Uncategorized

ਜਦੋ ਵਿਦੇਸ਼ ਫਸੇ ਨੌਜਵਾਨ ਦੇ ਘਰ ਭਗਵੰਤ ਮਾਨ ਨੇ ਫੌਨ ਕਰ ਨੌਜਵਾਨ ਦੀ ੳੁਸਦੀ ਭੈਣ ਨਾਲ ਗੱਲ ਕਰਵਾੲੀ ..

Sharing is caring!

ਜਦੋ ਵਿਦੇਸ਼ ਫਸੇ ਨੌਜਾਵਾਨ ਦੇ ਘਰ ਭਗਵੰਤ ਮਾਨ ਨੇ ਫੌਨ ਕਰ ਨੌਜਵਾਨ ਦੀ ੳੁਸਦੀ ਭੈਣ ਨਾਲ ਗੱਲ ਕਰਵਾੲੀ .. ਜਿੳੁ ਮਾਨ ਸਾਬ ਸਾਊਦੀ ਅਰਬ ਦੀ ਜੇਲ ‘ਚੋਂ ਵਾਪਸ ਪਰਤੇ ਇਕ ਨੌਜਵਾਨ ਦੀ ਇਹ ਦਾਸਤਾਨ ਤੁਹਾਡੀਆਂ ਅੱਖਾਂ ‘ਚ ਹੰਝੂ ਲਿਆ ਦੇਵੇਗੀ। ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਕੇ ਰੋਜ਼ਗਾਰ ਦੀ ਭਾਲ ‘ਚ ਸਾਊਦੀ ਅਰਬ ਗਿਆ ਇਹ ਨੌਜਵਾਨ ਰੇਤਿਆਂ ‘ਚ ਰੁੱਲ ਗਿਆ ਤੇ ਫਿਰ ਰਹਿੰਦੀ ਕਸਰ ਜੇਲ ਨੇ ਕੱਢ ਦਿੱਤੀ।

ਫ਼ਿਕਰ ਨਾ ਕਰ ਭੈਣੇ …ਤੇਰਾ ਭਰਾ ਸਹੀ ਸਲਾਮਤ ਘਰ ਵਾਪਿਸ ਆਵੇਗਾ… indian embassy ਤੁਹਾਡੇ ਭਰਾ ਕੋਲ ਜੇਲ ਚ ਪਹੁੰਚ ਚੁੱਕੀ ਐ ….

Posted by Bhagwant Mann on Thursday, September 6, 2018

ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪਟਿਆਲਾ ਜ਼ਿਲਾ ਦੇ ਨਮਾਦੇ ਪਿੰਡ ਦਾ ਪ੍ਰਦੀਪ ਸਿੰਘ ਸਾਊਦੀ ਅਰਬ ਤੋਂ ਵਾਪਸ ਤਾਂ ਪਰਤ ਆਇਆ ਹੈ ਪਰ ਉਹ ਜੋ ਹਾਲਾਤ ਬਿਆਨ ਰਿਹਾ ਹੈ ਉਹ ਦਿਲ ਨੂੰ ਝੰਜੋੜਨ ਲਈ ਕਾਫੀ ਹਨ। ਜੇਲ ਦੇ ਹਾਲਾਤ ਬਿਆਨ ਕਰਦੇ ਹੋਏ ਕਈ ਵਾਰ ਪ੍ਰਦੀਪ ਦੀਆਂ ਅੱਖਾਂ ਨਮ ਹੋ ਗਈਆਂ। ਉਸ ਨੇ ਦੱਸਿਆ ਕਿ ਸਾਊਦੀ ਅਰਬ ਦੀ ਜੇਲ ‘ਚ ਉਹ ਨਰਕ ਭੋਗ ਕੇ ਆਇਆ ਹੈ ਤੇ ਉਸ ਵਰਗੇ ਹੋਰ ਬਹੁਤੇ ਲੜਕੇ ਭਗਵੰਤ ਮਾਨ ਤੋਂ ਆਸਾਂ ਲਈ ਬੈਠੇ ਹਨ।ਸਾਊਦੀ ਅਰਬ ਤੇ ਦੁਬਈ ਦੀਆਂ ਜੇਲਾਂ ‘ਚ ਫਸੇ ਪੰਜਾਬੀਆਂ ਲਈ ਭਗਵੰਤ ਮਾਨ ਕਿਸੇ ਮਸੀਹੇ ਤੋਂ ਘੱਟ ਨਹੀਂ। ਉਹ ਹੁਣ ਤੱਕ ਸੈਂਕੜੇ ਨੌਜਵਾਨਾਂ ਦੀ ਵਤਨ ਵਾਪਸੀ ਕਰਵਾ ਕੇ ਉਨ੍ਹਾਂ ਦੇ ਘਰਾਂ ‘ਚ ਖੁਸ਼ੀਆਂ ਦੀ ਵਾਪਸੀ ਕਰ ਚੁੱਕਾ ਹੈ। ਹਾਲ ਹੀ ‘ਚ ਸਾਊਦੀ ਅਰਬ ਦੀ ਜੇਲ ‘ਚੋਂ ਇਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿੱਥੇ ਕੁਝ ਨੌਜਵਾਨ ਵਿਦੇਸ਼ ਮਤੰਰੀ ਸੁਸ਼ਮਾ ਸਵਰਾਜ ਤੇ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨਪ੍ਰਦੀਪ ਦੀ ਵਾਪਸੀ ਤੋਂ ਬਾਅਦ ਭਗਵੰਤ ਮਾਨ ਬਾਕੀ ਨੌਜਵਾਨਾਂ ਦੀ ਵਾਪਸੀ ਦੀਆਂ ਕੋਸ਼ਿਸ਼ਾਂ ‘ਚ ਜੁੱਟ ਗਿਆ ਹੈ ਪਰ ਉਸ ਦੀ ਪੰਜਾਬੀਆਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜ਼ਰੂਰ ਜਾਣ ਪਰ ਪੂਰੀ ਜਾਣਕਾਰੀ ਲੈ ਕੇ ਤਾਂ ਜੋ ਇਹ ਸੁਪਨਾ ਉੱਥੋਂ ਦੀਆਂ ਜੇਲਾਂ ‘ਚ ਜਾ ਕੇ ਦਮ ਨਾ ਤੋੜਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>