Uncategorized

ਜਦੋਂ ਪੁਤਲਾ ਬਣਾਉਣ ਲਈ ਅਕਾਲੀਆਂ ਨੂੰ ਕਿਸੇ ਨੇ ਪਰਾਲੀ ਨਾ ਦਿੱਤੀ II ਦੋ ਘੰਟੇ ਸੜਕ ਤੇ ਖੜੇ ਰਹੇ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

Sharing is caring!

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣਾ ਬਚਾਅ ਕਰਦੇ ਹੋਏ ਕਾਂਗਰਸੀਆਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਤਾਂ ਉਥੇ ਹੀ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਉਭਾਰਨ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ।

ਅਕਾਲੀਆਂ ਨੂੰ ਕੋਈ ਪਰਾਲ਼ੀ ਦੇ ਕੇ ਰਾਜ਼ੀ ਨੀ ਪੁੱਤਲਾ ਫੂਕਣ ਨੂੰ ਜਥੇਦਾਰ ਦਾ ਕੁੜਤਾ ਪਜਾਮਾ ਚੱਕੀ ਫਿਰਦੇ ਹਾਹਾਹਾ2 ਘੰਟੇ ਹੋ ਗਏ

Posted by Barjinder Singh Bodal on Saturday, September 1, 2018

ਢੀਂਡਸਾ ਨੇ ਇਕ ਇੰਟਰਵਿਊ ‘ਚ ਆਖਿਆ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨਾ ਗ਼ਲਤ ਸੀ ਅਤੇ ਉਸ ਨੂੰ ਮੁਆਫ ਕਰਨ ਦਾ ਫੈਸਲਾ ਜਥੇਦਾਰਾਂ ਹੀ ਲਿਆ ਸੀ। ਉਨ੍ਹਾਂ ਦੱਸਿਆ ਕਿ ਮੁਆਫ ਕਰਨਾ ਗਲਤ ਸੀ ਤਾਂ ਹੀ ਇਸ ਫੈਸਲੇ ਨੂੰ ਵਾਪਸ ਲਿਆ ਗਿਆ ਸੀ। ਢੀਂਡਸਾ ਨੇ ਅੱਗੇ ਕਿਹਾ ਕਿ ਰਾਮ ਰਹੀਮ ਨੂੰ ਮੁਆਫ ਕਰਕੇ ਕੇ ਜਥੇਦਾਰਾਂ ਗ਼ਲਤੀ ਕੀਤੀ ਸੀ, ਇਸ ਲਈ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ।ਢੀਂਡਸਾ ਨੇ ਗਿਆਨੀ ਗੁਰਬਚਨ ਸਿੰਘ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਕਈ ਵਾਰ ਚਰਚਾ ਵੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਬੋਲਣ ਵਾਲੇ ਗੁਰਮੁਖ ਸਿੰਘ ਦੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਵਜੋਂ ਵਾਪਸੀ ‘ਤੇ ਢੀਂਡਸਾ ਨੇ ਆਖਿਆ ਕਿ ਇਸ ‘ਤੇ ਪਾਰਟੀ ਦੇ ਅੰਦਰ ਤੇ ਬਾਹਰ ਕਈ ਇਤਰਾਜ਼ ਹਨ। ਢੀਂਡਸਾ ਨੇ ਪੰਜਾਬ ‘ਚ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਮਾਹੌਲ ਤਣਾਅਪੂਰਨ ਬਣਾਉਣ ਲਈ ਡੇਰਾ ਸਿਰਸਾ ਮੁਖੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਦੀ ਫਿਲਮ MSG ਨੂੰ ਪੰਜਾਬ ‘ਚ ਰਿਲੀਜ਼ ਕਰਨ ਦੇ ਫੈਸਲੇ ਨੂੰ ਵੀ ਗਲਤ ਕਰਾਰ ਦਿੱਤਾ।ਢੀਂਡਸਾ ਨੇ ਸਾਬਕਾ ਮੁੱਖ ਮੰਤਰੀ ਦਾ ਬਚਾਅ ਕਰਦਿਆਂ, ਬਾਦਲ ਪਰਿਵਾਰ ‘ਤੇ ਕਈ ਨਿਸ਼ਾਨੇ ਵਿੰਨ੍ਹੇ ਅਤੇ ਉਥੇ ਹੀ ਉਨ੍ਹਾਂ ਟਕਸਾਲੀ ਆਗੂਆਂ ਨੂੰ ਭੁਲਾਉਣ ਲਈ ਪਾਰਟੀ ‘ਚ ਬਾਦਲ ਪਰਿਵਾਰ ਵਿਰੁੱਧ ਗੁੱਸੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਜਸਟਿਨ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਸਾਬਕਾ ਮੁੱਖ ਮੰਤਰੀ ਦਾ ਨਾਂ ਆਉਣ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਅਤੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬਾਦਲ ਗੋਲੀ ਚਲਾਉਣ ਦਾ ਆਦੇਸ਼ ਨਹੀਂ ਦੇ ਸਕਦੇ। ਉਨ੍ਹਾਂ ਗੋਲੀਕਾਂਡ ਤੋਂ ਪਹਿਲਾਂ ਹਲਾਤ ਸੰਭਾਲਣ ਦੀ ਗੁਜਾਇੰਸ਼ ਦੀ ਗੱਲ ਕਰਦਿਆਂ ਆਖਿਆ ਕਿ ਸਾਰੀਆਂ ਸਰਕਾਰਾਂ ਤੋਂ ਗਲਤੀਆਂ ਹੁੰਦੀਆਂ ਹਨ ਅਤੇ ਗਲਤੀਆਂ ਸਾਡੀ ਸਰਕਾਰ ਤੋਂ ਵੀ ਹੋਈਆਂ ਹਨ। ਹੁਣ ਜਿੱਥੇ ਟਕਸਾਲੀ ਲੀਡਰ ਬਾਦਲ ਪਰਿਵਾਰ ਦੇ ਪੱਖ ‘ਚ ਖੜ੍ਹੇ ਹੋਏ ਹਨ, ਪਰ ਜਿਸ ਤਰੀਕੇ ਨਾਲ ਢੀਂਡਸਾ ਬੋਲੇ ਹਨ ਇਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਦਿਲਾਂ ‘ਚ ਅਜੇ ਵੀ ਉਨ੍ਹਾਂ ਨੂੰ ਭੁਲਾਏ ਜਾਣ ਦੀ ਚੀਸ ਹੈ ਅਤੇ ਅਕਾਲੀ ਦਲ ‘ਚ ਅਜੇ ਵੀ ਕੁਝ ਨਾਰਮਲ ਨਹੀਂ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>