ਕਰਨ ਵਾਲੇ ਕਿਸੇ ਫੌਜੀ ਜਰਨੈਲ ਨੂੰ ਹਾਸਲ ਨਹੀਂ ਹੋਈ ਤੇ ਨਾ ਹੋਵੇਗੀ। ਉਹਨਾਂ ਪੈਰ ਪੈਰ ਤੇ ਧੱਕਾ ਕਰਨ ਵਾਲੀ ਹਕੂਮਤ ਦੀ ਗੁਲਾਮੀ ਨਹੀਂ ਕਬੂਲੀ, ਬਲਕਿ ਉਹ “ਵਾਹਿਗੁਰੂ ਜੀ ਕਾ ਖਾਲਸਾ” ਬਣ ਕੇ ਜੀਵਿਆ ਤੇ ਸ਼ਹੀਦ ਹੋ ਕੇ ਸਿੱਖਾਂ ਨੂੰ “ਵਾਹਿਗੁਰੂ ਜੀ ਕੀ ਫਤਿਹ” ਲਈ ਜੂਝਣ ਲਈ ਕਈ ਗੁਰ ਸਿਖਾ ਗਿਆ।
-Jagbir Singh Riar

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>