Uncategorized

ਜਦੋਂ ਤੱਕ Mobile ਤਾਰ ਨਾਲ ਜੁੜਿਆ ਸੀ ਉਦੋਂ ਤੱਕ ਇਨਸਾਨ ਅਜਾਦ ਸੀ …

Sharing is caring!

ਅੱਜ ਅਧੁਨਿਕ ਯੁੱਗ ਵਿਚ ਸੰਚਾਰ ਦੇ ਮਾਧਿਅਮਾਂ ਦੇ ਵਿਕਸਿਤ ਹੋਣ ਕਰਕੇ ਪੂਰੀ ਦੁਨੀਆ ਇਕ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਕੋਈ ਸਮਾਂ ਸੀ, ਜਦੋਂ ਮਨੁੱਖ ਨੇ ਹਾਲੇ ਇੰਨੀ ਤਰੱਕੀ ਨਹੀਂ ਸੀ ਕੀਤੀ ਕਿ ਉਹ ਆਪਣਾ ਸੰਦੇਸ਼ ਇਕ ਥਾਂ ਤੋਂ ਦੂਜੀ ਥਾਂ ’ਤੇ ਅੱਖ ਝਪਕਣ ਜਿੰਨੇ ਲੱਗਦੇ ਸਮੇਂ ਵਿਚ ਪਹੁੰਚਾ ਸਕਦਾ। ਪਰੰਤੂ ਵਰਤਮਾਨ ਵਿਚ ਸੰਚਾਰ ਦੇ ਪੱਖ ਤੋਂ ਪੂਰੀ ਤਰ੍ਹਾਂ ਲੈਸ ਮਨੁੱਖ,

ਜਦੋਂ ਤੱਕ ਫੋਨ ਤਾਰ ਨਾਲ ਜੁੜਿਆ ਸੀ ਉਦੋਂ ਤੱਕ ਇਨਸਾਨ ਅਜਾਦ ਸੀ ਇਕ ਇਕ ਗੱਲ ਸੁਣਨ ਵਾਲੀ ਹੈ

Posted by Punjabi italy ton on Thursday, August 2, 2018

ਸੰਚਾਰ ਤਕਨੀਕਾਂ ਦੀ ਮਦਦ ਨਾਲ ਇੱਕੋ ਥਾਂ ਬੈਠਿਆਂ ਪੂਰੀ ਦੁਨੀਆ ਵਿਚ ਕਿਧਰੇ ਵੀ ਬੈਠੇ ਕਿਸੇ ਦੂਜੇ ਇਕ ਵਿਅਕਤੀ ਨਾਲ ਹੀ ਨਹੀਂ ਬਲਕਿ ਇੱਕ ਤੋਂ ਵੱਧ ਕਈ ਵਿਅਕਤੀਆਂ ਨਾਲ ਇੰਝ ਗੱਲਾਂ ਕਰ ਸਕਦਾ ਹੈ ਜਿਵੇਂ ਆਹਮੋਂ-ਸਾਹਮਣੇ ਬੈਠ ਕੇ ਕੀਤੀਆਂ ਜਾਦੀਆਂ ਹਨ। ਸੰਚਾਰ ਦੇ ਪੱਖ ਤੋਂ ਜੇਕਰ ਇਸ ਦੇ ਉਪਕਰਨਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੋਬਾਇਲ ਫ਼ੋਨ ਸਭ ਤੋਂ ਵਧੇਰੇ ਪ੍ਰਚਲਿਤ ਅਤੇ ਆਸਾਨ ਮਾਧਿਅਮ ਹੈ। ਅੱਜ ਹਰੇਕ ਵਿਅਕਤੀ ਮੋਬਾਇਲ ਫ਼ੋਨ ਦੀਆਂ ਸਹੂਲਤਾਂ ਦਾ ਭਰਪੂਰ ਲਾਭ ਉਠਾ ਰਿਹਾ ਹੈ। ਮੋਬਾਇਲ ਫ਼ੋਨ ਦੀ ਵਿਕਸਿਤ ਹੋ ਚੁੱਕੀ ਨਵੀਨਤਮ ਤਕਨੀਕ ਨੇ ਜਿੱਥੇ ਦੂਰ-ਦੁਰੇਡੇ ਬੈਠੇ ਵਿਅਕਤੀਆਂ ਵਿਚਕਾਰ ਗੱਲ ਕਰਨੀ ਆਸਾਨ ਕਰ ਦਿੱਤੀ ਹੈ, ਉੱਥੇ ਲਿਖਤੀ ਰੂਪ ਵਿਚ ਸੁਨੇਹੇ (ਐਸ. ਐਮ. ਐਸ, ਵਟਸਐਪ ਤਕਨੀਕ ਅਤੇ ਹੋਰ ਸ਼ੋਸਲ ਸਾਇਟਸ ਇੰਟਰਨੈਟ ਨਾਲ ਲਈ ਗਈ ਮਦਦ ਨਾਲ) ਵੀ ਭੇਜੇ ਜਾ ਸਕਦੇ ਹਨ। ਬਲਕਿ ਹੋਰ ਤਾਂ ਹੋਰ ਅਸੀਂ ਵਧੇਰੇ ਵਿਕਸਿਤ ਮੋਬਾਇਲ ਉਪਕਰਨਾਂ ਅਤੇ ਨੈਟਵਰਕ ਤਕਨੀਕਾਂ ਰਾਹੀਂ ਮੋਬਾਇਲ ਤੇ ਆਹਮੋ-ਸਾਹਮਣੇ ਇੱਕ-ਦੂਜੇ ਨੂੰ ਵੇਖ ਕੇ ਗੱਲ-ਬਾਤ ਵੀ ਕਰ ਸਕਦੇ ਹਾ।ਜੇ ਇੰਝ ਕਹਿ ਲਿਆ ਜਾਵੇ ਕਿ ਤਕਨੀਕ ਨੇ ਸਾਨੂੰ ਸੰਚਾਰ ਦੇ ਪੱਖ ਤੋਂ ਇਕ ਤਰ੍ਹਾਂ ਦੇ ਸੰਪੰਨ ਮਨੁੱਖ ਬਣਾ ਦਿੱਤਾ ਹੈ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਪਰੰਤੂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਇਸ ਤਕਨੀਕ ਦੀ ਠੀਕ ਵਰਤੋਂ ਕਰ ਰਹੇ ਹਾਂ ਜਾਂ ਨਹੀਂ? ਇਹ ਇਕ ਗੰਭੀਰ ਅਤੇ ਬੇਹੱਦ ਵਿਚਾਰਨਯੋਗ ਪਹਿਲੂ ਹੈ। ਅੱਜ ਮੋਬਾਇਲ ਫ਼ੋਨ ਦੀ ਤਕਨੀਕ ਨੇ ਸਾਡੇ ਜੀਵਨ ਵਿਚ ਕਈ ਤਰ੍ਹਾਂ ਦੇ ਬਦਲਾਅ ਲਿਆਂਦੇ ਹਨ, ਜਿਸ ਤਹਿਤ ਜਿੱਥੇ ਅਸੀਂ ਮੋਬਾਇਲ ਫ਼ੋਨ ਦੀ ਠੀਕ ਵਰਤੋਂ ਕਰਕੇ ਆਪਣੀ ਰੋਜ਼ਾਨਾ ਦੀ ਜੀਵਨ-ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਾਂ, ਉੱਥੇ ਮੋਬਾਇਲ ਫ਼ੋਨ ਦੀ ਦੁਰਵਰਤੋਂ ਕਰਨ ਦੇ ਪੱਖ ਤੋਂ ਵੀ ਅਸੀਂ ਘੱਟ ਨਹੀਂ। ਵਿਸ਼ੇਸ਼ ਕਰਕੇ ਅਜੌਕੇ ਨੌਜਵਾਨ ਵਰਗ ਨੇ ਮੋਬਾਇਲ ਫ਼ੋਨ ਦੀ ਜਿੰਨੀ ਦੁਰਵਰਤੋਂ ਕੀਤੀ ਹੈ, ਜਾਂ ਕੀਤੀ ਜਾ ਰਹੀ ਹੈ,ਉਸ ਦੇ ਕਈ ਮਾੜੇ ਨਤੀਜੇ ਸਾਨੂੰ ਅਕਸਰ ਹੀ ਅਖ਼ਬਾਰਾਂ ਆਦਿ ਵਿਚ ਪੜ੍ਹਨ-ਸੁਣਨ, ਜਾਂ ਆਪਣੇ ਆਲੇ- ਦੁਆਲੇ ਸਮਾਜ ਵਿਚ ਦੇਖਣ ਨੂੰ ਮਿਲਦੇ ਹਨ। ਮੋਬਾਇਲ ਫ਼ੋਨ ਵਿਚ ਇੰਟਰਨੈਟ ਅਤੇ ਸੋਸ਼ਲ ਸਾਈਟਸ ਦੀ ਹੋਂਦ ਨੇ ਕਈ ਤਰ੍ਹਾਂ ਦੇ ਅਜਿਹੇ ਮਸਲੇ ਵੀ ਖੜ੍ਹੇ ਕੀਤੇ ਹਨ, ਜਿਨ੍ਹਾਂ ਦੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਸਮਾਜ ਨੂੰ ਕਈ ਮਾੜੇ ਪ੍ਰਭਾਵ ਪਾਏ ਹਨ। ਇਨ੍ਹਾਂ ਮਸਲਿਆਂ ਵਿਚ ਪ੍ਰਮੁੱਖ ਰੂਪ ਵਿਚ ਲੜਕੀਆਂ ਨਾਲ ਜੁੜੀਆਂ ਘਟਨਾਵਾਂ, ਮੋਬਾਇਲ ਦੇ ਕੈਮਰਿਆਂ ਰਾਹੀਂ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਨਾਲ ਛੇੜ-ਛਾੜ, ਮਨਚਲੇ ਅਤੇ ਅਵਾਰਾ ਕਿਸਮ ਦੇ ਲੜਕਿਆਂ ਵੱਲੋਂ ਸਕੂਲਾਂ ਕਾਲਜਾਂ ਨੂੰ ਆਉਣ-ਜਾਣ ਵਾਲੀਆਂ ਅਤੇ ਬੱਸਾ, ਗੱਡੀਆਂ ਆਦਿ ਵਿਚ ਸਫਰ ਕਰਨ ਵਾਲੀਆਂ ਲੜਕੀਆਂ ਦੀ ਵੀਡਿਓ ਆਦਿ ਬਣਾ ਕੇ ਉਸ ਦੀ ਦੁਰਵਰਤੋਂ ਕਰਨਾ, ਮੋਬਾਇਲ ਰਾਹੀਂ ਸੋਸ਼ਲ ਮੀਡੀਆ ’ਤੇ ਧਾਰਮਿਕ ਸੰਪਰਦਾਇਕਤਾ ਪੱਖੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ, ਅਸ਼ਲੀਲਤਾ ਫੈਲਾਉਣਾ, ਹਿੰਸਕ-ਰੂਪੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ ਆਦਿ ਮੁੱਖ ਵਰਤਾਰੇ ਹਨ ਜੋ ਕਿ ਮੋਬਾਇਲ ਫ਼ੋਨ ਦੀ ਦੁਰਵਰਤੋਂ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਹੇ ਹਨ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>