ਜਬਰ-ਜ਼ਨਾਹ ਦੇ ਮਾਮਲੇ ਤੇ ਹਾਈ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

Sharing is caring!

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਮੰਤਰੀ ਰਹੇ ਅਤੇ ਪਿਛਲੇ 21 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਮਾਨਯੋਗ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ।ਸੁੱਚਾ ਸਿੰਘ ਲੰਗਾਹ ਅਸ਼ਲੀਲ ਵੀਡੀਓ ਮਾਮਲੇ ‘ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ

ਹਾਈਕੋਰਟ ਵੱਲੋਂ ਕਈ ਸ਼ਰਤਾਂ ਵੀ ਲਾਈਆਂ ਗਈਆਂ ਹਨ ਮਾਨਯੋਗ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਭਾਰਤ ਵਿੱਚੋਂ ਬਾਹਰ ਨਾ ਜਾਣ ਅਤੇ ਇਸ ਮਾਮਲੇ ਨਾਲ ਸੰਬੰਧਿਤ ਸ਼ਕਾਇਤਕਰਤਾ ਤੇ ਗਵਾਹਾਂ ਨਾਲ ਕੋਈ ਸੰਪਰਕ ਨਹੀਂ ਰੱਖਣਗੇ।ਜਿਕਰਯੋਗ ਹੈ ਕਿ ਬੀਤੀ 28 ਫਰਵਰੀ ਨੂੰ ਸ਼ਕਾਇਤਕਰਤਾ ਨੇ ਕੋਰਟ ਵਿੱਚ ਆਖਿਆ ਕਿ ਵਾਇਰਲ ਵੀਡੀਓ ਵਿੱਚ ਉਹ ਨਹੀਂ ਸੀ ਅਤੇ ਪੁਲਿਸ ਸ਼ਕਾਇਤ ਲਈ ਉਸ ਉੱਪਰ ਦਬਾਅ ਬਣਾਇਆ ਗਿਆ ਸੀਇਸ ਤੋਂ ਪਹਿਲਾਂ ਥਾਣਾ ਸਿਟੀ (ਗੁਰਦਾਸਪੁਰ) ਵਿੱਚ ਬਲਾਤਕਾਰ ਅਤੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਮੌਕੇ ਪੀੜਤ ਔਰਤ ਹਰਿੰਦਰ ਕੌਰ ਵਲੋਂ ਗੁਰਦਾਸਪੁਰ ਪੁਲਿਸ ਪਾਸ ਕੀਤੀ ਲਿਖਤੀ ਸ਼ਿਕਾਇਤ ਵਿੱਚ ਸਾਫ ਅੰਕਿਤ ਸੀ ਕਿ ਹਵਸ ਵਿੱਚ ਗਲਤਾਨ ਸੁਚਾ ਸਿੰਘ ਲੰਗਾਹ ਨੇ ਉਸਦਾ ਸਰੀਰਕ ਸ਼ੋਸ਼ਣ ਕੀਤਾ,ਨੌਕਰੀ ਲਗਵਾਣ ਦੇ ਬਾਅਦ ਵੀ ਬਲੈਕਮੇਲ ਕਰਨ ਜਾਰੀ ਰੱਖਿਆ, ਸਰਕਾਰ ਤੇ ਸਰਕਾਰੀ ਰਸੂਖ ਦੇ ਦਬਾਅ ਹੇਠਉਸ ਵਿਧਵਾ ਔਰਤ ਨਾਲ ਪੈਸੇ ਦੀ ਧੋਖਾਧੜੀ ਵੀ ਕੀਤੀ ਅਤੇ ਫਿਰ ਉਸਦੇ ਪ੍ਰੀਵਾਰ ਤੀਕ ਨੂੰ ਨਿਸ਼ਾਨਾ ਬਣਾਏ ਜਾਣ ਦੇ ਸੰਕੇਤ ਤੀਕ ਦੇ ਦਿੱਤੇ। ਪੀੜਤ ਔਰਤ ਨੇ ਲੰਗਾਹ ਦੀ ਜੋਰ ਜਬਰੀ ਤੇ ਇਸ ਨੀਚ ਹਰਕਤ ਨੂੰ ਬਕਾਇਦਾ ਵੀਡੀਓ ਰਾਹੀਂ ਰਿਕਾਰਡ ਕਰਕੇ ਇੱਕ ਪੈਨ ਡਰਾਈਵ ਦੇ ਰਾਹੀਂ ਸਬੂਤ ਵਜੋਂ ਪੁਲਿਸ ਨੂੰ ਪੇਸ਼ ਕੀਤੀ ਸੀ ਜਿਸਤੇ ਕਾਰਵਾਈ ਕਰਦਿਆਂ ਗੁਰਦਾਸਪੁਰ ਸਿਟੀ ਪੁਲਿਸ ਨੇ ਪਿਛਲੇ ਸਾਲ 29 ਸਤੰਬਰ ਨੂੰ ਸੁੱਚਾ ਸਿੰਘ ਲੰਗਾਹ ਖਿਲਾਫ ਧਾਰਾ 376,384,420,506 ਆਈ ਪੀ ਸੀਮਾਮਲਾ ਦਰਜ ਕੀਤਾ ਸੀ ਅਤੇ 4 ਅਕਤੂਬਰ ਨੂੰ ਉਹਨਾਂ ਨੇ ਗੁਰਦਾਸਪੁਰ ਦੀ ਅਦਾਲਤ ਵਿੱਚ ਆਤਮਸਮਰਪਣ ਕੀਤਾ ਸੀ । ਜ਼ਿਕਰਯੋਗ ਹੈ ਕਿ ਸ੍ਰੀ ਲੰਗਾਹ 1996 ਤੋਂ ਨਿਰੰਤਰ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਹਨ ਅਤੇ 1997 ਤੋਂ 2002 ਤੱਕ ਸੂਬੇ ਦਾ ਲੋਕ ਨਿਰਮਾਣ ਮੰਤਰੀ ਰਿਹਾ ਹੈ ਤੇ ਹੁਣ ਅਕਾਲੀ ਦਲ ਬਾਦਲ ਦਾ ਜਿਲ੍ਹਾ ਪ੍ਰਧਾਨ ਵੀ ਹੈ।ਜਬਰ-ਜ਼ਨਾਹ ਦੇ ਮਾਮਲੇ ‘ਚ ਸੁੱਚਾ ਸਿੰਘ ਲੰਗਾਹ ਨੂੰ ਹਾਈ ਹਾਈਕੋਰਟ ਨੇ ਦਿੱਤੀ ਜ਼ਮਾਨਤ:

Leave a Reply

Your email address will not be published. Required fields are marked *