ਜਦੋਂ 1848 ਵਿਚ ਅੰਗਰੇਜਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਫਾਂਸੀ ਤੇ ਲਟਕਾ ਦਿੱਤਾ |

Sharing is caring!

1845 ਵਿਚ ਅੰਗਰੇਜਾਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ | 1881 ਵਿਚ ਇਕ ਅੰਗਰੇਜ ਵਿਦਵਾਨ ਨੇ ਕਿਹਾ ਕਿ ਪੰਜਾਬ ਵਿਚ ਸਿੱਖਿਆ ਪ੍ਰਣਾਲੀ ਯੂਰਪੀ ਦੇਸ਼ਾਂ ਤੋਂ ਬਹੁਤ ਵਧੀਆ ਹੈ ਅਤੇ ਰਾਜਧਾਨੀ ਲਾਹੌਰ ਵਿਚ ਦੁਨੀਆ ਦੇ ਜ਼ਿਆਦਾਤਰ ਵਿਦਵਾਨ ਹਨ | ਅੰਗਰੇਜ ਜਾਣਦੇ ਸਨ ਜੇਕਰ ਆਉਣ ਵਾਲੇ ਸਮੇਂ ਵਿਚ ਪੰਜਾਬ ਤੇ ਰਾਜ ਕਰਨਾ ਹੈ ਤਾਂ ਸਿੱਖਾਂ ਨੂੰ ਅੰਦਰੋਂ ਖਤਮ ਕਰਨਾ ਪਵੇਗਾ | ਇਸ ਲਈ ਓਹਨਾ ਨੇ ਸਿੱਖਾਂ ਦੀਆਂ ਧਾਰਮਿਕ ਲਿਖਤਾਂ ਸਾੜਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਈਸਾਈ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ | 1848 ਵਿਚ ਹੋਈ ਇਕ ਘਟਨਾ ਸਿਖ ਧਰਮ ਤੇ ਸਿੱਧਾ ਹਮਲਾ ਸੀ | ਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ ਅਫ਼ਸਰ ਅਤੇ ਅਧਿਕਾਰੀ ਆਪਣੇ ਕਬਜ਼ੇ ਕੀਤੇ ਦੇਸ਼ ਪੰਜਾਬ ਨੂੰ ਦੇਖਣ ਲਈ ਆਏ | ਜਦੋਂ ਸ਼੍ਰੀ ਹਰਿਮੰਦਿਰ ਸਾਹਿਬ ਦੇ ਅੰਦਰ ਉਹ ਆਪਣੇ ਜੁੱਤੇ ਲੈਕੇ ਦਾਖ਼ਲ ਹੋਣ ਲੱਗੇ ਤਾਂ ਇਕ ਨਿਹੰਗ ਨੇ ਓਹਨਾ ਨੂੰ ਚੇਤਾਵਨੀ ਦਿੱਤੀ ਕੇ ਇਸ ਜਗਾਹ ਜੁੱਤੇ ਲੈ ਕੇ ਜਾਣ ਦੀ ਮਨਾਹੀ ਹੈ | ਪਰ ਅੰਗਰੇਜ ਨਵੇਂ ਜਿੱਤੇ ਪੰਜਾਬ ਦੇਸ਼ ਦੇ ਅਹੰਕਾਰ ਵਿਚ ਉਸ ਨਿਹੰਗ ਦੀ ਗੱਲ ਨੂੰ ਨਕਾਰ ਗਏਅਕਾਲ ਤਖ਼ਤ ਦੇ ਜਥੇਦਾਰ ਗੰਡਾ ਸਿੰਘ, ਅਕਾਲੀ ਖੜਕ ਸਿੰਘ, ਬਿਬੇਕ ਸਿੰਘ, ਹੀਰਾ ਸਿੰਘ, ਮਸਤਨ ਸਿੰਘ, ਮੁਹਰ ਸਿੰਘ ਅਤੇ ਹੁਕਮ ਸਿੰਘ ਨੇ ਸ਼ੋਸ਼ਣ ਦਾ ਵਿਰੋਧ ਕੀਤਾ | ਇਸ ਦਾ ਨਤੀਜਾ ਇਹ ਨਿਕਲਿਆ ਕਿ ਨਿਹੰਗ ਸਿੰਘ ਨੇ ਇਕ ਅੰਗਰੇਜ ਅਫਸਰ ਦਾ ਸੋਧਾ ਲਾ ਦਿੱਤਾ | ਇਸ ਤੋਂ ਬਾਅਦ ਅੰਗਰੇਜ ਫ਼ੌਜੀ ਵੱਡੀ ਗਿਣਤੀ ਵਿਚ ਦਰਬਾਰ ਸਾਹਿਬ ਆਏ ਤੇ ਘੇਰਾ ਪਾ ਲਿਆ |ਸਿੱਖਾਂ ਅਤੇ ਅੰਗਰੇਜਾਂ ਵਿਚ ਲੜਾਈ ਹੋਈ ਅਤੇ ਇਸ ਦੌਰਾਨ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ ਅਤੇ ਫਿਰ ਗ੍ਰਿਫਤਾਰ ਹੋ ਗਏ | ਅੰਗਰੇਜ ਤਾਨਾਸ਼ਾਹ ਲਾਰੈਂਸ ਨੇ ਵਿਰੋਧੀ ਸਿੱਖਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਗੰਡਾ ਸਿੰਘ ਅਤੇ 2 ਹੋਰ ਸਿੱਖਾਂ ਨੂੰ ਫਾਂਸੀ ਦੇ ਦਿੱਤੀ ਅਤੇ 6 ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਭੇਜਿਆ ਗਿਆ ਸਿੱਖਾਂ ਅਤੇ ਅੰਗਰੇਜਾਂ ਵਿਚ ਲੜਾਈ ਹੋਈ ਅਤੇ ਇਸ ਦੌਰਾਨ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ ਅਤੇ ਫਿਰ ਗ੍ਰਿਫਤਾਰ ਹੋ ਗਏ | ਅੰਗਰੇਜ ਤਾਨਾਸ਼ਾਹ ਲਾਰੈਂਸ ਨੇ ਵਿਰੋਧੀ ਸਿੱਖਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਗੰਡਾ ਸਿੰਘ ਅਤੇ 2 ਹੋਰ ਸਿੱਖਾਂ ਨੂੰ ਫਾਂਸੀ ਦੇ ਦਿੱਤੀ ਅਤੇ 6 ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਭੇਜਿਆ ਗਿਆ |

Leave a Reply

Your email address will not be published. Required fields are marked *